ਜੀਵਨੀਆਂ

ਲਾਸਾਨੀ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਸੋਢੀ ਦੀ 28 ਵੀਂ ਸਾਲਾਨਾ ਬਰਸੀ ਤੇ ਹਾਰਦਿਕ ਪ੍ਰਣਾਮ

April 15, 2012 | By

ਕੁੱਝ ਯਾਦਾਂ ਜੋ ਗੱਦਾਰਾਂ ਨੂੰ ਕਰਦੀਆਂ ਹਨ ਬੇਪਰਦ

– ਲਵਸ਼ਿੰਦਰ ਸਿੰਘ ਡੱਲੇਵਾਲ

14 ਅਪ੍ਰੈਲ  1984 ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਵੀਹਵੀਂ ਸਦੀ ਦੇ ਸੂਰਬੀਰ ਯੋਧੇ ਜਰਨੈਲ, ਮਹਾਂਪੁਰਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਅੱਤ ਨਜ਼ਦੀਕੀ ਅਤੇ ਵਿਸ਼ਵਾਸ਼ਪਾਤਰ ਜੂਝਾਰੂ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਜਗਪਾਲ ਪੁਰੀਏ ਬਦਮਾਸ਼ ਸਿੰ਼ਦੇ ਵਲੋਂ ਸ਼ਹੀਦ ਕਰ ਦਿੱਤਾ ਜਾਂਦਾ ਹੈ। ਉਪਰੰਤ ਕੰਪਲੈਕਸ ਸਮੇਤ ਪੰਜਾਬ ਭਰ ਦੇ ਸਿੱਖ ਨੌਜਵਾਨਾਂ ਖਾਸ ਕਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਭਾਰੀ ਬੇਚੈਨੀ ਅਤੇ ਗੁੱਸੇ ਭਰੀ ਲਹਿਰ ਪੈਦਾ ਹੋ ਜਾਂਦੀ ਹੈ। ਛਿੰਦੇ ਬਦਮਾਸ਼ ਨੇ ਆਪਣੀ ਰਖੇਲ ਬਲਜੀਤ ਕੌਰ ਨੂੰ ਸੋਢੀ ਦੇ ਕਤਲ ਨੂੰ ਜ਼ਾਇਜ਼ ਠਹਿਰਾਉਣ ਅੱਗੇ ਕਰ ਦਿੱਤਾ। ਸਿੰਧੀ ਹੋਟਲ ਵਿੱਚ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਛਿੰਦੇ ਨੂੰ ਚਾਹ ਪੀਣ ਦੇ ਬਹਾਨੇ ਬੁਲਾਇਆ ਗਿਆ, ਜਦੋਂ ਉਹ ਆਪਣੀ ਭੈਣ ਨੂੰ ਅੰਮ੍ਰਿਤਸਰ ਬੱਸ ਅੱਡੇ ਤੇ ਛੱਡ ਵਾਪਸ ਆ ਰਿਹਾ ਸੀ। ਇੱਥੇ ਧੋਖੇ ਨਾਲ ਉਸ ਦੇ ਛਿੰਦੇ ਨੇ ਆਪਣੇ ਰਿਵਾਲਵਰ ਨਾਲ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਇਸ ਕਤਲ ਵਿੱਚ ਸਿੰਧੀ ਹੋਟਲ ਦੇ ਮਾਲਕ, ਸਥਾਨਕ ਅਕਾਲੀ ਆਗੂ ਭਾਟੀਏ, ਲੌਂਗੋਵਾਲ ਜੁੰਡਲੀ ਆਦਿ ਦਾ ਸਿੱਧਾ ਹੱਥ ਸੀ।

ਭਾਈ ਸੋਢੀ ਨੂੰ ਸ਼ਹੀਦ ਕਰਨ ਤੋਂ ਬਾਅਦ ਬਲਜੀਤ ਕੌਰ ਗੁਰੁ ਰਾਮਦਾਸ ਲੰਗਰ ਹਾਲ ਤੇ ਜਾਂਦੀ ਹੈ ਜਿਸ ਦੇ ਦੋਹਾਂ ਹੱਥਾਂ ਵਿੱਚ ਦੋ ਰਿਵਾਲਵਰ ਫੜੇ ਹੋਏ ਸਨ, ਜਾ ਕੇ ਸੰਤਾਂ ਨੂੰ ਆਖਣ ਲੱਗੀ ਕਿ ਸੋਢੀ ਨੇ ਮੇਰੇ ਨਾਲ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਕਰਕੇ ਮੈਂ ਉਸ ਨੂੰ ਖਤਮ ਕਰ ਦਿੱਤਾ। ਇਹ ਸੁਣ ਕੇ ਸਾਰੇ ਪਾਸੇ ਸੰਨਾਟਾ ਛਾਅ ਜਾਂਦਾ ਹੈ। ਕਿਉਂ ਕਿ ਸੋਢੀ ਤੇ ਹਰ ਇੱਕ ਸਿੰਘ ਨੂੰ ਬੇਹੱਦ ਵਿਸ਼ਵਾਸ਼ ਸੀ। ਖੈਰ ਬਾਜ਼ ਅੱਖ ਸੂਰਬੀਰ ਜਰਨੈਲ ਭਾਈ ਸੁਖਦੇਵ ਸਿੰਘ ਉਰਫ ਜਰਨਲ ਲਾਭ ਸਿੰਘ ਅਤੇ ਜਥੇਦਾਰ ਰਾਮ ਸਿੰਘ ਸਮੇਤ ਕੁੱਝ ਸਿੰਘਾਂ ਨੂੰ ਇਸ ਤੇ ਸ਼ੱਕ ਪੈ ਜਾਂਦਾ ਹੈ। ਸਿੰਘਾਂ ਵਲੋਂ ਹਲਕੀ ਹਲਕੀ ਪੁੱਛਗਿੱਛ ਵਿੱਚ ਇਸ ਨੇ ਕਿਸੇ ਦੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ, ਪਰ ਸ਼ੱਕ ਦੀਆਂ ਤੰਦਾਂ ਜਰੂਰ ਉੱਭਰ ਆਈਆਂ। ਅਖੀਰ ਭਾਈ ਲਾਭ ਸਿੰਘ ਨੇ ਕਿਹਾ ਕਿ ਇਸ ਦੀ ਤਫਤੀਸ਼ ਹੁਣ ਮੈਂ ਆਪਣੇ ਤਰੀਕੇ ਨਾਲ ਕਰਦਾ ਹਾਂ ਤੁਸੀਂ ਮੈਨੁੰ ਰੋਕਣ ਤੋਂ ਪ੍ਰਹੇਜ਼ ਕਰਿਉ। ਭਾਈ ਲਾਭ ਸਿੰਘ ਨੇ ਜਦੋਂ ਸਖਤੀ ਵਰਤੀ ਅਤੇ ਬੜਾ ਕਠਿਨ ਤਰੀਕਾ ਅਪਣਾਇਆ ਤਾਂ ਇਹ ਚਰਿੱਤਰ ਹੀਣ ਔਰਤ ਬਲਜੀਤ ਤੋਤੇ ਵਾਂਗ ਬੋਲ ਪਈ। ਇਸ ਨੇ ਖੁਲਾਸਾ ਕੀਤਾ ਕਿ ਛਿੰਦੇ ਦੀ ਬੈਂਕ ਬੁੱਕ ਤੇ ਪੰਜ ਲੱਖ ਰੁਪਏ ਲੌਂਗੋਵਾਲ ਨੇ ਜਮਾਂ ਕਰਵਾਏ ਹੋਏ ਹਨ। ਸੋਢੀ ਨੂੰ ਮਾਰਨ ਤੋਂ ਬਾਅਦ ਭਾਈ ਅਨੋਖ ਸਿੰਘ, ਭਾਈ ਗੋਪਾਲ ਸਿੰਘ, ਭਾਈ ਰਾਮ ਸਿੰਘ ਅਤੇ ਭਾਈ ਲਾਭ ਸਿੰਘ ਨੂੰ ਖਤਮ ਕੀਤਾ ਜਾਣਾ ਤਹਿ ਹੋਇਆ ਹੈ ਅਤੇ ਇਸ ਤੋਂ ਬਾਅਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਨੂੰ ਖਤਮ ਕਰਨ ਦਾ ਟੀਚਾ ਹੈ। ਜਦੋਂ ਇਸ ਨੂੰ ਪੁੱਿਛਆ ਗਿਆ ਕਿ ਅਕਾਲੀ ਪੰਜ ਬੰਦੇ ਸੰਤਾਂ ਤੋਂ ਪਹਿਲਾਂ ਕਿਉਂ ਮਰਵਾਉਣੇ ਚਾਹੁੰਦੇ ਹਨ ਤਾਂ ਇਸ ਤੇ ਦੱਸਿਆ ਸੀ ਕਿ ਇਹ ਗੱਦਾਰੇ ਆਜ਼ਮ ਲੌਂਗੋਵਾਲ, ਲੂੰਬੜ ਟੌਹੜੇ ਅਤੇ ਉਸ ਦੇ ਸਾਥੀਆਂ ਦੀ ਸੋਚ ਹੈ। ਇਸ ਦਾ ਕਾਰਨ ਪਹਿਲਾਂ ਸੰਤਾਂ ਦੀ ਤਾਕਤ ਘਟਾਉਣਾ ਅਤੇ ਸੰਤਾਂ ਦੀ ਮੌਤ ਦਾ ਬਦਲਾ ਲੈਣ ਵਾਲਿਆਂ ਨੂੰ ਪਹਿਲਾਂ ਹੀ ਖਤਮ ਕਰਨਾ ਹੈ। ਜਦੋਂ ਇਸ ਲੰਅ ਕੰਢੇ ਖੜੀ ਕਰਨ ਵਾਲੀ ਵਾਰਤਾ ਸੁਣੀ ਤਾਂ ਜਨਰਲ ਲਾਭ ਸਿੰਘ ਨੇ ਟੇਪ ਰਿਕਾਰਡ ਮੰਗਵਾ ਕੇ ਇਸ ਨੂੰ ਦੁਬਾਰਾ ਬੋਲਣ ਲਈ ਆਖਿਆ। ਜਿਸ ਵਿੱਚ ਇਸ ਨੇ ਮੰਨਿਆ ਨੇ ਛਿੰਦੇ ਨੂੰ ਇਸ ਕੰਮ ਬਦਲੇ ਕੁੱਲ ਪੰਜਾਹ ਲੱਖ ਰੁਪਏ ਮਿਲਣੇ ਸਨ। ਖੈਰ ਇਸ ਦੀ ਪੁੱਛਗਿੱਛ ਪੂਰੀ ਹੋ ਜਾਂਦੀ ਅਤੇ ਇਸ ਆਤਮਾ ਨੂੰ ਇਸ ਦੇ ਨਖਿੱਧ ਅਤੇ ਪਾਪੀ ਸਰੀਰ ਚੋਂ ਅਜ਼ਾਦ ਕਰ ਦਿੱਤਾ ਜਾਂਦਾ ਹੈ। ਰਿਕਾਰਡ ਕੀਤੀ ਹੋਈ ਟੇਪ ਸੰਤਾਂ ਦੇ ਸਪੁਰਦ ਕਰ ਦਿੱਤੀ ਜਾਂਦੀ ਹੈ। ਬਚਨਾਂ ਦੇ ਬਲੀ ਸੰਤ ਜਰਨੈਲ ਸਿੰਘ ਜੀ ਖਾਲਸਾ ਬਹੁਤ ਹੀ ਭਾਵਕੁਤਾ ਨਾਲ ਐਲਾਨ ਕਰਦੇ ਹਨ ਕਿ ਸੋਢੀ ਦੇ ਕਤਲ ਦਾ ਬਦਲਾ ਚੌਵੀ ਘੰਟਿਆਂ ਦੇ ਅੰਦਰ ਅੰਦਰ ਹੀ ਲੈ ਲਿਆ ਜਾਵੇਗਾ। ਗੁਰੁ ਸਾਹਿਬ ਦਾ ਹੁਕਮ ਹੈ ਕਿ “ ਸਾਧ ਬਚਨ ਅਟੁਲਾਧਾ ” । ਸਾਧ ਦੇ ਮੁਖਾਰਬਿੰਦ ਚੋਂ ਨਿੱਕਲੇ ਇੱਸ ਬਚਨ ਨੂੰ ਅਕਾਲ ਪੁਰਖ ਪੂਰਾ ਕਰਨ ਦੀ ਵਿਧ ਬਣਾਉਂਦੇ ਹਨ। ਕਿ ਅਗਲੇ ਦਿਨ ਸਵੇਰ ਸਾਰ ਜਲੰਧਰ ਦੇ ਨਜ਼ਦੀਕ ਇੱਕ ਪਿੰਡ ( ਸੁਰੱਖਿਆ ਕਾਰਨਾਂ ਕਰਕੇ ਜਿਸ ਪਿੰਡ ਦਾ ਨਾਮ ਲਿਖਣਾ ਜ਼ਾਇਜ਼ ਨਹੀਂ ) ਦਾ ਨਿਵਾਸੀ ਸਿੰਘ ਜੋ ਕਿ ਸਿੰਘਾਂ ਦੀ ਬਹੁਤ ਹੀ ਸੇਵਾ ਕਰਿਆ ਕਰਦਾ ਸੀ, ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਂਦਾ ਹੈ। ਸਿੰਘਾਂ ਦੀ ਪੱਕੀ ਠਾਹਰ ਹੋਣ ਕਰਕੇ ਭਾਈ ਲਾਭ ਸਿੰਘ, ਭਾਈ ਸਵਰਨਜੀਤ ਸਿੰਘ ਵਰਗੇ ਯੋਧਿਆਂ ਨਾਲ ਇਸ ਦਾ ਖਾਸ ਸੁਨੇਹ ਸੀ। ਵਰਨਯਯੋਗ ਹੈ ਕਿ ਜਦੋਂ ਭਾਈ ਲਾਭ ਸਿੰਘ, ਭਾਈ ਸਵਰਨਜੀਤ ਸਿੰਘ, ਭਾਈ ਦਲਜੀਤ ਸਿੰਘ ਅਤੇ ਭਾਈ ਗੁਰਿੰਦਰ ਸਿੰਘ ਨੇ ਜਲੰਧਰ ਦੀ ਫਿਰਕਾਪ੍ਰਸਤ ਅਖਬਾਰ ਅੱਗ ਬਾਣੀ ਦੇ ਸੰਪਾਦਕ ਅਤੇ ਮਾਲਕ ਰਮੇਸ਼ ਨੂੰ ਸੋਧਿਆ ਸੀ ਤਾਂ ਉਦੋਂ ਵੀ ਇਸ ਸਿੰਘ ਨੇ ਰੈਕੀ ਲਈ ਖਾਸ ਸਹਿਯੋਗ ਦਿੱਤਾ ਸੀ। ਜਦੋਂ ਇਸ ਨੂੰ ਪਤਾ ਲੱਗਦਾ ਹੈ ਕਿ ਸੋਢੀ ਨੂੰ ਛਿੰਦੇ ਨੇ ਸ਼ਹੀਦ ਕੀਤਾ ਹੈ ਤਾਂ ਭਾਈ ਲਾਭ ਸਿੰਘ ਨੂੰ ਇਹਨੇ ਦੱਸਿਆ ਕਿ ਛਿੰਦਾ ਤਾਂ ਰਾਤ ਦਾ ਮੇਰੇ ਘਰੇ ਬੈਠਾ ਹੈ। ਪਰ ਉਸ ਨੂੰ ਇਹ ਨਹੀਂ ਪਤਾ ਕਿ ਮੈਂ ਅੱਜ ਅੰਮ੍ਰਿਤਸਰ ਗਿਆ ਹੋਇਆਂ ਹਾਂ। ਭਾਈ ਲਾਭ ਸਿੰਘ ਉਸੇ ਵਕਤ ਇਸ ਨੂੰ ਸੰਤਾਂ ਕੋਲ ਲੈ ਜਾਂਦੇ ਹਨ ਅਤੇ ਦੂਜੇ ਭਾਈ ਸਵਰਨਜੀਤ ਸਿੰਘ ਅਤੇ ਸਾਥੀ ਸਿੰਘਾਂ ਨੂੰ ਇਸ ਦੇ ਪਿੰਡ ਭੇਜ ਦਿੰਦੇ ਕਿ ਛਿੰਦੇ ਦੀ ਤਫਤੀਸ਼ ਕਰਕੇ ਖਤਮ ਕਰ ਦਿੳ। ਛਿੰਦੇ ਨੂੰ ਕੀਤੇ ਪਾਪ ਦੀ ਸਜ਼ਾ ਦੇ ਦਿੱਤੀ ਗਈ, ਮਾਨਾਂਵਾਲਾ ਪੁਲ ਤੇ ਉਸ ਲਾਸ਼ ਨੂੰ ਸਿਰ ਵੱਡ ਕੇ ਸੁੱਟ ਦਿੱਤਾ ਗਿਆ ਅਤੇ ਉਸ ਦੀ ਰਖੇਲ ਬਲਜੀਤ ਕੌਰ ਦੇ ਪਾਸ ਭੇਜ ਦਿੱਤਾ ਗਿਆ। ਸਿੰਧੀ ਹੋਟਲ ਦਾ ਮਾਲਕ ਅਤੇ ਸਥਾਨਕ ਅਕਾਲੀ ਆਗੂ ਭਾਟੀਏ ਨੂੰ ਵੀ ਸੋਧ ਦਿੱਤਾ ਗਿਆ। ਸੰਤ ਭਿੰਡਰਾਂਵਾਲਿਆਂ ਦੇ ਸਾਥੀਆਂ ਦੇ ਰੋਹ ਨੂੰ ਵੇਖਦਿਆਂ ਗੱਦਾਰ ਏ ਆਜ਼ਮ ਲੌਂਗੋਵਾਲ ਜੁੰਡਲੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾ ਰਹੀ ਸੀ । ਫਟਾ ਫਟਾ ਸੋਢੀ ਦੇ ਕਤਲ ਦੀ ਪੜਤਾਲ ਕਰਨ ਲਈ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਤਾਂ ਕਿ ਸਿੰਘਾਂ ਦਾ ਗੁੱਸਾ ਕੁੱਝ ਦਿਨਾਂ ਲਈ ਸ਼ਾਂਤ ਹੋ ਸਕੇ। ਇਸ ਜਾਂਚ ਕਮੇਟੀ ਵਿੱਚ ਜਥੇਦਾਰ ਵਡਾਲਾ ਵੀ ਸ਼ਾਮਲ ਸੀ ਜਿਸ ਨੂੰ ਇੱਕ ਚੰਗੇ ਕਿਰਦਾਰ ਵਾਲਾ ਅਕਾਲੀ ਆਗੂ ਸਮਝਿਆ ਜਾਂਦਾ ਸੀ। ਅਖੌਤੀ ਜਾਂਚ ਕਮੇਟੀ ਨੇ ਰਿਪੋਰਟ ਤਿਆਰ ਕਰਕੇ ਸੰਤ ਭਿੰਡਰਾਂਵਾਲਿਆਂ ਨੂੰ ਦੇਣ ਲਈ ਸਮਾਂ ਨਿਸਚਿਤ ਕੀਤਾ। ਦਰਸ਼ਨੀ ਡਿਉੜੀ ਦੇ ਕਮਰੇ ਵਿੱਚ ਸੰਤਾਂ ਨਾਲ ਮੀਟਿੰਗ ਕਰਕੇ ਇਹਨਾਂ ਨੇ ਸੰਤਾਂ ਨੂੰ ਰਿਪੋਰਟ ਪੇਸ਼ ਕਰਦਿਆਂ ਸੋਢੀ ਦੇ ਕਤਲ ਚੋਂ ਲੌਂਗੋਵਾਲ, ਲੂੰਬੜ ਟੌਹੜਾ, ਬੱਗਾ ਸਿੰਘ, ਗੁਰਚਰਨ ਸਿੰਘ ਤੀਰ ਵਾਲਾ ਆਦਿ ਨੂੰ ਸਾਫ ਬਰੀ ਕਰ ਦਿੱਤਾ। ਜਦੋਂ ਸੰਤਾਂ ਨੇ ਆਖਿਆ ਕਿ ਹੁਣ ਮੈਨੂੰ ਬੋਲਣ ਦੀ ਲੋੜ ਨਹੀਂ ਪਹਿਲਾਂ ਆਹ ਟੇਪ ਸੁਣ ਲਅੁ। ਇਹਨਾਂ ਨੂੰ ਸੰਤਾਂ ਨੇ ਬਲਜੀਤ ਕੌਰ ਦੀ ਕੈਸੇਟ ਸੁਣਾਈ ਅਤੇ ਹੋਰ ਸਬੂਤ ਮੂਹਰੇ ਰੱਖ ਦਿੱਤੇ। ਜਥੇਦਾਰ ਵਡਾਲਾ ਉਸੇ ਵਕਤ ਸਿਆਸੀ ਪਲਟੀ ਮਾਰਦਿਆਂ ਹੱਥ ਜੋੜ ਕੇ ਖੜਾ ਹੋ ਗਿਆ ਕਿ ਸੰਤ ਜੀ ਆਸੀਂ ਸਿਆਸੀ ਬੰਦੇ ਹਾਂ ਇਸ ਕਰਕੇ ਪੰਜਾਹ ਪ੍ਰਤੀਸ਼ਤ ਅਸੀਂ ਝੂਠ ਬੋਲਦੇ ਹਾਂ ਅਤੇ ਪੰਜਾਹ ਤੁਸੀਂ ਮੁਆਫ ਕਰ ਦਿਉ। ਇਹਨਾਂ ਮੌਕਾਪ੍ਰਸਤਾਂ ਮੂੰਹੋ ਇਹ ਗੱਲ ਸੁਣਦੇ ਸਾਰ ਹੀ ਸੰਤ ਰੋਹ ਵਿੱਚ ਆ ਕੇ ਆਖਣ ਲੱਗੇ ਕਿ ਪੰਜਾਹ ਫੀਸਦੀ ਝੂਠ ਬੋਲਦੇ ਹੋ, ਪੰਜਾਹ ਦੀ ਮਾਫੀ ਮੰਗਦੇ ਹੋ। ਇਹਦਾ ਅਰਥ ਕਿ ਤੁਸੀਂ ਸੌ ਫੀਸਦੀ ਝੂਠ ਬੋਲਦੇ ਹੋ, ਜਦਕਿ ਮੈਂ ਸੌ ਫੀਸਦੀ ਸੱਚ ਦਾ ਹਾਮੀਂ ਹਾਂ, ਮੈਂਨੂੰ ਬਾਰ ਬਾਰ ਕਿਹਾ ਜਾ ਰਿਹਾ ਹੈ ਸਾਡੇ ਮੋਢੇ ਨਾਲ ਮੋਢਾ ਲਾ ਕੇ ਚੱਲੇ, ਹੁਣ ਦੱਸੋ ਕਿ ਤੁਹਾਡਾ ਮੋਢਾ ਹੈ ਕਿੱਥੇ ਜਿੱਥੇ ਮੈਂ ਲਾਵਾਂ? ਅਖੀਰ ਸੰਤ ਆਖਣ ਲੱਗੇ ਕਿ ਜੋ ਸਾਥੋ ਹੋਵੇਗਾ ਕਰ ਲਵਾਂਗੇ। ਸੋ ਉਕਤ ਵਾਰਤਾ ਇਹਨਾਂ ਅਖੌਤੀ ਅਕਾਲੀਆਂ ਦੇ ਝੂਠੇ ਕਿਰਦਾਰ ਨੂੰ ਬੇਪਰਦ ਕਰਦੀ ਹੈ। ਅਗਰ ਵਡਾਲੇ ਵਰਗਾ ਚੰਗਾ ਅਕਾਲੀ ਆਗੂ ਸੌ ਫੀਸਦੀ ਝੂਠ ਬੋਲਦਾ ਹੈ ਤਾਂ ਮਾੜੇ ਅਕਾਲੀਆਂ ਦਾ ਕੀ ਹਾਲ ਜਾਂ ਕੀ ਕਿਰਦਾਰ ਹੋਵੇਗਾ ਇਸ ਬਾਬਤ ਸੋਚਣ ਦੀ ਬੇਹੱਦ ਜਰੂਰਤ ਹੈ। ਸਿੱਖ ਕੌਮ ਦੇ ਜਾਂਬਾਜ਼ ਯੋਧੇ ਭਾਈ ਸੁਰਿੰਦਰ ਸਿੰਘ ਸੋਢੀ ਦੀ ਪੰਥ ਪ੍ਰਤੀ ਕੁਰਬਾਨੀ ਮਹਾਨ ਹੈ। ਯੂਨਾਇਟਡ ਖਾਲਸਾ ਦਲ ਯੂ, ਕੇ ਵਲੋਂ ਭਾਈ ਸਾਹਿਬ ਦੀ ਸ਼ਹਾਦਤ ਦੀ ਅਠਾਈਵੀਂ ਸਾਲਾਨਾ ਬਰਸੀ ਮੌਕੇ ਹਾਰਦਿਕ ਪ੍ਰਣਾਮ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: