ਖਾਸ ਖਬਰਾਂ

ਜਿਸ ਦੇਸ਼ ਮੇਂ ਗੰਗਾ ਬਹਤੀ ਹੈ… ਡਾ. ਮਨਮੋਹਨ ਸਿੰਘ ਨੇ ਸੰਸਦ ਵਿਚਲੇ ਆਪਣੇ ਬਿਆਨ ਰਾਹੀਂ ਲੋਕਾਂ ਨੂੰ ਜਾਣਬੁੱਝ ਕੇ ਗੁੰਮਰਾਹ ਕੀਤਾ: ਜੂਲੀਅਨ ਅਸਾਂਜ

April 13, 2011 | By

ਵਾਸ਼ਿੰਗਟਨ, ਡੀ. ਸੀ. (13 ਅਪ੍ਰੈਲ, 2011):  ‘ਵਿਕੀਲੀਕਸ’ ਦੇ ਸੰਸਥਾਪਕ-ਐਡੀਟਰ ਅਤੇ ਆਪਣੇ ਇੰਕਸ਼ਾਫਾਂ ਰਾਹੀਂ ਦੁਨੀਆ ਭਰ ਵਿੱਚ ਤਰਥੱਲੀ ਮਚਾ ਦੇਣ ਵਾਲੇ ਜੂਲੀਅਨ ਅਸਾਂਜ ਨੇ ¦ਡਨ ਵਿੱਚ, ਦੀ ਹਿੰਦੂ (ਮਦਰਾਸ) ਅਖਬਾਰ ਦੇ ਪੱਤਰਕਾਰ ਮਿਸਟਰ ਐਨ. ਰਾਮ ਨੂੰ ਇੱਕ ਵਿਸ਼ੇਸ਼ ਇੰਟਰਵਿਊ ਦਿੱਤਾ ਹੈ। ਯਾਦ ਰਹੇ, ਭਾਰਤ ਵਿੱਚ ‘ਦੀ ਹਿੰਦੂ’ ਇੱਕੋ-ਇੱਕ ਐਸਾ ਅਖਬਾਰ ਹੈ, ਜਿਸ ਨੂੰ ਵਿਕੀਲੀਕਸ ਨੇ ਭਾਰਤ ਨਾਲ ਸਬੰਧਿਤ 5000 ਦੇ ਕਰੀਬ ਦਸਤਾਵੇਜ਼ ਪ੍ਰਕਾਸ਼ਤ ਕਰਨ ਦਾ ‘ਵਾਹਿਦ ਹੱਕ’ ਦਿੱਤਾ ਹੈ। ‘ਦੀ ਹਿੰਦੂ’ ਇਨ੍ਹਾਂ ਦਸਤਾਵੇਜਾਂ ਨੂੰ ਲਗਾਤਾਰਤਾ ਨਾਲ ਛਾਪ ਰਿਹਾ ਹੈ – ਜਿਸ ਦੀ ਵਜ੍ਹਾ ਕਰਕੇ, ਕਾਂਗਰਸ, ਬੀ. ਜੇ. ਪੀ. ਸਮੇਤ ਕਈ ਛੋਟੀਆਂ ਖੇਤਰੀ ਪਾਰਟੀਆਂ ਦੀ ਅਸਲੀਅਤ ਜੱਗ-ਜ਼ਾਹਰ ਹੋ ਰਹੀ ਹੈ। ਜੂਲੀਅਨ ਅਸਾਂਜ ਨੇ, ਆਪਣੇ ਇੰਟਰਵਿਊ ਵਿੱਚ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ’ਤੇ ਸਿੱਧਾ ਨਿਸ਼ਾਨਾ ਕੱਸਦਿਆਂ ਕਿਹਾ – ‘ਮੇਰਾ ਖਿਆਲ ਹੈ ਕਿ ਜੇ ਪ੍ਰਧਾਨ ਮੰਤਰੀ ਸਹੀ ਪਹੁੰਚ ਅਪਣਾਉਂਦੇ ਤਾਂ ਉਹ ਬਿਹਤਰ ਅਗਵਾਈ ਕਰ ਸਕਦੇ ਹਨ ਪਰ ਉਨ੍ਹਾਂ ਨੇ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਤੇ ਪਰਦਾ ਪਾ ਕੇ ਆਪਣੇ ਅਤੇ ਆਪਣੀ ਪਾਰਟੀ ਦੇ ਹਿਤਾਂ ਨੂੰ ਨੁਕਸਾਨ ਪਹੁੰਚਾਇਆ ਹੈ… ਇਉਂ ਜਾਪਦਾ ਹੈ ਕਿ ਡਾ. ਮਨਮੋਹਨ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਤੇ, ਪਰਦਾ ਪਾਉਣ ਦੀ ਆਦਤ ਹੈ।’ ਜਦੋਂ ਪੱਤਰਕਾਰ ਨੇ, ਜੂਲੀਅਨ ਅਸਾਂਜ ਨੂੰ ਪ੍ਰਧਾਨ ਮੰਤਰੀ ਵਲੋਂ ਸੰਸਦ ਵਿੱਚ ਦਿੱਤੇ, ਉਸ ਬਿਆਨ ਬਾਰੇ ਪੁੱਛਿਆ, ਜਿਸ ਵਿੱਚ ਪ੍ਰਧਾਨ ਮੰਤਰੀ ਨੇ ਵਿਕੀਲੀਕਸ ਦੇ ਪ੍ਰਗਟਾਵਿਆਂ ਨੂੰ ‘ਅਪ੍ਰਮਾਣਿਕ ਅਤੇ ਨਾ-ਵਿਸ਼ਵਾਸ਼ਯੋਗ’ ਦੱਸਿਆ ਸੀ ਤਾਂ ਦੁੱਖ ਭਰੇ ਅੰਦਾਜ਼ ਵਿੱਚ ਜੂਲੀਅਨ ਨੇ ਕਿਹਾ – ‘‘ਮੈਨੂੰ ਭਾਰਤ ਦੇ ਪ੍ਰਧਾਨ ਮੰਤਰੀ ਦੀ ਪਹੁੰਚ ਨੇ ਕਾਫੀ ਪ੍ਰੇਸ਼ਾਨ ਕੀਤਾ ਹੈ ਕਿਉਂਕਿ ਅਮਰੀਕਾ ਦੀ ਸੈਕਟਰੀ ਆਫ ਸਟੇਟ ਹਿਲੇਰੀ ਕ¦ਿਟਨ ਨੇ ਦਸੰਬਰ (2010) ਵਿੱਚ ਹੀ ਭਾਰਤ ਸਰਕਾਰ ਨੂੰ ਦੱਸ ਦਿੱਤਾ ਸੀ ਕਿ ਅਜਿਹੇ ਦਸਤਾਵੇਜ਼ ਜਾਰੀ ਹੋਣਗੇ। ਪਿਛਲੇ ਚਾਰ ਸਾਲਾਂ ਤੋਂ ਅਸੀਂ ਜਿਹੜੇ ਵੀ ਦਸਤਾਵੇਜ਼ ਜਾਰੀ ਕਰ ਰਹੇ ਹਾਂ, ਉਨ੍ਹਾਂ ਦੀ ਭਰੋਸੇਯੋਗਤਾ ’ਤੇ ਕਿਸੇ ਨੇ ਕਦੀ ਵੀ ਸਵਾਲ ਨਹੀਂ ਉਠਾਇਆ। ਇਥੋਂ ਤੱਕ ਕਿ ਜਿਸ ਅਮਰੀਕਾ ਦੇਸ਼ ਦੇ ਅੰਬੈਸਡਰਾਂ-ਕੌਂਸਲੇਟਾਂ-ਡਿਪਲੋਮੈਂਟਾ ਦੀਆਂ ਇਹ ਕੇਬਲਾਂ ਹਨ, ਉਨ੍ਹਾਂ ਨੇ ਵੀ ਇਨ੍ਹਾਂ ਦੀ ਪ੍ਰਮਾਣਿਕਤਾ ਤੋਂ ਇਨਕਾਰ ਨਹੀਂ ਕੀਤਾ। ਮੈਨੂੰ ਲੱਗਦਾ ਹੈ ਕਿ ਮਨਮੋਹਨ ਸਿੰਘ ਦਾ ਸੰਸਦ ਵਿੱਚ ਦਿੱਤਾ ਬਿਆਨ, ਭਾਰਤ ਦੇ ਲੋਕਾਂ ਨੂੰ ਜਾਣਬੁੱ੍ਯਝ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ…।’’

ਕਾਂਗਰਸ ਪਾਰਟੀ ਦੇ ਬੁਲਾਰੇ ਨੇ ਜੂਲੀਅਨ ਅਸਾਂਜ ਦੇ ਵਿਚਾਰਾਂ ਨੂੰ ‘ਨਿੱਜੀ ਰਾਏ’ ਕਹਿ ਕੇ ਖਾਰਜ ਕਰ ਦਿੱਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਕਾਂਗਰਸ ਅਤੇ ਯੂ. ਪੀ. ਏ. ਸਰਕਾਰ ਭ੍ਰਿਸ਼ਟਾਚਾਰ ਦੇ ਵਿਰੁੱਧ ਹਨ ਅਤੇ ਹਰ ਇੱਕ ਮਾਮਲੇ ’ਚ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ ਹੈ।

ਹਕੀਕਤ ਇਹ ਹੈ ਕਿ ਭਾਰਤ ਵਿੱਚ ਵਿਆਪਕ ਭ੍ਰਿਸ਼ਟਾਚਾਰ ਦੀ ਖਬਰ ਹੁਣ ਸਾਊਥ ਏਸ਼ੀਆ ਤੱਕ ਹੀ ਸੀਮਤ ਨਾ ਹੋ ਕੇ ਅੰਤਰਰਾਸ਼ਟਰੀ ਚਰਚਾ ਦਾ ਵਿਸ਼ਾ ਹੈ। ¦ਡਨ (ਇੰਗਲੈਂਡ) ਦੀ ਪ੍ਰਸਿੱਧ ਅਖਬਾਰ ‘ਦੀ ਗਾਰਡੀਅਨ’ ਨੇ ਇੱਕ ਪ੍ਰਸਿੱਧ ਭਾਰਤੀ ਪੱਤਰਕਾਰ ਪੰਕਜ ਮਿਸ਼ਰਾ ਦਾ ਇੱਕ ਲੇਖ ਪ੍ਰਕਾਸ਼ਤ ਕੀਤਾ ਹੈ, ਜਿਸ ਦਾ ਸਿਰਲੇਖ ਹੈ – ‘‘ਰਾਈਜ਼ਿੰਗ ਇੰਡੀਆ ਦੀ ਚਕਾਚੌਂਧ ਦੇ ਪਿੱਛੇ ਰਾਸ਼ਟਰੀ ਮਾਣ ਦਾ ਆਤਮ-ਸਮਰਪਣ- ਭਾਰਤ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਹੇਠਾਂ ਤੱਕ, ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਸੜ੍ਹਾਂਦ, ਕੁਲ ਦੁਨੀਆ ਸਾਹਮਣੇ ਬੇ-ਪਰਦਾ ਹੋਈ।’

ਯਾਦ ਰਹੇ ਕਿ ਪੰਕਜ ਮਿਸ਼ਰਾ ਉਹ ਇਮਾਨਦਾਰ ਪੱਤਰਕਾਰ ਹਨ, ਜਿਨ੍ਹਾਂ ਨੇ ਕਸ਼ਮੀਰ ਵਾਦੀ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ ਮਾਰੇ ਗਏ 25 ਸਿੱਖਾਂ ਦੇ ਕਤਲੇਆਮ ਨੂੰ, ਭਾਰਤੀ ਏਜੰਸੀਆਂ ਦੀ ਕਾਰਵਾਈ ਦੱਸਦਿਆਂ, ਇਸ ’ਤੇ ਇੱਕ ਵਿਸਤ੍ਰਿਤ ਰਿਪੋਰਟ ਲਿਖੀ ਸੀ।

ਦੀ ਗਾਰਡੀਅਨ ਅਨੁਸਾਰ – ‘‘ਗਰੀਬਾਂ ਲਈ ਖਾਣ-ਪੀਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਪਹੁੰਚ ਤੋਂ ਬਾਹਰ ਹਨ। ਭ੍ਰਿਸ਼ਟਾਚਾਰ ਦੇ ਖਿਲਾਫ ਰੋਸ ਕਰਕੇ ਭਾਰਤੀ ਪਾਰਲੀਮੈਂਟ ਦੀ ਕਾਰਵਾਈ ਕਈ ਹਫ਼ਤੇ ਠੱਪ ਰਹੀ। ਫਿਰ ਵਿਕੀਲੀਕਸ ਪ੍ਰਗਟਾਵਿਆਂ ਰਾਹੀਂ ਸਾਹਮਣੇ ਆਇਆ ਕਿ ਕਿਵੇਂ ਭਾਰਤ ਦੀ ਸ਼ਾਸ਼ਕ ਜਮਾਤ, ਉਪਰੋਂ ਹੇਠਾਂ ਤੱਕ ਭ੍ਰਿਸ਼ਟਾਚਾਰ ਵਿੱਚ ਨੱਕੋ-ਨੱਕ ਡੁੱਬੀ ਹੋਈ ਹੈ। ਇਸ ਸਰਕਾਰ ਦਾ ਸਰਗਣਾ ਪ੍ਰਧਾਨ ਮੰਤਰੀ ਇੱਕ ¦ਗੜੀ ਬੱਤਖ ਵਾਂਗ ਰਾਜ ਭਾਗ ਚਲਾ ਰਿਹਾ ਹੈ। ਉਪਰੋਕਤ ਲੱਛਣ ਤਾਂ ਟਿਊਨੀਸ਼ੀਆ ਅਤੇ ਇਜ਼ਿਪਟ ਵਿੱਚ ਕ੍ਰਾਂਤੀ ਆਉਣ ਤੋਂ ਪਹਿਲਾਂ ਵਰਗੇ ਹਨ। ਫਰਕ ਇੰਨਾ ਹੈ ਕਿ ਭਾਰਤ ਵਿੱਚ ਇਹ ਸਭ ਕੁਝ ‘ਲੋਕਤੰਤਰ’ ਦੇ ਪਰਦੇ ਹੇਠਾਂ ਹੋ ਰਿਹਾ ਹੈ, ਜਿਸ ਦੀਆਂ ਲੋਕਰਾਜੀ ਸੰਸਥਾਵਾਂ ਕਿਸੇ ਤਰ੍ਹਾਂ ਵੀ ਡਿਕਟੇਟਰਾਂ ਅਤੇ ਭ੍ਰਿਸ਼ਟ ਸਾਮਰਾਜਾਂ ਨਾਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪਿੱਛੇ ਨਹੀਂ ਹਨ।’’

ਦੀ ਗਾਰਡੀਅਨ ਆਪਣੀ ਗੱਲ ਜਾਰੀ ਰੱਖਦਿਆਂ ਲਿਖਦਾ ਹੈ – ‘‘ਵਿਕੀਲੀਕਸ ਵਲੋਂ ਕੀਤੇ ਜਾ ਰਹੇ ਪ੍ਰਗਟਾਵੇ, ਜਾਣਕਾਰ ਹਲਕਿਆਂ ਲਈ ਕੋਈ ਨਵੇਂ ਨਹੀਂ ਹਨ। ਉਨ੍ਹਾਂ ਨੂੰ ਤਾਂ ਪਹਿਲਾਂ ਹੀ ਪਤਾ ਹੈ ਕਿ ‘ਉਦਾਰ ਆਰਥਿਕ ਨੀਤੀਆਂ’ ਦੇ ਪਰਦੇ ਹੇਠ, ਰਾਸ਼ਟਰ ਦੀ ਦੌਲਤ ਨੂੰ ਦੋਹਾਂ ਹੱਥਾਂ ਨਾਲ ਲੁੱਟਿਆ ਜਾ ਰਿਹਾ ਹੈ। ਟੈਲੀਕਾਮ ਘੁਟਾਲੇ ਵਿੱਚ 39 ਬਿਲੀਅਨ ਡਾਲਰ ਦੀ ਲੁੱਟ ਨੇ, ਕੁਝ ਭਾਰਤੀਆਂ ਨੂੰ ‘ਕਾਰਪੋਰੇਟ’ ਅਧਿਕਾਰੀਆਂ ਅਤੇ ਸਿਆਸਤਦਾਨਾਂ ਵਿਚਲੀ ਸਾਂਢ-ਗਾਂਢ ਬਾਰੇ ਜ਼ਰੂਰ ਖਬਰਦਾਰ ਕੀਤਾ ਹੈ। ਹੁਣ ਤਾਂ ਹਾਲਾਤ ਇਹ ਹਨ ਕਿ ਪੱਛਮੀ ਫਾਈਨੈਂਸ਼ੀਅਲ ਮੀਡੀਆ, ਜਿਹੜਾ ਕਿ ਭਾਰਤ ਸਬੰਧੀ ਹਾਂ-ਪੱਖੀ ਪਹੁੰਚ ਰੱਖਦਾ ਸੀ, ਹੁਣ ਬੜਾ ਬੇਚੈਨ ਹੈ। ਹੁਣੇ ਹੁਣੇ ‘ਫਾਈਨੈਂਸ਼ੀਅਲ ਟਾਈਮਜ਼’ ਵਿੱਚ ਪ੍ਰਕਾਸ਼ਤ ਇੱਕ ਰਿਪੋਰਟ ਵਿੱਚ, ਭਾਰਤ ਦੇ ਵੱਡੇ ਖਾਨਦਾਨੀ ਵਪਾਰਕ ਘਰਾਣਿਆਂ ਨੂੰ ‘ਲੁਟੇਰੇ ਜਗੀਰਦਾਰ’ ਕਹਿ ਕੇ ਸੰਬੋਧਨ ਕੀਤਾ ਗਿਆ ਹੈ।’’

‘‘ਵਿਕੀਲੀਕਸ ਵਿੱਚ ਛਪ ਰਹੇ ਬਿਓਰੇ, ਸਾਨੂੰ ਸੁੰਨ-ਮ-ਸਾਨ ਕਰਨ ਵਾਲੇ ਹਨ। ਭਾਰਤ ਦੇ ਉਸ ਵਜ਼ੀਰ ਬਾਰੇ (ਜਿਹੜਾ ਆਪਣੇ ਆਪ ਨੂੰ ਦਲਿਤਾਂ ਦਾ ਸਪੋਕਸਮੈਨ ਕਹਿੰਦਾ ਹੈ) ਕੀ ਕਹੋਗੇ, ਜਿਸ ਨੇ ਭੋਪਾਲ ਗੈਸ ਕਾਂਡ (ਜਿਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ) ਲਈ ਜ਼ਿੰਮੇਵਾਰ ਕੰਪਨੀ – ਡੋਅ ਕੈਮੀਕਲਜ਼ ਤੋਂ ਰਿਸ਼ਵਤ ਦੀ ਮੰਗ ਕੀਤੀ ਤਾਂ ਕਿ ਕੇਸ ਰਫਾ-ਦਫਾ ਕੀਤਾ ਜਾ ਸਕੇ। ਕੇਬਲਜ਼ ਤੋਂ ਇਹ ਵੀ ਸਪੱਸ਼ਟ ਜ਼ਾਹਰ ਹੈ ਕਿ ਜਿਵੇਂ ਅਮਰੀਕਨ ਅਧਿਕਾਰੀ ਤੇ ਵਪਾਰੀ, ਪਾਕਿਸਤਾਨ ਦੇ ਮਾਮਲਿਆਂ ਵਿੱਚ ਪੂਰੀ ਤਰ੍ਹਾਂ ਦਖਲਅੰਦਾਜ਼ੀ ਕਰਦੇ ਹਨ, ਇਵੇਂ ਹੀ ਭਾਰਤ ਦੇ ਮਾਮਲੇ ਵਿੱਚ ਹੀ ਹੈ। ਨਹਿਰੂ-ਗਾਂਧੀ ਪਰਿਵਾਰ ਦਾ ਇੱਕ ‘ਚਹੇਤਾ’, ਅਮਰੀਕਨ ਅਧਿਕਾਰੀਆਂ ਨੂੰ 25 ਮਿਲੀਅਨ ਡਾਲਰ ਨਾਲ ਭਰੇ ਸੂਟਕੇਸ ਦਿਖਾ ਰਿਹਾ ਹੈ, ਜਿਨ੍ਹਾਂ ਨਾਲ ਭਾਰਤ-ਅਮਰੀਕਾ ਨੀਊਕਲੀਅਰ ਸੰਧੀ ਦੇ ਮਾਮਲੇ ਵਿੱਚ ਪਾਰਲੀਮੈਂਟ ਵਿੱਚ ਭਰੋਸੇ ਦਾ ਮਤ ਹਾਸਲ ਕਰਨ ਲਈ, ‘ਮੈਂਬਰ-ਪਾਰਲੀਮੈਂਟ’ ਨੂੰ ਖਰੀਦਿਆ ਜਾਣਾ ਹੈ। ਹਿੰਦੂ ਰਾਸ਼ਟਰਵਾਦੀ ਪਾਰਟੀ ਬੀ. ਜੇ. ਪੀ., ਜਿਹੜੀ ਖੁੱਲ੍ਹੇ ਤੌਰ ’ਤੇ ਨਿਊਕਲੀਅਰ ਸੰਧੀ ਦਾ ਵਿਰੋਧ ਕਰ ਰਹੀ ਸੀ, ਉਹਦੇ ਨੁਮਾਇੰਦੇ ਅਮਰੀਕਨ ਅਧਿਕਾਰੀਆਂ ਨੂੰ ਚੋਰੀ ਛਿਪੇ ਮਿਲ ਕੇ, ਆਪਣੀ ਵਫਾਦਾਰੀ ਦੀ ਸੌਂਹ ਖਾ ਰਹੇ ਸਨ। ਇਥੋਂ ਤੱਕ ਕਿ ਇਨ੍ਹਾਂ ਹਿੰਦੂ ਮੂਲਵਾਦੀਆਂ ਨੇ ਅਮਰੀਕਨ ਡਿਪਲੋਮੈਟਾਂ ਨੂੰ ਕਿਹਾ ਕਿ ਸਾਡਾ ਹਿੰਦੂ ਰਾਸ਼ਟਰ ਦਾ ਨਾਹਰਾ ਸਿਰਫ ਮੌਕਾ ਪ੍ਰਸਤੀ ਹੈ, ਅਸੀਂ ਇਸ ਸਿਆਸੀ ਨਿਸ਼ਾਨੇ ਨੂੰ ਪ੍ਰਣਾਏ ਹੋਏ ਨਹੀਂ ਹਾਂ।’’

….‘‘ਇਸ ਹਮਾਮ ਦੇ ਸਾਰੇ ਨੰਗਿਆਂ ਵਿੱਚ, ਸਭ ਤੋਂ ਜ਼ਿਆਦਾ ਨੁਕਸਾਨ ਵਰਲਡ ਬੈਂਕ ਤੇ ਆਈ. ਐਮ. ਐਫ. ਦੇ ਸਾਬਕਾ ਮੁਲਾਜ਼ਮ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਹੋਇਆ ਹੈ, ਜਿਹੜਾ ਭਾਰਤ ਨੂੰ ‘ਖਾਨਦਾਨੀ ਵਿਰਾਸਤ’ (ਸੋਨੀਆ ਫੈਕਟਰ) ਬਣਾਉਣ ਵਿੱਚ ਮੱਦਦਗਾਰ ਹੈ। ਮਨਮੋਹਣ ਸਿੰਘ ਤਾਂ ਆਪਣਾ ਤੇਲ ਮੰਤਰੀ (ਮਣੀਸ਼ੰਕਰ ਆਇਰ) ਵੀ ਅਮਰੀਕਾ ਦੇ ਕਹਿਣ ’ਤੇ ਬਦਲ ਦਿੰਦਾ ਹੈ। ਇਹ ਉਹ ਹੀ ਮਨਮੋਹਨ ਸਿੰਘ ਹੈ ਜਿਸ ਨੇ 2008 ਵਿੱਚ ਅਮਰੀਕਾ ਦੇ ਦੌਰੇ ਦੌਰਾਨ, ਵਾਈਟ ਹਾਊਸ ਵਿੱਚ ਖਲ੍ਹੋ ਕੇ ਪ੍ਰਧਾਨ ਬੁਸ਼ (ਜਿਸ ਪ੍ਰਤੀ ਲੋਕਾਂ ਵਿੱਚ ਸਭ ਤੋਂ ਜ਼ਿਆਦਾ ਨਫਰਤ ਸੀ) ਨੂੰ ਕਿਹਾ ਸੀ – ‘ਮਿਸਟਰ ਪ੍ਰੈਜ਼ੀਡੈਂਟ, ਭਾਰਤ ਦੇ ਲੋਕ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਕਰਦੇ ਹਨ…’ ਇਹ ਝੂਠ ਸੁਣ ਕੇ, ਪ੍ਰਧਾਨ ਬੁਸ਼ ਵੀ ਇੱਕ ਵਾਰ ਹਿੱਲ ਗਿਆ ਲੱਗਦਾ ਸੀ….।’’

ਪਾਠਕਜਨ! ਦੀ ਗਾਰਡੀਅਨ ਵਿੱਚ ਪ੍ਰਕਾਸ਼ਿਤ ਉਪਰੋਕਤ ਪ੍ਰਗਟਾਵਿਆਂ ਸਬੰਧੀ, ਅਸੀਂ ਕਈ ਵਰ੍ਹਿਆਂ ਤੋਂ ਲਗਾਤਾਰਤਾ ਨਾਲ ਲਿਖਦੇ ਆ ਰਹੇ ਹਾਂ। ਜਿਹੜੇ ਪਾਠਕ ਸ਼ੁਰੂ-ਸ਼ੁਰੂ ਵਿੱਚ ਸਾਡੇ ਨਾਲ ਅਸਹਿਮਤੀ ਪ੍ਰਗਟ ਕਰਦੇ ਸਨ, ਹੁਣ ਉਨ੍ਹਾਂ ਦੀ ਵਿਰੋਧ ਸੁਰ ਸਾਡੇ ਨਾਲੋਂ ਵੀ ਉ¤ਚੀ ਹੈ। ਪੰਜਾਬੀ ’ਚ ਅਖਾਣ ਹੈ – ‘ਘਰ ਦੀ ਹਾਲਤ ਦਾ ਡਿਉੜੀ ਤੋਂ ਅੰਦਾਜ਼ਾ ਹੋ ਜਾਂਦਾ ਹੈ’ ਪਰ ਉਨ੍ਹਾਂ ਬੇਈਮਾਨਾਂ ਦਾ ਕੀ ਕੀਤਾ ਜਾ ਸਕਦਾ ਹੈ, ਜਿਨ੍ਹਾਂ ਨੇ ਅੱਖਾਂ, ਮੂੰਹ ਅਤੇ ਕੰਨ ਬਿਲਕੁਲ ਬੰਦ ਕੀਤੇ ਹੋਣ। ਉਨ੍ਹਾਂ ਨੂੰ ਗਾਂਧੀ (ਬਾਪੂ) ਦੇ ‘ਤਿੰਨ ਬਾਂਦਰਾਂ’ ਦੀ ਸੰਗਿਆ ਹੀ ਦਿੱਤੀ ਜਾ ਸਕਦੀ ਹੈ।

ਪਿਛਲੇ ਕੁਝ ਦਿਨ, ਭਾਰਤ ਦੇ ਰਾਜਸੀ ਹਲਕਿਆਂ ਵਿੱਚ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਏ ਵਿੱਚ ਸਭ ਤੋਂ ਜ਼ਿਆਦਾ ਚਰਚਾ ਅੰਨਾ ਹਜ਼ਾਰੇ ਨਾਮ ਦੇ ਉਸ ਕਾਰਕੁੰਨ ਦੀ ਹੋਈ, ਜਿਸ ਨੇ ‘ਲੋਕਪਾਲ ਬਿੱਲ’ ਸਬੰਧੀ ਦਿੱਲੀ ਵਿੱਚ ਮਰਨ ਵਰਤ ਰੱਖਿਆ। ਲਗਭਗ 80 ਘੰਟੇ ਦੇ ਵਰਤ ਤੋਂ ਬਾਅਦ ਉਸ ਦੀ ‘ਮੰਗ’ ਮੰਨ ਲਈ ਗਈ ਅਤੇ ਇਸ ਤਰ੍ਹਾਂ ਜਿੱਤ ਦੇ ਵਾਜੇ ਵਜਾਏ ਗਏ। ਅੰਨਾ ਹਜ਼ਾਰੇ ਦੀ ਹਮਾਇਤ ਵਿੱਚ ਸਵਾਮੀ ਰਾਮਦੇਵ ਤੋਂ ਲੈ ਕੇ ਕਿਰਨ ਬੇਦੀ ਤੱਕ ਅਤੇ ਅਡਵਾਨੀ ਤੋਂ ਲੈ ਕੇ ਮਨਪ੍ਰੀਤ ਬਾਦਲ ਤੱਕ ਸਭ ਨੇ, ਜ਼ੁਬਾਨੀ-ਕਲਾਮੀ ਆਪਣੀਆਂ ਤੂਤੀਆਂ ਵਜਾਈਆਂ। ਆਮਿਰ ਖਾਨ ਵਰਗੇ ਫਿਲਮੀ ਐਕਟਰ, ਵਿਦਿਆਰਥੀ ਵਰਗ ਅਤੇ ਹੋਰ ਵੀ ਸਿਵਲ ਸੁਸਾਇਟੀ ਨੇ ਭ੍ਰਿਸ਼ਟਾਚਾਰ ਦੇ ਵਿਰੁੱਧ, ਆਪਣੀ ਹਮਾਇਤ ਅੰਨਾ ਹਜ਼ਾਰੇ ਦੇ ਲੋਕਪਾਲ ਬਿੱਲ ਨੂੰ ਦਿੱਤੀ। ਮੀਡੀਏ ਨੇ, ਐਸਾ ਤੂਫਾਨ ਸਿਰਜਿਆ ਕਿ ਇਉਂ ਜਾਪਣ ਲੱਗ ਪਿਆ ਕਿ ਮਿਸਟਰ ਐਮ. ਕੇ. ਗਾਂਧੀ, ਦਿੱਲੀ ਸਥਿਤ ਆਪਣੀ ਸਮਾਧੀ ’ਚੋਂ ਨਿਕਲ ਕੇ, ਅੰਨਾ ਹਜ਼ਾਰੇ ਵਿੱਚ ਪ੍ਰਵੇਸ਼ ਕਰ ਗਿਆ ਹੈ। ਵੈਸੇ ਵੀ ਹਿੰਦੂ, ਪੁਨਰਜਨਮ ਵਿੱਚ ਵਿਸ਼ਵਾਸ਼ ਰੱਖਦੇ ਹਨ। ਭਾਰਤੀ ਸਥਿਤੀ ’ਤੇ ਪੈਨੀ ਅੱਖ ਰੱਖਣ ਵਾਲੇ ਸੋਚਵਾਨਾਂ, ਦਾਨਿਸ਼ਵਰਾਂ, ਪੜਚੋਲਕਰਤਾਵਾਂ ਨੂੰ ਇਹ ਸਮੁੱਚਾ ਘਟਨਾਕ੍ਰਮ, ਜਾਣਬੁੱਝ ਕੇ (ਆਰਕੈਸਟਰੇਟਿਡ) ਰਚੇ ਮਦਾਰੀ ਤਮਾਸ਼ੇ ਵਰਗਾ ਜਾਪਦਾ ਹੈ, ਜਿਸਦਾ ਨਿਸ਼ਾਨਾ ਕਿਤੇ ਹੋਰ ਸੇਧਿਤ ਹੈ। ਇਉਂ ਜਾਪਦਾ ਹੈ ਕਿ ਭਾਰਤੀ ਏਜੰਸੀਆਂ ਨੂੰ, ਟੀਊਨੀਸ਼ੀਆ-ਇਜਿਪਟ ਤੋਂ ਉ¤ਠੇ ‘ਕ੍ਰਾਂਤੀ’ ਦੇ ਤੂਫਾਨ ਦਾ ਡਰ ਸਤਾ ਰਿਹਾ ਹੈ। ਉਪਰੋਕਤ ‘ਤੂਫਾਨ’ ਤਾਂ ਡਿਕਟੇਟਰਸ਼ਿਪ ਜਾਂ ਤਾਨਾਸ਼ਾਹੀ ਨੂੰ ਖਤਮ ਕਰਨ ਲਈ ਹੈ ਪਰ ਭਾਰਤ ਵਿੱਚ ਤਾਂ ਪਹਿਲਾਂ ਹੀ ਲੋਕਤੰਤਰ ਹੈ, ਫਿਰ ਇਹ ਡਰ ਕਿਉਂ? ਭਾਰਤੀ ਏਜੰਸੀਆਂ (ਜਿਹੜੀਆਂ ਦੇਸ਼ ਨੂੰ ਚਲਾ ਰਹੀਆਂ ਹਨ) ਇਹ ਗੱਲ ਚੰਗੀ ਤਰ੍ਹਾਂ ਸਮਝਦੀਆਂ ਹਨ ਕਿ ਭਾਰਤੀ ਸਟੇਟ ਇੱਕ ਫੇਲ੍ਹ ਸਟੇਟ ਬਣ ਚੁੱਕੀ ਹੈ ਅਤੇ ਇੱਕ ਬਿਲੀਅਨ 221 ਮਿਲੀਅਨ ਲੋਕ, ਇਸ ਸਿਸਟਮ ਤੋਂ ਮੁਕਤੀ ਹਾਸਲ ਕਰਨ ਲਈ ਓਹੜ-ਪੋਹੜ ਕਰ ਰਹੇ ਹਨ। ਕਿਤੇ ਇਹ ਓਹੜ-ਪੋਹੜ ਕਿਸੇ ਮਾਲਾ ਵਿੱਚ ਪਰੋਏ ਹੋਏ, ਭਾਰਤ ਨੂੰ ਸੋਵੀਅਤ ਯੂਨੀਅਨ, ਯੂਗੋਸਲਾਵੀਆ ਆਦਿ ਦੇ ਰਸਤੇ ’ਤੇ ਨਾ ਤੋਰ ਦੇਣ, ਇਸ ਲਈ ਭੰਬਲਭੂਸਾ ਪਾਉਣਾ ਅਤਿ ਜ਼ਰੂਰੀ ਹੈ। ਅਸੀਂ ਅੰਨਾ ਹਜ਼ਾਰੇ ਵਾ-ਵਰੋਲੇ ਨੂੰ ਇਸੀ ਝਰੋਖੇ ’ਚੋਂ ਦੇਖਦੇ ਹਾਂŒ। ਬਾਕੀ ਸਭ ਮਹਿਜ਼ ਪ੍ਰਾਪੇਗੰਡਾ ਹੈ। ਸਾਨੂੰ ਲੱਗਦਾ ਹੈ ਕਿ ਇਸ ਵਾ-ਵਰੋਲੇ ਦੀ ਲਪੇਟ ਵਿੱਚ ਆਉਣ ਵਾਲੇ ਕੁਝ ਇਮਾਨਦਾਰ ਭਾਰਤੀ ਸੋਚਵਾਨ ਵੀ ਹਨ, ਜਿਹੜੇ ਕਿ ਸਥਿਤੀ ਦਾ ਮੁਲਾਂਕਣ ਕੀਤੇ ਬਿਨਾਂ ਅੰਨਾ ਹਜ਼ਾਰੇ ਸਟਾਈਲ ‘ਟੋਪੀ’ ਪਾ ਕੇ ਮੈਦਾਨ ਵਿੱਚ ਕੁੱਦ ਪਏ। ਸਾਡੀ ਉਨ੍ਹਾਂ ਨਾਲ ਹਮਦਰਦੀ ਹੈ। ਕਈ ਵਾਰ ਅਸਲ ਅਤੇ ਨਕਲ ਦੀ ਪਹਿਚਾਣ ਕਰਨੀ ਔਖੀ ਹੋ ਜਾਂਦੀ ਹੈ। ਇਸੇ ਲਈ ਤਾਂ ਅਖਾਣ ਹੈ – ‘ਹਰ ਚਮਕਣ ਵਾਲੀ ਚੀਜ਼, ਸੋਨਾ ਨਹੀਂ ਹੁੰਦੀ।’

– ਡਾ. ਅਮਰਜੀਤ ਸਿੰਘ (ਵਾਸ਼ਿੰਗਟਨ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: