Posts By ਸੁਰਜੀਤ ਸਿੰਘ

ਕੇਂਦਰ-ਰਾਜ ਸਬੰਧਾਂ ਨੂੰ ਮੁੜ ਤੈਅ ਕਰਨ ਦੀ ਲੋੜ

18 ਫਰਵਰੀ, 1972 ਨੂੰ ਇਕ ਮਸ਼ਹੂਰ ਕਾਨੂੰਨਦਾਨ ਐਨ. ਏ. ਪਾਲਖੀਵਾਲਾ ਨੇ ਮੁੰਬਈ ਦੇ ਇਕ ਸਮਾਗਮ ਵਿਚ ਇਕ ਅਹਿਮ ਪੇਸ਼ੀਨਗੋਈ ਕੀਤੀ ਸੀ ਕਿ 'ਇਕ ਦਿਨ ਆਵੇਗਾ ਜਦੋਂ ਰਾਜ ਕੇਂਦਰ ਦੀ ਨਾਜਾਇਜ਼ ਅਧੀਨਗੀ ਤੋਂ ਇਨਕਾਰੀ ਹੋ ਜਾਣਗੇ ਅਤੇ ਸੰਵਿਧਾਨ ਤਹਿਤ ਆਪਣੇ ਵਾਜਬ ਰੁਤਬੇ ਦਾ ਦਾਅਵਾ ਕਰਨ ਲਈ ਉਠ ਖੜ੍ਹੇ ਹੋਣਗੇ। ਇਹ ਦਿਨ ਸਾਡੇ ਸੋਚੇ ਸਮੇਂ ਤੋਂ ਬਹੁਤ ਛੇਤੀ ਆ ਸਕਦਾ ਹੈ।' ਵੈਸੇ ਪਿਛਲੇ ਦਹਾਕਿਆਂ 'ਚ ਕੇਂਦਰ ਦੀ ਅਜਿਹੀ ਅਧੀਨਗੀ ਤੋਂ ਨਿਜਾਤ ਪਾਉਣ ਲਈ ਵੱਖ-ਵੱਖ ਰਾਜਾਂ ਅੰਦਰ ਕਈ ਪੁਰਅਮਨ ਤੇ ਹਿੰਸਕ ਅੰਦੋਲਨ ਵੀ ਚੱਲ ਚੁਕੇ ਹਨ ਪਰ ਰਾਜਾਂ ਦੀ ਸਮੂਹਿਕ ਲਾਮਬੰਦੀ ਦੀ ਘਾਟ ਹਮੇਸ਼ਾ ਰੜਕਦੀ ਰਹੀ ਹੈ। ਪਰ ਪਿਛਲੇ ਕੁਝ ਮਹੀਨਿਆਂ ਵਿਚ ਦੇਸ਼ ਅੰਦਰ ਜਿਸ ਤਰ੍ਹਾਂ ਦਾ ਸਿਆਸੀ ਘਟਨਾਕ੍ਰਮ ਵਾਪਰਿਆ ਹੈ, ਉਸ ਨੇ ਜੇ ਉਕਤ ਪੇਸ਼ੀਨਗੋਈ ਨੂੰ ਪੂਰੀ ਤਰ੍ਹਾਂ ਹਕੀਕਤ 'ਚ ਨਹੀਂ ਬਦਲਿਆ ਤਾਂ ਇਸ ਦਿਸ਼ਾ ਵਿਚ ਇਕ ਆਸ ਦੀ ਕਿਰਨ ਜ਼ਰੂਰ ਪੈਦਾ ਕੀਤੀ ਹੈ।

ਬਰਤਾਨਵੀ ਸਿਆਸਤਦਾਨਾਂ ਵੱਲੋਂ 1984 ਦੇ ਪੀੜਤਾਂ ਨੂੰ ਇੰਨਸਾਫ ਤੋਂ ਵਾਂਝੇ ਰੱਖਣ, ਪ੍ਰੋਫੈਸਰ ਭੁੱਲਰ ਦੀ ਫਾਂਸੀ ਅਤੇ ਭਾਈ ਦਲਜੀਤ ਸਿੰਘ ਬਿੱਟੂ ਦੀ ਨਜ਼ਰਬੰਦੀ ਵਰਗੇ ਮੁੱਦੇ ਕੌਮਾਂਤਰੀ ਪੱਧਰ ’ਤੇ ਚੁੱਕਣ ਦਾ ਕੀਤਾ ਵਾਅਦਾ

ਲੰਦਨ (19 ਦਸੰਬਰ, 2011): ਬੀਤੇ ਦਿਨੀਂ (13 ਦਸੰਬਰ ਨੂੰ) ਸਮੁੱਚੇ ਬਰਤਾਨੀਆ ’ਚੋਂ ਤਕਰੀਬਨ ਡੇਢ ਸੌ ਦੀ ਗਿਣਤੀ ’ਚ ਸਿੱਖ ਨੁਮਾਂਇਦਿਆਂ ਨੇ ਬਰਤਾਨੀਆ ਦੀ ਪਾਰਲੀਮੈਂਟ ਵਿਖੇ ਸਿੱਖ ਫੈਡਰੇਸ਼ਨ (ਯੂ. ਕੇ.) ਵੱਲੋਂ ਆਯੋਜਿਤ ਲਾਬੀ ਵਿਚ ਹਿੱਸਾ ਲਿਆ। ਸਿੱਖ ਸਿਆਸਤ ਨੈਟਵਰਕ ਉੱਪਰ ਨਸ਼ਰ ਕੀਤੀ ਗਈ ਜਾਣਕਾਰੀ ਅਨੁਸਾਰ ਦੋ ਘੰਟੇ ਚੱਲਣ ਵਾਲੀ ਇਸ ਲਾਬੀ ’ਚ ਮਨੁੱਖੀ ਹੱਕਾਂ ਨਾਲ ਸਬੰਧਤ ਅਨੇਕਾਂ ਮੁੱਦੇ ਉਠਾਏ ਗਾਏ, ਜਿਨ੍ਹਾਂ ਵਿਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦਾ ਮਾਮਲਾ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਸਤ 2009 ਤੋਂ ਲੈ ਕੇ ਜਾਰੀ ਨਜ਼ਰਬੰਦੀ ਅਤੇ ਨਵੰਬਰ ’84 ਦੀ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਇੰਨਸਾਫ ਨਾ ਮਿਲਣ ਦਾ ਮੁੱਦਾ ਮੁੱਖ ਤੌਰ ’ਤੇ ਸ਼ਾਮਿਲ ਸੀ।

ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ‘ਪੰਜਾਬੀ ਬੋਲੀ ਦੀਆਂ ਵਰਤਮਾਨ ਹਾਲਤਾਂ’ ਵਿਸ਼ੇ ’ਤੇ ਸੈਮੀਨਾਰ

ਇਹ ਗੱਲ ਸੁੱਤੇ ਸਿੱਧ ਸਮਝ ’ਚ ਆਉਣ ਵਾਲੀ ਹੈ ਕਿ ਜੇ ਪੰਜਾਬੀ ਭਾਖਾ ਜਿਊਂਦੀ ਰਹੀ, ਤਾਂ ਹੀ ਸਿੱਖੀ ਬਚੇਗੀ, ਤਾਂ ਹੀ ਸਿੱਖੀ ਦੇ ਫਲਸਫੇ ’ਤੇ ਜਿਊਂਦਾ ਅਸਲੀ ਪੰਜਾਬ ਰੂਹਾਨੀਅਤ ਪੱਖੋਂ ਆਪਣੀ ਹੋਂਦ-ਹਸਤੀ ਕਾਇਮ ਰੱਖ ਸਕੇਗਾ ਕਿਉਂਕਿ ਭਾਖਾ ਨਾਲ ਮਨੁੱਖ ਦੇ ਸਮੁੱਚੇ ਦਿਸਦੇ ਤੇ ਅਣ-ਦਿਸਦੇ ਵਰਤਾਰਿਆਂ ਨਾਲ ਗੂੜ੍ਹਾ ਰਿਸ਼ਤਾ ਹੁੰਦਾ ਹੈ। ਇਸ ਸੱਚਾਈ ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਅਜੋਕੀ ਲੀਡਰਸ਼ਿਪ ਨੇ ਨਾ ਸਿਰਫ ਭਲੀਭਾਂਤ ਜਾਣਿਆ ਹੈ, ਸਗੋਂ ਸ਼ਿਦਤ ਨਾਲ ਮਹਿਸੂਸ ਵੀ ਕੀਤਾ ਹੈ।

ਕੀ ‘ਦੇਸ਼ ਧਰੋਹ’ ਕਾਨੂੰਨ ਦੇ ਹੁੰਦਿਆਂ ਸੁਰੱਖਿਅਤ ਹਨ ਸ਼ਹਿਰੀ ਆਜ਼ਾਦੀਆਂ?

2001 ਵਿਚ ਸੁਪਰੀਮ ਕੋਰਟ ਨੇ ਬਲਬੀਰ ਮਾਮਲੇ ਵਿਚ ‘ਦੇਸ਼ ਧਰੋਹ’ ਦੇ ਮੁਕੱਦਮੇ ਦਾ ਸਾਹਮਣਾ ਕਰ ਰਹੇ ਅਜਿਹੇ ਵਿਅਕਤੀਆਂ ਨੂੰ ਬਰੀ ਕੀਤਾ ਸੀ ਜਿਨਾਂ ਉਪਰ ‘ਦੇਸ਼ ਧਰੋਹ’ ਦੀ ਧਾਰਾ ਇਸ ਅਧਾਰ ‘ਤੇ ਲਾ ਦਿਤੀ ਗਈ ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਕਰੀਰ ਟੇਪ ‘ਤੇ ਸੁਣ ਰਹੇ ਸਨ।

ਸਾਡੇ ਮਰਨ ਵਰਤ ਕਦੋਂ ਤੱਕ ਜਾਰੀ ਰਹਿਣਗੇ?

ਭ੍ਰਿਸ਼ਟਾਚਾਰ ਵਿਰੋਧੀ ਲੋਕਪਾਲ ਬਿੱਲ ਨੂੰ ਲੈ ਕੇ ਅੰਨਾ ਹਜ਼ਾਰੇ ਵੱਲੋਂ ਰੱਖੇ ਮਰਨ ਵਰਤ ਨੂੰ ਮਿਲੀ ਕਾਮਯਾਬੀ ’ਤੇ ਦੇਸ਼ ਵਿਚ ਖੁਸ਼ੀ ਮਨਾਈ ਜਾ ਰਹੀ ਹੈ। ਅਜਿਹਾ ਖੁਸ਼ੀ ਵਾਲਾ ਮਾਹੌਲ ਸੁਭਾਵਿਕ ਵੀ ਹੈ ਕਿਉਂਕਿ ਪੂਰੇ ਦੇਸ਼ਵਾਸੀ ਅੱਜ ਭ੍ਰਿਸ਼ਟਾਚਾਰ, ਜੋ ਹਰ ਖੇਤਰ ’ਚ ਅਮਰ ਵੇਲ ਵਾਂਗ ਵਧਦਾ ਜਾ ਰਿਹਾ ਹੈ, ਤੋਂ ਡਾਢੇ ਤੰਗ ਆ ਚੁੱਕੇ ਹਨ। ਇਸ ਲਈ ਹਜ਼ਾਰੇ ਵਧਾਈ ਦੇ ਪਾਤਰ ਹਨ, ਜਿਨ੍ਹਾਂ ਦੀ ਪਹਿਲਕਦਮੀ ਨਾਲ ਸਰਕਾਰ ਲੋਕਪਾਲ ਬਿੱਲ ’ਚ ਲੋੜੀਂਦੀਆਂ ਸੋਧਾਂ ਕਰਨਾ ਮੰਨੀ ਹੈ। ਸਰਕਾਰ ਨੂੰ ਅੰਨਾ ਹਜ਼ਾਰੇ ਅੱਗੇ ਝੁਕਾਉਣ ਤੇ ਇਸ ਦੇ ਹੱਕ ’ਚ ਲੋਕ ਲਹਿਰ ਬਣਾਉਣ ’ਚ ਮੀਡੀਆ ਨੇ ਵੀ ਆਪਣਾ ਭਰਪੂਰ ਯੋਗਦਾਨ ਪਾਇਆ। ਉਸ ਨੇ ਇਸ ਮਰਨ ਵਰਤ ਦਾ ਖੂਬ ਪ੍ਰਚਾਰ ਕੀਤਾ।

ਲੁਧਿਆਣਾ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਭਾਈ ਦਰਸ਼ਨ ਸਿੰਘ ਦੀ ਮੌਤ ਟਾਲੀ ਜਾ ਸਕਦੀ ਸੀ।

ਲੁਧਿਆਣਾ (6 ਦਸੰਬਰ, 2009): ਜੇਕਰ ਪ੍ਰਸ਼ਾਸਨ ਨੇ ਗੋਲੀ ਚਲਾਉਣ ਦੀ ਬਜ਼ਾਏ ਦੂਸਰੇ ਤਰੀਕੇ ਵਰਤੇ ਹੁੰਦੇ ਤਾਂ ਕੀਮਤੀ ਮਨੁੱਖੀ ਜਾਨ ਬਚਾਈ ਜਾ ਸਕਦੀ ਸੀ।

ਪੰਜਾਬ ਕਾਂਗਰਸ ਨੇ ਕੀਤੀ ਬਾਦਲ ਸਰਕਾਰ ਦੀ ਬਰਖਾਸਤਗੀ ਦੀ ਮੰਗ

ਲੁਧਿਆਣਾ (6 ਦਸੰਬਰ, 2009): ਕਾਂਗਰਸੀ ਵਿਧਾਇਕ ਤੇ ਕਾਂਗਰਸ ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਬੀਤੇ ਦਿਨਾਂ ਦੀਆਂ ਘਟਨਾਵਾਂ ਨੂੰ ਅਧਾਰ ਬਣਾ ਕੇ ਬਾਦਲ ਦਲ-ਭਾਜਪਾ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਉਠਾਈ ਹੈ ਤੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ-ਮੁੱਖ ਮੰਤਰੀ ਸੁਖਬੀਰ ਬਾਦਲ ਪੰਜਾਬ ਵਿੱਚ ‘ਅਮਨ ਕਾਨੂੰਨ’ ਨੂੰ ਬਹਾਲ ਰੱਖਣ ਵਿੱਚ ਨਾਕਾਮ ਰਹੇ ਹਨ, ਇਸ ਲਈ ਸੂਬੇ ਵਿੱਚ ਭਾਰਤੀ ਰਾਸ਼ਟਰਪਤੀ ਦਾ ਰਾਜ ਲਾਗੂ ਕਰ ਦੇਣਾ ਚਾਹੀਦਾ ਹੈ।

ਦਲ ਬਦਲਣ ਦੀ ਸਿਆਸਤ: ਅਵਤਾਰ ਸਿੰਘ ਇਟਲੀ ਤਾਂ ਪੰਚ ਪ੍ਰਧਾਨੀ ਦਾ ਮੁਢਲਾ ਮੈਂਬਰ ਵੀ ਨਹੀਂ ਸੀ – ਕਿਸ਼ਨਪੁਰਾ

ਰੋਪੜ-ਮੋਹਾਲੀ (1 ਦਸੰਬਰ, 2009) ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਕੌਮੀ ਜਥੇਬੰਧਕ ਸਕੱਤਰ ਸ. ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਅੱਜ ਮੀਡੀਆ ਦੇ ਨਾਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਪਿਛਲੇ ਦਿਨਾਂ ਤੋਂ ਇਟਲੀ ਤੋਂ ਜੋ ਅਵਤਾਰ ਸਿੰਘ ਦੇ ਪੰਚ ਪ੍ਰਧਾਨੀ ਨੂੰ ਛੱਡ ਕੇ ਬਾਦਲ ਦਲ ਵਿੱਚ ਜਾਣ ਸਬੰਧੀ ਖਬਰਾਂ ਪ੍ਰਕਾਸ਼ਿਤ ਹੋ ਰਹੀਆਂ ਹਨ ਉਹ ਨਿਰਅਧਾਰ ਹਨ ਕਿਉਂਕਿ ਅਵਤਾਰ ਸਿੰਘ ਤਾਂ ਪੰਚ ਪ੍ਰਧਾਨੀ ਦਾ ਮੁਢਲਾ ਮੈਂਬਰ ਵੀ ਨਹੀਂ ਸੀ।

ਕਿਵੇਂ ਮਰਦੀ ਹੈ ਕੋਈ ਬੋਲੀ?

ਕੁਝ ਚਿਰ ਪਹਿਲਾਂ ਪੱਛਮ ਦੇ ਦੋ ਪ੍ਰੋਫੈਸਰਾਂ ਨੇ ਇਕ ਕਿਤਾਬ ਛਾਪੀ ਸੀ ਜਿਸ ਵਿਚ ਬੰਦੇ ਅਤੇ ਬੋਲੀ ਨੂੰ ਜੋੜ ਕੇ ਪੜਤਾਲਿਆ ਗਿਆ ਸੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਹੱਦਾਂ ਤੋੜੀਆਂ ਕਿ ਸ਼ਬਦਾਂ ਦਾ ਵਿਖਾਈ ਦਿੰਦਾ ਜਾਂ ਬੋਲਿਆ ਜਾਂਦਾ ਰੂਪ ਹੀ ਬੋਲੀ ਹੁੰਦਾ ਹੈ। ਲਫ਼ਜ਼ਾਂ ਦੀ ਚੋਣ ਅਤੇ ਬੋਲਣ ਦਾ ਢੰਗ ਹੀ ਨਹੀਂ ਸਗੋਂ ਇਸ ਤੋਂ ਵੀ ਅੱਗੇ, ਸੋਚਣ ਦਾ ਢੰਗ, ਉਸ ਦੀ ਅੰਦਰੂਨੀ ਅਸਲ ਸ਼ੈਅ ਬੋਲੀ ਹੁੰਦੀ ਹੈ। ਪੱਛਮ ਵਿਚ ਜਿਸ ਤਰ੍ਹਾਂ ਬੋਲੀ ਸਬੰਧੀ ਖੋਜ ਬਾਰੇ ਧੜਾ-ਧੜ ਕਿਤਾਬਾਂ ਆ ਰਹੀਆਂ ਹਨ, ਉਸ ਦਾ ਅੰਦਾਜ਼ਾ ਤਾਂ ਸੌਖਿਆਂ ਹੀ ਲਗਾਇਆ ਜਾ ਸਕਦਾ ਹੈ ਕਿ ਉਹ ਬੋਲੀ ਨੂੰ ਕਿੰਨੀ ਅਹਿਮੀਅਤ ਦਿੰਦੇ ਹਨ।