ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ

ਅਬੋਹਰ ਕਤਲ ਕੇਸ ਨਾਲ ਸੰਬੰਧਿਤ ਤਿੰਨ ਵਿਅਕਤੀ ਲਾਲੜੂ ਤੋਂ ਕੀਤੇ ਗਏ ਗ੍ਰਿਫਤਾਰ

December 15, 2015 | By

ਚੰਡੀਗੜ੍ਹ: ਬੀਤੇ ਸ਼ੁਕਰਵਾਰ ਨੂੰ ਅਬੋਹਰ ਦੇ ਇੱਕ ਫਾਰਮਹਾਊਸ ਤੇ ਕਤਲ ਕੀਤੇ ਗਏ ਦਲਿਤ ਭਾਈਚਾਰੇ ਨਾਲ ਸੰਬੰਧਿਤ 27 ਸਾਲਾ ਭੀਮ ਸੈਨ ਟੌਂਕ ਦੇ ਕਤਲ ਕੇਸ ਨਾਲ ਸੰਬੰਧਿਤ ਤਿੰਨ ਵਿਅਕਤੀਆਂ ਨੂੰ ਅੱਜ ਫਾਜਿਲਕਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।

ਅਬੋਹਰ ਕਤਲ ਕੇਸ ਨਾਲ ਸੰਬੰਧਿਤ ਤਿੰਨ ਵਿਅਕਤੀ ਲਾਲੜੂ ਤੋਂ ਕੀਤੇ ਗਏ ਗ੍ਰਿਫਤਾਰ

ਅਬੋਹਰ ਕਤਲ ਕੇਸ ਨਾਲ ਸੰਬੰਧਿਤ ਤਿੰਨ ਵਿਅਕਤੀ ਲਾਲੜੂ ਤੋਂ ਕੀਤੇ ਗਏ ਗ੍ਰਿਫਤਾਰ

ਫਿਰੋਜਪੁਰ ਰੇਂਜ ਦੇ ਡੀਆਈਜੀ ਅਮਰ ਸਿੰਘ ਚਹਿਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਬੋਹਰ ਕਤਲ ਕੇਸ ਨਾਲ ਸੰਬੰਧਿਤ ਤਿੰਨ ਵਿਅਕਤੀ ਹਰਪ੍ਰੀਤ ਸਿੰਘ ਹੈਰੀ, ਗੁਲਾਬ ਸਿੰਘ ਗੁਲਾਬੀਆ ਅਤੇ ਰਾਧੇ ਸ਼ਾਮ ਰਾਧੀਆ ਨੂੰ ਅੱਜ ਚੰਡੀਗੜ੍ਹ ਨੇੜੇ ਲਾਲੜੂ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।

ਮੀਡੀਆ ਵਿੱਚ ਸ਼ਪੀਆਂ ਖਬਰਾਂ ਅਨੁਸਾਰ ਭੀਮ ਸੈਨ ਅਤੇ ਰਾਧੀਆ ਵਿੱਚ ਪੁਰਾਣੀ ਰੰਜਿਸ਼ ਸੀ। ਰਾਧੀਆ ਅਕਾਲੀ ਆਗੂ ਅਤੇ ਸ਼ਰਾਬ ਦੇ ਵਪਾਰੀ ਸ਼ਿਵ ਲਾਲ ਡੋਡਾ ਨਾਲ ਕੰਮ ਕਰਨ ਵਾਲੇ ਹਰਪ੍ਰੀਤ ਸਿੰਘ ਦਾ ਕਰੀਬੀ ਸਾਥੀ ਸੀ।

ਸ਼ਿਵ ਲਾਲ ਡੋਡਾ ਦੇ ਫਾਰਮ ਹਾਊਸ ਤੇ ਮੋਜੂਦ ਅਕਾਲੀ ਆਗੂ ਅਤੇ ਉਸ ਦੇ ਸ਼ਰਾਬ ਦੇ ਠੇਕੇ ਤੇ ਕੰਮ ਕਰਨ ਵਾਲੇ ਕਾਮਿਆਂ ਨੇਂ ਮਿਲ ਕੇ 11 ਦਸੰਬਰ ਨੂੰ ਭੀਮ ਸੈਨ ਦੀਆਂ ਲੱਤਾਂ ਅਤੇ ਬਾਹਾਂ ਵੱਢ ਦਿੱਤੀਆਂ ਸਨ ਜਿਸ ਨਾਲ ਉਸ ਦੀ ਮੌਤ ਹੋ ਗਈ ਸੀ ਤੇ ਭੀਮ ਸੈਨ ਦੇ ਸਾਥੀ ਗੁਰਜੰਟ ਸਿੰਘ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਿਲ ਕਰਵਾਇਆ ਗਿਆ ਸੀ।

ਜਿਕਰਯੋਗ ਹੈ ਕਿ ਇਸ ਕਤਲ ਕਾਂਢ ਤੋਂ ਬਾਅਦ ਸੂਬਾ ਅਤੇ ਰਾਸ਼ਟਰੀ ਪੱਧਰ ਤੇ ਪੰਜਾਬ ਸਰਕਾਰ ਨੂੰ ਸਖਤ ਨਿੰਦਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,