ਖਾਸ ਖਬਰਾਂ » ਖੇਤੀਬਾੜੀ

ਸ਼ੰਭੂ ਮੋਰਚੇ ਵਿਚ ਆ ਰਹੇ ਟਰੈਕਟਰ-ਟਰਾਲੀ ਦੀ ਟਰੱਕ ਨਾਲ ਟੱਕਰ; ਕਿਸਾਨ ਦੀ ਮੌਤ, ਕਈ ਜਖਮੀ

February 24, 2024 | By

ਰਾਜਪੁਰਾ : ਕਿਸਾਨੀ ਮੋਰਚੇ ਤੋਂ ਅੱਜ ਸਵੇਰੇ ਇਕ ਦੁੱਖਦਾਈ ਖਬਰ ਮਿਲੀ ਹੈ। ਪਿੰਡ ਮਨਸੂਰ ਦੇਵਾ (ਨੇੜੇ ਜੀਰਾ) ਜਿਲ੍ਹਾ ਫਿਰੋਜ਼ਪੁਰ ਤੋਂ ਸ਼ੰਭੂ ਮੋਰਚੇ ਵਿਚ ਸ਼ਮੂਲੀਅਤ ਲਈ ਆ ਰਹੇ ਕਿਸਾਨਾਂ ਦੇ ਇਕ ਜਥੇ ਨਾਲ ਸੜਕੀ ਹਾਦਸਾ ਵਾਪਰਿਆ ਹੈ।

ਸਿੱਖ ਸਿਆਸਤ ਨੂੰ ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਦੇ ਇਸ ਜਥੇ ਦੇ ਟਰੈਕਟਰ ਟਰਾਲੀ ਅਤੇ ਇੱਕ ਟਰੱਕ ਦਰਮਿਆਨ ਪਿੰਡ ਬਸੰਤਪੁਰਾ (ਸਰਹਿੰਦ ਤੋਂ ਰਾਜਪੁਰਾ ਰੋਡ) ਵਿਖੇ ਚੰਦੂਮਾਜਰੇ ਕੋਲ ਟੱਕਰ ਹੋ ਗਈ ਜਿਸ ਵਿਚ ਇਕ ਕਿਸਾਨ ਦੀ ਮੌਤ ਹੋ ਗਈ ਅਤੇ ਕਈ ਗੰਭੀਰ ਰੂਪ ਵਿਚ ਜਖਮੀ ਹੋ ਗਏ। ਜਖਮੀਆਂ ਨੂੰ ਇਲਾਜ ਵਾਸਤੇ ਹਸਪਤਾਲ ਲਿਜਾਇਆ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,