ਵਿਦੇਸ਼

ਭਾਰਤ ਆਉਣ ਜਾਣ ਵਾਲਿਆਂ ਦੇ ਨਾਂਅ ਵੀ ਸੂਚੀ ਵਿੱਚ ਦਰਜ; ‘ਕਾਲੀ ਸੂਚੀੱ ਦੀ ਕੋਈ ਥਾਹ ਨਹੀਂ : ਵਿਦੇਸ਼ੀ ਸਿੱਖ

August 16, 2010 | By

ਵੈਨਕੂਵਰ (ਅਗਸਤ 16, 2010): ‘ਅੰਮ੍ਰਿਤਸਰ ਟਾਈਮਜ਼’ ਵਿੱਚ ਨਸ਼ਰ ਇੱਕ ਅਹਿਮ ਖਬਰ ਅਨੁਸਾਰ ਵਿਦੇਸ਼ਾਂ ਖ਼ਾਸ ਕਰਕੇ ਕੈਨੇਡਾ ਵਿਚ ਰਹਿੰਦੇ ਸਿੱਖ ਭਾਈਚਾਰੇ ਨੇ ਭਾਰਤ ਸਰਕਾਰ ਵਲੋਂ ਜਾਰੀ ਕੀਤੀ 169 ਵਿਅਕਤੀਆਂ ਦੀ ਕਥਿਤ ਕਾਲੀ ਸੂਚੀ ਉਪਰ ਉਂਗਲੀ ਉਠਾਈ ਹੈ। ਬਹੁਤ ਸਾਰੇ ਕਮਿਊਨਿਟੀ ਨੇਤਾਵਾਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਵਲੋਂ ਜਾਰੀ ਸੂਚੀ ਅਧੂਰੀ ਹੈ। ਹਾਲਾਂਕਿ ਕੈਨੇਡਾ ਰਹਿੰਦੇ ਬਹੁਤ ਸਾਰੇ ਸਿੱਖਾਂ, ਜਿਨ੍ਹਾਂ ਦੇ ਨਾਂ ਇਸ ਕਾਲੀ ਸੂਚੀ ਵਿਚ ਸ਼ਾਮਲ ਨਹੀਂ ਹਨ, ਲਈ ਭਾਰਤ ਜਾਣ ਦੀ ਆਸ ਜਾਗੀ ਹੈ।
ਕੇਹਰ ਸਿੰਘ ਧਮੜੈਤ ਦਾ ਕਹਿਣਾ ਹੈ ਕਿ ਮੈਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਜਦ ਮੇਰਾ ਨਾਂ ਇਸ ਸੂਚੀ ਵਿਚ ਸ਼ਾਮਲ ਨਹੀਂ ਹੈ ਤਾਂ ਮੈਨੂੰ ਭਾਰਤ ਤੋਂ ਬਾਹਰ ਕਿਉਂ ਰਖਿਆ ਜਾ ਰਿਹਾ ਹੈ। ਵਰਲਡ ਸਿੱਖ ਆਰਗੇਨਾਈਜੇਸ਼ਨ ਨਾਲ ਸਬੰਧਤ ਧਮੜੈਤ ਨੇ 1984 ਵਿਚ ਇਕ ਆਰਟੀਕਲ ਲਿਖਿਆ ਸੀ ਅਤੇ ਦਰਬਾਰ ਸਾਹਿਬ ਉਪਰ ਹੋਏ ਫ਼ੌਜੀ ਹਮਲੇ ਦੇ ਵਿਰੋਧ ਵਿੱਚ ਮੁਜ਼ਾਹਰੇ ਵਿਚ ਸ਼ਾਮਲ ਹੋਏ ਸਨ। 2001 ਵਿਚ ਉਸ ਦਾ ਨਾਂ ਫ਼ਿਲਮ ਐਕਟਰ ਤੋਂ ਸਿਆਸਤਦਾਨ ਬਣੇ ਰਾਜ ਬੱਬਰ ਦੇ ਕਹਿਣ ੱਤੇ ਆਰਜ਼ੀ ਤੌਰ ੱਤੇ ਹਟਾ ਦਿੱਤਾ ਸੀ ਪਰ ਜਦੋਂ ਉਹ ਭਾਰਤ ਹਵਾਈ ਅੱਡੇ ੱਤੇ ਪਹੁੰਚਿਆ ਤਾਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ। ਭਾਵੇਂ ਉਹ 2005 ਵਿਚ ਭਾਰਤ ਜਾ ਕੇ ਆਇਆ ਹੈ ਪਰ ਫੇਰ ਵੀ ਮਗਰੋਂ ਉਸ ਨੂੰ ਭਾਰਤ ਦਾ ਵੀਜ਼ਾ ਨਹੀਂ ਦਿੱਤਾ ਗਿਆ।
ਧਮੜੈਤ ਨੇ ਹਾਲ ਹੀ ਵਿੱਚ ਸਰੀ ਵਿੱਚ ਉਨ੍ਹਾਂ ਲੋਕਾਂ ਦੀ ਮੀਟਿੰਗ ਸੱਦੀ ਸੀ, ਜਿਨ੍ਹਾਂ ਦੇ ਨਾਂ ਕਾਲੀ ਸੂਚੀ ਵਿਚ ਦਰਜ ਹਨ। ਇਸ ਮੀਟਿੰਗ ਵਿਚ 30 ਲੋਕਾਂ ਨੇ ਹਿੱਸਾ ਲਿਆ। ਇੱਕ ਖ਼ਾਲਿਸਤਾਨ ਪੱਖੀ ਕਾਰਕੁੰਨ ਪਰਵਕਾਰ ਸਿੰਘ ਦੁੱਲ,ੇ ਜਿਸ ਦਾ ਨਾਂ ਇਸ ਸੂਚੀ ਵਿੱਚ ਦਰਜ ਹੈ, ਨੇ ਹੈਰਾਨੀ ਜ਼ਾਹਰ ਕਰਦਿਆਂ ਕਿਹਾ ਕਿ ਜਿਹੜੇ ਲੋਕ ਭਾਰਤੀ ਅਧਿਕਾਰੀਆਂ ਵਲੋਂ ਵੀਜ਼ਿਆਂ ਦੇ ਮਾਮਲੇ ਵਿੱਚ ਤੰਗ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਕਰਦੇ ਹਨ, ਉਨ੍ਹਾਂ ਦੇ ਨਾਂ ਇਸ ਸੂਚੀ ਵਿਚੋਂ ਗਾਇਬ ਹਨ ਪਰ ਜਿਨ੍ਹਾਂ ਦੇ ਨਾਂ ਇਸ ਵਿੱਚ ਸ਼ਾਮਲ ਹਨ, ਉਹ ਕਈ ਵਾਰ ਭਾਰਤ ਜਾ ਚੁੱਕੇ ਹਨ। ਇਸ ਲਈ ਇਹ ਸੂਚੀ ਅਧੂਰੀ ਅਤੇ ਅਪ੍ਰਮਾਣਿਕ ਹੈ।
ਦਿਲਚਸਪ ਗੱਲ ਇਹ ਹੈ ਕਿ ਸੋਢੀ ਸਿੰਘ ਸੋਢੀ, ਜਿਸ ਦਾ ਨਾਂ ਕਾਲੀ ਸੂਚੀ ਵਿੱਚ ਸ਼ਾਮਲ ਹੈ, ਹਾਲ ਹੀ ਵਿੱਚ ਰੋਕ ਲਾਏ ਜਾਣ ਤੋਂ ਪਹਿਲਾਂ ਕਈ ਵਾਰ ਭਾਰਤ ਜਾ ਚੁੱਕਾ ਹੈ। ਉਹ ਪਹਿਲਾਂ ਇੰਟਰਨੈਸ਼ਨਲ ਸਿੱਖ ਯੂਥ ਫ਼ੈਡਰੇਸ਼ਨ ਨਾਲ, ਜਿਸ ੱਤੇ ਹੁਣ ਪਾਬੰਦੀ ਲਾਈ ਗਈ ਹੈ, ਸਬੰਧਤ ਰਿਹਾ ਹੈ। ਸੋਢੀ ਦਾ ਕਹਿਣਾ ਹੈ ਕਿ ਹਰ ਇੱਕ ਨੂੰ ਭਾਰਤ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ।
ਇੰਟਰਨੈਸ਼ਨਲ ਸਿੱਖ ਯੂਥ ਫ਼ੈਡਰੇਸ਼ਨ ਦੇ ਸਾਬਕਾ ਲੀਡਰ ਸਤਿੰਦਰਪਾਲ ਸਿੰਘ ਗਿੱਲ ਦਾ ਕਹਿਣਾ ਹੈ ਕਿ ਉਸ ਦਾ ਭਾਰਤ ਜਾਣ ਦਾ ਕੋਈ ਇਰਾਦਾ ਨਹੀਂ ਹੈ। ਉਸ ਨੇ ਕਿਹਾ ਕਿ ਜਦ ਉਸ ਦੇ ਪਿਤਾ ਸੁਰਗਵਾਸ ਹੋਏ ਤਾਂ ਉਦੋਂ ਵੀ ਉਸ ਨੇ ਭਾਰਤੀ ਵੀਜ਼ੇ ਲਈ ਦਰਖ਼ਾਸਤ ਨਹੀਂ ਦਿੱਤੀ। ਉਸ ਦਾ ਕਹਿਣਾ ਹੈ ਕਿ ਇਹ ਸਾਰੀ ਸਿਆਸੀ ਖੇਡ ਹੈ। ਗਿੱਲ ਦਾ ਨਾਂ ਵੀ ਕਾਲੀ ਸੂਚੀ ਵਿਚ ਦਰਜ ਹੈ।
ਯੂਥ ਫ਼ੈਡਰੇਸ਼ਨ ਦੇ ਇਕ ਹੋਰ ਹਮਾਇਤੀ ਸੁਰਦੇਵ ਸਿੰਘ ਜਟਾਣਾ ਨੂੰ ਆਪਣਾ ਨਾਂ ਕਾਲੀ ਸੂਚੀ ਵਿਚ ਵੇਖ ਕੇ ਕੋਈ ਹੈਰਾਨੀ ਨਹੀਂ ਹੋਈ। ਉਸ ਨੇ ਕਿਹਾ ਕਿ ਉਸ ਦਾ ਕਸੂਰ ਸਿਰਫ਼ ਇਨ੍ਹਾਂ ਹੈ ਕਿ ਉਸ ਨੇ ਅਪਰੇਸ਼ਨ ਬਲੂ ਸਟਾਰ ਖਿਲਾਫ਼ ਸ਼ਾਂਤਮਈ ਮੁਜ਼ਾਹਰਿਆਂ ਵਿਚ ਹਿੱਸਾ ਲਿਆ ਸੀ। ਉਹ ਆਖ਼ਰੀ ਵਾਰ 2004 ਵਿਚ ਭਾਰਤ ਗਿਆ ਸੀ ਜਦ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਉਸ ਦਾ ਨਾਂ ਆਰਜ਼ੀ ਤੌਰ ੱਤੇ ਇਸ ਸੂਚੀ ਵਿਚੋਂ ਹਟਾ ਦਿਤਾ ਸੀ। ਉਸ ਦਾ ਕਹਿਣਾ ਹੈ ਕਿ ਉਹ ਹੁਣ ਬਿਲਕੁਲ ਬਦਲ ਚੁੱਕਾ ਹੈ। ਉਹ ਆਪਣੇ ਮਾਂ ਭੂਮੀ ਜਾਣ ਦੀ ਇੱਛਾ ਰੱਖਦਾ ਹੈ। ਉਸ ਦਾ ਕਹਿਣਾ ਹੈ ਕਿ ਜਦ ਉਘੇ ਖ਼ਾਲਿਸਤਾਨੀ ਵਿਚਾਰਧਾਰਕ ਪੱਕੇ ਤੌਰ ੱਤੇ ਭਾਰਤ ਚਲੇ ਗਏ ਹਨ ਤਾਂ ਉਨ੍ਹਾਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ।
ਇਸ ਸੂਚੀ ਵਿਚ ਏਅਰ ਇੰਡੀਆ ਬੰਬ ਕਾਂਡ ਦੇ ਸ਼ੱਕੀ ਦੋਸ਼ੀ ਰਿਪੁਦਮਨ ਸਿੰਘ ਮਲਿਕ, ਜਿਨ੍ਹਾਂ ਨੂੰ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ ਬਰੀ ਕਰ ਦਿੱਤਾ ਹੈ, ਦਾ ਨਾਂ ਵੀ ਦਰਜ ਹੈ। ਮਲਿਕ ਦਾ ਕਹਿਣਾ ਹੈ ਕਿ ਇਹ ਸਿੱਖਾਂ ਨਾਲ ਸਰਾਸਰ ਵਿਤਕਰਾ ਹੈ, ਉਹ ਵੀ ਭਾਰਤੀ ਹਨ। ਭਾਰਤ ਸਰਕਾਰ ਨੂੰ ਉਨ੍ਹਾਂ ਨਾਲ ਦੂਜੇ ਭਾਰਤੀਆਂ ਵਾਂਗ ਹੀ ਵਰਤਾਉ ਕਰਨਾ ਚਾਹੀਦਾ ਹੈ। ਉਹ ਦਰਬਾਰ ਸਾਹਿਬ ਦੇ ਦਰਸ਼ਨ ਕਰਨੇ ਚਾਹੁੰਦਾ ਹੈ ਪਰ ਜਾ ਨਹੀਂ ਸਕਦਾ। ਸੂਚੀ ਵਿਚ ਬੰਬਕਾਂਡ ਵਿਚ ਦੋਸ਼ੀ ਠਹਿਰਾਏ ਗਏ ਇੰਦਰਜੀਤ ਸਿੰਘ ਰਿਆਤ ਤੋਂ ਇਲਾਵਾ ਅਜਾਇਬ ਸਿੰਘ ਬਾਗੜੀ ਦਾ ਨਾਂ ਵੀ ਸ਼ਾਮਲ ਹੈ, ਜਿਸ ਨੂੰ ਵੀ ਅਦਾਲਤ ਵਲੋਂ ਬਰੀ ਕੀਤਾ ਜਾ ਚੁੱਕਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,