June 29, 2011 | By ਪਰਦੀਪ ਸਿੰਘ
ਫ਼ਤਿਹਗੜ੍ਹ ਸਾਹਿਬ (29 ਜੂਨ, 2011): ਬੇਰੁਜ਼ਗਾਰ ਅਧਿਆਪਕਾਂ ਦੀਆਂ ਪੰਜ ਜਥੇਬੰਦੀਆਂ ਵਲੋਂ ਅਧਿਆਪਕ ਯੋਗਤਾ ਪ੍ਰੀਖਿਆ ਦੇ ਵਿਰੋਧ ਵਿੱਚ ਬਠਿੰਡਾ ਵਿਖੇ ੳਲੀਕੇ ਗਏ ਚੱਕਾ ਜਾਮ ਦੇ ਪ੍ਰੋਗਰਾਮ ਨੂੰ ਠੁੱਸ ਕਰਨ ਲਈ ਅਧਿਆਪਕਾਂ ਨੂੰ ਵੱਡੇ ਪੱਧਰ ’ਤੇ ਹਿਰਾਸਤ ਵਿੱਚ ਲੈ ਜਾਣ ਦੀ ਨਿਖੇਧੀ ਕਰਦਿਆਂ ਬੇਰੁਜ਼ਗਾਰ ਟੀਚਰਜ਼ ਯੂਨੀਅਨ ਦੇ ਜਿਲ੍ਹਾ ਕਿਰਨਬੀਰ ਸਿੰਘ ਗਿੱਲ ਨੇ ਕਿਹਾ ਕਿ ਅਸੀਂ ਆਪਣੀਆ ਮੰਗਾਂ ਨੂੰ ਲੈ ਕੇ ਅਪਣਾ ਸੰਘਰਸ਼ ਜਾਰੀ ਰਖਾਂਗੇ ਅਤੇ ਸਰਕਾਰ ਦਾ ਕੋਈ ਵੀ ਜ਼ੁਲਮ ਜ਼ਬਰ ਸਾਡੇ ਸੰਘਰਸ਼ ਨੂੰ ਦਬਾ ਨਹੀਂ ਸਕੇਗਾ।ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਅਧਿਆਪਕ ਯੋਗਤਾ ਪ੍ਰੀਖਿਆ ਨੂੰ ਰੱਦ ਨਹੀਂ ਕੀਤਾ ਤਾਂ ਉਹ ਭਾਵੇਂ ਸਾਨੂੰ ਜੇਲੀਂ ਡੱਕੇ ਜਾਂ ਸਾਡੇ ਤੇ ਕੋਈ ਵੀ ਤਸ਼ੱਦਦ ਕਰੇ ਇਸ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਬੇਰੁਜ਼ਗਾਰ 2 ਜੁਲਾਈ ਨੂੰ ਫਿਰ ਬਠਿੰਡੇ ਚੱਕਾ ਜਾਮ ਕਰਨ ਲਈ ਆਉਣਗੇ। ਸ. ਗਿੱਲ ਨੇ ਕਿਹਾ ਕਿ ਸਾਡੇ ਚੱਕਾ ਜਾਮ ਦੇ ਪ੍ਰੋਗਰਾਮ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਪੂਰੇ ਪੰਜਾਬ ਵਿੱਚ ਛਾਪੇਮਾਰੀ ਕਰਕੇ ਗ੍ਰਿਫਤਾਰੀਆਂ ਕੀਤੀਆਂ ਬਠਿੰਡਾ ਜਾਣ ਵਾਲੇ ਤਕਰੀਬਨ ਸਾਰੇ ਮੁੱਖ ਤੇ ਸਹਿ ਮਾਰਗਾਂ ਉ¤ਤੇ ਪੁਲਿਸ ਤੇ ਨਾਕਾਬੰਦੀ ਕਰਕੇ ਵੀ ਬਹੁਤ ਸਾਰੇ ਵਾਹਨਾਂ ਦੀਆਂ ਤਲਾਸ਼ੀਆਂ ਲੈ ਕੇ ਬੇਰੁਜ਼ਗਾਰਾਂ ਨੂੰ ਵੱਖ-ਵੱਖ ਥਾਣਿਆਂ ਤੇ ਚੌਂਕੀਆਂ ਅਧੀਨ ਬੰਦ ਕੀਤਾ ਗਿਆ ਅਤੇ ਅਜੇ ਤੱਕ ਪੁਲਿਸ ਅਧਿਆਪਕਾਂ ਨੂੰ ਫ਼ੜਣ ਲਈ ਘਰਾਂ ਵਿੱਚ ਛਾਪੇਮਾਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਸਰਕਾਰ ਦੇ ਜ਼ਬਰ-ਜ਼ੁਲਮ ਅੱਗੇ ਝੁਕਣਗੇ ਨਹੀਂ ਅਤੇ ਹਰ ਹਾਲਤ ਵਿੱਚ ਟੀ. ਈ. ਟੀ. ਦੀ ਪ੍ਰੀਖਿਆ ਰੱਦ ਕਰਵਾਕੇ ਸਾਹ ਲੈਣਗੇ। ਇਸ ਸਮੇਂ ਉਨ੍ਹਾਂ ਨਾਲ ਮੈਂਬਰ ਵਰਿੰਦਰ ਧਤੌਂਦਾ, ਬਿੰਦੀਆ ਕੁਮਾਰ, ਈਸ਼ਵਰ ਚੰਦਰ, ਅਵਤਾਰ ਸਿੰਘ, ਜਸਵੀਰ ਸਿੰਘ, ਮਨਪ੍ਰੀਤ ਸਿੰਘ ਅਤੇ ਮਨਜੀਤ ਸਿੰਘ ਆਦਿ ਆਗੂ ਵੀ ਹਾਜ਼ਰ ਸਨ।ਇਸੇ ਦੌਰਾਨ ਅਧਿਆਪਕਾਂ ਦੀਆਂ ਇਨ੍ਹਾਂ ਗ੍ਰਿਫ਼ਤਾਰੀਆਂ ਦੀ ਪੰਚਾਇਤ ਸਕੱਤਰ ਯੂਨੀਆਨ ਦੇ ਪ੍ਰਧਾਨ ਸ. ਨਿਰਮਲ ਸਿੰਘ ਲੋਧੀਮਾਜਰਾ, ਟੈਕਨੀਕਲ ਡਰਾਇਵਰਜ਼ ਯੂਨੀਅਨ ਦੇ ਕੁਲਵੰਤ ਸਿੰਘ ਸਿੱਧੂ ਅਤੇ ਪੰਜਾਬ ਪਾਵਰਕਾਮ ਇੰਪਲਾਈਜ਼ ਫੈਡਰੇਸ਼ਨ (ਏਟਕ) ਦੇ ਜਸਪਾਲ ਸਿੰਘ ਨੇ ਵੀ ਸਖ਼ਤ ਨਿਖੇਧੀ ਕੀਤੀ ਹੈ।