ਆਮ ਖਬਰਾਂ » ਸਿੱਖ ਖਬਰਾਂ

ਸਾਕਾ ਬਹਿਬਲ: ਪੁਲਿਸ ਦੇ ਬਚਾਅ ਲਈ ਫਰਜੀ ਸਬੂਤ ਘੜ੍ਹਨ ਦੇ ਦੋਸ਼ਾਂ ਚ ਪੰਕਜ ਮੋਟਰਜ ਦਾ ਮੈਨੇਜਰ ਗ੍ਰਿਫਤਾਰ

June 21, 2020 | By

ਫਰੀਦਕੋਟ: ਸਾਕਾ ਬਹਿਬਲ ਕਲਾਂ 2015 ਦੇ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਅੱਜ ਪੰਕਜ ਮੋਟਰਸ ਫਰੀਦਕੋਟ ਦੇ ਸਾਬਕਾ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੰਕਜ ਮੋਟਰ ਦੇ ਮੈਨੇਜਰ ਸੰਜੀਵ ਕੁਮਾਰ ਉੱਪਰ ਫਰਜ਼ੀ ਗਵਾਹੀ ਤਿਆਰ ਕਰਨ ਲਈ ਪੁਲਿਸ ਦੀ ਸਹਾਇਤਾ ਕਰਨ ਦਾ ਦੋਸ਼ ਹੈ।

ਵਿਸ਼ੇਸ਼ ਜਾਂਚ ਟੀਮ ਦਾ ਕਹਿਣਾ ਹੈ ਕਿ ਜਿਸ ਪੁਲਿਸ ਜਿਪਸੀ ਵਿੱਚ ਗੋਲੀਆਂ ਮਾਰ ਕੇ ਫਰਜ਼ੀ ਸਬੂਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਉਹ ਜਿਪਸੀ ਪਹਿਲਾਂ ਪੰਕਜ ਮੋਟਰਜ਼ ਦੀ ਵਰਕਸ਼ਾਪ ਤੇ ਹੀ ਲਿਆਂਦੀ ਗਈ ਸੀ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦਿ ਵਿਸ਼ੇਸ਼ ਜਾਂਚ ਟੀਮ ਨੇ ਵਕੀਲ ਸੁਹੇਲ ਬਰਾੜ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀ 12 ਬੋਰ ਦੀ ਦੁਨਾਲੀ ਨਾ ਤਤਕਾਲੀ ਮੋਗਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਦੀ ਗਾਰਦ ਵਾਲੀ ਜਿਪਸੀ ਉੱਤੇ ਗੋਲੀਆਂ ਚਲਾਈਆਂ ਗਈਆਂ ਸਨ। ਜਾਚ ਟੀਮ ਮੁਤਾਬਿਕ ਗੋਲੀਆਂ ਐਸ. ਪੀ. ਬਿਕਰਮ ਸਿੰਘ ਨੇ ਚਲਾਈਆਂ ਸਨ।

ਇਹ ਸਾਰੀ ਕਾਰਵਾਈ ਪੁਲਿਸ ਵੱਲੋਂ ਇਹ ਬਹਾਨਾ ਘੜ੍ਹਨ ਲਈ ਕੀਤੀ ਗਈ ਸੀ ਕਿ ਅਖੇ ਸਿੱਖ ਸੰਗਤ ਵੱਲੋਂ ਪੁਲਿਸ ਉੱਤੇ ਹਮਲਾ ਕਰਨ ਤੋਂ ਬਾਅਦ ਪੁਲਿਸ ਨੂੰ ਆਪਣੇ ਬਚਾਅ ਵਿੱਚ ਗੋਲੀ ਚਲਾਉਣੀ ਪਈ ਸੀ ਜਿਸ ਵਿੱਚ ਦੋ ਸਿੱਖ ਨੋਜਵਾਨ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਸਰਾਵਾਂ ਸ਼ਹੀਦ ਹੋ ਗਏ ਸਨ। ਹੁਣ ਇਨ੍ਹਾਂ ਗ੍ਰਿਫਤਾਰੀਆਂ ਨਾਲ ਪੁਲਿਸ ਦੀ ਜਾਲਸਾਜ਼ੀ ਉਜਾਗਰ ਹੋ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।