ਲੇਖ

ਸ਼੍ਰੋਮਣੀ ਕਮੇਟੀ ਚੋਣਾਂ: ਡਫਲੀਆਂ ਦੀ ਥਾਂ ਨਗਾਰਾ ਵਜਾਓ

February 27, 2010 | By

(ਸ. ਜਸਪਾਲ ਸਿੰਘ ਮੰਝਪੁਰ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀ. ਏ. ਕਰਨ ਉਪਰੰਤ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਲੋਕ ਪ੍ਰਸ਼ਾਸਨ ਦੀ ਮਾਸਟਰ ਡਿਗਰੀ ਕੀਤੀ ਅਤੇ ਫਿਰ ਇਸੇ ਅਦਾਰੇ ਤੋਂ ਵਕਾਲਤ ਦੀ ਡਿਗਰੀ ਹਾਸਿਲ ਕਰਨ ਉਪਰੰਤ ਹੁਸ਼ਿਆਰਪੁਰ ਵਿਖੇ ਵਕਾਲਤ ਸ਼ੁਰੂ ਕੀਤੀ। ਵਿਦਿਆਰਥੀ ਜੀਵਨ ਦੌਰਾਨ ਉਹ ਪਹਿਲਾਂ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਅਤੇ ਫਿਰ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਸਰਗਰਮ ਰਿਹਾ। ਫੈਡਰੇਸ਼ਨ ਦੇ ਪੁਨਰ-ਗਠਨ ਸਮੇਂ ਉਸ ਨੂੰ ਜਥੇਬੰਦੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਸੀ। ਪੰਜਾਬ ਸਰਕਾਰ ਨੇ ਸਿਆਸੀ ਮੰਤਵਾਂ ਕਾਰਨ ਜਦੋਂ ਉਸ ਨੂੰ ਭਾਈ ਦਲਜੀਤ ਸਿੰਘ ਨਾਲ ਅਗਸਤ 2009 ਵਿੱਚ ਗ੍ਰਿਫਤਾਰ ਕੀਤਾ ਤਾਂ ਉਹ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੀ ਮੀਡੀਆ ਕਮੇਟੀ ਦੇ ਮੈਂਬਰ ਵੱਜੋਂ ਸੇਵਾ ਨਿਭਾਅ ਰਿਹਾ ਸੀ। ਪੰਜਾਬ ਸਰਕਾਰ ਨੇ ਉਸ ਖਿਲਾਫ ਟਾਡਾ ਦਾ ਹੀ ਪਰਦਾਪੋਸ਼ ਰੂਪ ‘ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ’ ਲਗਾਇਆ ਹੈ ਅਤੇ ਅੱਜ-ਕੱਲ ਉਹ ‘ਕੇਂਦਰੀ ਜੇਲ੍ਹ ਲੁਧਿਆਣਾ’ ਵਿੱਚ ਨਜ਼ਰਬੰਦ ਹੈ। ਸ਼੍ਰੋਮਣੀ ਕਮੇਟੀ ਦੀਆਂ ਅਗਾਮੀ ਚੋਣਾਂ ਸਬੰਧੀ ਸਮੂਹ ਸੁਹਿਰਦ ਧਿਰਾਂ ਦੇ ਇਕ ਮੰਚ ’ਤੇ ਆਉਣ ਦੀ ਲੋੜ ਨੂੰ ਉਭਾਰਦਾ ਇਹ ਲੇਖ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਲੁਧਿਆਣਾ ਜੇਲ੍ਹ ਵਿੱਚੋਂ ਭੇਜਿਆ ਹੈ ਜੋ ਪਾਠਕ ਦੇ ਸਨਮੁਖ ਪੇਸ਼ ਹੈ – ਸੰਪਾਦਕ)
ਗੁਰਮਤਿ ਦੇ ਮਾਪਦੰਡਾਂ ਮੁਤਾਬਕ ਵੋਟਾਂ ਰਾਹੀਂ ਸੇਵਾਦਾਰ ਚੁਣਨ ਦਾ ਕੋਈ ਵਿਧਾਨ ਨਹੀਂ ਹੈ ਪਰ ਅੰਗਰੇਜ਼ ਸਰਕਾਰ ਵੱਲੋਂ 1925 ਵਿੱਚ ਬਣਾਏ ਗੁਰਦੁਆਰਾ ਕਾਨੂੰਨ ਤਹਿਤ ਗੁਰਦੁਆਰਿਆਂ ਦਾ ਪ੍ਰਬੰਧ ਬ੍ਰਿਟਿਸ਼ ਲੋਕਤੰਤਰ ਵਾਙ ਬਹੁਗਿਣਤੀ ਵੋਟਾਂ ਹਾਸਿਲ ਕਰਨ ਵਾਲੇ ਦੇ ਹੱਥਾਂ ਵਿੱਚ ਆ ਜਾਂਦਾ ਹੈ।
ਗੁਰਦੁਆਰਾ ਪ੍ਰਬੰਧ ਸੁਧਾਰ ਲਈ ਪੰਥ ਨੇ ਅਥਾਹ ਕੁਬਾਨੀਆਂ ਕੀਤੀਆਂ ਪਰ ਗੁਰਦੁਆਰਿਆਂ ਦਾ ਪ੍ਰਬੰਧ ਗੁਰਮਤਿ ਮੁਤਾਬਿਕ ਤਹਿ ਕੀਤੇ ਨਿਯਮਾਂ ਅਧੀਨ ਹੋਣ ਦੀ ਥਾਂ ਗੁਰਦੁਆਰਾ ਐਕਟ ਦੇ ਤਹਿਤ ਘੜੇ ਨਿਯਮਾਂ ਅਧੀਨ ਕਰ ਦਿੱਤਾ ਗਿਆ ਜਿਸ ਕਾਰਨ ਇਸ ਪ੍ਰਬੰਧ ਵਿੱਚ ਵੀ ਊਣਤਾਈਆਂ ਰਹਿ ਗਈਆਂ ਤੇ ਸਰਕਾਰੀ ਮਹਿਕਮਿਆਂ ਵਾਙ ਭ੍ਰਿਸ਼ਟਾਚਾਰ ਤੇ ਅਨੈਤਿਕਤਾ ਭਾਰੂ ਹੋ ਗਈ। ਗੁਰਦੁਆਰਾ ਐਕਟ ਬਣਨ ਸਮੇਂ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਸੰਤ ਅਤਰ ਸਿੰਘ ਜੀ ਮਸਤੂਆਣਾ ਤੋਂ ਪੁੱਛਿਆ ਸੀ ਕਿ ਕੀ ਗੁਰਦੁਆਰਾ ਐਕਟ ਨਾਲ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਹੋਵੇਗਾ? ਤਾਂ ਸੰਤਾਂ ਨੇ ਕਿਹਾ ਸੀ ਕਿ ਭਾਵੇਂ ਕਿ ਅੱਜ ਭ੍ਰਿਸ਼ਟ ਮਹੰਤਾਂ ਤੋਂ ਅਸੀਂ ਆਪਣੇ ਧਾਰਮਿਕ ਸਥਾਨ ਅਜ਼ਾਦ ਕਰਵਾ ਲਏ ਹਨ ਪਰ ਇਸ ਐਕਟ ਅਧੀਨ ਖਾਲਸਾ ਪੰਥ ਦਾ ਕਮਜ਼ੋਰ ਹੋਣਾ ਯਕੀਨੀ ਹੈ ਕਿਉਂਕਿ ਗੁਰਦੁਆਰਿਆਂ ਦਾ ਧਾਨ ਖਾਣ ਨਾਲ ਪੰਥ ਦੀ ਅਣਖ ਨੂੰ ਫਰਕ ਪਵੇਗਾ ਤੇ ਫਿਰ ਉਹਨਾਂ ਪ੍ਰਬੰਧਕਾਂ ਕੋਲੋਂ ਪ੍ਰਬੰਧ ਵਾਪਿਸ ਲੈਣਾ ਅੱਜ ਤੋਂ ਵੀ ਔਖਾ ਹੋ ਜਾਵੇਗਾ। ਸੰਤ ਜੀ ਵੱਲੋਂ 1925 ਵਿੱਚ ਕੀਤੀ ਗੱਲ ਅੱਜ ਬਿਲਕੁਲ ਸੱਚ ਸਾਬਤ ਹੋ ਰਹੀ ਹੈ ਤੇ ਪੰਥ ਦੀ ਅਣਖ ਵਿੱਚ ਫਰਕ ਪੈਣ ਨਾਲ ਪੰਥਕ ਨਿਸ਼ਾਨਿਆਂ ਨਾਲੋਂ ਨਿੱਜੀ ਹਿੱਤਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ।
ਗੁਰੂ ਨਾਨਕ ਪਾਤਸ਼ਾਹ ਵੱਲੋਂ ਸਾਜੀ ਧਰਮਸ਼ਾਲ (ਅੱਜ ਗੁਰਦੁਆਰਾ) ਦਾ ਪ੍ਰਬੰਧ ਦੁਨੀਆਂ ਦੇ ਪ੍ਰਬੰਧ ਲਈ ਇੱਕ ਮਿਸਾਲ ਹੋਣਾ ਚਾਹੀਦਾ ਸੀ ਜਿਸ ਤੋਂ ਪ੍ਰੇਰਣਾ ਲੈ ਕੇ ਦੁਨੀਆਂ ਦੇ ਲੋਕ ਆਪਣੀਆਂ ਪ੍ਰਬੰਧਕ ਸੰਸਥਾਵਾਂ ਨੂੰ ਚਲਾਉਂਦੇ ਪਰ ਅਫਸੋਸ ਕਿ ਅੱਜ ਗੁਰਦੁਆਰਾ ਪ੍ਰਬੰਧ ਹੌਲੇ ਪੱਧਰ ਦੇ ਭਾਰਤੀ ਲੋਕਤੰਤਰ ਦੇ ਇੱਕ ਐਕਟ ਅਧੀਨ ਚੱਲ ਰਿਹਾ ਹੈ ਜਿਸ ਵਿੱਚ ਗੁਰਮਤਿ ਦੇ ਉੱਚ ਤੇ ਪਵਿੱਤਰ ਸਿਧਾਂਤ ਸਮਾਉਣੇ ਅਸੰਭਵ ਹਨ। ਸੋ ਗੁਰਦੁਆਰਿਆਂ ਦਾ ਪ੍ਰਬੰਧ ਪੂਰਨ ਤੌਰ ਉੱਤੇ ਉਸ ਦਿਨ ਹੀ ਗੁਰਮਤਿ ਮੁਤਾਬਿਕ ਚੱਲ ਸਕੇਗਾ ਜਿਸ ਦਿਨ ਪੰਥ ਦੀ ਸਿਆਸੀ ਤੇ ਬ੍ਰਹਿਮੰਡੀ ਪ੍ਰਭੂਸੱਤਾ ਦੇ ਪ੍ਰਤੀਕ ਅਕਾਲ ਤਖਤ ਸਾਹਿਬ ਦੀ ਰਹਿਨੁਸਾਈ ਅਧੀਨ ਆਦਰਸ਼ ਮਨੁੱਖ, ਸਮਾਜ ਤੇ ਰਾਜ ਦਾ ਸੁਪਨਾ ਸਾਕਾਰ ਹੋਵੇਗਾ। ਪਰ ਉਸ ਸਮੇਂ ਦੀ ਉਡੀਕ ਵਿੱਚ ਅਸੀਂ ਆਪਣਾ ਵਰਤਮਾਨ ਵੀ ਮੌਜੂਦਾ ਹਾਲਤਾਂ ਮੁਤਾਬਿਕ ਸੁਧਾਰ ਸਕਦੇ ਹਾਂ ਤਾਂ ਜੋ ਬੇਗਮਪੁਰਾ ਤੇ ਹਲੇਮੀ ਰਾਜ ਦੇ ਸੰਕਲਪ ਦੀ ਪੂਰਤੀ ਵੱਲ੍ਹ ਵਧਿਆ ਜਾ ਸਕੇ।
ਅੱਜ ਇਹ ਸਪਸ਼ਟ ਹੈ ਕਿ ਮੌਜੂਦਾ ਪ੍ਰਬੰਧ 1925 ਤੋਂ ਪਹਿਲਾਂ ਵਾਲੇ ਮਹੰਤੀ ਪ੍ਰਬੰਧ ਤੋਂ ਵੀ ਹੇਠਾਂ ਚਲਾ ਗਿਆ ਹੈ ਅਤੇ ਅਕਾਲ ਤਖਤ ਸਾਹਿਬ ਉਹਨਾਂ ਲੋਕਾਂ ਦੇ ਕਬਜੇ ਹੇਠ ਹੈ ਜਿਹਨਾਂ ਦਾ ਸ਼ਬਦ ਗੁਰੂ, ਗੁਰਮਤਿ ਤੇ ਪੰਥ ਨਾਲ ਨੇੜੇ-ਤੇੜੇ ਦਾ ਵੀ ਸਬੰਧ ਨਹੀਂ ਸਗੋਂ ਉਹ ਦੇਹਧਾਰੀਆਂ ਪਖੰਡੀਆਂ, ਮਨਮਤਿ ਤੇ ਬਿਪਰਵਾਦ ਦੇ ੳਪਾਸ਼ਕ ਹਨ। ਦੂਜੇ ਪਾਸੇ ਮੌਜੂਦਾ ਪ੍ਰਬੰਧ ਦਾ ਵਿਰੋਧ ਕਰਨ ਵਾਲੀਆਂ ਸਾਰੀਆਂ ਧਿਰਾਂ ਆਪਣੀਆਂ-2 ਡਫਲੀਆਂ ਵਜਾ ਰਹੀਆਂ ਹਨ, ਜਦਕਿ ਚਾਹੀਦਾ ਤਾਂ ਇਹ ਹੈ ਕਿ ਡਫਲੀਆਂ ਛੱਡ ਕੇ ਨਗਾਰਾ ਬਣਾਇਆ ਜਾਵੇ ਜੋ ਪੰਥ ਨੂੰ ਸੁਣੇ ਵੀ ਤੇ ਮੌਜੂਦਾ ਪ੍ਰਬਧਕ ਉਸੇ ਤਰ੍ਹਾਂ ਥਰ-ਥਰ ਕੰਬਣ ਜਿਸ ਤਰ੍ਹਾਂ ਦਸਮ ਪਤਾਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਣਜੀਤ ਨਗਾਰਾ ਬਣਾ ਕੇ ਵਜਾਇਆ ਸੀ ਤਾਂ ਮੁਗਲਾਂ ਤੇ ਦਿੱਲੀ ਤਖਤ ਦੇ ਗੁਲਾਮ ਪਹਾੜੀ ਰਾਜੇ ਕੰਬੇ ਸਨ।
ਅੱਜ ਮੌਜੂਦਾ ਪ੍ਰਬੰਧਕਾਂ ਦੇ ਉਲਟ ਪੰਥਕ ਧਿਰਾਂ ਵਿੱਚ ਕੋਈ ਇੱਕ ਵੀ ਅਜਿਹੀ ਨਹੀਂ ਜੋ ਇਕੱਲੇ ਤੌਰ ਉੱਤੇ ਸਾਰੀਆਂ ਸੀਟਾਂ ਉੱਤੇ ਉਮੀਦਵਾਰ ਖੜੇ ਕਰ ਸਕਣ ਦੀ ਸਮਰੱਥਾ ਰੱਖਦੀ ਹੋਵੇ, ਹਾਂ ਜੇ ਖਾਨਾਪੂਰਤੀ ਕਰਨੀ ਹੋਵੇ ਤਾਂ ਗੱਲ ਹੋਰ ਹੈ। ਇਸ ਲਈ ਹਰੇਕ ਧਿਰ ਨੂੰ ਆਪਣੀ ਚਾਦਰ ਮੁਤਾਬਿਕ ਹੀ ਪੈਰ ਪਸਾਰਨੇ ਚਾਹੀਦੇ ਹਨ।
ਅਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਜੇਕਰ ਦੋ ਹੀ ਮੁੱਦੇ ਮੁੱਖ ਰੱਖੇ ਜਾਣ ਤਾਂ ਸਫਲਤਾ ਯਕੀਨੀ ਹੀ ਪੰਥਕ ਧਿਰਾਂ ਦੇ ਪੈਰ ਚੁੰਮੇਗੀ:
ੳ) ਗੁਰਦੁਆਰਿਆਂ ਤੇ ਹੋਰ ਸੰਸਥਾਵਾਂ ਵਿੱਚੋਂ ਭ੍ਰਿਸ਼ਟਾਚਾਰ ਤੇ ਅਨੈਤਿਕਤਾ ਦੂਰ ਕਰਨੀ, ਅਤੇ
ਅ) ਸ਼ਬਦ ਗੁਰੂ ਦੇ ਸਿਧਾਂਤ ਦੇ ਵਿਰੋਧ ਵਿਚ ਵਿਚਰਨ ਵਾਲੇ ਦੇਹਧਾਰੀਆਂ ਤੇ ਪਾਖੰਡੀਆਂ ਨੂੰ ਭਾਂਜ ਦੇਣੀ।
ਨਿਸ਼ਾਨਾ ਸਪਸ਼ਟ ਹੋ ਜਾਣ ਤੋਂ ਬਾਅਦ ਸਾਰੀਆਂ ਧਿਰਾਂ ਦੀ ਇੱਕ ‘ਸਕਰੀਨਿੰਗ ਕਮੇਟੀ’ਬਣਾਉਣੀ ਚਾਹੀਦੀ ਹੈ ਜਿਸ ਵਿੱਚ ਕੌਮੀ ਧਿਰਾਂ ਦੇ ਨੁਮਾਇੰਦੇ ਹੋਣ ਅਤੇ ਜੋ ਆਪ ਚੋਣ ਨਾ ਲੜਨ ਪਰ ਯੋਗ ਉਮੀਦਵਾਰਾਂ ਦੀ ਚੋਣ ਕਰਨ ਵਿੱਚ ਸਹਾਈ ਹੋਣ।
ਸਕਰੀਨਿੰਗ ਕਮੇਟੀ ਸਾਰੀਆਂ ਪੰਥਕ ਧਿਰਾਂ ਕੋਲੋਂ ਉਹਨਾਂ ਦੇ ਸੰਭਾਵੀ ਉਮੀਦਵਾਰਾਂ ਦੀਆਂ ਸੂਚੀਆਂ ਮੰਗੇ ਤੇ ਸੂਚੀਆਂ ਮਿਲਣ ਤੋਂ ਬਾਅਦ ਜਿਹੜੇ ਹਲਕਿਆਂ ਤੋਂ ਇੱਕ ਹੀ ਉਮੀਦਵਾਰ ਹੋਵੇ ਉਥੋਂ ਦੀਆਂ ਸਥਾਨਕ ਜਥੇਬੰਦੀਆਂ ਦੀ ਸਹਿਮਤੀ ਨਾਲ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇ।
ਦੂਜੇ ਪੜਾਅ ਵਿੱਚ ਇੱਕ ਤੋਂ ਵੱਧ ਦਾਅਵੇਦਾਰਾਂ ਵਿੱਚੋਂ ਇੱਕ ਦਾ ਐਲਾਨ ਬਾਕੀ ਦਾਅਵੇਦਾਰਾਂ ਦੀ ਸਹਿਮਤੀ, ਸਥਾਨਕ ਪੰਥਕ ਜਥੇਬੰਦੀਆਂ ਨੂੰ ਭਰੋਸੇ ਵਿੱਚ ਲੈਣ ਤੋਂ ਬਾਅਦ, ਪ੍ਰਮੁੱਖ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਕੇ, ਕੀਤਾ ਜਾਵੇ।
ਸਕਰੀਨਿੰਗ ਕਮੇਟੀ ਯੋਗ ਉਮੀਦਵਾਰਾਂ ਦੀ ਚੋਣ ਕਰਦੇ ਸਮੇਂ ਕਸੌਟੀ ਤਹਿ ਕੀਤੀ ਜਾਵੇ ਤਾਂ ਜੋ ਗੁਰਮਤਿ ਵਿੱਚ ਦ੍ਰਿੜ ਤੇ ਸ਼ਬਦ ਗੁਰੂ ਦੇ ਪ੍ਰਚਾਰ-ਪ੍ਰਸਾਰ ਲਈ ਤਤਪਰ ਉਮੀਦਵਾਰ ਹੀ ਚੁਣੇ ਜਾਣ। ਕਿਤੇ ਇਹ ਨਾ ਹੋ ਜਾਵੇ ਕਿ ਪੰਥਕ ਧਿਰਾਂ ਵੱਲੋਂ ਚੋਣ ਜਿੱਤਣ ਤੋਂ ਬਾਅਦ ਕੋਈ ਚੰਦ ਸਿੱਕਿਆਂ ਜਾ ਹੋਰ ਚੌਧਰ ਦੀ ਖਾਤਰ ਮੌਜੂਦਾ ਪ੍ਰਬੰਧਕ ਨਾਲ ਜਾ ਰਲਣ ਵਾਲਾ ਉਮੀਦਵਾਰ ਚੁਣਿਆ ਜਾਵੇ।
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਪੰਥਕ ਧਿਰਾਂ ਦੇ ਉਮੀਦਵਾਰਾਂ ਦੀ ਚੋਣ ਹੋ ਜਾਣ ਤੋਂ ਪਿੱਛੋਂ ਸਾਰੀਆਂ ਪੰਥਕ ਧਿਰਾਂ ਦੀ ਲੀਡਰਸ਼ਿਪ, ਸਕਰੀਨਿੰਗ ਕਮੇਟੀ ਤੇ ਉਮੀਦਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਅਰਦਾਸ ਬੇਨਤੀ ਕਰਨ ਅਤੇ ਪ੍ਰਣ ਕਰਨ ਕਿ ਜੋ ਵੀ ਉਮੀਦਵਾਰ ਜਿੱਤੇਗਾ ਉਹ ਕਿਸੇ ਵੀ ਹਾਲਤ ਵਿੱਚ ਮਾਇਆ ਜਾਂ ਅਹੁਦੇ ਦੇ ਲੋਭ ਵਿੱਚ ਮੌਜੂਦਾ ਪ੍ਰਬੰਧਕਾਂ ਦੀ ਹਿਮਾਇਤ ਵਿੱਚ ਨਹੀਂ ਜਾਣਗੇ।
ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਪੰਥਕ ਧਿਰਾਂ ਦੀ ਜਿੱਤ ਹੋਣ ਉਪਰੰਤ ਜਿੱਤੇ ਹੋਏ ਉਮੀਦਵਾਰ ਆਪਣੇ ਵਿੱਚੋਂ ਸਰਬਸੰਮਤੀ ਨਾਲ ਸਭ ਤੋਂ ਯੋਗ ਤੇ ਗੁਰਸਿੱਖ ਨੂੰ ਪ੍ਰਧਾਨਗੀ ਦੀ ਸੇਵਾ ਸੌਂਪੀ ਜਾਵੇ ਅਤੇ ਜੇਕਰ ਸਰਬਸੰਮਤੀ ਨਾ ਹੋ ਸਕੇ ਤਾਂ ਅਨੁਪਾਤਕ ਪ੍ਰਤੀਨਿਧਤਾ ਦੀ ਇਕਹਿਰੀ ਬਦਲਵੀ ਵੋਟ ਪ੍ਰਣਾਲੀ ਰਾਹੀਂ ਪ੍ਰਧਾਨ ਦੀ ਚੋਣ ਕੀਤੀ ਜਾਵੇ ਜਿਸ ਤਹਿਤ ਪ੍ਰਧਾਨਗੀ ਦੇ ਦਾਅਵੇਦਾਰਾਂ ਦੀ ਚੋਣ ਜਿੱਤੇ ਹੋਏ ਉਮੀਦਵਾਰ ਆਪਣੀ ਪਸੰਦ ਦੇ ਅਧਾਰ ਉੱਤੇ ਕਰਨਗੇ।
ਸੋ ਅਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਜੇਕਰ ਮੌਜੂਦਾ ਪ੍ਰਬੰਧ ਖਿਲਾਫ ਧਿਰਾਂ ਜੇਕਰ ਇਕਮਤ ਹੋ ਕੇ ਨਾ ਜੂਝੀਆਂ ਤਾਂ ਮੌਜੂਦਾ ਪ੍ਰਬੰਧ ਦੀ ਮੁੜ ਕਮਾਈ ਸੁਖੈਨ ਹੋ ਜਾਵੇਗੀ ਤੇ ਜੇਕਰ ਕੋਈ ਵੀ ਪੰਥਕ ਧਿਰ ਸਾਂਝਾ ‘ਰਣਜੀਤ ਨਗਾਰਾ’ ਵਜਾਉਣ ਦੀ ਥਾਂ ਆਪਣੀ ਡਫਲੀ ਵਜਾਉਣ ਲਈ ਬਜਿੱਦ ਰਹੀ ਤਾਂ ਉਸਦਾ ਤਮਾਸ਼ਾ ਬਣਨਾ ਯਕੀਨੀ ਹੈ ਕਿਉਂਕਿ ਡਫਲੀਆਂ ਤਮਾਸ਼ਾ ਕਰਨ ਵਾਲਿਆ ਦੇ ਹੱਥਾਂ ਵਿਚ ਸ਼ੋਭਦੀਆਂ ਨੇ, ਪਰ ਗੁਰੂ ਕੇ ਸਿੱਖ ਤਾਂ ‘ਰਣਜੀਤ ਨਗਾਰੇ’ ਉੱਤੇ ਚੋਟ ਮਾਰਨ ਨਾਲ ਹੀ ਗੁਰੂ ਦਰਬਾਰ ਵਿੱਚ ਸੋਭਾ ਪਾਉਂਦੇ ਹਨ।

(ਸ. ਜਸਪਾਲ ਸਿੰਘ ਮੰਝਪੁਰ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀ. ਏ. ਕਰਨ ਉਪਰੰਤ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਲੋਕ ਪ੍ਰਸ਼ਾਸਨ ਦੀ ਮਾਸਟਰ ਡਿਗਰੀ ਕੀਤੀ ਅਤੇ ਫਿਰ ਇਸੇ ਅਦਾਰੇ ਤੋਂ ਵਕਾਲਤ ਦੀ ਡਿਗਰੀ ਹਾਸਿਲ ਕਰਨ ਉਪਰੰਤ ਹੁਸ਼ਿਆਰਪੁਰ ਵਿਖੇ ਵਕਾਲਤ ਸ਼ੁਰੂ ਕੀਤੀ। ਵਿਦਿਆਰਥੀ ਜੀਵਨ ਦੌਰਾਨ ਉਹ ਪਹਿਲਾਂ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਅਤੇ ਫਿਰ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਸਰਗਰਮ ਰਿਹਾ। ਫੈਡਰੇਸ਼ਨ ਦੇ ਪੁਨਰ-ਗਠਨ ਸਮੇਂ ਉਸ ਨੂੰ ਜਥੇਬੰਦੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਸੀ। ਪੰਜਾਬ ਸਰਕਾਰ ਨੇ ਸਿਆਸੀ ਮੰਤਵਾਂ ਕਾਰਨ ਜਦੋਂ ਉਸ ਨੂੰ ਭਾਈ ਦਲਜੀਤ ਸਿੰਘ ਨਾਲ ਅਗਸਤ 2009 ਵਿੱਚ ਗ੍ਰਿਫਤਾਰ ਕੀਤਾ ਤਾਂ ਉਹ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੀ ਮੀਡੀਆ ਕਮੇਟੀ ਦੇ ਮੈਂਬਰ ਵੱਜੋਂ ਸੇਵਾ ਨਿਭਾਅ ਰਿਹਾ ਸੀ। ਪੰਜਾਬ ਸਰਕਾਰ ਨੇ ਉਸ ਖਿਲਾਫ ਟਾਡਾ ਦਾ ਹੀ ਪਰਦਾਪੋਸ਼ ਰੂਪ ‘ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ’ ਲਗਾਇਆ ਹੈ ਅਤੇ ਅੱਜ-ਕੱਲ ਉਹ ‘ਕੇਂਦਰੀ ਜੇਲ੍ਹ ਲੁਧਿਆਣਾ’ ਵਿੱਚ ਨਜ਼ਰਬੰਦ ਹੈ। ਸ਼੍ਰੋਮਣੀ ਕਮੇਟੀ ਦੀਆਂ ਅਗਾਮੀ ਚੋਣਾਂ ਸਬੰਧੀ ਸਮੂਹ ਸੁਹਿਰਦ ਧਿਰਾਂ ਦੇ ਇਕ ਮੰਚ ’ਤੇ ਆਉਣ ਦੀ ਲੋੜ ਨੂੰ ਉਭਾਰਦਾ ਇਹ ਲੇਖ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਲੁਧਿਆਣਾ ਜੇਲ੍ਹ ਵਿੱਚੋਂ ਭੇਜਿਆ ਹੈ ਜੋ ਪਾਠਕ ਦੇ ਸਨਮੁਖ ਪੇਸ਼ ਹੈ – ਸੰਪਾਦਕ)

SGPCਗੁਰਮਤਿ ਦੇ ਮਾਪਦੰਡਾਂ ਮੁਤਾਬਕ ਵੋਟਾਂ ਰਾਹੀਂ ਸੇਵਾਦਾਰ ਚੁਣਨ ਦਾ ਕੋਈ ਵਿਧਾਨ ਨਹੀਂ ਹੈ ਪਰ ਅੰਗਰੇਜ਼ ਸਰਕਾਰ ਵੱਲੋਂ 1925 ਵਿੱਚ ਬਣਾਏ ਗੁਰਦੁਆਰਾ ਕਾਨੂੰਨ ਤਹਿਤ ਗੁਰਦੁਆਰਿਆਂ ਦਾ ਪ੍ਰਬੰਧ ਬ੍ਰਿਟਿਸ਼ ਲੋਕਤੰਤਰ ਵਾਙ ਬਹੁਗਿਣਤੀ ਵੋਟਾਂ ਹਾਸਿਲ ਕਰਨ ਵਾਲੇ ਦੇ ਹੱਥਾਂ ਵਿੱਚ ਆ ਜਾਂਦਾ ਹੈ।

ਗੁਰਦੁਆਰਾ ਪ੍ਰਬੰਧ ਸੁਧਾਰ ਲਈ ਪੰਥ ਨੇ ਅਥਾਹ ਕੁਬਾਨੀਆਂ ਕੀਤੀਆਂ ਪਰ ਗੁਰਦੁਆਰਿਆਂ ਦਾ ਪ੍ਰਬੰਧ ਗੁਰਮਤਿ ਮੁਤਾਬਿਕ ਤਹਿ ਕੀਤੇ ਨਿਯਮਾਂ ਅਧੀਨ ਹੋਣ ਦੀ ਥਾਂ ਗੁਰਦੁਆਰਾ ਐਕਟ ਦੇ ਤਹਿਤ ਘੜੇ ਨਿਯਮਾਂ ਅਧੀਨ ਕਰ ਦਿੱਤਾ ਗਿਆ ਜਿਸ ਕਾਰਨ ਇਸ ਪ੍ਰਬੰਧ ਵਿੱਚ ਵੀ ਊਣਤਾਈਆਂ ਰਹਿ ਗਈਆਂ ਤੇ ਸਰਕਾਰੀ ਮਹਿਕਮਿਆਂ ਵਾਙ ਭ੍ਰਿਸ਼ਟਾਚਾਰ ਤੇ ਅਨੈਤਿਕਤਾ ਭਾਰੂ ਹੋ ਗਈ। ਗੁਰਦੁਆਰਾ ਐਕਟ ਬਣਨ ਸਮੇਂ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਸੰਤ ਅਤਰ ਸਿੰਘ ਜੀ ਮਸਤੂਆਣਾ ਤੋਂ ਪੁੱਛਿਆ ਸੀ ਕਿ ਕੀ ਗੁਰਦੁਆਰਾ ਐਕਟ ਨਾਲ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਹੋਵੇਗਾ? ਤਾਂ ਸੰਤਾਂ ਨੇ ਕਿਹਾ ਸੀ ਕਿ ਭਾਵੇਂ ਕਿ ਅੱਜ ਭ੍ਰਿਸ਼ਟ ਮਹੰਤਾਂ ਤੋਂ ਅਸੀਂ ਆਪਣੇ ਧਾਰਮਿਕ ਸਥਾਨ ਅਜ਼ਾਦ ਕਰਵਾ ਲਏ ਹਨ ਪਰ ਇਸ ਐਕਟ ਅਧੀਨ ਖਾਲਸਾ ਪੰਥ ਦਾ ਕਮਜ਼ੋਰ ਹੋਣਾ ਯਕੀਨੀ ਹੈ ਕਿਉਂਕਿ ਗੁਰਦੁਆਰਿਆਂ ਦਾ ਧਾਨ ਖਾਣ ਨਾਲ ਪੰਥ ਦੀ ਅਣਖ ਨੂੰ ਫਰਕ ਪਵੇਗਾ ਤੇ ਫਿਰ ਉਹਨਾਂ ਪ੍ਰਬੰਧਕਾਂ ਕੋਲੋਂ ਪ੍ਰਬੰਧ ਵਾਪਿਸ ਲੈਣਾ ਅੱਜ ਤੋਂ ਵੀ ਔਖਾ ਹੋ ਜਾਵੇਗਾ। ਸੰਤ ਜੀ ਵੱਲੋਂ 1925 ਵਿੱਚ ਕੀਤੀ ਗੱਲ ਅੱਜ ਬਿਲਕੁਲ ਸੱਚ ਸਾਬਤ ਹੋ ਰਹੀ ਹੈ ਤੇ ਪੰਥ ਦੀ ਅਣਖ ਵਿੱਚ ਫਰਕ ਪੈਣ ਨਾਲ ਪੰਥਕ ਨਿਸ਼ਾਨਿਆਂ ਨਾਲੋਂ ਨਿੱਜੀ ਹਿੱਤਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ।

ਗੁਰੂ ਨਾਨਕ ਪਾਤਸ਼ਾਹ ਵੱਲੋਂ ਸਾਜੀ ਧਰਮਸ਼ਾਲ (ਅੱਜ ਗੁਰਦੁਆਰਾ) ਦਾ ਪ੍ਰਬੰਧ ਦੁਨੀਆਂ ਦੇ ਪ੍ਰਬੰਧ ਲਈ ਇੱਕ ਮਿਸਾਲ ਹੋਣਾ ਚਾਹੀਦਾ ਸੀ ਜਿਸ ਤੋਂ ਪ੍ਰੇਰਣਾ ਲੈ ਕੇ ਦੁਨੀਆਂ ਦੇ ਲੋਕ ਆਪਣੀਆਂ ਪ੍ਰਬੰਧਕ ਸੰਸਥਾਵਾਂ ਨੂੰ ਚਲਾਉਂਦੇ ਪਰ ਅਫਸੋਸ ਕਿ ਅੱਜ ਗੁਰਦੁਆਰਾ ਪ੍ਰਬੰਧ ਹੌਲੇ ਪੱਧਰ ਦੇ ਭਾਰਤੀ ਲੋਕਤੰਤਰ ਦੇ ਇੱਕ ਐਕਟ ਅਧੀਨ ਚੱਲ ਰਿਹਾ ਹੈ ਜਿਸ ਵਿੱਚ ਗੁਰਮਤਿ ਦੇ ਉੱਚ ਤੇ ਪਵਿੱਤਰ ਸਿਧਾਂਤ ਸਮਾਉਣੇ ਅਸੰਭਵ ਹਨ। ਸੋ ਗੁਰਦੁਆਰਿਆਂ ਦਾ ਪ੍ਰਬੰਧ ਪੂਰਨ ਤੌਰ ਉੱਤੇ ਉਸ ਦਿਨ ਹੀ ਗੁਰਮਤਿ ਮੁਤਾਬਿਕ ਚੱਲ ਸਕੇਗਾ ਜਿਸ ਦਿਨ ਪੰਥ ਦੀ ਸਿਆਸੀ ਤੇ ਬ੍ਰਹਿਮੰਡੀ ਪ੍ਰਭੂਸੱਤਾ ਦੇ ਪ੍ਰਤੀਕ ਅਕਾਲ ਤਖਤ ਸਾਹਿਬ ਦੀ ਰਹਿਨੁਸਾਈ ਅਧੀਨ ਆਦਰਸ਼ ਮਨੁੱਖ, ਸਮਾਜ ਤੇ ਰਾਜ ਦਾ ਸੁਪਨਾ ਸਾਕਾਰ ਹੋਵੇਗਾ। ਪਰ ਉਸ ਸਮੇਂ ਦੀ ਉਡੀਕ ਵਿੱਚ ਅਸੀਂ ਆਪਣਾ ਵਰਤਮਾਨ ਵੀ ਮੌਜੂਦਾ ਹਾਲਤਾਂ ਮੁਤਾਬਿਕ ਸੁਧਾਰ ਸਕਦੇ ਹਾਂ ਤਾਂ ਜੋ ਬੇਗਮਪੁਰਾ ਤੇ ਹਲੇਮੀ ਰਾਜ ਦੇ ਸੰਕਲਪ ਦੀ ਪੂਰਤੀ ਵੱਲ੍ਹ ਵਧਿਆ ਜਾ ਸਕੇ।

ਅੱਜ ਇਹ ਸਪਸ਼ਟ ਹੈ ਕਿ ਮੌਜੂਦਾ ਪ੍ਰਬੰਧ 1925 ਤੋਂ ਪਹਿਲਾਂ ਵਾਲੇ ਮਹੰਤੀ ਪ੍ਰਬੰਧ ਤੋਂ ਵੀ ਹੇਠਾਂ ਚਲਾ ਗਿਆ ਹੈ ਅਤੇ ਅਕਾਲ ਤਖਤ ਸਾਹਿਬ ਉਹਨਾਂ ਲੋਕਾਂ ਦੇ ਕਬਜੇ ਹੇਠ ਹੈ ਜਿਹਨਾਂ ਦਾ ਸ਼ਬਦ ਗੁਰੂ, ਗੁਰਮਤਿ ਤੇ ਪੰਥ ਨਾਲ ਨੇੜੇ-ਤੇੜੇ ਦਾ ਵੀ ਸਬੰਧ ਨਹੀਂ ਸਗੋਂ ਉਹ ਦੇਹਧਾਰੀਆਂ ਪਖੰਡੀਆਂ, ਮਨਮਤਿ ਤੇ ਬਿਪਰਵਾਦ ਦੇ ੳਪਾਸ਼ਕ ਹਨ। ਦੂਜੇ ਪਾਸੇ ਮੌਜੂਦਾ ਪ੍ਰਬੰਧ ਦਾ ਵਿਰੋਧ ਕਰਨ ਵਾਲੀਆਂ ਸਾਰੀਆਂ ਧਿਰਾਂ ਆਪਣੀਆਂ-2 ਡਫਲੀਆਂ ਵਜਾ ਰਹੀਆਂ ਹਨ, ਜਦਕਿ ਚਾਹੀਦਾ ਤਾਂ ਇਹ ਹੈ ਕਿ ਡਫਲੀਆਂ ਛੱਡ ਕੇ ਨਗਾਰਾ ਬਣਾਇਆ ਜਾਵੇ ਜੋ ਪੰਥ ਨੂੰ ਸੁਣੇ ਵੀ ਤੇ ਮੌਜੂਦਾ ਪ੍ਰਬਧਕ ਉਸੇ ਤਰ੍ਹਾਂ ਥਰ-ਥਰ ਕੰਬਣ ਜਿਸ ਤਰ੍ਹਾਂ ਦਸਮ ਪਤਾਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਣਜੀਤ ਨਗਾਰਾ ਬਣਾ ਕੇ ਵਜਾਇਆ ਸੀ ਤਾਂ ਮੁਗਲਾਂ ਤੇ ਦਿੱਲੀ ਤਖਤ ਦੇ ਗੁਲਾਮ ਪਹਾੜੀ ਰਾਜੇ ਕੰਬੇ ਸਨ।

ਅੱਜ ਮੌਜੂਦਾ ਪ੍ਰਬੰਧਕਾਂ ਦੇ ਉਲਟ ਪੰਥਕ ਧਿਰਾਂ ਵਿੱਚ ਕੋਈ ਇੱਕ ਵੀ ਅਜਿਹੀ ਨਹੀਂ ਜੋ ਇਕੱਲੇ ਤੌਰ ਉੱਤੇ ਸਾਰੀਆਂ ਸੀਟਾਂ ਉੱਤੇ ਉਮੀਦਵਾਰ ਖੜੇ ਕਰ ਸਕਣ ਦੀ ਸਮਰੱਥਾ ਰੱਖਦੀ ਹੋਵੇ, ਹਾਂ ਜੇ ਖਾਨਾਪੂਰਤੀ ਕਰਨੀ ਹੋਵੇ ਤਾਂ ਗੱਲ ਹੋਰ ਹੈ। ਇਸ ਲਈ ਹਰੇਕ ਧਿਰ ਨੂੰ ਆਪਣੀ ਚਾਦਰ ਮੁਤਾਬਿਕ ਹੀ ਪੈਰ ਪਸਾਰਨੇ ਚਾਹੀਦੇ ਹਨ।

ਅਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਜੇਕਰ ਦੋ ਹੀ ਮੁੱਦੇ ਮੁੱਖ ਰੱਖੇ ਜਾਣ ਤਾਂ ਸਫਲਤਾ ਯਕੀਨੀ ਹੀ ਪੰਥਕ ਧਿਰਾਂ ਦੇ ਪੈਰ ਚੁੰਮੇਗੀ:

ੳ) ਗੁਰਦੁਆਰਿਆਂ ਤੇ ਹੋਰ ਸੰਸਥਾਵਾਂ ਵਿੱਚੋਂ ਭ੍ਰਿਸ਼ਟਾਚਾਰ ਤੇ ਅਨੈਤਿਕਤਾ ਦੂਰ ਕਰਨੀ, ਅਤੇ

ਅ) ਸ਼ਬਦ ਗੁਰੂ ਦੇ ਸਿਧਾਂਤ ਦੇ ਵਿਰੋਧ ਵਿਚ ਵਿਚਰਨ ਵਾਲੇ ਦੇਹਧਾਰੀਆਂ ਤੇ ਪਾਖੰਡੀਆਂ ਨੂੰ ਭਾਂਜ ਦੇਣੀ।

ਨਿਸ਼ਾਨਾ ਸਪਸ਼ਟ ਹੋ ਜਾਣ ਤੋਂ ਬਾਅਦ ਸਾਰੀਆਂ ਧਿਰਾਂ ਦੀ ਇੱਕ ‘ਸਕਰੀਨਿੰਗ ਕਮੇਟੀ’ਬਣਾਉਣੀ ਚਾਹੀਦੀ ਹੈ ਜਿਸ ਵਿੱਚ ਕੌਮੀ ਧਿਰਾਂ ਦੇ ਨੁਮਾਇੰਦੇ ਹੋਣ ਅਤੇ ਜੋ ਆਪ ਚੋਣ ਨਾ ਲੜਨ ਪਰ ਯੋਗ ਉਮੀਦਵਾਰਾਂ ਦੀ ਚੋਣ ਕਰਨ ਵਿੱਚ ਸਹਾਈ ਹੋਣ।

ਸਕਰੀਨਿੰਗ ਕਮੇਟੀ ਸਾਰੀਆਂ ਪੰਥਕ ਧਿਰਾਂ ਕੋਲੋਂ ਉਹਨਾਂ ਦੇ ਸੰਭਾਵੀ ਉਮੀਦਵਾਰਾਂ ਦੀਆਂ ਸੂਚੀਆਂ ਮੰਗੇ ਤੇ ਸੂਚੀਆਂ ਮਿਲਣ ਤੋਂ ਬਾਅਦ ਜਿਹੜੇ ਹਲਕਿਆਂ ਤੋਂ ਇੱਕ ਹੀ ਉਮੀਦਵਾਰ ਹੋਵੇ ਉਥੋਂ ਦੀਆਂ ਸਥਾਨਕ ਜਥੇਬੰਦੀਆਂ ਦੀ ਸਹਿਮਤੀ ਨਾਲ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇ।

ਦੂਜੇ ਪੜਾਅ ਵਿੱਚ ਇੱਕ ਤੋਂ ਵੱਧ ਦਾਅਵੇਦਾਰਾਂ ਵਿੱਚੋਂ ਇੱਕ ਦਾ ਐਲਾਨ ਬਾਕੀ ਦਾਅਵੇਦਾਰਾਂ ਦੀ ਸਹਿਮਤੀ, ਸਥਾਨਕ ਪੰਥਕ ਜਥੇਬੰਦੀਆਂ ਨੂੰ ਭਰੋਸੇ ਵਿੱਚ ਲੈਣ ਤੋਂ ਬਾਅਦ, ਪ੍ਰਮੁੱਖ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਕੇ, ਕੀਤਾ ਜਾਵੇ।

ਸਕਰੀਨਿੰਗ ਕਮੇਟੀ ਯੋਗ ਉਮੀਦਵਾਰਾਂ ਦੀ ਚੋਣ ਕਰਦੇ ਸਮੇਂ ਕਸੌਟੀ ਤਹਿ ਕੀਤੀ ਜਾਵੇ ਤਾਂ ਜੋ ਗੁਰਮਤਿ ਵਿੱਚ ਦ੍ਰਿੜ ਤੇ ਸ਼ਬਦ ਗੁਰੂ ਦੇ ਪ੍ਰਚਾਰ-ਪ੍ਰਸਾਰ ਲਈ ਤਤਪਰ ਉਮੀਦਵਾਰ ਹੀ ਚੁਣੇ ਜਾਣ। ਕਿਤੇ ਇਹ ਨਾ ਹੋ ਜਾਵੇ ਕਿ ਪੰਥਕ ਧਿਰਾਂ ਵੱਲੋਂ ਚੋਣ ਜਿੱਤਣ ਤੋਂ ਬਾਅਦ ਕੋਈ ਚੰਦ ਸਿੱਕਿਆਂ ਜਾ ਹੋਰ ਚੌਧਰ ਦੀ ਖਾਤਰ ਮੌਜੂਦਾ ਪ੍ਰਬੰਧਕ ਨਾਲ ਜਾ ਰਲਣ ਵਾਲਾ ਉਮੀਦਵਾਰ ਚੁਣਿਆ ਜਾਵੇ।

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਪੰਥਕ ਧਿਰਾਂ ਦੇ ਉਮੀਦਵਾਰਾਂ ਦੀ ਚੋਣ ਹੋ ਜਾਣ ਤੋਂ ਪਿੱਛੋਂ ਸਾਰੀਆਂ ਪੰਥਕ ਧਿਰਾਂ ਦੀ ਲੀਡਰਸ਼ਿਪ, ਸਕਰੀਨਿੰਗ ਕਮੇਟੀ ਤੇ ਉਮੀਦਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਅਰਦਾਸ ਬੇਨਤੀ ਕਰਨ ਅਤੇ ਪ੍ਰਣ ਕਰਨ ਕਿ ਜੋ ਵੀ ਉਮੀਦਵਾਰ ਜਿੱਤੇਗਾ ਉਹ ਕਿਸੇ ਵੀ ਹਾਲਤ ਵਿੱਚ ਮਾਇਆ ਜਾਂ ਅਹੁਦੇ ਦੇ ਲੋਭ ਵਿੱਚ ਮੌਜੂਦਾ ਪ੍ਰਬੰਧਕਾਂ ਦੀ ਹਿਮਾਇਤ ਵਿੱਚ ਨਹੀਂ ਜਾਣਗੇ।

ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਪੰਥਕ ਧਿਰਾਂ ਦੀ ਜਿੱਤ ਹੋਣ ਉਪਰੰਤ ਜਿੱਤੇ ਹੋਏ ਉਮੀਦਵਾਰ ਆਪਣੇ ਵਿੱਚੋਂ ਸਰਬਸੰਮਤੀ ਨਾਲ ਸਭ ਤੋਂ ਯੋਗ ਤੇ ਗੁਰਸਿੱਖ ਨੂੰ ਪ੍ਰਧਾਨਗੀ ਦੀ ਸੇਵਾ ਸੌਂਪੀ ਜਾਵੇ ਅਤੇ ਜੇਕਰ ਸਰਬਸੰਮਤੀ ਨਾ ਹੋ ਸਕੇ ਤਾਂ ਅਨੁਪਾਤਕ ਪ੍ਰਤੀਨਿਧਤਾ ਦੀ ਇਕਹਿਰੀ ਬਦਲਵੀ ਵੋਟ ਪ੍ਰਣਾਲੀ ਰਾਹੀਂ ਪ੍ਰਧਾਨ ਦੀ ਚੋਣ ਕੀਤੀ ਜਾਵੇ ਜਿਸ ਤਹਿਤ ਪ੍ਰਧਾਨਗੀ ਦੇ ਦਾਅਵੇਦਾਰਾਂ ਦੀ ਚੋਣ ਜਿੱਤੇ ਹੋਏ ਉਮੀਦਵਾਰ ਆਪਣੀ ਪਸੰਦ ਦੇ ਅਧਾਰ ਉੱਤੇ ਕਰਨਗੇ।

ਸੋ ਅਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਜੇਕਰ ਮੌਜੂਦਾ ਪ੍ਰਬੰਧ ਖਿਲਾਫ ਧਿਰਾਂ ਜੇਕਰ ਇਕਮਤ ਹੋ ਕੇ ਨਾ ਜੂਝੀਆਂ ਤਾਂ ਮੌਜੂਦਾ ਪ੍ਰਬੰਧ ਦੀ ਮੁੜ ਕਮਾਈ ਸੁਖੈਨ ਹੋ ਜਾਵੇਗੀ ਤੇ ਜੇਕਰ ਕੋਈ ਵੀ ਪੰਥਕ ਧਿਰ ਸਾਂਝਾ ‘ਰਣਜੀਤ ਨਗਾਰਾ’ ਵਜਾਉਣ ਦੀ ਥਾਂ ਆਪਣੀ ਡਫਲੀ ਵਜਾਉਣ ਲਈ ਬਜਿੱਦ ਰਹੀ ਤਾਂ ਉਸਦਾ ਤਮਾਸ਼ਾ ਬਣਨਾ ਯਕੀਨੀ ਹੈ ਕਿਉਂਕਿ ਡਫਲੀਆਂ ਤਮਾਸ਼ਾ ਕਰਨ ਵਾਲਿਆ ਦੇ ਹੱਥਾਂ ਵਿਚ ਸ਼ੋਭਦੀਆਂ ਨੇ, ਪਰ ਗੁਰੂ ਕੇ ਸਿੱਖ ਤਾਂ ‘ਰਣਜੀਤ ਨਗਾਰੇ’ ਉੱਤੇ ਚੋਟ ਮਾਰਨ ਨਾਲ ਹੀ ਗੁਰੂ ਦਰਬਾਰ ਵਿੱਚ ਸੋਭਾ ਪਾਉਂਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,