ਸਿੱਖ ਖਬਰਾਂ

ਸ਼੍ਰੋਮਣੀ ਕਮੇਟੀ ਦੀ ਯੂਨੀਵਰਸਿਟੀ ਦਾ ਉੱਪ-ਕੁੱਲਪਤੀ, ਡਾ. ਪਿਸ਼ੌਰਾ ਸਿੰਘ ਵੱਲੋਂ ਕਰਵਾਈ ਜਾ ਰਹੀ ਵਿਵਾਦਤ ਕਾਨਫਰੰਸ ਨੂੰ ਕਰੇਗਾ ਸੰਬੋਧਨ

May 3, 2015 | By

ਫਤਿਹਗੜ੍ਹ ਸਾਹਿਬ (3 ਮਈ, 2015): ਸਿੱਖ ਵਿਰੋਧੀ ਖੋਜ ਪੱਤਰ ਲਿਖਣ ਕਰਕੇ ਬਦਨਾਮੀ ਖੱਟਣ ਵਾਲੇ ਡਾ. ਪਿਸ਼ੌਰਾ ਸਿੰਘ ਵੱਲੋਂ “ਵਿਦੇਸ਼ਾਂ ਵਿੱਚ ਰਹਿਕੇ ਸਿੱਖੀ ਕਮਾਉਣਾ” ਵਿਸ਼ੇ ‘ਤੇ ਸੈਮੀਨਾਰ ਮਿਤੀ 8 ਤੋਂ 10 ਮਈ, 2015 ਨੂੰ ਯੂਨੀਵਰਸਿਟੀ ਆਫ ਕੈਲੇਫੌਰਨੀਆਂ, ਰੀਵਰਡੇਲ ਵਿੱਚ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਸਿੱਖਾਂ ਦੀ ਵਕਾਰੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀ “ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ” ਫਤਿਹਗੜੂ ਸਾਹਿਬ ਦੇ ਉੱਪ-ਕੁੱਲਪਤੀ ਡਾ. ਗੁਰਮੋਹਨ ਸਿੰਘ ਵਾਲੀਆ ਇਸ ਵਿਵਾਦਤ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਜਾ ਰਹੇ ਹਨ।ਇਸ ਵਿਵਾਦਤ ਕਾਨਫਰੰਸ ਵਿੱਚ ਸ਼ਾਮਿਲ ਹੋਣ ਲਈ ਡਾ. ਵਾਲੀਆ ਅਮਰੀਕਾ ਵੱਲ ਰਵਾਨਾ ਹੋ ਗਏ ਹਨ।

ਡਾ. ਗੁਰਮੋਹਨ ਸਿੰਘ ਵਾਲੀਆ

ਡਾ. ਗੁਰਮੋਹਨ ਸਿੰਘ ਵਾਲੀਆ

ਸਿੱਖ ਯੂਥ ਆਫ ਅਮਰੀਕਾ ਨੇ ਪਿਸ਼ੌਰਾ ਸਿੰਘ ਦੀਆਂ ਸਿੱਖ ਵਿਰੋਧੀ ਕਰਤੂਤਾਂ ਦਸਦਿਆਂ ਸਿੱਖ ਕੌਮ ਨੂੰ ਇਸ ਕਾਨਫਰੰਸ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ।

ਡਾ ਪਿਸ਼ੌਰਾ ਸਿੰਘ ਸਿੱਖ ਵਿਰੋਧੀ ਲੇਖਕ ਡਬਲਿਓੁ ਹੇਵ ਮੈਕਲਿਊਡ ਦਾ ਸ਼ਗਿਰਦ ਹੈ। ਉਸਨੇ “ਅਦਿ ਗ੍ਰੰਥ ਦੀ ਬਾਣੀ” ਨਾਮ ਦਾ ਖੋਜ ਪੱਤਰ 1991 ਵਿੱਚ ਮੁਕੰਮਲ ਕੀਤਾ। ਉਸਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਗੁਰੂ ਅਰਜਨ ਸਾਹਿਬ ਨੇ ਸਾਲ 1604 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਹਰਸਹਾਏ ਅਤੇ ਗੋਇੰਦਵਾਲ ਪੋਥੀਆਂ ਦਾ ਸਹਾਰਾ ਲਿਆ।ਉਸਨੇ ਇਹ ਤੱਥ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਇਨ੍ਹਾਂ ਪੋਥੀਆਂ ਦੇ ਆਸਰੇ ਬਾਈਬਲ ਦੀ ਤਰਾਂ ਗੁਰੂ ਸਾਹਿਬ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ।

ਇਸ ਪਿੱਛੇ ਉਸਦਾ ਮਨੋਰਥ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਨੂੰ ਚੁਣੌਤੀ ਦੇਣਾ ਹੈ ਅਤੇ ਇਹ ਸਿੱਧ ਕਰਨਾ ਕਿ ਇਹ ਬਾਣੀ ਧੁਰ ਦਰਗਾਹੀ ਬਾਣੀ ਨਹੀਂ ਹੈ।

ਸਿੱਖ ਵਿਦਵਾਨਾਂ ਨੇ ਇਸਦੇ ੳਪਰੋਕਤ ਦਾਅਵਿਆਂ ਨੂੰ ਚੁਣੌਤੀ ਦਿੱਤੀ, ਪਰ ਪਿਸ਼ੌਰਾ ਸਿੰਘ ਨੇ ਅੱਜ ਤੱਕ ਉਨ੍ਹਾਂ ਦੇ ਕਿਸੇ ਸਵਾਲ ਦਾ ਕੋਈ ਉੱਤਰ ਨਹੀਂ ਦਿੱਤਾ। ਸਾਲ 1994 ਵਿੱਚ ਉਸਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ ਕੀਤਾ ਗਿਆ ਅਤੇ ਉਸਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਉਸਨੇ ਸ਼੍ਰੀ ਅਕਾਲ ਤਖਤ ਸਾਹਿਬ ਸਨਮੱਖ ਪੇਸ਼ ਹੁੰਦਿਆਂ ਆਪਣੀ ਗਲਤੀ ਨੂੰ ਮੰਨਿਆ ਅਤੇ ਅੱਗੇ ਤੋਂ ਇਸਨੂੰ ਸੁਧਾਰਨ ਦਾ ਵਾਧਾ ਕੀਤਾ।

ਇਸਦੇ ਉਲਟ ਉਸਦੀਆਂ ਹੁਣੇ ਜਿਹੇ ਹੀ 2013-2014 ਵਿੱਚ ਪ੍ਰਕਾਸ਼ਿਤ ਹੋਈਆਂ ਰਚਨਾਵਾਂ ਵਿੱਚ ਵੀ ਉਸਨੇ ਆਪਣੀ ਪਹਿਲਾਂ ਕੀਤੀ ਗਲਤੀ ਨੂੰ ਫਿਰ ਦੁਹਰਾਇਆ ਹੈ।

ਸਿੱਖ ਯੂਥ ਆਫ ਅਮਰੀਕਾ ਨੇ ਪਿਸ਼ੌਰਾ ਸਿੰਘ ਦੀਆਂ ਸਿੱਖ ਵਿਰੋਧੀ ਕਰਤੂਤਾਂ ਦਸਦਿਆਂ ਸਿੱਖ ਕੌਮ ਨੂੰ ਇਸ ਕਾਨਫਰੰਸ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ।

ਇਸ ਖ਼ਬਰ ਨੂੰ ਵਿਸਥਾਰ ਸਾਹਿਤ ਪੜ੍ਹਨ ਲਈ ਸਾਡੀ ਅੰਗਰੇਜ਼ੀ ਦੀਆਂ ਖ਼ਬਰਾਂ ਵਾਲੀ ਵੈੱਬਸਾਈਟ ‘ਤੇ ਜਾਓੁ, ਵੇਖੋ:

SGPC owned University VC to offer Key Note address at controversial UCR Conference by Pashaura Singh

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,