ਪੱਤਰ

ਇੱਕ ਵਿਚਾਰ: ਫਤਹਿ ਦਿਵਸ ਅਤੇ ਮੌਜੂਦਾ ਪੰਥਕ ਹਾਲਾਤ

April 7, 2010 | By

ਸਤਿਕਾਰਯੋਗ ਖਾਲਸਾ ਜੀ, “ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ”
ਸਤਿਕਾਰਯੋਗ ਖਾਲਸਾ ਜੀ, ਜਿਵੇਂ ਕਿ ਆਪ ਸਭ ਜਾਣੂ ਹੋ ਕਿ 12 – 14 ਮਈ ਤੱਕ ਫਤਿਹਗੜ੍ਹ ਸਾਹਿਬ ਵਿਖੇ ‘ਫਤਿਹ ਦਿਵਸ’ ਬੜੀ ਧੁਮ ਧਾਮ ਨਾਲ ਮਨਾਇਆ ਜਾਵੇਗਾ। ਇਹ ‘ਫਤਿਹ ਦਿਵਸ’ ਉਸ ਸਮੇ ਦੀ ਯਾਦ ਨੂੰ ਸਮਰਪਿਤ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਫਤਿਹ ਕਰ ਕੇ ਇਸ ਦੁਨੀਆ ਦੇ ਤਖਤੇ ਉੱਪਰ ਖਾਲਸਾ ਰਾਜ ਦੀ ਸਥਾਪਨਾ ਕੀਤੀ ਸੀ। ਇਸ ਦਿਨ ਦਾ ਮਨਾਇਆ ਸਫਲਾ ਤਾਂ ਹੈ ਜੇਕਰ ਅਸੀਂ ਇਹ ਸੇਧ ਲੈ ਸਕੀਏ ਕਿ ਮੌਜੂਦਾ ਸਮੇਂ ਵਿੱਚ ਸਿੱਖ ਕੌਮ ਦੇ ਗਲ ਪਏ ਗੁਲਾਮੀ ਦੇ ਸੰਗਲਾਂ ਨੂੰ ਕਿਵੇਂ ਤੋੜਿਆ ਜਾ ਸਕਦਾ ਹੈ। ਸਿੱਖ ਕੌਮ ਨੂੰ ਬਹੁਤੀ ਦੇਰ ਤੱਕ ਗੁਲਾਮ ਰੱਖਣਾ ਕਿਸੇ ਵੀ ਸਰਕਾਰ ਜਾਂ ਮੁਲਕ ਵਾਸਤੇ ਬਹੁਤ ਮੁਸ਼ਕਿਲ ਹੈ। ਇਹ ਗੱਲ ਅੱਜ ਦੀ ਦਿੱਲੀ ਸਰਕਾਰ ਚੰਗੀ ਤਰ੍ਹਾਂ ਸਮਝ ਚੁੱਕੀ ਹੈ। ਇਸ ਲਈ ਇਹਨਾਂ ਨੇ ਸਿੱਧੇ ਤੌਰ ਤੇ ਕੋਈ ਕਾਰਵਾਹੀ ਨਾਂ ਕਰਦੇ ਹੋਏ ਪੰਜਾਬ ਨੂੰ ਅਤੇ ਵਿਸ਼ੇਸ਼ ਕਰਕੇ ਸਿੱਖਾਂ ਨੂੰ ਹੋਰ ਹੀ ਮੁੱਦਿਆਂ ਵਿੱਚ ਉਲਝਾ ਦਿੱਤਾ ਹੈ। ਅਤੇ ਅਸੀਂ ਪੂਰੀ ਤਰ੍ਹਾਂ ਨਾਲ ਇਹਨਾਂ ਦੇ ਜਾਲ ਵਿੱਚ ਉਲਝੇ ਪਏ ਹਾਂ। ਇਸ ਉਲਝਣ ਕਰਕੇ ਅਸੀਂ ਆਪਣਾ ਮੁੱਖ ਮੁੱਦਾ ‘ਸਾਡੀ ਵੱਖਰੀ ਅਤੇ ਵਿਲੱਖਣ ਅਜਾਦ ਕੌਮ ਦਾ ਮੁੱਦਾ’ ਅੱਜ ਭੁੱਲ ਚੁੱਕੇ ਹਾਂ। ਸਾਡੀ ਨਵੀਂ ਪੀੜੀ ਨੂੰ ਇੰਨੇ ਨਸ਼ੇ ਸਪਲਾਈ ਕੀਤੇ ਜਾ ਰਹੇ ਹਨ ਕਿ ਸਾਡੀ ਨਵੀਂ ਪੀੜੀ ਦੀ ਨਸ਼ੇ ਪੀ-ਪੀ ਕੇ ਗੈਰਤ ਹੀ ਖਤਮ ਹੋ ਗਈ ਹੈ। ਸਾਨੂੰ ਸਾਡੇ ਸਾਹਮਣੇ ਹੁੰਦੀ ਸਿੱਖ ਧਰਮ ਦੀ ਸਰੇਆਮ ਬੇਅਦਵੀ ਵੀ ਦਿਖਾਈ ਦੇਣੋ ਹਟ ਚੁੱਕੀ ਹੈ। ਇਨ੍ਹਾਂ ਲੋਕਾਂ ਨੇ ਸਾਨੂੰ ਅਜਿਹਾ ਗੁਰੂਦੁਆਰਾ ਕਮੇਟੀਆਂ, ਦਸਮ ਗੰ੍ਰਥ, ਨਾਨਕਸ਼ਾਹੀ ਕੈਲੰਡਰ ਅਤੇ ਡੇਰੇਦਾਰਾਂ ਦੇ ਚੁੰਗਲ ਵਿਚ ਫਸਾ ਦਿੱਤਾ ਹੈ ਕਿ ਅਸੀਂ ਅਸਲ ਮੁੱਦਾ ਛੱਡ ਕੇ ਇਹਨਾਂ ਮੁੱਦਿਆਂ ਨੂੰ ਹੀ ਮੁੱਖ ਮੁੱਦਾ ਬਣਾ ਲਿਆ ਹੈ। ਦੂਜੇ ਪਾਸੇ ਸਾਡੀਆਂ ਪੰਥਕ ਰਾਜਨੀਤਿਕ ਪਾਰਟੀਆਂ ਦਾ ਵੀ ਕੋਈ ਪੱਕਾ ਸਟੈਂਡ ਨਹੀ ਦਿਖ ਰਿਹਾ। ਅੱਜ ਸਾਡੇ ਕੋਲ ਅਕਾਲੀ ਦਲ ਬਾਦਲ ਜੋ ਕਿ ਪੰਥ ਵਿਰੋਧੀ ਪਾਰਟੀ ਬੀ. ਜੇ. ਪੀ. ਹੇਠ ਗੁਲਾਮ ਹੋ ਚੁੱਕਾ ਹੈ ਤੋਂ ਬਿਨਾ ਸ਼੍ਰੋਮਣੀ ਅਕਾਲੀ ਦਲ (ਅਮ੍ਰਿੰਤਸਰ) ਅਤੇ  ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੋ ਪੰਥਕ ਪਾਰਟੀਆਂ ਹਨ। ਇਹ ਦੋਵੇਂ ਪਾਰਟੀਆਂ ਸ਼ੁਰੂਆਤ ਵਿੱਚ ਇੱਕ ਸਨ, ਪਰ ਬਾਅਦ ਵਿੱਚ ਵਾਹਿਗੁਰੂ ਜਾਣੇ ਇਹ ਦੋਵੇਂ ਵੱਖ ਕਿਉਂ ਹੋ ਗਈਆਂ ਹਨ। ਅੱਜ ਦਾ ਸਿੱਖ ਨੌਜਵਾਨ ਅਖੌਤੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਇਹਨਾਂ ਪੰਥਕ ਪਾਰਟੀਆਂ ਦੇ ਨਾਲ ਤੁਰਨਾ ਚਾਹੁੰਦਾ ਹੈ। ਪਰ ਕਿਸ ਨਾਲ ਤੁਰਨਾ, ਇਹ ਇੱਕ ਵੱਡਾ ਸਵਾਲ ਖੜਾ ਹੋ ਜਾਂਦਾ ਹੈ। ਇਹ ਦੋਵੇਂ ਪਾਰਟੀਆਂ ਦਾ ਜਦੋਂ ਟੀਚਾ ਇੱਕ ਹੈ ਫੇਰ ਇਹ ਦੋਵੇਂ ਵੱਖ – ਵੱਖ ਚੱਲ ਕੇ ਸਿੱਖ ਤਾਕਤ ਨੂੰ ਕਿਉਂ ਵੰਡ ਰਹੇ ਹਨ? ਮੈਂ ਤਾਂ ਇੱਕ ਬਹੁਤ ਹੀ ਘੱਟ ਦਿਮਾਗ ਵਾਲਾ ਬੰਦਾ ਹਾਂ ਇਸ ਲਈ ਸਲਾਹ ਤਾਂ ਨਹੀ ਦੇ ਸਕਦਾ ਪਰ ਦੋਵੇਂ ਹੱਥ ਜੋੜ ਕੇ ਬੇਨਤੀ ਜਰੂਰ ਕਰਾਂਗਾ ਕਿ ਇਹ ਸਮਾਂ ਆਪਸ ਵਿੱਚ ਵੱਖ ਹੋ ਕੇ ਚੱਲਣ ਦਾ ਨਹੀ ਹੈ ਸਾਨੂੰ ਆਪਸ ਵਿੱਚ ਜੁੜ ਕੇ ਸਿੱਖੀ ਦੀ ਅਸਲੀ ਤਾਕਤ ਨੂੰ ਦੁਨੀਆ ਸਾਹਮਣੇ ਪੇਸ਼ ਕਰ ਦੇਣਾ ਚਾਹੀਦਾ ਹੈ। ਜੋ ਆਪਸ ਦੇ ਕੋਈ ਗਿਲੇ ਸ਼ਿਕਵੇ ਜਾਂ ਮੁੱਦੇ ਹਨ ਉਹ ਆਪਣੇ ਮੁੱਖ ਮੁੱਦੇ ਤੋਂ ਬਾਅਦ ਬੈਠ ਕੇ ਨਿਪਟਾ ਲਵਾਂਗੇ। ਸੋ ਬੇਨਤੀ ਮੰਨਦੇ ਹੋਏ ਇਹ ਦੋਵੇਂ ਪਾਰਟੀਆਂ ਆਪਸ ਵਿੱਚ ਇੱਕ ਹੋ ਕੇ ਸਾਡੀਆਂ ਵਿਰੋਧੀ ਧਿਰਾਂ ਨੂੰ ਇਹ ਦਿਖਾ ਦੇਣ ਕਿ ਖਾਲਸਾਈ ਤਾਕਤ ਹੁਣ ਇੱਕ ਹੋ ਕੇ ਹੱਕਾਂ ਲਈ ਜੂਝਣ ਲਈ ਤਿਆਰ ਹੋ ਗਈ ਹੈ।
ਦੂਸਰੀ ਗੱਲ ਇਹ ਕਿ ਸਾਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵੱਲੋਂ ਮੰਜੂਰ ਕੀਤੀ ਭਾਸ਼ਾ ਪੰਜਾਬੀ (ਗੁਰਮੁਖੀ ਲਿੱਪੀ) ਦੇ ਖੋ ਚੱਕੇ ਮਾਣ ਨੂੰ ਵਾਪਿਸ ਚੜਦੀ ਕਲਾ ਵਿੱਚ ਲਿਜਾਣ ਵਾਸਤੇ ਪੰਜਾਬ ਵਿੱਚ ਹਰ ਥਾਂ ਤੇ ਪੰਜਾਬੀ ਲਾਗੂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਨੂੰ ਆਪਣੀਆਂ ਗੱਡੀਆਂ ਜੋ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਜਿਆਦਾ ਚੱਲਦੀਆਂ ਹਨ ਉਹਨਾਂ ਦੀਆਂ ਨੰਬਰ ਪਲੇਟਾਂ ਪੰਜਾਬੀ ਵਿੱਚ ਕਰਵਾਉਣੀਆਂ ਚਾਹੀਦੀਆਂ ਹਨ। ਪੰਜਾਬੀ ਵਿੱਚ ਲਿਖੀ ਨੰਬਰ ਪਲੇਟ ਦਾ ਪੰਜਾਬ ਵਿੱਚ ਕੋਈ ਵੀ ਚਲਾਨ ਨਹੀਂ ਕਰ ਸਕਦਾ ਕਿਉਂਕਿ ਇਹ ਪੰਜਾਬ ਦੀ ਰਾਜ ਭਾਸ਼ਾ ਹੈ। ਇਸ ਲਈ ਵੱਧ ਤੋਂ ਵੱਧ ਨੰਬਰ ਪਲੇਟਾਂ ਪੰਜਾਬੀ ਵਿੱਚ ਕਰਕੇ ਸਾਨੂੰ ਹਿੰਦੋਸਤਾਨੀ ਸਰਕਾਰ ਨੂੰ ਆਪਣੀ ਵੱਖਰੀ ਅਤੇ ਨਿਆਰੀ ਭਾਸ਼ਾ ਦਾ ਸੰਕੇਤ ਦੇ ਦੇਣਾ ਚਾਹੀਦਾ ਹੈ। ਹੋਰ ਆਪਣੇ ਵੱਖਰੇ ਪਣ ਦਾ ਜਿਵੇਂ ਵੀ ਆਪਾਂ ਪ੍ਰਗਟਾਵਾ ਕਰ ਸਕੀਏ ਸਾਨੂੰ ਪੂਰੀ ਚੜਦੀ ਕਲਾ ਨਾਲ ਕਰਨਾ ਚਾਹੀਦਾ ਹੈ। ਜਦੋਂ ਮਈ ਮਹੀਨੇ ਆਪਾਂ ਖਾਲਸਾ ਫਤਿਹ ਦਿਵਸ ਮਨਾਉਣ ਲਈ ਫਤਿਹਗੜ੍ਹ ਸਾਹਿਬ ਆਈਏ ਤਾਂ ਹਰ ਗੱਡੀ ਦੀ ਨੰਬਰ ਪਲੇਟ ਪੰਜਾਬੀ ਵਿੱਚ ਹੋਵੇ ਤਾਂ ਕਿ ਅਸੀਂ ਆਪਣੀ ਆਜਾਦ ਸੋਚ ਨੂੰ ਪ੍ਰਗਟ ਕਰਕੇ ਫਤਿਹ ਦਿਵਸ ਮਨਾ ਸਕੀਏ। ਇਹ ਸੰਦੇਸ਼ ਸਾਰੇ ਵੀਰ ਮਿਲ ਕੇ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਤੱਕ ਪਹੁੰਚਾਉਣ ਦੀ ਕਿਰਪਾ ਕਰਨ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਨ।
ਬਾਕੀ ਇੱਕ ਬੇਨਤੀ ਮੀਡੀਏ ਰਾਹੀਂ ਪੁਲਿਸਵਾਲੇ ਵੀਰਾਂ ਨੂੰ ਵੀ ਹੈ ਕਿ ਆਪ ਵੀ ਪੰਜਾਬੀ ਭਾਸ਼ਾ ਦੀ ਚੜਦੀ ਕਲਾ ਦੀ ਇਸ ਮੁਹਿੰਮ ਵਿੱਚ ਹਿੱਸਾ ਪਾਵੋ ਜੀ। ਕਿਸੇ ਵੀ ਵੀਰ, ਭੈਣ ਜਿਸ ਦੀ ਗੱਡੀ ਦੀ ਨੰਬਰ ਪਲੇਟ ਪੰਜਾਬੀ ਵਿੱਚ ਹੋਵੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਤੰਗ ਨਾਂ ਕੀਤਾ ਜਾਵੇ, ਕਿਉਂ ਕਿ ਪੰਜਾਬੀ ਆਪਣੀ ਸਾਰਿਆਂ ਦੀ ਮਾਂ ਬੋਲੀ ਹੈ। ਪਹਿਲਾਂ ਵੀ ਹਿੰਦੋਸਤਾਨੀ ਸਰਕਾਰ ਨੇ ਧਰਮ ਦੀ ਅਤੇ ਹੱਕਾਂ ਦੀ ਲੜਾਈ ਨੂੰ ਰਾਜਨੀਤਿਕ ਲੜਾਈ ਬਣਾ ਕੇ ਭਾਈਆਂ ਤੋਂ ਭਾਈਆਂ ਦੇ ਕਤਲ ਕਰਵਾਏ ਹਨ। ਦੇਸ਼ ਦੀ ਸੇਵਾ ਕਰਨਾ ਬਹੁਤ ਚੰਗੀ ਗੱਲ ਹੈ ਪਰ ਸਭ ਤੋਂ ਪਹਿਲਾਂ ਧਰਮ ਆਉਂਦਾ ਹੈ, ਕਿਉਂਕਿ ਧਰਮ ਸਾਨੂੰ ਉਸ ਅਕਾਲ ਪੁਰਖ ਨਾਲ ਮਿਲਣ ਵਾਲਾ ਰਾਸਤਾ ਦਿਖਾਉਂਦਾ ਹੈ। ਦੇਸ਼ਾਂ ਦੀਆਂ ਹੱਦਾਂ ਅਤੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ ਪਰ ਉਹ ਅਕਾਲ ਪੁਰਖ ਸ਼੍ਰਿਸਟੀ ਸਾਜਣ ਤੋਂ ਪਹਿਲਾਂ ਵੀ ਸੀ, ਹੁਣ ਵੀ ਹੈ ਅਤੇ ਸਦੀਵੀਂ ਕਾਲ ਤੱਕ ਰਹੇਗਾ। ਸੋ ਸਾਨੂੰ ਆਪਣਾ ਧਰਮ ਸਭ ਤੋਂ ਪਹਿਲਾਂ ਵਿਚਾਰਨਾ ਚਾਹੀਦਾ ਹੈ ਜੋ ਉਸ ਸੱਚੇ ਦਾ ਗਿਆਨ ਦਿੰਦਾ ਹੈ। ਬਾਕੀ ਦੇਸ਼ਾਂ ਦੀਆਂ ਹੱਦਾਂ ਤਾਂ ਇਨਸਾਨ ਆਪਣੇ ਹਿਸਾਬ ਨਾਲ ਬਦਲਦਾ ਰਹਿੰਦਾ ਹੈ। ਹਿੰਦੋਸਤਾਨ ਦੀ ਹੀ ਗੱਲ ਕਰੀਏ ਤਾਂ ਮੁਗਲਾਂ ਦੇ ਰਾਜ ਵਿੱਚ ਇਸ ਦੀਆਂ ਹੱਦਾਂ ਹੋਰ ਸਨ, ਮਹਾਰਾਜਾ ਰਣਜੀਤ ਸਿੰਘ ਵੇਲੇ ਇਹ ਕਾਬੁਲ ਕੰਧਾਰ ਤੱਕ ਫੈਲਿਆ, ਅੰਗਰੇਜਾਂ ਵੇਲੇ ਹੱਦਾਂ ਕੁਝ ਹੋਰ ਸਨ ਅਤੇ ਭਾਰਤ ਦੀ ਅੰਗਰੇਜਾਂ ਤੋਂ ਆਜਾਦੀ ਪਿੱਛੋਂ ਪਕਿਸਤਾਨ ਬਣਨ ਨਾਲ ਫੇਰ ਹੱਦਾਂ ਬਦਲ ਗਈਆਂ। ਫੇਰ ਪਾਕਿਸਤਾਨ ਵਿੱਚੋਂ ਵੀ ਬੰਗਲਾਦੇਸ਼ ਵੱਖ ਹੋ ਗਿਆ। ਅਕਾਲ ਤਖਤ ਸਾਹਿਬ ਤੇ ਹੱਲੇ ਵਿੱਚ ਭਾਰਤੀ ਸਰਕਾਰ ਦੇ ਮੋਡੇ ਨਾਲ ਮੋਡਾ ਜੋੜ ਕੇ ਖੜੀ ਸੋਵੀਅਤ ਯੁਨੀਅਨ ਦੇ ਬਾਅਦ ਵਿੱਚ ਕਿੰਨੇ ਹੀ ਛੋਟੇ-ਛੋਟੇ ਟੁਕੜੇ ਹੋ ਗਏ। ਸੋ ਕਹਿਣ ਤੋਂ ਭਾਵ ਕਿ ਦੇਸ਼ ਦੀ ਸੇਵਾ ਵੀ ਠੀਕ ਹੈ ਪਰ ਸਭ ਤੋਂ ਪਹਿਲਾਂ ਧਰਮ ਹੋਣਾ ਚਾਹੀਦਾ ਹੈ। ਉਸ ਦੇਸ਼ ਦੀ ਸੇਵਾ ਕਰਨ ਦਾ ਬਹੁਤਾ ਫਲ ਨਹੀਂ ਮਿਲਦਾ ਜੋ ਧਰਮ ਨੂੰ ਹੀ ਖਤਮ ਕਰਨ ਤੇ ਆ ਜਾਵੇ। ਇਸ ਦੀ ਤਾਜਾ ਮਿਸਾਲ ਹੈ ਕਿ ਇਸ ਦੇਸ਼ ਦੀ ਸਭ ਤੋਂ ਵੱਡੀ ਹਿੰਦੂ ਸੰਸਧਾ ਆਰ. ਐੱਸ. ਐੱਸ. ਦੇ ਮੁਖੀ ਮੋਹਣ ਭਾਗਵਤ ਨੇ ਕੁਝ ਦਿਨ ਪਹਿਲਾਂ ਹੀ ਬਿਆਨ ਦਿੱਤਾ ਹੈ ਕਿ ਜੋ ਵੀ ਹਿੰਦੋਸਤਾਨ ਵਿੱਚ ਰਹਿ ਰਿਹਾ ਹੈ ਉਹ ਹਿੰਦੂ ਹੈ। ਪਰ ਮੈਂ ਪੂਰੀ ਜਿੰਮੇਵਾਰੀ ਨਾਲ ਉਸ ਨੂੰ ਮੀਡੀਏ ਰਾਹੀਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਇੱਕ ਸਿੱਖ ਹਾਂ ਅਤੇ ਆਪਣੀ ਧਰਤੀ ਤੇ ਪੂਰੇ ਮਾਣ ਨਾਲ ਰਹਿ ਰਿਹਾ ਹਾਂ ਅਤੇ ਆਪਣੀ ਧਰਤੀ ਨੂੰ ਭਾਗਵਤ ਵਰਗੇ ਅੱਤਬਾਦੀ ਅਤੇ ਸੰਪਰਦਾਇਕ ਵੱਖ ਬਾਦ ਪੈਦਾ ਕਰਨ ਵਾਲੇ ਬੇਸ਼ਰਮ ਬੰਦਿਆਂ ਤੋਂ ਆਜਾਦ ਕਰਵਾਉਣ ਲਈ ਤੱਤਪਰ ਹਾਂ। ਸਾਨੂੰ ਆਨੰਦਪੁਰ ਸਾਹਿਬ ਦਾ ਪੂਰਾ ਮਤਾ ਚਾਹੀਦਾ ਹੈ ਇਸ ਤੋਂ ਘੱਟ ਇਸ ਬਾਰ ਕੋਈ ਗੱਲ ਨਹੀਂ ਹੋਵੇਗੀ। ਇਹ ਹਰ ਵੀਰ ਭੈਣ ਦਾ ਫਰਜ ਬਣਦਾ ਹੈ ਕਿ ਆਪਣੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਾਰਿਆਂ ਨੂੰ ਆਨੰਦਪੁਰ ਸਾਹਿਬ ਦੇ ਮਤੇ ਤੋਂ ਜਾਣੂ ਕਰਵਾਉ ਜੀ। ਜੇਕਰ ਕੋਈ ਵੀਰ ਭੈਣ ਨੂੰ ਆਨੰਦਪੁਰ ਸਾਹਿਬ ਦੇ ਮਤੇ ਦੀ ਕਾਪੀ ਚਾਹੀਦੀ ਹੋਵੇ ਤਾਂ ਹੇਠ ਲਿਖੇ ਈ-ਮੇਲ ਤੇ ਸੰਪਰਕ ਕਰ ਸਕਦੇ ਹੋ ਜੀ। ਪੰਜਾਬ ਦੇ ਹਰ ਘਰ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਦੀ ਇੱਕ ਇੱਕ ਕਾਪੀ ਪਹੁੰਚਣੀ ਚਾਹੀਦੀ ਹੈ ਜੀ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ। “ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ”
ਦਾਸ: ਸੁਖਦੀਪ ਸਿੰਘ

ਸਤਿਕਾਰਯੋਗ ਖਾਲਸਾ ਜੀ, “ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ”

ਸਤਿਕਾਰਯੋਗ ਖਾਲਸਾ ਜੀ, ਜਿਵੇਂ ਕਿ ਆਪ ਸਭ ਜਾਣੂ ਹੋ ਕਿ 12 – 14 ਮਈ ਤੱਕ ਫਤਿਹਗੜ੍ਹ ਸਾਹਿਬ ਵਿਖੇ ‘ਫਤਿਹ ਦਿਵਸ’ ਬੜੀ ਧੁਮ ਧਾਮ ਨਾਲ ਮਨਾਇਆ ਜਾਵੇਗਾ। ਇਹ ‘ਫਤਿਹ ਦਿਵਸ’ ਉਸ ਸਮੇ ਦੀ ਯਾਦ ਨੂੰ ਸਮਰਪਿਤ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਫਤਿਹ ਕਰ ਕੇ ਇਸ ਦੁਨੀਆ ਦੇ ਤਖਤੇ ਉੱਪਰ ਖਾਲਸਾ ਰਾਜ ਦੀ ਸਥਾਪਨਾ ਕੀਤੀ ਸੀ। ਇਸ ਦਿਨ ਦਾ ਮਨਾਇਆ ਸਫਲਾ ਤਾਂ ਹੈ ਜੇਕਰ ਅਸੀਂ ਇਹ ਸੇਧ ਲੈ ਸਕੀਏ ਕਿ ਮੌਜੂਦਾ ਸਮੇਂ ਵਿੱਚ ਸਿੱਖ ਕੌਮ ਦੇ ਗਲ ਪਏ ਗੁਲਾਮੀ ਦੇ ਸੰਗਲਾਂ ਨੂੰ ਕਿਵੇਂ ਤੋੜਿਆ ਜਾ ਸਕਦਾ ਹੈ। ਸਿੱਖ ਕੌਮ ਨੂੰ ਬਹੁਤੀ ਦੇਰ ਤੱਕ ਗੁਲਾਮ ਰੱਖਣਾ ਕਿਸੇ ਵੀ ਸਰਕਾਰ ਜਾਂ ਮੁਲਕ ਵਾਸਤੇ ਬਹੁਤ ਮੁਸ਼ਕਿਲ ਹੈ। ਇਹ ਗੱਲ ਅੱਜ ਦੀ ਦਿੱਲੀ ਸਰਕਾਰ ਚੰਗੀ ਤਰ੍ਹਾਂ ਸਮਝ ਚੁੱਕੀ ਹੈ। ਇਸ ਲਈ ਇਹਨਾਂ ਨੇ ਸਿੱਧੇ ਤੌਰ ਤੇ ਕੋਈ ਕਾਰਵਾਹੀ ਨਾਂ ਕਰਦੇ ਹੋਏ ਪੰਜਾਬ ਨੂੰ ਅਤੇ ਵਿਸ਼ੇਸ਼ ਕਰਕੇ ਸਿੱਖਾਂ ਨੂੰ ਹੋਰ ਹੀ ਮੁੱਦਿਆਂ ਵਿੱਚ ਉਲਝਾ ਦਿੱਤਾ ਹੈ। ਅਤੇ ਅਸੀਂ ਪੂਰੀ ਤਰ੍ਹਾਂ ਨਾਲ ਇਹਨਾਂ ਦੇ ਜਾਲ ਵਿੱਚ ਉਲਝੇ ਪਏ ਹਾਂ। ਇਸ ਉਲਝਣ ਕਰਕੇ ਅਸੀਂ ਆਪਣਾ ਮੁੱਖ ਮੁੱਦਾ ‘ਸਾਡੀ ਵੱਖਰੀ ਅਤੇ ਵਿਲੱਖਣ ਅਜਾਦ ਕੌਮ ਦਾ ਮੁੱਦਾ’ ਅੱਜ ਭੁੱਲ ਚੁੱਕੇ ਹਾਂ। ਸਾਡੀ ਨਵੀਂ ਪੀੜੀ ਨੂੰ ਇੰਨੇ ਨਸ਼ੇ ਸਪਲਾਈ ਕੀਤੇ ਜਾ ਰਹੇ ਹਨ ਕਿ ਸਾਡੀ ਨਵੀਂ ਪੀੜੀ ਦੀ ਨਸ਼ੇ ਪੀ-ਪੀ ਕੇ ਗੈਰਤ ਹੀ ਖਤਮ ਹੋ ਗਈ ਹੈ। ਸਾਨੂੰ ਸਾਡੇ ਸਾਹਮਣੇ ਹੁੰਦੀ ਸਿੱਖ ਧਰਮ ਦੀ ਸਰੇਆਮ ਬੇਅਦਵੀ ਵੀ ਦਿਖਾਈ ਦੇਣੋ ਹਟ ਚੁੱਕੀ ਹੈ। ਇਨ੍ਹਾਂ ਲੋਕਾਂ ਨੇ ਸਾਨੂੰ ਅਜਿਹਾ ਗੁਰੂਦੁਆਰਾ ਕਮੇਟੀਆਂ, ਦਸਮ ਗੰ੍ਰਥ, ਨਾਨਕਸ਼ਾਹੀ ਕੈਲੰਡਰ ਅਤੇ ਡੇਰੇਦਾਰਾਂ ਦੇ ਚੁੰਗਲ ਵਿਚ ਫਸਾ ਦਿੱਤਾ ਹੈ ਕਿ ਅਸੀਂ ਅਸਲ ਮੁੱਦਾ ਛੱਡ ਕੇ ਇਹਨਾਂ ਮੁੱਦਿਆਂ ਨੂੰ ਹੀ ਮੁੱਖ ਮੁੱਦਾ ਬਣਾ ਲਿਆ ਹੈ। ਦੂਜੇ ਪਾਸੇ ਸਾਡੀਆਂ ਪੰਥਕ ਰਾਜਨੀਤਿਕ ਪਾਰਟੀਆਂ ਦਾ ਵੀ ਕੋਈ ਪੱਕਾ ਸਟੈਂਡ ਨਹੀ ਦਿਖ ਰਿਹਾ। ਅੱਜ ਸਾਡੇ ਕੋਲ ਅਕਾਲੀ ਦਲ ਬਾਦਲ ਜੋ ਕਿ ਪੰਥ ਵਿਰੋਧੀ ਪਾਰਟੀ ਬੀ. ਜੇ. ਪੀ. ਹੇਠ ਗੁਲਾਮ ਹੋ ਚੁੱਕਾ ਹੈ ਤੋਂ ਬਿਨਾ ਸ਼੍ਰੋਮਣੀ ਅਕਾਲੀ ਦਲ (ਅਮ੍ਰਿੰਤਸਰ) ਅਤੇ  ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੋ ਪੰਥਕ ਪਾਰਟੀਆਂ ਹਨ। ਇਹ ਦੋਵੇਂ ਪਾਰਟੀਆਂ ਸ਼ੁਰੂਆਤ ਵਿੱਚ ਇੱਕ ਸਨ, ਪਰ ਬਾਅਦ ਵਿੱਚ ਵਾਹਿਗੁਰੂ ਜਾਣੇ ਇਹ ਦੋਵੇਂ ਵੱਖ ਕਿਉਂ ਹੋ ਗਈਆਂ ਹਨ। ਅੱਜ ਦਾ ਸਿੱਖ ਨੌਜਵਾਨ ਅਖੌਤੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਇਹਨਾਂ ਪੰਥਕ ਪਾਰਟੀਆਂ ਦੇ ਨਾਲ ਤੁਰਨਾ ਚਾਹੁੰਦਾ ਹੈ। ਪਰ ਕਿਸ ਨਾਲ ਤੁਰਨਾ, ਇਹ ਇੱਕ ਵੱਡਾ ਸਵਾਲ ਖੜਾ ਹੋ ਜਾਂਦਾ ਹੈ। ਇਹ ਦੋਵੇਂ ਪਾਰਟੀਆਂ ਦਾ ਜਦੋਂ ਟੀਚਾ ਇੱਕ ਹੈ ਫੇਰ ਇਹ ਦੋਵੇਂ ਵੱਖ – ਵੱਖ ਚੱਲ ਕੇ ਸਿੱਖ ਤਾਕਤ ਨੂੰ ਕਿਉਂ ਵੰਡ ਰਹੇ ਹਨ? ਮੈਂ ਤਾਂ ਇੱਕ ਬਹੁਤ ਹੀ ਘੱਟ ਦਿਮਾਗ ਵਾਲਾ ਬੰਦਾ ਹਾਂ ਇਸ ਲਈ ਸਲਾਹ ਤਾਂ ਨਹੀ ਦੇ ਸਕਦਾ ਪਰ ਦੋਵੇਂ ਹੱਥ ਜੋੜ ਕੇ ਬੇਨਤੀ ਜਰੂਰ ਕਰਾਂਗਾ ਕਿ ਇਹ ਸਮਾਂ ਆਪਸ ਵਿੱਚ ਵੱਖ ਹੋ ਕੇ ਚੱਲਣ ਦਾ ਨਹੀ ਹੈ ਸਾਨੂੰ ਆਪਸ ਵਿੱਚ ਜੁੜ ਕੇ ਸਿੱਖੀ ਦੀ ਅਸਲੀ ਤਾਕਤ ਨੂੰ ਦੁਨੀਆ ਸਾਹਮਣੇ ਪੇਸ਼ ਕਰ ਦੇਣਾ ਚਾਹੀਦਾ ਹੈ। ਜੋ ਆਪਸ ਦੇ ਕੋਈ ਗਿਲੇ ਸ਼ਿਕਵੇ ਜਾਂ ਮੁੱਦੇ ਹਨ ਉਹ ਆਪਣੇ ਮੁੱਖ ਮੁੱਦੇ ਤੋਂ ਬਾਅਦ ਬੈਠ ਕੇ ਨਿਪਟਾ ਲਵਾਂਗੇ। ਸੋ ਬੇਨਤੀ ਮੰਨਦੇ ਹੋਏ ਇਹ ਦੋਵੇਂ ਪਾਰਟੀਆਂ ਆਪਸ ਵਿੱਚ ਇੱਕ ਹੋ ਕੇ ਸਾਡੀਆਂ ਵਿਰੋਧੀ ਧਿਰਾਂ ਨੂੰ ਇਹ ਦਿਖਾ ਦੇਣ ਕਿ ਖਾਲਸਾਈ ਤਾਕਤ ਹੁਣ ਇੱਕ ਹੋ ਕੇ ਹੱਕਾਂ ਲਈ ਜੂਝਣ ਲਈ ਤਿਆਰ ਹੋ ਗਈ ਹੈ।

ਦੂਸਰੀ ਗੱਲ ਇਹ ਕਿ ਸਾਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵੱਲੋਂ ਮੰਜੂਰ ਕੀਤੀ ਭਾਸ਼ਾ ਪੰਜਾਬੀ (ਗੁਰਮੁਖੀ ਲਿੱਪੀ) ਦੇ ਖੋ ਚੱਕੇ ਮਾਣ ਨੂੰ ਵਾਪਿਸ ਚੜਦੀ ਕਲਾ ਵਿੱਚ ਲਿਜਾਣ ਵਾਸਤੇ ਪੰਜਾਬ ਵਿੱਚ ਹਰ ਥਾਂ ਤੇ ਪੰਜਾਬੀ ਲਾਗੂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਨੂੰ ਆਪਣੀਆਂ ਗੱਡੀਆਂ ਜੋ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਜਿਆਦਾ ਚੱਲਦੀਆਂ ਹਨ ਉਹਨਾਂ ਦੀਆਂ ਨੰਬਰ ਪਲੇਟਾਂ ਪੰਜਾਬੀ ਵਿੱਚ ਕਰਵਾਉਣੀਆਂ ਚਾਹੀਦੀਆਂ ਹਨ। ਪੰਜਾਬੀ ਵਿੱਚ ਲਿਖੀ ਨੰਬਰ ਪਲੇਟ ਦਾ ਪੰਜਾਬ ਵਿੱਚ ਕੋਈ ਵੀ ਚਲਾਨ ਨਹੀਂ ਕਰ ਸਕਦਾ ਕਿਉਂਕਿ ਇਹ ਪੰਜਾਬ ਦੀ ਰਾਜ ਭਾਸ਼ਾ ਹੈ। ਇਸ ਲਈ ਵੱਧ ਤੋਂ ਵੱਧ ਨੰਬਰ ਪਲੇਟਾਂ ਪੰਜਾਬੀ ਵਿੱਚ ਕਰਕੇ ਸਾਨੂੰ ਹਿੰਦੋਸਤਾਨੀ ਸਰਕਾਰ ਨੂੰ ਆਪਣੀ ਵੱਖਰੀ ਅਤੇ ਨਿਆਰੀ ਭਾਸ਼ਾ ਦਾ ਸੰਕੇਤ ਦੇ ਦੇਣਾ ਚਾਹੀਦਾ ਹੈ। ਹੋਰ ਆਪਣੇ ਵੱਖਰੇ ਪਣ ਦਾ ਜਿਵੇਂ ਵੀ ਆਪਾਂ ਪ੍ਰਗਟਾਵਾ ਕਰ ਸਕੀਏ ਸਾਨੂੰ ਪੂਰੀ ਚੜਦੀ ਕਲਾ ਨਾਲ ਕਰਨਾ ਚਾਹੀਦਾ ਹੈ। ਜਦੋਂ ਮਈ ਮਹੀਨੇ ਆਪਾਂ ਖਾਲਸਾ ਫਤਿਹ ਦਿਵਸ ਮਨਾਉਣ ਲਈ ਫਤਿਹਗੜ੍ਹ ਸਾਹਿਬ ਆਈਏ ਤਾਂ ਹਰ ਗੱਡੀ ਦੀ ਨੰਬਰ ਪਲੇਟ ਪੰਜਾਬੀ ਵਿੱਚ ਹੋਵੇ ਤਾਂ ਕਿ ਅਸੀਂ ਆਪਣੀ ਆਜਾਦ ਸੋਚ ਨੂੰ ਪ੍ਰਗਟ ਕਰਕੇ ਫਤਿਹ ਦਿਵਸ ਮਨਾ ਸਕੀਏ। ਇਹ ਸੰਦੇਸ਼ ਸਾਰੇ ਵੀਰ ਮਿਲ ਕੇ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਤੱਕ ਪਹੁੰਚਾਉਣ ਦੀ ਕਿਰਪਾ ਕਰਨ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਨ।

ਬਾਕੀ ਇੱਕ ਬੇਨਤੀ ਮੀਡੀਏ ਰਾਹੀਂ ਪੁਲਿਸਵਾਲੇ ਵੀਰਾਂ ਨੂੰ ਵੀ ਹੈ ਕਿ ਆਪ ਵੀ ਪੰਜਾਬੀ ਭਾਸ਼ਾ ਦੀ ਚੜਦੀ ਕਲਾ ਦੀ ਇਸ ਮੁਹਿੰਮ ਵਿੱਚ ਹਿੱਸਾ ਪਾਵੋ ਜੀ। ਕਿਸੇ ਵੀ ਵੀਰ, ਭੈਣ ਜਿਸ ਦੀ ਗੱਡੀ ਦੀ ਨੰਬਰ ਪਲੇਟ ਪੰਜਾਬੀ ਵਿੱਚ ਹੋਵੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਤੰਗ ਨਾਂ ਕੀਤਾ ਜਾਵੇ, ਕਿਉਂ ਕਿ ਪੰਜਾਬੀ ਆਪਣੀ ਸਾਰਿਆਂ ਦੀ ਮਾਂ ਬੋਲੀ ਹੈ। ਪਹਿਲਾਂ ਵੀ ਹਿੰਦੋਸਤਾਨੀ ਸਰਕਾਰ ਨੇ ਧਰਮ ਦੀ ਅਤੇ ਹੱਕਾਂ ਦੀ ਲੜਾਈ ਨੂੰ ਰਾਜਨੀਤਿਕ ਲੜਾਈ ਬਣਾ ਕੇ ਭਾਈਆਂ ਤੋਂ ਭਾਈਆਂ ਦੇ ਕਤਲ ਕਰਵਾਏ ਹਨ। ਦੇਸ਼ ਦੀ ਸੇਵਾ ਕਰਨਾ ਬਹੁਤ ਚੰਗੀ ਗੱਲ ਹੈ ਪਰ ਸਭ ਤੋਂ ਪਹਿਲਾਂ ਧਰਮ ਆਉਂਦਾ ਹੈ, ਕਿਉਂਕਿ ਧਰਮ ਸਾਨੂੰ ਉਸ ਅਕਾਲ ਪੁਰਖ ਨਾਲ ਮਿਲਣ ਵਾਲਾ ਰਾਸਤਾ ਦਿਖਾਉਂਦਾ ਹੈ। ਦੇਸ਼ਾਂ ਦੀਆਂ ਹੱਦਾਂ ਅਤੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ ਪਰ ਉਹ ਅਕਾਲ ਪੁਰਖ ਸ਼੍ਰਿਸਟੀ ਸਾਜਣ ਤੋਂ ਪਹਿਲਾਂ ਵੀ ਸੀ, ਹੁਣ ਵੀ ਹੈ ਅਤੇ ਸਦੀਵੀਂ ਕਾਲ ਤੱਕ ਰਹੇਗਾ। ਸੋ ਸਾਨੂੰ ਆਪਣਾ ਧਰਮ ਸਭ ਤੋਂ ਪਹਿਲਾਂ ਵਿਚਾਰਨਾ ਚਾਹੀਦਾ ਹੈ ਜੋ ਉਸ ਸੱਚੇ ਦਾ ਗਿਆਨ ਦਿੰਦਾ ਹੈ। ਬਾਕੀ ਦੇਸ਼ਾਂ ਦੀਆਂ ਹੱਦਾਂ ਤਾਂ ਇਨਸਾਨ ਆਪਣੇ ਹਿਸਾਬ ਨਾਲ ਬਦਲਦਾ ਰਹਿੰਦਾ ਹੈ। ਹਿੰਦੋਸਤਾਨ ਦੀ ਹੀ ਗੱਲ ਕਰੀਏ ਤਾਂ ਮੁਗਲਾਂ ਦੇ ਰਾਜ ਵਿੱਚ ਇਸ ਦੀਆਂ ਹੱਦਾਂ ਹੋਰ ਸਨ, ਮਹਾਰਾਜਾ ਰਣਜੀਤ ਸਿੰਘ ਵੇਲੇ ਇਹ ਕਾਬੁਲ ਕੰਧਾਰ ਤੱਕ ਫੈਲਿਆ, ਅੰਗਰੇਜਾਂ ਵੇਲੇ ਹੱਦਾਂ ਕੁਝ ਹੋਰ ਸਨ ਅਤੇ ਭਾਰਤ ਦੀ ਅੰਗਰੇਜਾਂ ਤੋਂ ਆਜਾਦੀ ਪਿੱਛੋਂ ਪਕਿਸਤਾਨ ਬਣਨ ਨਾਲ ਫੇਰ ਹੱਦਾਂ ਬਦਲ ਗਈਆਂ। ਫੇਰ ਪਾਕਿਸਤਾਨ ਵਿੱਚੋਂ ਵੀ ਬੰਗਲਾਦੇਸ਼ ਵੱਖ ਹੋ ਗਿਆ। ਅਕਾਲ ਤਖਤ ਸਾਹਿਬ ਤੇ ਹੱਲੇ ਵਿੱਚ ਭਾਰਤੀ ਸਰਕਾਰ ਦੇ ਮੋਡੇ ਨਾਲ ਮੋਡਾ ਜੋੜ ਕੇ ਖੜੀ ਸੋਵੀਅਤ ਯੁਨੀਅਨ ਦੇ ਬਾਅਦ ਵਿੱਚ ਕਿੰਨੇ ਹੀ ਛੋਟੇ-ਛੋਟੇ ਟੁਕੜੇ ਹੋ ਗਏ। ਸੋ ਕਹਿਣ ਤੋਂ ਭਾਵ ਕਿ ਦੇਸ਼ ਦੀ ਸੇਵਾ ਵੀ ਠੀਕ ਹੈ ਪਰ ਸਭ ਤੋਂ ਪਹਿਲਾਂ ਧਰਮ ਹੋਣਾ ਚਾਹੀਦਾ ਹੈ। ਉਸ ਦੇਸ਼ ਦੀ ਸੇਵਾ ਕਰਨ ਦਾ ਬਹੁਤਾ ਫਲ ਨਹੀਂ ਮਿਲਦਾ ਜੋ ਧਰਮ ਨੂੰ ਹੀ ਖਤਮ ਕਰਨ ਤੇ ਆ ਜਾਵੇ। ਇਸ ਦੀ ਤਾਜਾ ਮਿਸਾਲ ਹੈ ਕਿ ਇਸ ਦੇਸ਼ ਦੀ ਸਭ ਤੋਂ ਵੱਡੀ ਹਿੰਦੂ ਸੰਸਧਾ ਆਰ. ਐੱਸ. ਐੱਸ. ਦੇ ਮੁਖੀ ਮੋਹਣ ਭਾਗਵਤ ਨੇ ਕੁਝ ਦਿਨ ਪਹਿਲਾਂ ਹੀ ਬਿਆਨ ਦਿੱਤਾ ਹੈ ਕਿ ਜੋ ਵੀ ਹਿੰਦੋਸਤਾਨ ਵਿੱਚ ਰਹਿ ਰਿਹਾ ਹੈ ਉਹ ਹਿੰਦੂ ਹੈ। ਪਰ ਮੈਂ ਪੂਰੀ ਜਿੰਮੇਵਾਰੀ ਨਾਲ ਉਸ ਨੂੰ ਮੀਡੀਏ ਰਾਹੀਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਇੱਕ ਸਿੱਖ ਹਾਂ ਅਤੇ ਆਪਣੀ ਧਰਤੀ ਤੇ ਪੂਰੇ ਮਾਣ ਨਾਲ ਰਹਿ ਰਿਹਾ ਹਾਂ ਅਤੇ ਆਪਣੀ ਧਰਤੀ ਨੂੰ ਭਾਗਵਤ ਵਰਗੇ ਅੱਤਬਾਦੀ ਅਤੇ ਸੰਪਰਦਾਇਕ ਵੱਖ ਬਾਦ ਪੈਦਾ ਕਰਨ ਵਾਲੇ ਬੇਸ਼ਰਮ ਬੰਦਿਆਂ ਤੋਂ ਆਜਾਦ ਕਰਵਾਉਣ ਲਈ ਤੱਤਪਰ ਹਾਂ। ਸਾਨੂੰ ਆਨੰਦਪੁਰ ਸਾਹਿਬ ਦਾ ਪੂਰਾ ਮਤਾ ਚਾਹੀਦਾ ਹੈ ਇਸ ਤੋਂ ਘੱਟ ਇਸ ਬਾਰ ਕੋਈ ਗੱਲ ਨਹੀਂ ਹੋਵੇਗੀ। ਇਹ ਹਰ ਵੀਰ ਭੈਣ ਦਾ ਫਰਜ ਬਣਦਾ ਹੈ ਕਿ ਆਪਣੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਾਰਿਆਂ ਨੂੰ ਆਨੰਦਪੁਰ ਸਾਹਿਬ ਦੇ ਮਤੇ ਤੋਂ ਜਾਣੂ ਕਰਵਾਉ ਜੀ।  ਪੰਜਾਬ ਦੇ ਹਰ ਘਰ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਦੀ ਇੱਕ ਇੱਕ ਕਾਪੀ ਪਹੁੰਚਣੀ ਚਾਹੀਦੀ ਹੈ ਜੀ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ। “ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ”

ਦਾਸ: ਸੁਖਦੀਪ ਸਿੰਘ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: