December 6, 2017 | By ਸਿੱਖ ਸਿਆਸਤ ਬਿਊਰੋ
ਲੁਧਿਆਣਾ: ਗ੍ਰਿਫਤਾਰ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ ਜੱਗੀ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਜਾਣਕਾਰੀ ਦਿੱਤੀ ਕਿ ਅੱਜ (6 ਦਸੰਬਰ, 2017) ਜਗਤਾਰ ਸਿੰਘ ਜੱਗੀ ਨੂੰ 2016 ‘ਚ ਆਰ.ਐਸ.ਐਸ. ਸ਼ਾਖਾ ‘ਤੇ ਚੱਲੀ ਗੋਲੀ ਦੇ ਮਾਮਲੇ ‘ਚ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਜੱਗੀ ਨੂੰ ਨਿਆਂਇਕ ਹਿਰਾਸਤ ‘ਚ ਜੇਲ੍ਹ ਭੇਜਣ ਦਾ ਹੁਕਮ ਦੇ ਦਿੱਤਾ।
ਉਪਰੰਤ ਲੁਧਿਆਣਾ ਪੁਲਿਸ ਨੇ ਅਮਿਤ ਸ਼ਰਮਾ ਕਤਲ ਮਾਮਲੇ ‘ਚ ਜੱਗੀ ਨੂੰ ਇਲਾਕਾ ਮੈਜਿਸਟ੍ਰੇਟ ਇੰਦੂ ਬਾਲਾ ਦੀ ਅਦਾਲਤ ‘ਚ ਪੇਸ਼ ਕਰਕੇ 10 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਜੱਗੀ ਦਾ 5 ਦਿਨਾਂ ਪੁਲਿਸ ਰਿਮਾਂਡ ਮਨਜ਼ੂਰ ਕਰ ਲਿਆ। ਹੁਣ ਜੱਗੀ ਨੂੰ 11 ਦਸੰਬਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਏਗਾ।
ਵਕੀਲ ਮੰਝਪੁਰ ਨੇ ਦੱਸਿਆ ਕਿ ਜੰਮੂ ਨਿਵਾਸੀ ਤਲਜੀਤ ਸਿੰਘ ਉਰਫ ਜਿੰਮੀ ਸਿੰਘ ਨੂੰ ਲੁਧਿਆਣਾ ਪੁਲਿਸ ਨੇ ਆਰ.ਐਸ.ਐਸ. ਦੀ ਸ਼ਾਖਾ ‘ਤੇ ਗੋਲੀਬਾਰੀ ਦੇ ਕੇਸ ‘ਚ ਅਦਾਲਤ ‘ਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ।
ਸਬੰਧਤ ਖ਼ਬਰ:
ਹਿੰਦੂ ਤਖ਼ਤ ਨਾਂ ਦੀ ਜਥੇਬੰਦੀ ਦੇ ਮੈਨੇਜਰ ਅਮਿਤ ਸ਼ਰਮਾ ਦਾ ਲੁਧਿਆਣਾ ਵਿਖੇ ਕਤਲ …
Related Topics: Amit Sharma, Arrests of sikh youth in punjab, Jagtar Singh Johal alias Jaggi (UK), Punjab Police, Taljeet Singh @ Jimmy Singh