Tag Archive "sikh-youth-of-america"

ਵਿਦੇਸ਼ਾਂ ਵਿਚ ਸਰਗਰਮ ਪੰਥਕ ਜਥੇਬੰਦੀਆਂ ਦਾ ਤੀਜੇ ਘੱਲੂਘਾਰੇ ਦੀ ਵਰ੍ਹੇਗੰਢ (4 ਜੂਨ) ‘ਤੇ ਸਾਂਝਾ ਬਿਆਨ

ਵਿਦੇਸ਼ਾਂ ਵਿਚ ਸਰਗਰਮ ਪੰਥਕ ਜਥੇਬੰਦੀਆਂ ਜਿਹਨਾ ਵਿਚ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ, ਜਰਮਨੀ; ਸਿੱਖ ਕੌਂਸਲ ਆਫ ਬੈਲਜੀਅਮ; ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ; ਸਿੱਖ ਫੈਡਰੇਸ਼ਨ, ਅਮਰੀਕਾ; ਸਿੱਖ ਫੈਡਰੇਸ਼ਨ, ਇਟਲੀ; ਸਿੱਖ ਫੈਡਰੇਸ਼ਨ, ਸਪੇਨ; ਸਿੱਖ ਫੈਡਰੇਸ਼ਨ, ਸਵਿੱਟਜ਼ਰਲੈਂਡ; ਸਿੱਖ ਫੈਡਰੇਸ਼ਨ, ਜਰਮਨੀ; ਸਿੱਖ ਫੈਡਰੇਸ਼ਨ, ਫਰਾਂਸ; ਸਿੱਖ ਫੈਡਰੇਸ਼ਨ, ਯੂ.ਕੇ.; ਸਿੱਖ ਯੂਥ ਆਫ ਅਮਰੀਕਾ; ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ (ਸਰੀ), ਕਨੇਡਾ ਅਤੇ ਨੈਸ਼ਨਲ ਸਿੱਖ ਫੈਡਰੇਸ਼ਨ, ਗ੍ਰੀਸ ਸ਼ਾਮਿਲ ਹਨ ਨੇ ਅੱਜ ਦੇ ਦਿਨ ਇਕ ਸਾਂਝਾ ਬਿਆਨ ਜਾਰੀ ਕੀਤਾ ਹੈ।

ਸਿੱਖ ਯੂਥ ਆਫ ਅਮਰੀਕਾ ਵੱਲੋਂ ਸ਼ਹੀਦ ਪਰਮਜੀਤ ਸਿੰਘ ਪੰਜਵੜ੍ਹ ਨੂੰ ਸ਼ਰਧਾਂਜਲੀ

ਭਾਈ ਪਰਮਜੀਤ ਸਿੰਘ 'ਪੰਜਵੜ' ਨੂੰ ਪੰਜਾਬ ਦੇ ਗੁਆਢੀਂ ਮੁਲਕ ਪਕਿਸਤਾਨ ਦੇ ਸ਼ਹਿਰ ਲਹੋਰ ਚ ਗੋਲੀਆ ਮਾਰ ਕੇ ਸ਼ਹੀਦ ਕਰ ਦਿਤਾ ਗਿਆ। ਸ਼ਹੀਦ ਜਥੇਦਾਰ ਭਾਈ ਪਰਮਜੀਤ ਸਿੰਘ ਪੰਜਵੜ ਖਾਲਿਸਤਾਨ ਕਮਾਂਡੋ ਫੋਰਸ ਦੇ ਚੋਥੇ ਜੱਥੇਦਾਰ ਸਨ।

ਨਨਕਾਣਾ ਸਾਹਿਬ ਅਤੇ ਦਰਬਾਰ ਸਾਹਿਬ ਵਿਖੇ ਹੋਵੇਗੀ ਬੀਬੀ ਮਨਜੀਤ ਕੌਰ ਜੀ ਦੀ ਅੰਤਿਮ ਅਰਦਾਸ

"੨੯ ਸਤੰਬਰ ੧੯੮੧ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਦੇ ਰੋਹ ਵਜੋਂ ਭਾਈ ਗਜਿੰਦਰ ਸਿੰਘ ਨੇ ਆਪਣੇ ਸਾਥੀਆਂ ਸਮੇਤ ਭਾਰਤੀ ਜਹਾਜ ਅਗਵਾ ਕੀਤਾ ਅਤੇ ਲਾਹੌਰ ਲੈ ਗਏ,ਸਤੰਬਰ ੧੯੮੧ ਦੇ ਗਏ ਗਜਿੰਦਰ ਸਿੰਘ ਮੁੜ ਪੰਜਾਬ ਨਹੀ ਪਰਤੇ,ਉਹਨਾਂ ਨੂੰ ਲਾਹੌਰ ਵਿੱਚ ਉਮਰ ਕੈਦ ਦੀ ਸਜਾ ਹੋ ਗਈ, ੧੯੯੫ ਵਿੱਚ ਰਿਹਾਈ ਮੌਕੇ ਉਹ ਜਰਮਨ ਜਾਣਾ ਚਾਹੁੰਦੇ ਸਨ ਪਰ ਭਾਰਤ ਸਰਕਾਰ ਦੇ ਕੂਟਨੀਤਿਕ ਦਬਾਅ ਹੇਠ ਜਰਮਨ ਸਰਕਾਰ ਨੇ ਉਹਨਾਂ ਨੂੰ ਸਿਆਸੀ ਸ਼ਰਨ ਦੇਣ ਤੋਂ ਇਨਕਾਰ ਕਰ ਦਿੱਤਾ। ਉਦੋਂ ਤੋਂ ਹੀ ਉਹ ਪਾਕਿਸਤਾਨ ਅੰਦਰ ਗੁੰਮਨਾਮ ਜਗਾ ਤੇ ਰਹਿ ਰਹੇ ਹਨ।"

ਅਮਰੀਕਾ ਦੀਆਂ ਸਾਰੀਆਂ ਸਿੱਖ ਜਥੇਬੰਦੀਆਂ ਵਲੋਂ ਆਰਐਸਐਸ ਮੁਖੀ ਦਾ ਵਿਰੋਧ ਕਰਨ ਦਾ ਐਲਾਨ

ਵਾਸ਼ਿੰਗਟਨ: ਅਮਰੀਕਾ ਦੇ ਸ਼ਿਕਾਗੋ ਵਿਚ ਵਿਚ 7 ਤੋਂ 9 ਸਤੰਬਰ ਨੂੰ ਹੋਣ ਜਾ ਰਹੀ ਵਿਸ਼ਵ ਹਿੰਦੂ ਕਾਂਗਰਸ ਵਿਚ ਮੁੱਖ ਬੁਲਾਰੇ ਦੇ ਤੌਰ ‘ਤੇ ਸ਼ਮੂਲੀਅਤ ਕਰਨ ...

ਸਿੱਖ ਵਫਦ ਨੇ ਅਮਰੀਕਾ ਦੇ ਧਾਰਮਿਕ ਅਜ਼ਾਦੀ ਕਮਿਸ਼ਨਰ ਨਾਲ ਕੀਤੀ ਮੁਲਾਕਾਤ

ਪੰਜਾਬ ਵਿੱਚ ਵੱਖ-ਵੱਖ ਥਾਈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਅਤੇ ਸ਼ਾਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ‘ਤੇ ਗੋਲੀਆਂ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰਨ ਅਤੇ ਪੰਜਾਬ ਦੇ ਮੌਜੂਦਾ ਹਾਲਾਤ, ਜਿਹੜੇ ਸਿੱਖ ਕੌਮ ਦੇ ਹੱਕਾਂ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦੇ ਹਨ, ਸਬੰਧੀ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਇਕ ਵਫ਼ਦ ਵੱਲੋਂ ਯੂ. ਐਸ. ਸਟੇਟ ਡਿਪਾਰਟਮੈਂਟ ਅਤੇ ਯੂ. ਐਸ. ਕਮਿਸ਼ਨਰ ਆਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗਾਂ ਕੀਤੀਆਂ ਗਈਆਂ ।

ਸ਼੍ਰੋਮਣੀ ਕਮੇਟੀ ਦੀ ਯੂਨੀਵਰਸਿਟੀ ਦਾ ਉੱਪ-ਕੁੱਲਪਤੀ, ਡਾ. ਪਿਸ਼ੌਰਾ ਸਿੰਘ ਵੱਲੋਂ ਕਰਵਾਈ ਜਾ ਰਹੀ ਵਿਵਾਦਤ ਕਾਨਫਰੰਸ ਨੂੰ ਕਰੇਗਾ ਸੰਬੋਧਨ

ਸਿੱਖ ਵਿਰੋਧੀ ਖੋਜ ਪੱਤਰ ਲਿਖਣ ਕਰਕੇ ਬਦਨਾਮੀ ਖੱਟਣ ਵਾਲੇ ਡਾ. ਪਿਸ਼ੌਰਾ ਸਿੰਘ ਵੱਲੋਂ “ਵਿਦੇਸ਼ਾਂ ਵਿੱਚ ਰਹਿਕੇ ਸਿੱਖੀ ਕਮਾਉਣਾ” ਵਿਸ਼ੇ ‘ਤੇ ਸੈਮੀਨਾਰ ਮਿਤੀ 8 ਤੋਂ 10 ਮਈ, 2015 ਨੂੰ ਯੂਨੀਵਰਸਿਟੀ ਆਫ ਕੈਲੇਫੌਰਨੀਆਂ, ਰੀਵਰਡੇਲ ਵਿੱਚ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਸਿੱਖਾਂ ਦੀ ਵਕਾਰੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀ "ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ" ਫਤਿਹਗੜੂ ਸਾਹਿਬ ਦੇ ਉੱਪ-ਕੁੱਲਪਤੀ ਡਾ. ਗੁਰਮੋਹਨ ਸਿੰਘ ਵਾਲੀਆ ਇਸ ਵਿਵਾਦਤ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਜਾ ਰਹੇ ਹਨ।ਇਸ ਵਿਵਾਦਤ ਕਾਨਫਰੰਸ ਵਿੱਚ ਸ਼ਾਮਿਲ ਹੋਣ ਲਈ ਡਾ. ਵਾਲੀਆ ਅਮਰੀਕਾ ਵੱਲ ਰਵਾਨਾ ਹੋ ਗਏ ਹਨ।

ਸਿੱਖ ਯੂਥ ਆਫ ਅਮਰੀਕਾ ਨੇ ਪਿਸ਼ੌਰਾ ਸਿੰਘ ਵੱਲੋ ਕੀਤੀ ਜਾ ਰਹੀ ਕਾਨਫਰੰਸ ਦੇ ਬਾਈਕਾਟ ਦਾ ਸੱਦਾ

ਸਿੱਖ ਵਿਰੋਧੀ ਖੋਜ ਪੱਤਰ ਲਿਖਣ ਕਰਕੇ ਬਦਨਾਮੀ ਖੱਟਣ ਵਾਲੇ ਡਾ. ਪਿਸ਼ੌਰਾ ਸਿੰਘ ਵੱਲੋਂ "ਵਿਦੇਸ਼ਾਂ ਵਿੱਚ ਰਹਿਕੇ ਸਿੱਖੀ ਕਮਾਉਣਾ" ਵਿਸ਼ੇ 'ਤੇ ਸੈਮੀਨਾਰ ਮਿਤੀ 8 ਤੋਂ 10 ਮਈ, 2015 ਨੂੰ ਕਰਵਾਇਆ ਜਾ ਰਿਹਾ ਹੈ।

ਭਾਈ ਹਵਾਰਾ ਦੇ ਉੱਤੇ ਹਮਲਾ ਹਿੰਦੂ ਸੰਗਠਨਾਂ ਦੀ ਬਜਾਏ ਹਿੰਦੂ ਸਰਕਾਰ ਦੀ ਹੀ ਚਾਲ ਸਮਝਿਆ ਜਾਵੇ-ਭਾਈ ਮਾਨਾ

ਸਿੱਖ ਯੂਥ ਆਫ਼ ਅਮਰੀਕਾ ਵਲੋਂ ਹਿੰਦੂ ਅਤਿਵਾਦੀਆਂ ਨੂੰ ਕੋਝੀਆਂ ਚਾਲਾਂ ਤੋਂ ਬਾਜ ਆਉਣ ਦੀ ਚਿਤਾਵਨੀ ਨਿਊਯਾਰਕ (14/11/2011): ਹਿੰਦੂ ਸੁਰਖਸ਼ਾ ਸੰਮਤੀ ਦੇ ਕਾਰਕੁੰਨਾਂ ਵੱਲੋਂ ਭਾਈ ਜਗਤਾਰ ...

ਅਖੌਤੀ ਕਾਲੀ ਸੂਚੀ ਨੇ ਭਾਰਤ ਸਰਕਾਰ ਦਾ ਬੌਧਿਕ ਦੀਵਾਲੀਆਪਣ ਜ਼ਾਹਰ ਕੀਤਾ: ਏ.ਜੀ.ਪੀ.ਸੀ

ਸੈਨ ਫ਼ਰਾਂਸਿਸਕੋ (11 ਅਗਸਤ, 2010): ਅੰਮ੍ਰਿਤਸਰ ਟਾਈਮਜ਼ ਦੀ ਇੱਕ ਅਹਿਮ ਖਬਰ ਅਨੁਸਾਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ(ਏ.ਜੀ.ਪੀ.ਸੀ), ਸਿੱਖ ਯੂਥ ਆਫ਼ ਅਮਰੀਕਾ ਤੇ ਖ਼ਾਲਿਸਤਾਨ ਦੇ ਸ਼ਹੀਦ ਪਰਿਵਾਰਾਂ ਨੇ ਆਪਣੇ ਸਾਂਝੇ ਬਿਆਨ ਵਿਚ ਭਾਰਤ ਦੀ ਬ੍ਰਾਹਮਣਵਾਦੀ ਸਰਕਾਰ ਦੁਆਰਾ ਸਿੱਖ ਕੌਮ ਦੇ ਸਰਗਰਮ ਸਿੱਖ ਆਗੂਆਂ ਦੀ ਇਕ ਸੂਚੀ ਜਾਰੀ ਕਰਕੇ ਆਪਣੇ ਔਰੰਗਜ਼ੇਬੀ ਤੇ ਹਿਟਲਰਸ਼ਾਹੀ ਕਿਰਦਾਰ ਨੂੰ ਹੀ ਨੰਗਿਆਂ ਕਰ ਲਿਆ ਹੈ।

ਸਿੱਖ ਯੂਥ ਆਫ਼ ਅਮਰੀਕਾ ਵਲੋਂ ਸਿੱਖਾਂ ਦੀ ਅਖੌਤੀ ਕਾਲੀ ਸੂਚੀ ਦੀ ਨਿਖੇਧੀ

ਨਿਊਯਾਰਕ (11 ਅਗਸਤ, 2010): ਸਿੱਖ ਯੂਥ ਆਫ਼ ਅਮਰੀਕਾ ਦੇ ਸੀਨੀਅਰ ਆਗੂਆਂ ਨੇ ਹਿੰਦੋਸਤਾਨ ਦੀ ਗੌਰਮਿੰਟ ਅਤੇ ਬਾਦਲ ਅਕਾਲੀ ਦਲ ਦੀ ਮਿਲੀਭੁਗਤ ਨਾਲ ਸਾਜਿਸ਼ੀ ਤੌਰ ਤੇ ਅਖੌਤੀ ਕਾਲੀ ਸੂਚੀ ਜਾਰੀ ਕਰਨ ਦੀ ਨਿਖੇਧੀ ਕਰਦਿਆਂ ਖਾਲਿਸਤਾਨ ਦੀ ਕਾਇਮੀ ਤੱਕ ਹੱਕੀ ਸੰਘਰਸ਼ ਜਾਰੀ ਰੱਖਣ ਦੀ ਦ੍ਰਿੜਤਾ ਦੁਹਰਾਈ ਹੈ।