ਸਿਆਸੀ ਖਬਰਾਂ

ਡੇਰਾ ਸਿਰਸਾ ‘ਚ ਤਲਾਸ਼ੀ ਮੁਹਿੰਮ ਹੋਈ ਪੂਰੀ, ਅਦਾਲਤ ਨੂੰ ‘ਬੰਦ ਲਿਫਾਫਿਆਂ’ ‘ਚ ਸੌਂਪੀ ਜਾਏਗੀ ਜਾਂਚ ਰਿਪੋਰਟ

September 11, 2017 | By

ਸਿਰਸਾ: ਡੇਰਾ ਸਿਰਸਾ ਵਿੱਚ ਪੰਜਾਬ-ਹਰਿਆਣਾ ਹਾਈ ਕੋਰਟ ਦੇ ਹੁਕਮਾਂ ਉੱਤੇ ਚੱਲ ਰਹੀ ਤਲਾਸ਼ੀ ਮੁਹਿੰਮ ਐਤਵਾਰ (10 ਸਤੰਬਰ) ਨੂੰ ਪੂਰੀ ਹੋ ਗਈ। ਤਲਾਸ਼ੀ ਦੀ ਸਾਰੀ ਰਿਪੋਰਟ ‘ਬੰਦ ਲਿਫਾਫਿਆਂ’ ‘ਚ ਅਦਾਲਤ ਨੂੰ ਸੌਂਪ ਦਿੱਤੀ ਜਾਣੀ ਹੈ। 24 ਅਗਸਤ ਤੋਂ ਬੰਦ ਰੇਲ ਗੱਡੀਆਂ ਤੇ ਇੰਟਰਨੈੱਟ ਸੇਵਾ ਭਲਕੇ 11 ਸਤੰਬਰ ਤੋਂ ਬਹਾਲ ਹੋ ਜਾਣਗੀਆਂ। ਡੇਰੇ ਨੇੜਲੇ ਪਿੰਡਾਂ ਵਿੱਚ ਲੱਗੇ ਕਰਫਿਊ ’ਚ ਤਿੰਨ ਘੰਟਿਆਂ ਦੀ ਢਿੱਲ ਦਿੱਤੀ ਗਈ ਹੈ।

ਸਿਰਸਾ ਡੇਰਾ ਦੀ ਜਾਂਚ ਕਰਕੇ ਵਾਪਿਸ ਪਰਤ ਰਹੇ ਕੋਰਟ ਕਮਿਸ਼ਨਰ ਏ.ਕੇ.ਐਸ. ਪਵਾਰ

ਸਿਰਸਾ ਡੇਰਾ ਦੀ ਜਾਂਚ ਕਰਕੇ ਵਾਪਿਸ ਪਰਤ ਰਹੇ ਕੋਰਟ ਕਮਿਸ਼ਨਰ ਏ.ਕੇ.ਐਸ. ਪਵਾਰ

ਲੋਕ ਸੰਪਰਕ ਵਿਭਾਗ ਹਰਿਆਣਾ ਦੇ ਡਿਪਟੀ ਡਾਇਰੈਕਟਰ ਸਤੀਸ਼ ਮਹਿਰਾ ਨੇ ਦੱਸਿਆ ਕਿ ਸਿਰਸਾ ਡੇਰਾ ਵਿੱਚ ਪਿਛਲੇ ਤਿੰਨ ਦਿਨ ਕੋਰਟ ਕਮਿਸ਼ਨਰ ਏ.ਕੇ.ਐਸ. ਪਵਾਰ ਦੀ ਨਿਗਰਾਨੀ ਵਿੱਚ ਚੱਲ ਰਹੀ ਤਲਾਸ਼ੀ ਮੁਹਿੰਮ ਪੂਰੀ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜੋ ਕੁਝ ਵੀ ਮਿਲਿਆ, ਉਸ ਨੂੰ ਸੀਲ ਕਰਕੇ ਰਿਪੋਰਟ ਜਾਂਚ ਅਧਿਕਾਰੀਆਂ ਨੇ ਕੋਰਟ ਕਮਿਸ਼ਨਰ ਨੂੰ ਸੌਂਪ ਦਿੱਤੀ ਹੈ। ਉਹ ਇਸ ਰਿਪੋਰਟ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਸੌਂਪਣਗੇ। ਉਨ੍ਹਾਂ ਦੱਸਿਆ ਕਿ 11 ਸਤੰਬਰ ਤੋਂ ਜ਼ਿਲ੍ਹਾ ਸਿਰਸਾ ਵਿੱਚ ਇੰਟਰਨੈੱਟ ਅਤੇ ਰੇਲ ਸੇਵਾਵਾਂ ਬਹਾਲ ਕਰ ਦਿੱਤੀਆਂ ਜਾਣਗੀਆਂ ਜਦਕਿ 10 ਸਤੰਬਰ ਨੂੰ ਕਰਫਿਊ ਵਿੱਚ ਸ਼ਾਮ 4 ਤੋਂ 7 ਵਜੇ ਤੱਕ ਤਿੰਨ ਘੰਟੇ ਦੀ ਢਿੱਲ ਦਿੱਤੀ ਗਈ ਹੈ। ਹਾਲਾਂਕਿ ਡੇਰਾ ਖੇਤਰ ਅਤੇ ਨੇੜਲੇ ਪਿੰਡਾਂ ਵਿੱਚ ਕਰਫਿਊ ਜਾਰੀ ਰਹੇਗਾ, ਪਰ ਸਥਿਤੀ ਨੂੰ ਦੇਖਦੇ ਹੋਏ ਸਵੇਰੇ-ਸ਼ਾਮ ਇੱਕ-ਇੱਕ ਘੰਟੇ ਦੀ ਢਿੱਲ ਦਿੱਤੀ ਜਾਵੇਗੀ।

ਡਿਪਟੀ ਡਾਇਰੈਕਟਰ ਸਤੀਸ਼ ਮਹਿਰਾ ਤਲਾਸ਼ੀ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ

ਡਿਪਟੀ ਡਾਇਰੈਕਟਰ ਸਤੀਸ਼ ਮਹਿਰਾ ਤਲਾਸ਼ੀ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ

ਇਸ ਤੋਂ ਪਹਿਲਾਂ ਐਤਵਾਰ (10 ਸਤੰਬਰ) ਦੁਪਹਿਰੇ ਕੋਰਟ ਕਮਿਸ਼ਨਰ ਪਵਾਰ ਨੇ ਹਿਸਾਰ ਜ਼ੋਨ ਦੇ ਆਈਜੀ ਅਮਿਤਾਭ ਸਿੰਘ ਢਿੱਲੋਂ, ਸਿਰਸਾ ਦੇ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਅਤੇ ਐਸ.ਪੀ. ਅਸ਼ਵਿਨ ਸ਼ੈਣਵੀ ਨਾਲ ਡੇਰੇ ਅਤੇ ਜਾਂਚ ਟੀਮ ਵੱਲੋਂ ਸੀਲ ਕੀਤੇ ਗਏ ਕਮਰਿਆਂ ਅਤੇ ਸਾਮਾਨ ਦਾ ਨਿਰੀਖਣ ਕੀਤਾ। ਉਪਰੰਤ ਸਾਰੇ ਅਧਿਕਾਰੀ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਫੈਕਲਿਟੀ ਹਾਊਸ ਵਿੱਚ ਆ ਗਏ ਅਤੇ ਇੱਥੇ ਲੰਮੀ ਮੀਟਿੰਗ ਮਗਰੋਂ ਸਰਕਾਰੀ ਬੁਲਾਰੇ ਨੇ ਜਾਂਚ ਮੁਕੰਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਸਿਰਸਾ ਦੇ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਰੇਲ ਸੇਵਾਵਾਂ 11 ਸਤੰਬਰ ਤੋਂ ਬਹਾਲ ਕਰ ਦਿੱਤੀਆਂ ਜਾਣਗੀਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,