ਅੰਮ੍ਰਿਤਸਰ/ਚੰਡੀਗੜ੍ਹ ( 24 ਅਕਤੂਬਰ, 2015): ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਿੰਡ ਬਰਗਾੜੀ ਵਿੱਚ ਹੋਈ ਬੇਅਦਬੀ ਦੇ ਰੋਸ ਵਜੋਂ ਹਰੀ ਕੇ ਪੱਤਣ ਦੇ ਪੁਲ ‘ਤੇ ਲੱਗੇ ਮੋਰਚੇ ‘ਤੇ ਹਾਲਾਤ ਅੱਜ ਤਨਾਅ ਪੁਰਨ ਹੋ ਗਰੇ , ਜਦ ਮੋਰਚੇ ਡਟੇ ਸੈਕੜਿਆਂ ਦੀ ਗਿਣਤੀ ਵਿੱਚ ਸਿੰਘਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਮੁਅੱਤਲ ਕੀਤੇ ਪੰਜ ਪਿਆਰਿਆਂ ਦੀ ਬਹਾਲੀ ਦੀ ਮੰਗ ਕਰ ਦਿੱਤੀ।
ਸਿੱਖ ਪ੍ਰਦਰਸ਼ਨਕਾਰੀਆਂ ਨੇ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਕਰਨ ਵਾਲੇ ਵਿਅਕਤੀਆਂ ਦੀ ਗ੍ਰਿਫਤਾਰੀ, ਦੋ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਕਰਮਚਾਰੀਆਂ ‘ਤੇ ਮੁਕੱਦਮੇ ਦਰਜ਼ ਕਰਨ ਸਮੇਤ ਪੰਜ ਮੰਗਾਂ ਰੱਖੀਆਂ ਸਨ।
ਥਾਜ਼ਾ ਹਾਲਾਤਾਂ ਦੇ ਮੱਦੇ ਨਜ਼ਰ ਪ੍ਰਦਰਸ਼ਨਕਾਰੀਆਂ ਨੇ ਆਪਣੀਆਂ ਮੰਗਾਂ ਸੰਕੋਚ ਦੇ ਹੋਏ ਕਿ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਉਨ੍ਹਾਂ ਨੂੰ ਮੋਰਚਾ ਛੱਡਣ ਦੇ ਹੁਕਮ ਦੇਣ ਤਾਂ ਉਹ ਉਨ੍ਹਾਂ ਦਾ ਹੁਕਮ ਮੰਨ ਲੈਣਗੇ, ਪਰ ਉਨ੍ਹਾਂ ਪਹਿਲੀ ਸ਼ਰਤ ਇਹ ਰੱਖੀ ਕਿ ਪਹਿਲਾਂ ਪੰਜ ਪਿਆਰਿਆਂ ਦੀ ਬਹਾਲੀ ਕੀਤੀ ਜਾਵੇ।
ਸਿੱਖ ਸਿਆਸਤ ਨੇ ਭਾਈ ਬਲਦੇਵ ਸਿੰਘ ਸਰਸਾ ਨਾਲ ਹਰੀਕੇ ਮੋਰਚਾ ਤਾਜ਼ਾ ਹਾਲਾਤਾਂ ਬਾਰੇ ਗੱਲ ਕੀਤੀ। ਵੇਖੋ ਸਿੱਖ ਸਿਆਸਤ ਹਰੀਕੇ ਮੋਰਚੇ ਬਾਰੇ ਦੀ ਤਾਜ਼ਾ ਰਿਪੋਰਟ: