ਸਿੱਖ ਖਬਰਾਂ

ਬਾਪੂ ਸੂਰਤ ਸਿੰਘ ਖਾਲਸਾ ਦੀ ਹਮਾਇਤ ਵਿੱਚ ਹੋਇਆ ਪੰਥਕ ਸੰਮੇਲਨ: ਸੰਘਰਸ਼ ਨੂੰ ਮਜਬੂਤ ਕਰਨ ਦਾ ਕੀਤਾ ਫੈਸਲਾ

May 11, 2015 | By

ਮੁੱਲਾਂਪੁਰ ਦਾਖਾ (10 ਮਈ, 2015): ਭਾਰਤੀ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਭਾਰਤ ਦੀਆ ਵੱਖੋ-ਵੱਖ ਜ਼ੇਲ੍ਹਾਂ ‘ਚ ਪਿਛਲੇ ਲੰਮੇ ਸਮੇਂ ਨਜ਼ਰਬੰਦ ਬੰਦੀ ਸਿੰਘਾ ਦੀ ਰਿਹਾਈ ਲਈ 16 ਜਨਵਰੀ ਤੋਂ ਭੁੱਖ ਹੜਤਾਲ ‘ਤੇ ਬੈਠੇ ਭਾਈ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਦੀ ਹਮਾਇਤ ਅਤੇ ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਖਾਲਸਾ ਦੇ ਜੱਦੀ ਪਿੰਡ ਹਸਨਪੁਰ (ਲੁਧਿਆਣਾ) ਵਿਖੇ ਹੋਏ ਚੜ੍ਹਦੀ ਕਲਾ ਪੰਥਕ ਸੰਮੇਲਨ ‘ਚ ਪੰਜਾਬ ਤੋਂ ਇਲਾਵਾ ਦਿੱਲੀ, ਹਰਿਆਣਾ ਅਤੇ ਹੋਰ ਸੂਬਿਆਂ ਦੀ ਸੰਗਤ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

ਪੰਥਕ ਸੰਮੇਲਨ ਦੌਰਾਨ ਸ਼ੰਘਰਸ਼ ਕਮੇਟੀ ਅਹੁਦੇਦਾਰਾ ਦੇ ਨਾਲ ਸੰਗਤ ਵੱਲੋਂ ਸਾਝਾ ਫੈਸਲਾ ਲਿਆ ਕਿ ਪੰਥਕ ਧਿਰਾ ਵੱਖੋ-ਵੱਖ ਧਾਰਮਿਕ, ਸਮਾਜਿਕ ਜੱਥੇਬੰਧੀਆ ਦੇ ਮੁਖੀ 14 ਮਈ ਦਿਨ ਵੀਰਵਾਰ ਨੂੰ ਜੱਥੇ ਦੇ ਰੂਪ’ਚ ਪਹਿਲੀ ਗਿ੍ਫਤਾਰੀ ਦੇਣਗੇ, ਅੱਗੋ ਗਿ੍ਫਤਾਰੀਆ ਦਾ ਇਹ ਸਿਲਸਿਲਾ ਧਰਮ ਯੁੱਧ ਮੋਰਚੇ ਵਾਂਗ ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਤੱਕ ਜਾਰੀ ਰਹੇਗਾ ।ਇਸ ਪੰਥਕ ਫੈਸਲੇ ਨੂੰ ਲੋਕਾਂ ਬਾਹਾਂ ਖੜੀਆ ਕਰਕੇ ਪ੍ਰਵਾਨਗੀ ਦਿੱਤੀ ।

ਬਾਪੂ ਸੂਰਤ ਸਿੰਘ ਖਾਲਸਾ ਦੀ ਹਮਾਇਤ ਵਿੱਚ ਹੋਇਆ ਪੰਥਕ ਸੰਮੇਲਨ

ਬਾਪੂ ਸੂਰਤ ਸਿੰਘ ਖਾਲਸਾ ਦੀ ਹਮਾਇਤ ਵਿੱਚ ਹੋਇਆ ਪੰਥਕ ਸੰਮੇਲਨ

ਪੰਥਕ ਇਕੱਠ ਨੂੰ ਸੰਬੋਧਨ ਕਰਦਿਆਂ ਭਾਈ ਅਮਰੀਕ ਸਿੰਘ ਅਜਨਾਲਾ ਮੁਖੀ ਦਮਦਮੀ ਟਕਸਾਲ ਕਿਹਾ ਕਿ ਕੌਮੀ ਪੰਥਕ ਮੁੱਦੇ ਸਾਂਝੇ ਸੰਘਰਸ਼ ਦੀ ਮੰਗ ਕਰਦੇ ਹਨ, ਅਜਿਹਾ ਹੋਣ ਨਾਲ ਬੰਦੀ ਸਿੰਘਾਂ ਦੀ ਰਿਹਾਈ, ਅਤੇ ਭਾਈ ਸੂਰਤ ਸਿੰਘ ਖਾਲਸਾ ਦੀ ਸ਼ਹਾਦਤ ਟਲ ਸਕਦੀ ਹੈ ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਮੈਂਬਰ ਕੁਲਦੀਪ ਸਿੰਘ ਬੜਾ ਪਿੰਡ ਨੇ ਕਿਹਾ ਕਿ ਸਿੱਖੀ ਸਿਧਾਂਤ ਬਚਾਉਣ ਲਈ ਸਾਂਝੇ ਸੰਘਰਸ਼ ਦੀ ਲੋੜ ਹੈ ।ਦਿੱਲੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਸਾਬਕਾ ਪ੍ਰਧਾਨਾ ਪਰਮਜੀਤ ਸਿੰਘ ਸਰਨਾ ਹਸਨਪੁਰ (ਲੁਧਿਆਣਾ) ਨੇ ਕਿਹਾ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਸੂਰਤ ਸਿੰਘ ਖਾਲਸਾ ਵੱਲੋਂ ਆਰੰਭੇ ਸ਼ੰਘਰਸ ਦੀ ਸਦਾ ਹਮਾਇਤ ਕਰਨਗੇ ।ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਰੋਜ਼ ਤਿਲ-ਤਿਲ ਕਰਕੇ ਮਰਨ ਨਾਲੋਂ ਇੱਕ ਦਿਨ ਮਰਨ ਨੂੰ ਤਰਜੀਹ ਦਿਓ। ਕਹਿਣ ਦਾ ਭਾਵ ਕਿ ਇਸ ਤਰ੍ਹਾਂ ਦੇ ਸਮਾਗਮਾਂ ਨਾਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਦਾ ਘਿਰਾਓ ਕਰਕੇ ਸੰਘਰਸ਼ ਕਰੋ ਤਾਂ ਹੀ ਕੁੱਝ ਬਣ ਸਕਦਾ ਹੈ। ੳੁਨ੍ਹਾਂ ਅਗਾਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਇਕੱਠੇ ਹੋ ਕੇ ਲੜਨ ਦਾ ਸੁਨੇਹਾ ਦਿੱਤਾ।

ਇਸ ਮੌਕੇ ਗੁਰਦੁਆਰਾ ਸਾਹਿਬ ਗੇਟ ਦੇ ਨਜਦੀਕ ਸਿੱਖੀ ਬਾਣੇ’ ਚ ਤਿਆਰ ਬਰ ਤਿਆਰ ਅੰਮਿ੍ਤਧਾਰੀ ਸਿੰਘਾਂ ਨੂੰ ਇੱਕ ਕੈਦ ਰੂਪੀ ਪਿੰਜਰੇ ‘ਚ ਜੰਜੀਰਾਂ ਨਾਲ ਜਕੜਿਆ ਵਿਖਾਇਆ ਗਿਆ, ਜ਼ੰਜੀਰਾਂ ‘ਚ ਜਕੜੇ ਸਿੱਖ ਇਲੈਕਟ੍ਰੋਨਿਕ ਮੀਡੀਆ ਦੀ ਖਿੱਚ ਬਣੇ ।

ਭਾਬਾ ਬਲਜੀਤ ਸਿੰਘ ਦਾਦੂਵਾਲ, ਯੂਨਾਈਟਿਡ ਅਕਾਲੀ ਦਲ ਵੱਲੋਂ ਭਾਈ ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ, ਟਕਸਾਲੀ ਅਕਾਲੀ ਮਨਜੀਤ ਸਿੰਘ ਕਲਕੱਤਾ, ਜਸਕਰਨ ਸਿੰਘ ਕਾਹਨ ਸਿੰਘਵਾਲਾ, ਕੈਪਟਨ ਹਰਚਰਨ ਸਿੰਘ ਰੋਡੇ, ਜਸਵੀਰ ਸਿੰਘ ਖੰਡੂਰ, ਬੀਬੀ ਪ੍ਰੀਤਮ ਕੌਰ, ਸੂਬਾ ਸਿੰਘ ਪੰਚ ਪ੍ਰਧਾਨੀ, ਪ੍ਰੋ: ਮਹਿੰਦਰਪਾਲ ਸਿੰਘ ਛੀਨਾ, ਗੁਰਨਾਮ ਸਿੰਘ ਚੰਡੀਗੜ੍ਹ, ਮਲਕੀਤ ਸਿੰਘ ਭੌਤਨਾ, ਤਰਲੋਕ ਸਿੰਘ ਡੱਲਾ, ਜਸਵੰਤ ਸਿੰਘ ਚੀਮਾਂ, ਹਰਜਿੰਦਰ ਸਿੰਘ ਰੋਡੇ, ਜਗਮੇਲ ਸਿੰਘ ਸਾਹਿਬ ਸਰਪੰਚ ਸਮਾਲਸਰ, ਸਰਬੱਤ ਖਾਲਸਾ ਲਹਿਰ ਵੱਲੋਂ ਗੁਰਮੇਲ ਸਿੰਘ ਖਾਲਸਾ, ਹਰਿਆਣਾ ਸਤਿਕਾਰ ਕਮੇਟੀ ਵੱਲੋਂ ਭਾਈ ਸਤਨਾਮ ਸਿੰਘ, ਆਰਤੀ ਸਿੰਘ ਅਖੰਡ ਕੀਰਤਨੀ ਜੱਥਾ, ਗੁਰਤੇਜ ਸਿੰਘ ਸਾਬਕਾ ਆਈ. ਏ. ਐਸ, ਜਸਪਾਲ ਸਿੰਘ ਹੇਰਾ, ਢਾਡੀ ਰਛਪਾਲ ਸਿੰਘ ਪਮਾਲ, ਦਲਜੀਤ ਸਿੰਘ ਬੇਪ੍ਰਵਾਹ, ਉਸਤਾਦ ਗੁਰਪੀਤ ਸਿੰਘ ਪਮਾਲ, ਜਗਤਾਰ ਸਿੰਘ ਧਾਲੀਵਾਲ, ਰਛਪਾਲ ਸਿੰਘ ਬਰਾੜ, ਭਾਈ ਜੰਗ ਸਿੰਘ, ਗੁਰਮਤਿ ਪ੍ਰਚਾਰ ਸੇਵਾ ਲਹਿਰ ਜੱਥਾ ਠੀਕਰੀਵਾਲ ਨਾਲ ਜੁੜੇ ਜੱਥੇਦਾਰ ਨਾਥ ਸਿੰਘ ਹਮੀਪੇ ਸਮੇਤ ਕਈ ਹੋਰਨਾਂ ਆਗੂਆਂ ਨੇ ਹਾਜ਼ਰੀ ਭਰੀ ।

ਟਕਸਾਲ ਮੁਖੀ ਪੰਥਕ ਸੰੇਲਨ ਵਿੱਚ ਨਹੀਂ ਪੁੱਜਿਆ:

ਦਮਦਮੀ ਟਕਸਾਲ ਮੁਖੀ ਭਾਈ ਹਰਨਾਮ ਸਿੰਘ ਖਾਲਸਾ ਇਸ ਚੜ੍ਹਦੀ ਕਲਾ ਪੰਥਕ ਸੰਮੇਲਨ ‘ਚ ਨਾ ਖੁਦ ਪਹੁੰਚੇ ਅਤੇ ਨਾ ਹੀ ਆਪਣੀ ਥਾਂ ਕਿਸੇ ਨੇੜਲੇ ਟਕਸਾਲ ਦੇ ਨੁਮਾਇੰਦੇ ਨੂੰ ਇਸ ਸਮਾਗਮ ‘ਚ ਭੇਜਿਆ ।ਗਿਆਨੀ ਰਾਮ ਸਿੰਘ ਮੁਖੀ ਦਮਦਮੀ ਟਕਸਾਲ ਵਾਲੇ ਵੀ ਇਸ ਸਮਾਗਮ ‘ਚ ਨਾ ਪਹੁੰਚ ਸਕੇ ।ਉਹ ਮਾਨਹਾਈਮ (ਜਰਮਨੀ ) ‘ਚ ਧਰਮ ਪ੍ਰਚਾਰ ਲਈ ਦੌਰੇ ‘ਤੇ ਹਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,