ਆਮ ਖਬਰਾਂ

ਪੰਜਾਬ ਦੇ ਮੰਤਰੀਆਂ ਦੇ ਤਨਖਾਹਾਂ ਤੇ ਭੱਤਿਆਂ ਚ ਵਾਧਾ: ਆਪੇ ਅੰਮਾਂ ਮੱਥਾ ਟੇਕੇ ਆਪੇ ਬੁੱਢ ਸੁਹਾਗਣ

September 10, 2010 | By

ਗੁਰਭੇਜ ਸਿੰਘ ਚੌਹਾਨ
ਆਖਿਰ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਨੇ ਆਪਣਾ ਹੱਥ ਆਪਣੇ ਮੂੰਹ ਵੱਲ ਲਿਜਾਂਦਿਆਂ ਆਪਣੀ ਚਿਰਾਂ ਤੋਂ ਚਲੀ ਆ ਰਹੀ ਭੁੱਖ ਦੀ ਤ੍ਰਿਪਤੀ ਕਰਦਿਆਂ ਆਪਣੀਆਂ ਤਨਖਾਹਾਂ, ਭੱਤਿਆਂ ਵਿਚ ਦੁੱਗਣਾ, ਤਿੱਗਣਾ ਵਾਧਾ ਕਰ ਲਿਆ ਹੈ। ਤਾਏ ਦੀ ਧੀ ਚੱਲੀ ,ਮੈਂ ਕਿਉਂ ਰਹਾਂ ਇਕੱਲੀ ਦੇ ਅਖਾਣ ਅਨੁਸਾਰ ਪਿਛਲੇ ਸਮੇਂ ਦੌਰਾਨ ਮੈਂਬਰ ਪਾਰਲੀਮੈਂਟਾਂ ਦੀਆਂ ਤਨਖਾਹਾਂ ਭੱਤੇ ਵਧਾਏ ਗਏ ਸਨ,ਫਿਰ ਅਜਿਹੇ ਕੰਮਾਂ ਨੂੰ ਅਕਾਲੀ ਸਰਕਾਰ ਕਿਵੇਂ ਪਿੱਛੇ ਰਹਿ ਸਕਦੀ ਹੈ। ਕਰ ਵਿਖਾਇਆ ਜਿਹੋ ਜਿਹੀ ਨੀਅਤ ਸੀ। ਮੁੱਖ ਮੰਤਰੀ ਦੀ ਤਨਖਾਹ 15 ਹਜ਼ਾਰ ਤੋਂ 50 ਹਜ਼ਾਰ,ਮੰਤਰੀਆਂ ਦੀ 15-30 ਹਜ਼ਾਰ, ਵਿਧਾਇਕਾਂ ਦੀ 4-10 ਹਜ਼ਾਰ,ਭੱਤਾ 2-3 ਹਜ਼ਾਰ,ਯਾਤਰਾ ਭੱਤਾ 6 ਰੁਪਏ ਪ੍ਰਤੀ ਕਿਲੋ ਮੀਟਰ ਤੋਂ ਵਧਾਕੇ 12 ਰੁਪਏ,ਮੁਫਤ ਸਫਰ ਦੀ ਸਹੂਲਤ 1.25 ਲੱਖ ਤੋਂ ਵਧਾਕੇ 2 ਲੱਖ, ਮਕਾਨ ਲਈ ਕਰਜ਼ਾ 10 ਲੱਖ ਤੋਂ ਵਧਾਕੇ 40 ਲੱਖ,ਮਕਾਨ ਦੀ ਮੁਰੰਮਤ ਲਈ 1.75 ਲੱਖ ਰੁਪਏ ਕਰ ਦਿੱਤੇ ਗਏ ਹਨ।
ਬੇਸ਼ਰਮੀਂ ਦੀ ਵੀ ਕੋਈ ਹੱਦ ਹੁੰਦੀ ਹੈ ਪਰ ਇੱਥੇ ਕੋਈ ਹੱਦ ਨਹੀਂ। ਇਨ੍ਹਾ ਨੂੰ ਚੜ੍ਹਨ ਨੂੰ ਸਰਕਾਰੀ ਗੱਡੀਆਂ ਸਰਕਾਰੀ ਤੇਲ,ਟੈਲੀਫੂਨ ਸਰਕਾਰੀ,ਸਕਿਉਰਿਟੀ ਸਰਕਾਰੀ,ਰੀਹਾਇਸ਼ ਸਰਕਾਰੀ,ਖਾਣਾ ਸਰਕਾਰੀ, ਖਾਣ ਨੂੰ ਕਾਜੂ ਬਦਾਮ ਲੋਕਾਂ ਦੇ ( ਬਾਦਲ ਸਾਹਬ ਤਾਂ ਪੰਜੀਰੀ ਵੀ ਬਿਗਾਨੇ ਘਰ ਦੀ ਖਾਂਦੇ) ਨੌਕਰ ਸਰਕਾਰੀ ਗੱਲ ਕੀ ਸਭ ਕੁੱਝ ਸਰਕਾਰੀ। ਫੇਰ ਇਨ੍ਹਾ ਨੂੰ ਕਾਹਦੀ ਮਹਿੰਗਾਈ ਆ ਗਈ ਜੋ ਤਨਖਾਹਾਂ ਵਧਾਉਣ ਦੀ ਲੋੜ ਪੈ ਗਈ। ਜਿਨ੍ਹਾ ਦੀਆਂ ਵਧਾਉਣੀਆਂ ਸੀ, ਮਾਪਿਆਂ ਨੇ ਲੱਖਾਂ ਖਰਚ ਕੇ ਪੜ੍ਹਾਏ ਬੱਚੇ ਕਿ ਨੌਕਰੀਆਂ ਤੇ ਲੱਗਕੇ ਸਾਡਾ ਬੁਢਾਪਾ ਵੀ ਸੁਖਾਲਾ ਕਰਨਗੇ, ਉਨ੍ਹਾ ਨੂੰ ਤਾਂ ਠੇਕੇ ਤੇ ਭਰਤੀ ਕਰਕੇ ਤਨਖਾਹ 4000 ਕਰ ਦਿੱਤੀ ਜਿਨ੍ਹਾ ਦੇ ਸਾਰੇ ਖਰਚੇ ਆਪਣੇ ਨੇ। ਐਨੀ ਤਨਖਾਹ ਨਾਲ ਤਾਂ ਬਾਦਲ ਸਾਹਬ ਦੀ ਅਰਬਿਟ ਬੱਸ ਦਾ ਕਿਰਾਇਆ ਪੂਰਾ ਨਹੀਂ ਆਉਂਦਾ ਮਾਪਿਆਂ ਤੇ ਬੱਚਿਆਂ ਨੂੰ ਕਿੱਥੋਂ ਪਾਲ ਲਊ। ਇਕ ਹੋਰ ਸੁਣ ਲਉ 8 ਮਹੀਨੇ ਹੋਗੇ ਮੀਡੀਆ ਪਾਲਿਸੀ ਬਣਾਉਂਦਿਆਂ ਨੂੰ, ਪਤਾ ਕੀ ਬਣਾਈ ? ਪੱਤਰਕਾਰਾਂ ਦੇ ਜਿਹੜੇ ਆਈ ਕਾਰਡ ਚੰਡੀਗੜ੍ਹ ਤੋਂ ਜਾਰੀ ਹੁੰਦੇ ਸਨ, ਉਹ ਡੀ ਪੀ ਆਰ ਓ ਦੇ ਜਿਲ੍ਹਾ ਪੱਧਰ ਤੇ ਜਿੰਮੇਂ ਪਾਤੇ ਅਤੇ ਬੱਸ ਪਾਸ ਦੀ ਸਹੂਲਤ ਜੋ ਬੇਅੰਤ ਸਿੰਘ ਦੀ ਸਰਕਾਰ ਵੇਲੇ 600 ਰੁਪਏ ਸਾਲਾਨਾ ਸੀ ਹੁਣ ਘਟਾਕੇ 400 ਰੁਪਏ ਕਰ ਦਿੱਤੀ, ਹੁਣ ਕਿਰਾਏ ਕਿੱਥੇ ਤੇ ਉਦੋਂ ਕਿੱਥੇ ਸੀ,ਜਿਨ੍ਹਾ ਨੂੰ ਅਦਾਰੇ ਵੀ ਕੁੱਝ ਨਹੀਂ ਦਿੰਦੇ ਉਲਟਾ ਸ਼ੋਸ਼ਣ ਕਰਦੇ ਹਨ। ਪਿੰਡਾਂ ਵਿਚ ਵਿਚਾਰੇ ਬਜ਼ੁਰਗ 200 ਰੁਪਏ ਦੀ ਪੈਨਸ਼ਨ ਵਾਸਤੇ ਲੇਲੜੀਆਂ ਕੱਢਦੇ ਫਿਰਦੇ ਹਨ ਸਮੇਂ ਸਿਰ ਦਿੰਦੇ ਨਹੀਂ।
ਬੇਰੁਜ਼ਗਾਰ ਨੌਕਰੀਆਂ ਨੂੰ ਤਰਸਦੇ ਫਿਰਦੇ ਹਨ ਕੋਈ ਧਿਆਨ ਨਹੀਂ ਇਨ੍ਹਾ ਦਾ। ਕਹਿਣਗੇ ਖਜ਼ਾਨਾ ਖਾਲੀ ਹੈ ਪਰ ਹੁਣ ਇਨ੍ਹਾ ਦੀਆਂ ਤਨਖਾਹਾਂ ਤੇ ਭੱਤਿਆਂ ਦਾ ਖਜ਼ਾਨੇ ਤੇ 7 ਕਰੋੜ ਤੋਂ ਵੱਧ ਦਾ ਭਾਰ ਪੈਣਾ ਹੈ ਤੇ 2-3 ਕਰੋੜ ਦੇ ਹੋਰ ਸਾਲਾਨਾ ਖਰਚੇ ਵਧਣਗੇ। ਹੁਣ ਖਜ਼ਾਨਾ ਸਿੰਮਣ ਲੱਗ ਪਿਆ। ਹੁਣ ਤਾਂ ਬੀਬੀ ਭੱਠਲ ਤੇ ਕੇ ਪੀ ਸਮੇਤ ਕਿਸੇ ਕਾਂਗਰਸੀ ਨੇ ਵੀ ਨਹੀਂ ਕਿਹਾ ਕਿ ਇਹ ਗੱਲ ਮਾੜੀ ਹੈ। ਸਭ ਇਕੋ ਥਾਲੀ ਦੇ ਚੱਟੇ ਵੱਟੇ ਹਨ। ਲੋਕੋ ਜਾਗੋ ਇਹ ਚਮ ਜੂੰਆਂ ਤੁਹਾਡਾ ਦਿਨ ਰਾਤ ਖੂਨ ਚੂਸਕੇ ਗੁਲਸ਼ੱਰੇ ਉਡਾ ਰਹੀਆਂ ਹਨ। ਚੋਰ ਡਾਕੂ ਰਾਤ ਨੂੰ ਲੋੱਟਦੇ ਨੇ ਇਹ ਦਿਨ ਦੇ ਲੁਟੇਰੇ ਹਨ ਜੋ ਲੁੱਟਦੇ ਵੀ ਹਨ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ। ਚੋਣਾਂ ਨੇੜੇ ਆਉਣ ਵਾਲੀਆਂ ਹਨ,ਜਦੋਂ ਇਹ ਪਿੰਡਾਂ ਵਿਚ ਆਉਣ ਤਾਂ ਇਨ੍ਹਾ ਤੇ ਸਵਾਲ ਕਰੋ, ਇਨ੍ਹਾ ਦਾ ਸਵਾਗਤ ਅਜਿਹੇ ਢੰਗ ਨਾਲ ਕਰੋ, ਕਿ ਇਹ ਚੱਪਣੀ ਚ ਨੱਕ ਡਬੋਕੇ ਮਰ ਜਾਣ। ਇਨ੍ਹਾ ਦੀ ਮਰ ਚੁੱਕੀ ਗੈਰਤ ਜਾਗੇ ਅਤੇ ਇਨ੍ਹਾ ਨੂੰ ਲਾਹਨਤਾਂ ਪਾਵੇ। ਸਾਰਾ ਕੁੱਝ ਲੁੱਟਕੇ ਘਰਾਂ ਨੂੰ ਲੈ ਜਾ ਰਹੇ ਹਨ, ਕਿਸੇ ਦਾ ਕੋਈ ਫਿਕਰ ਨਹੀਂ।

– ਗੁਰਭੇਜ ਸਿੰਘ ਚੌਹਾਨ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: