Site icon Sikh Siyasat News

ਹਰਿਆਣਾ ਵਲੋਂ ਸੁਪਰੀਮ ਕੋਰਟ ‘ਚ ਹਾਂਸੀ-ਬੁਟਾਣਾ ਨਹਿਰ ਦੀ ਜਲਦੀ ਸੁਣਵਾਈ ਦੀ ਅਪੀਲ ਰੱਦ

ਭਾਰਤੀ ਸਰਵ-ਉੱਚ ਅਦਾਲਤ

ਨਵੀਂ ਦਿੱਲੀ: ਪੰਜਾਬ ਤੇ ਰਾਜਸਥਾਨ ਨਾਲ ਵਿਵਾਦ ਦਾ ਕਾਰਨ ਬਣੀ 109 ਕਿਲੋਮੀਟਰ ਲੰਬੀ ਹਾਂਸੀ-ਬੁਟਾਣਾ ਨਹਿਰ ਬਾਰੇ ਜਲਦੀ ਸੁਣਵਾਈ ਕੀਤੇ ਜਾਣ ਸਬੰਧੀ ਹਰਿਆਣਾ ਦੀ ਅਪੀਲ ਬੁੱਧਵਾਰ (14 ਸਤੰਬਰ) ਨੂੰ ਸੁਪਰੀਮ ਕੋਰਟ ਨੇ ਰੱਦ ਕਰਦਿਆਂ ਸਪੱਸ਼ਟ ਕੀਤਾ ਕਿ ਇਸ ਕੇਸ ’ਤੇ ਵਾਰੀ ਅਨੁਸਾਰ ਹੀ ਸੁਣਵਾਈ ਹੋਵੇਗੀ। ਚੀਫ ਜਸਟਿਸ ਟੀਐਸ ਠਾਕੁਰ ਤੇ ਜਸਟਿਸ ਏ ਐਮ ਖਾਨਵਿਲਕਰ ਦੇ ਬੈਂਚ ਨੇ ਕਿਹਾ ਕਿ ਇਸ ’ਤੇ ਵਾਰੀ ਤੋਂ ਪਹਿਲਾਂ ਸੁਣਵਾਈ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਕਾਵੇਰੀ ਦਾ ਪਾਣੀ ਕਾਰਨ ਤਾਮਿਲਨਾਡੂ ਨੂੰ ਦਿੱਤੇ ਜਾਣ ਤੋਂ ਕਰਨਾਟਕਾ ਵਿੱਚ ਪਹਿਲਾਂ ਹੀ ਗੜਬੜ ਹੋਈ ਹੈ। ਹਰਿਆਣਾ ਵੱਲੋਂ ਪੇਸ਼ ਹੋਏ ਵਕੀਲ ਜਗਦੀਪ ਧਨਖੜ ਨੇ ਕਿਹਾ ਕਿ ਇਸ ਨਹਿਰ ਬਾਰੇ ਵਿਵਾਦ ਦਾ ਪਾਣੀ ਦੀ ਵੰਡ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸਬੂਤਾਂ ਸਬੰਧੀ ਪ੍ਰਕਿਰਿਆ ਪੂਰੀ ਹੋਣ ਕਾਰਨ ਇਹ ਹੁਣ ਅਖੀਰਲੀ ਸੁਣਵਾਈ ਲਈ ਤਿਆਰ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version