ਆਮ ਖਬਰਾਂ

ਮਾਨਸਾ ਪ੍ਰਸ਼ਾਸਨ ਦੀ ਰਿਪੋਰਟ ਮੁਤਾਬਕ ਬਲਾਤਕਾਰ ਕੇਸ ‘ਚ ਡੇਰਾ ਸਿਰਸਾ ਨੇ ਕਰਾਇਆ ਪੰਜ ਕਰੋੜ ਰੁਪੱਈਆ ਖਰਚ

September 7, 2017 | By

ਮਾਨਸਾ: ਬਲਾਤਕਾਰ ਕੇਸ ‘ਚ ਸੌਦਾ ਸਾਧ ਨੂੰ ਸਜ਼ਾ ਹੋਣ ਤੋਂ ਬਾਅਦ ਮਾਨਸਾ ਜ਼ਿਲ੍ਹੇ ’ਚ ਡੇਰਾ ਸਿਰਸਾ ਦੇ ਪੈਰੋਕਾਰਾਂ ਵੱਲੋਂ ਕੀਤੀ ਗੁੰਡਾਗਰਦੀ ਕਾਰਨ ਮਾਨਸਾ ’ਚ ਕਰੀਬ ਪੰਜ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਨੇ ਰਿਪੋਰਟ ਤਿਆਰ ਕਰਕੇ ਇਹ ਅੰਕੜੇ ਇਕੱਤਰ ਕੀਤੇ ਹਨ। ਇਸ ਦੀ ਪੂਰਤੀ ਲਈ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਨੇ ਆਪਣੇ ਖਰਚਿਆਂ ਦੀ ਰਿਪੋਰਟ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਹੈ।

ਰਾਮ ਰਹੀਮ ਦੀ ਫਿਲਮ ਦਾ ਇਕ ਦ੍ਰਿਸ਼, ਨਾਲ ਹੈ ਹਨੀਪ੍ਰੀਤ ਉਰਫ ਪ੍ਰਿਯੰਕਾ

ਰਾਮ ਰਹੀਮ ਦੀ ਫਿਲਮ ਦਾ ਇਕ ਦ੍ਰਿਸ਼, ਨਾਲ ਹੈ ਹਨੀਪ੍ਰੀਤ ਉਰਫ ਪ੍ਰਿਯੰਕਾ

ਬਲਾਤਕਾਰ ਮਾਮਲੇ ‘ਚ ਤਣਾਅ ਕਾਰਨ ਪੰਜਾਬ ਸਰਕਾਰ ਨੇ ਕੇਂਦਰ ਤੋਂ ਨੀਮ ਫੌਜੀ ਦਸਤੇ ਮੰਗੇ ਸੀ। ਬਲਾਤਕਾਰ ਮਾਮਲੇ ‘ਚ ਹੋਏ ਸਾਰੇ ਨੁਕਸਾਨ ਦੀ ਪੂਰਤੀ ਡੇਰਾ ਸਿਰਸਾ ਤੋਂ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਹਿਲਾਂ ਹੀ ਹੁਕਮ ਜਾਰੀ ਕਰ ਦਿੱਤੇ ਸਨ। ਇਸ ਸਬੰਧੀ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸ ਦੀ ਰਿਪੋਰਟ ਮੰਗੀ ਸੀ। ਜ਼ਿਲ੍ਹਾ ਪੁਲਿਸ ਨੇ ਕਰੀਬ ਇਸ ਲਈ ਪੰਜ ਕਰੋੜ ਰੁਪਏ ਦੇ ਨੁਕਸਾਨ ਦੀ ਰਿਪੋਰਟ ਬਣਾਈ ਹੈ। ਇਸ ਮਸਲੇ ‘ਚ ਮਾਨਸਾ ਜ਼ਿਲ੍ਹੇ ’ਚ ਨੀਮ ਫੌਜੀ ਦਸਤਿਆਂ ਦੀਆਂ ਅੱਠ ਟੁੱਕੜੀਆਂ ਤੋਂ ਇਲਾਵਾ ਦੋ ਫੌਜੀ ਬਟਾਲੀਅਨਾਂ ਨੂੰ ਵੀ ਤਾਇਨਾਤ ਕੀਤਾ ਗਿਆ ਸੀ।

ਮਾਨਸਾ ਜ਼ਿਲ੍ਹੇ ‘ਚ ਲੱਗੀ ਵੱਡੀ ਤਾਦਾਦ ‘ਚ ਪੁਲਿਸ

ਨੀਮ ਫੌਜੀ ਦਸਤਿਆਂ ਲਈ ਮਾਨਸਾ ਪੁਲਿਸ ਵੱਲੋਂ 51 ਗੱਡੀਆਂ ਤੇ ਪੰਜਾਬ ਪੁਲਿਸ ਲਈ 48 ਗੱਡੀਆਂ ਕਿਰਾਏ ’ਤੇ ਲਈਆਂ ਗਈਆਂ ਸਨ, ਜਿਨ੍ਹਾਂ ਦਾ ਕਿਰਾਇਆ ਕਰੀਬ 25 ਲੱਖ ਰੁਪਏ ਬਣਦਾ ਹੈ। ਇਨ੍ਹਾਂ ਗੱਡੀਆਂ ’ਚ 23 ਲੱਖ ਦਾ ਪੈਟਰੋਲ ਲੱਗ ਗਿਆ। ਐਸਐਸਪੀ ਤੋਂ ਲੈ ਕੇ ਸਾਰੇ ਰੈਂਕਾਂ ਦੇ ਪੁਲਿਸ ਅਧਿਕਾਰੀਆਂ ਤੇ ਪੁਲਿਸ ਮੁਲਾਜ਼ਮਾਂ ਦੀ ਤਨਖ਼ਾਹ 3 ਕਰੋੜ 76 ਲੱਖ 51 ਹਜ਼ਾਰ 677 ਰੁਪਏ ਬਣਦੀ ਹੈ। ਇਸ ਦੇ ਇਲਾਵਾ ਇਸ ਸਮੇਂ ਦੌਰਾਨ ਖਰੀਦੇ ਸਾਮਾਨ, ਜਿਨ੍ਹਾਂ ’ਚ ਬੈਰੀਕੇਡਸ, ਡਾਂਗਾਂ ਤੇ ਹੋਰ ਸਾਮਾਨ ’ਤੇ 17 ਲੱਖ 20 ਹਜ਼ਾਰ 900 ਰੁਪਏ ਖਰਚ ਹੋਏ ਹਨ।

ਸਬੰਧਤ ਖ਼ਬਰ:

ਬਲਾਤਕਾਰ ਮਾਮਲਾ: ਡੇਰਾ ਸਮਰਥਕਾਂ ਨੂੰ ਆਪਣਾ ਰੋਸ ਸ਼ਾਂਤੀ ਨਾਲ ਪ੍ਰਗਟ ਕਰਨਾ ਚਾਹੀਦਾ ਸੀ: ਬਾਦਲ …

ਡੇਰਾ ਸਿਰਸਾ ਬਲਾਤਕਾਰ ਕੇਸ ‘ਚ ਬਣੇ ਤਣਾਅ ਕਾਰਨ ਨੀਮ ਫੌਜੀ ਦਸਤਿਆਂ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਰਹਿਣ ਲਈ 7 ਲੱਖ 79 ਹਜ਼ਾਰ 130 ਰੁਪਏ ਖਰਚ ਹੋਏ ਹਨ। ਉਨ੍ਹਾਂ ਦੇ ਖਾਣ-ਪੀਣ ‘ਤੇ 93 ਹਜ਼ਾਰ ਰੁਪਏ ਖਰਚ ਕੀਤੇ ਗਏ ਹਨ। ਇਸ ਦੇ ਇਲਾਵਾ ਹੋਰ ਤਰ੍ਹਾਂ ਦੇ ਛੋਟੇ-ਮੋਟੇ ਖਰਚਿਆਂ ਤੇ ਚੀਜ਼ਾਂ ’ਤੇ 3 ਲੱਖ 2 ਹਜ਼ਾਰ 27 ਰੁਪਏ ਖਰਚ ਹੋਏ ਹਨ। ਪ੍ਰਸ਼ਾਸਨ ਵੱਲੋਂ ਖਰਚੇ ਦੀ ਰਿਪੋਰਟ 18 ਲੱਖ ਰੁਪਏ ਦੀ ਵਿਸਤਾਰ ਜਾਣਕਾਰੀ ਭੇਜੀ ਗਈ ਹੈ। ਰਿਪੋਰਟ ਮੁਤਾਬਕ ਨੀਮ ਫੌਜੀ ਦਸਤੇ 7 ਸਤੰਬਰ ਤੱਕ ਮਾਨਸਾ ’ਚ ਰਹਿਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,