Tag Archive "sri-guru-granth-sahib-world-university"

‘ਮਸੀਹੀਅਤ ਅਤੇ ਥਿਆਲੋਜੀ’ ਪੁਸਤਕ ਉੱਪਰ ਹੋਈ ਅੰਤਰਰਾਸ਼ਟਰੀ ਵਿਚਾਰ ਚਰਚਾ

ਖ ਐਜੂਕੇਸ਼ਨ ਕੌਂਸਲ ਯੂਕੇ ਵੱਲੋਂ ਪ੍ਰਕਾਸ਼ਤ ਡਾ. ਹਰਦੇਵ ਸਿੰਘ ਦੀ ਰਚਨਾ 'ਮਸੀਹੀਅਤ ਅਤੇ ਥਿਆਲੋਜੀ' ਉੱਪਰ ਆਨ-ਲਾਈਨ ਅਤੇ ਆਫ-ਲਾਈਨ ਦੋਵਾਂ ਮਾਧਿਅਮਾਂ ਰਾਹੀਂ ਅੰਤਰਰਾਸ਼ਟਰੀ ਵਿਚਾਰ ਗੋਸ਼ਟੀ ਕਰਵਾਈ ਗਈ।

‘ਸ੍ਰੀ ਗੁਰਬਿਲਾਸ ਪਾਤਿਸਾਹੀ ੧੦’ ਸੰਬੰਧੀ ਵਿਚਾਰ-ਗੋਸ਼ਟਿ ਹੋਈ

ਸਥਾਨਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਵੱਲੋਂ “ਸ੍ਰੀ ਗੁਰੂ ਗੋਬਿੰਦ ਸਿੰਘ ਜੀ: ਜੀਵਨ ਤੇ ਸ਼ਖ਼ਸੀਅਤ ਵਿਸ਼ੇ” ਖਾਸ ਵਖਿਆਨ ਅਤੇ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ, ਡਾ. ਹਰਦੇਵ ਸਿੰਘ ਵੱਲੋਂ ਸੰਪਾਦਤ ਕਵੀ ਸੁੱਖਾ ਸਿੰਘ ਦੀ ਅਠਾਰ੍ਹਵੀਂ ਸਦੀ ਦੀ ਰਚਨਾ ‘ਸ੍ਰੀ ਗੁਰਬਿਲਾਸ ਪਾਤਿਸਾਹੀ ੧੦’ ਸੰਬੰਧੀ ਵਿਚਾਰ-ਗੋਸ਼ਟਿ 4 ਫਰਵਰੀ ਨੂੰ ਕਰਵਾਈ ਗਈ। 

ਧਰਮ ਦਾ ਸੰਸਥਾਈ ਰੂਪ: ਗੁਰਮਤਿ ਅਨੁਸਾਰ (ਸਿੱਖ ਸੱਭਿਆਚਾਰ ਬਾਰੇ ਡਾ. ਸਿਕੰਦਰ ਸਿੰਘ ਦੀ ਤਕਰੀਰ)

ਵਿਚਾਰ ਮੰਚ ਸੰਵਾਦ ਵੱਲੋਂ 29 ਸਤੰਬਰ 2019 ਨੂੰ ਗੁਰਦੁਆਰਾ ਗੜ੍ਹੀ ਸਾਹਿਬ (ਚਮਕੌਰ ਸਾਹਿਬ, ਜਿਲ੍ਹਾ ਰੋਪੜ) ਵਿਖੇ ਸਿੱਖ ਸੱਭਿਆਚਾਰ ਵਿਸ਼ੇ ਉੱਤੇ ਵਖਿਆਨ ਕਰਵਾਏ ਗਏ। ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ (ਫਤਹਿਗੜ੍ਹ ਸਾਹਿਬ) ਦੇ ਪੰਜਾਬੀ ਮਹਿਕਮੇਂ ਦੇ ਮੁਖੀ ਡਾ. ਸਿਕੰਦਰ ਸਿੰਘ ਨੇ "ਧਰਮ ਦਾ ਸੰਸਥਾਈ ਰੂਪ: ਗੁਰਮਤਿ ਅਨੁਸਾਰ" ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਜੋ ਕਿ ਸਿੱਖ ਸਿਆਸਤ ਦੇ ਦਰਸ਼ਕਾਂ ਦੀ ਜਾਣਕਾਰੀ ਹਿਤ ਇੱਥੇ ਮੁੜ ਸਾਂਝੇ ਕੀਤੇ ਜਾ ਰਹੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਚ 550ਸਾਲਾ ਗੁਰਪੁਰਬ ਨੂੰ ਸਮਰਪਿਤ ਸੈਮੀਨਾਰ ਦੌਰਾਨ ਅਹਿਮ ਵਿਚਾਰਾਂ ਹੋਈਆਂ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਵੱਲੋਂ ਲੰਘੇ ਕੱਲ੍ਹ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਕਾਲੀ ਪ੍ਰਸੰਗਿਕਤਾ’ ਵਿਸ਼ੇ ਤੇ ਇਕ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਵਰ੍ਹੇ ਨੂੰ ਸਮਰਪਿਤ ਕੀਤਾ ਗਿਆ ਹੈ।

“ਸਰਹਿੰਦ ਦਾ ਸ਼ਹੀਦੀ ਸਾਕਾ: ਧਾਰਮਿਕ ਆਜ਼ਾਦੀ ਦੇ ਸੰਦਰਭ ਵਿਚ” ਵਿਸ਼ੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਯੁਨੀਵਰਸਿਟੀ ਵਿਚ ਸੈਮੀਨਾਰ ਕਰਵਾਇਆ ਗਿਆ

ਇਸ ਮੌਕੇ ਉੱਤੇ ਯੂਨੀਵਰਸਿਟੀ ਵਲੋਂ ਇਸ ਸ਼ਹੀਦੀ ਦਿਹਾੜੇ ਨੂੰ ਅਕਾਦਮਿਕ ਰੂਪ ਵਿੱਚ ਮਨਾਉਂਦਿਆਂ ਇਕ ਸੈਮੀਨਾਰ ਵੀ ਕਰਵਾਇਆ ਗਿਆ। ਇਸਦਾ ਵਿਸ਼ਾ ‘ਸਰਹਿੰਦ ਦਾ ਸ਼ਹੀਦੀ ਸਾਕਾ: ਧਾਰਮਿਕ ਆਜ਼ਾਦੀ ਦੇ ਸੰਦਰਭ ਵਿਚ’ ਰਖਿਆ ਗਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਚ ਅੱਜ ਵੀ ਜਾਰੀ ਰਹੀ ਹਡ਼ਤਾਲ; ਵਿਿਦਆਰਥੀ ਵੀ ਹਡ਼ਤਾਲ ਵਿਚ ਸ਼ਾਮਿਲ ਹੋਣਗੇ

ਫਤਹਿਗਡ਼੍ਹ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਦਿਅਕ ਪ੍ਰਬੰਧ ਹੇਠ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗਡ਼੍ਹ ਸਾਹਿਬ ਵਿਚ ਸਮੂਹ ਅਧਿਆਪਕ ਅਤੇ ਗੈਰ ...

ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦਾ ਕੌਣ ਵਿਚਾਰਾ; ਆਰਥਿਕ ਮੰਦੀ, ਅਧਿਆਪਕ ਹੜਤਾਲ ‘ਤੇ

ਫਤਹਿਗੜ੍ਹ ਸਾਹਿਬ: ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰੂਨੀ ਢਾਂਚੇ ਵਿਚ ਆਏ ਨਿਘਾਰ ਦਾ ਅਸਰ ਹੁਣ ਕਮੇਟੀ ਵਲੋਂ ਚਲਾਈਆਂ ਜਾ ਰਹੀਆਂ ਵਿਿਦਅਕ ਸੰਸਥਾਵਾਂ ’ਤੇ ਵੀ ਨਜ਼ਰ ...

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਨੌਜਵਾਨ ਮੇਲਾ ‘ਪਰਗਾਸ 2016’ 3-4 ਨਵੰਬਰ ਨੂੰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਿਖੇ 3 ਅਤੇ 4 ਨਵੰਬਰ ਨੂੰ ਦੋ ਰੋਜ਼ਾ ਨੌਜਵਾਨ ਮੇਲਾ 'ਪਰਗਾਸ-2016' ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਵਰਲਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਗੁਰਮੋਹਨ ਸਿੰਘ ਨੇ ਯੁਵਕ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦੋ ਰੋਜ਼ਾ ਸੱਭਿਆਚਾਰਕ ਮੇਲਾ ਵਿਸ਼ੇਸ਼ ਤੌਰ ਉਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਇਸ ਮੇਲੇ ਦੌਰਾਨ ਆਯੋਜਿਤ ਕਰਵਾਏ ਜਾ ਰਹੇ ਮੁਕਾਬਲੇ ਸਿੱਖ ਇਤਿਹਾਸ, ਵਿਰਸੇ ਅਤੇ ਸੱਭਿਆਚਾਰ ਦੀ ਪੇਸ਼ਕਾਰੀ ਕਰਨਗੇ।

ਵਰਲਡ ਯੂਨੀਵਰਸਿਟੀ ਵਿਖੇ ਡੀ.ਐਸ.ਟੀ. ਦੇ ਖੋਜ ਪ੍ਰਾਜੈਕਟਾਂ ਦੀ ਫ਼ੰਡਿੰਗ ਸਬੰਧੀ ਹੋਇਆ ਵਿਸ਼ੇਸ਼ ਲੈਕਚਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਿਖੇ ਡੀ.ਐਸ.ਟੀ. ਨਵੀਂ ਦਿੱਲੀ ਵੱਲੋਂ ਯੂਨੀਵਰਸਿਟੀ ਦੇ ਖੋਜ ਵਿਦਿਆਰਥੀਆਂ ਦੁਆਰਾ ਉਚੇਰੀ ਪੜ੍ਹ੍ਹਾਈ ਦੌਰਾਨ ਕੀਤੇ ਜਾਣ ਵਾਲੇ ਖੋਜ ਪ੍ਰਾਜੈਕਟਾਂ ਦੀ ਫ਼ੰਡਿੰਗ ਸਬੰਧੀ ਜਾਣਕਾਰੀ ਦੇਣ ਲਈ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਜਿਸ ਵਿਚ ਡੀ.ਐਸ.ਟੀ. ਨਵੀਂ ਦਿੱਲੀ ਦੇ ਵਿਗਿਆਨੀ ਇੰਜੀਨਿਅਰ ਪਵਨ ਕੁਮਾਰ ਮੁੱਖ ਵਕਤਾ ਦੇ ਤੌਰ ਉਤੇ ਪਹੁੰਚੇ। ਵਰਲਡ ਯੂਨੀਵਰਸਿਟੀ ਦੇ ਡੀਨ ਰਿਸਰਚ ਡਾ. ਬੀ.ਐਸ. ਭਾਟੀਆ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਲਾਅ ਵਿਭਾਗ ਵੱਲੋਂ ਇੰਡਕਸ਼ਨ ਪ੍ਰੋਗਰਾਮ ਕਰਵਾਇਆ ਗਿਆ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦੇ ਲਾਅ ਵਿਭਾਗ ਵੱਲੋਂ ਯੂਨੀਵਰਸਿਟੀ ਵਿਖੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਦੀ ਯੋਗ ਅਗਵਾਈ ਲਈ ਇੰਡਕਸ਼ਨ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਗੁਰਮੋਹਨ ਸਿੰਘ ਵਾਲੀਆ ਨੇ ਆਪਣੇ ਭਾਸ਼ਣ ਵਿਚ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਵਿੱਦਿਆ ਅਤੇ ਸਹੂਲਤਾਂ ਉਪਲਬਧ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਦੀ ਪੂਰਤੀ ਲਈ ਯੂਨੀਵਰਸਿਟੀ ਵੱਲੋਂ ਅਤਿ ਆਧੁਨਿਕ ਲਾਅ ਵਿਭਾਗ ਦੀ ਸਥਾਪਨਾ ਕੀਤੀ ਗਈ ਹੈ।

Next Page »