ਆਮ ਖਬਰਾਂ

ਮਾਨਸਾ ਕੇਸ ਵਿਚ ਗਵਾਹਾਂ ਨੇ ਇਕ ਵਾਰ ਮੁੜ ਪੰਚ ਪ੍ਰਧਾਨੀ ਦੇ ਆਗੂਆਂ ਵਿਰੁਧ ਝੂਠੀ ਗਵਾਹੀ ਦੇਣ ਤੋਂ ਇਨਕਾਰ ਕੀਤਾ

April 21, 2011 | By

ਮਾਨਸਾ (21 ਅਪ੍ਰੈਲ, 2011 – ਕੁਲਵਿੰਦਰ): ਡੇਰਾ ਪੈਰੋਕਾਰ ਲਿੱਲੀ ਸ਼ਰਮਾ ਕਤਲ ਕਾਂਡ ’ਚ ਨਾਮਜਦ ਕੀਤੇ ਗਏ ਸਿੱਖ ਨੌਜਵਾਨਾਂ ਨੂੰ ਮਾਣਯੋਗ ਅਡੀਸ਼ਨਲ ਸੈਸ਼ਨ ਜੱਜ ਸ. ਬਲਦੇਵ ਸਿੰਘ ਸੋਢੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਆਂ ਪੰਥਕ ਵਕੀਲ ਸ. ਅਜੀਤ ਸਿੰਘ ਭੰਗੂ ਨੇ ਦੱਸਿਆ ਕਿ ਲਿੱਲੀ ਸ਼ਰਮਾ ਕਤਲ ਕਾਂਡ ’ਚ ਨਾਮਜਦ ਕੀਤੇ ਸਿੱਖ ਨੌਜਵਾਨ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ, ਬਲਵੀਰ ਸਿੰਘ ਭੂਤਨਾ, ਗਮਦੂਰ ਸਿੰਘ ਕੋਟਧਰਮੂੰ, ਕਰਮ ਸਿੰਘ, ਅਮ੍ਰਿਤਪਾਲ ਸਿੰਘ, ਰਾਜ ਸਿੰਘ, ਬਿੰਦਰ ਸਿੰਘ, ਮੱਖਣ ਸਿੰਘ ਸਮੇਤ ਪਹਿਲੀ ਐਫ.ਆਈ.ਆਰ. ’ਚ ਨਾਮਜਦ ਦਲਜੀਤ ਟੈਣੀ, ਡਾ. ਛਿੰਦਾ, ਮਿੱਠੂ ਸਿੰਘ ਵਾਸੀਆਨ ਆਲਮਪੁਰ ਮੰਦਰਾਂ ਮਾਣਯੋਗ ਅਦਾਲਤ ਵਿਚ ਪੇਸ਼ ਹੋਏ, ਜਿੱਥੇ ਮਾਣਯੋਗ ਅਦਾਲਤ ਵਿਚ ਮੁਦਈ ਧਿਰ ਵੱਲੋਂ ਰੱਖੇ ਗਏ ਗਵਾਹ ਜੋਗਿੰਦਰ ਸਿੰਘ, ਮਲਕੀਤ ਸਿੰਘ ਦੀਆਂ ਗਵਾਈਆਂ ਹੋਈਆਂ ਮਾਣਯੋਗ ਅਦਾਲਤ ਵਿਚ ਉਕਤ ਦੋਵੇਂ ਗਵਾਹਾਂ ਨੇ ਆਪਣੀ ਗਵਾਹੀ ਦਿੰਦਿਆਂ ਭਾਈ ਬਿੱਟੂ ਸਮੇਤ ਹੋਰ ਸਿੱਖ ਨੌਜਵਾਨਾਂ ਨੂੰ ਇਸ ਮਾਮਲੇ ਵਿਚ ਨਾਮਜਦ ਕੀਤਾ ਹੈ ਉਨ੍ਹਾਂ ਨੂੰ ਪਛਾਣਨ ਤੋਂ ਇਨਕਾਰ ਕੀਤਾ ਤੇ ਪਹਿਲੀ ਐਫ.ਆਈ.ਆਰ ਵਿਚ ਨਾਮਜਦ ਵਿਅਕਤੀ ਦਲਜੀਤ ਸਿੰਘ ਟੈਣੀ, ਡਾ. ਛਿੰਦਾ ਸਿੰਘ, ਮਿੱਠੂ ਸਿੰਘ ਨੂੰ ਲਿੱਲੀ ਕਤਲ ਕਾਂਡ ਨਾਲ ਸੰਬੰਧ ਰੱਖਦੇ ਹਨ।

ਮੁਦੱਈ ਦੇ ਉਕਤ ਦੋਵੇਂ ਮੁੱਖ ਗਵਾਹਾਂ ਦੀ ਗਵਾਹੀ ਦੇ ਬਾਅਦ ਮਾਣਯੋਗ ਅਡੀਸ਼ਨਲ ਸੈਸ਼ਨ ਜੱਜ ਸ. ਬਲਦੇਵ ਸਿੰਘ ਸੋਢੀ ਦੀ ਅਦਾਲਤ ਨੇ ਅਗਲੀ ਪੇਸ਼ੀ 28 ਅਪ੍ਰੈਲ ਦੀ ਦੇ ਕੇ ਮ੍ਰਿਤਕ ਲਿੱਲੀ ਸ਼ਰਮਾ ਦੇ ਭਰਾ ਬਲੀ ਸਿੰਘ ਨੂੰ ਆਪਣੀ ਗਵਾਹੀ ਮਾਣਯੋਗ ਅਦਾਲਤ ’ਚ ਦੇਣ ਦੇ ਹੁਕਮ ਦਿੱਤੇ ਹਨ। ਇਸ ਮੌਕੇ ਏਕਨੂਰ ਖਾਲਸਾ ਫੌਜ ਦੇ ਬਲਜਿੰਦਰ ਸਿੰਘ ਖਾਲਸਾ, ਬਾਬਾ ਹਰਦੀਪ ਸਿੰਘ ਮਹਿਰਾਜ ਵਾਲੇ, ਮਾਤਾ ਮਲਕੀਤ ਕੌਰ ਜਗਾਰਾਮ ਤੀਰਥ ਇਸਤਰੀ ਵਿੰਗ ਦੇ ਕੌਮੀ ਪੰਚ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿੱਖ ਸੰਗਤ ਮੌਜੂਦ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: