ਰੋਜਾਨਾ ਖਬਰ-ਸਾਰ » ਸਿੱਖ ਖਬਰਾਂ

ਖ਼ਬਰਸਾਰ : ਜੁਝਾਰੂ ਪੁੱਤ ਨੂੰ ਮਾਂ ਦੇ ਅੰਤਿਮ ਦਰਸ਼ਨ • ਭਾਈ ਹਰਮੀਤ ਸਿੰਘ ਪੀ.ਐੱਚ.ਡੀ. ਦਾ ਕਤਲ ਸਿੱਖਾਂ ਲਈ ਚੁਣੌਤੀ • ਦੀਵਾਨ ਟੋਡਰ ਮੱਲ ਦੀ ਹਵੇਲੀ ਦਾ ਮਾਮਲਾ ਹਾਈਕੋਰਟ ਪੁੱਜਾ

February 1, 2020 | By

ਅੱਜ ਦੀ ਖਬਰਸਾਰ | 1 ਫਰਵਰੀ 2020 (ਦਿਨ ਸ਼ਨਿੱਚਰਵਾਰ)
ਖਬਰਾਂ ਸਿੱਖ ਜਗਤ ਦੀਆਂ:


ਅੰਤਿਮ ਸੰਸਕਾਰ ’ਤੇ ਜੁਝਾਰੂ ਪੁੱਤ ਨੂੰ ਮਾਂ ਦੇ ਅੰਤਿਮ ਦਰਸ਼ਨ ਹੋਏ:

 • ਬੰਦੀ ਸਿੰਘ ਭਾਈ ਪਰਮਜੀਤ ਸਿੰਘ ਭਿਓਰਾ ਦੇ ਮਾਤਾ ਜੀ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ (31 ਜਨਵਰੀ) ਨੂੰ ਮੁਹਾਲੀ ਵਿਖੇ ਹੋਇਆ।

 


ਭਾਈ ਹਰਮੀਤ ਸਿੰਘ ਪੀ.ਐਚ.ਡੀ. ਨਮਿਤ ਸਮਾਗਮ ਅੱਜ:

 • ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਭਾਈ ਹਰਮੀਤ ਸਿੰਘ (ਪੀ.ਐਚ.ਡੀ.) ਦੀ ਯਾਦ ਵਿਚ ਸ਼ਹੀਦੀ ਸਮਾਗਮ 1 ਫਰਵਰੀ ਨੂੰ ਹੋਵੇਗਾ।

ਭਾਈ ਹਰਮੀਤ ਸਿੰਘ ਦਾ ਸ਼ਹੀਦੀ ਸਮਾਗਮ 1 ਫਰਵਰੀ ਨੂੰ

 • ਇਹ ਸਮਾਗਮ ਗੁਰਦੁਆਰਾ ਹਰਿਗੋਬਿੰਦ ਸਾਹਿਬ ਜੀ (ਕੋਵੈਂਟਰੀ) ਵਿਖੇ ਹੋਵੇਗਾ।
 • ਭਾਈ ਹਰਮੀਤ ਸਿੰਘ ਨੂੰ ਦੋ ਬੰਦੂਕਧਾਰੀਆਂ ਨੇ ਬੀਤੇ ਦਿਨੀਂ ਲਾਹੌਰ ਨੇੜੇ ਕਤਲ ਕਰ ਦਿੱਤਾ ਸੀ।
 • ਗੁਰਦੁਆਰਾ ਹਰਿਗੋਬਿੰਦ ਸਾਹਿਬ ਜੀ (ਕੋਵੈਂਟਰੀ) ਵੱਲੋਂ ਜਾਰੀ ਕੀਤੀ ਜਾਣਕਾਰੀ ਮੁਤਾਬਿਕ ਭਾਈ ਹਰਮੀਤ ਸਿੰਘ ਯਾਦ ਵਿਚ ਆਰੰਭ ਕਰਵਾਏ ਅਖੰਡ ਪਾਠ ਸਾਹਿਬ ਦੇ ਭੋਗ ਸ਼ਾਮ 5 ਵਜੇ ਪੈਣਗੇ।
 • ਜਿਸ ਉਪਰੰਤ ਭਾਈ ਹਰਮੀਤ ਸਿੰਘ ਦੀ ਯਾਦ ਵਿਚ ਸ਼ਹੀਦੀ ਸਮਾਗਮ ਹੋਵੇਗਾ

 

 • ਭਾਈ ਹਰਮੀਤ ਸਿੰਘ ਪੀ.ਐੱਚ.ਡੀ. ਦਾ ਕਤਲ ਸਿੱਖਾਂ ਲਈ ਚੁਣੌਤੀ 
 • ਕਿਹਾ ਭਾਈ ਜਗਤਾਰ ਸਿੰਘ ਹਵਾਰਾ ਨੇ

 • ਕਿਹਾ ਇਸ ਕਤਲ ਨੂੰ ਸਿੱਖਾਂ ਨੂੰ ਇੱਕ ਚੁਣੌਤੀ ਵਜੋਂ ਲੈਣਾ ਚਾਹੀਦਾ ਹੈ ਅਤੇ ਇਸ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ
 • ਕਿਹਾ ਕਿ ਇਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਸਿੱਖ ਨੌਜਵਾਨਾਂ ਦਾ ਘਾਣ ਕਰਨ ਵਿੱਚ ਇਨ੍ਹਾਂ ਨੂੰ ਕਿੰਨੀ ਖੁਸ਼ੀ ਮਿਲਦੀ ਹੈ 
 • ਭਾਈ ਹਵਾਰਾ ਨੇ ਕਿਹਾ ਕਿ ਪੰਥ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਆਪਣੇ ਵਿਛੜੇ ਵੀਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ 

ਬੇਇਨਸਾਫੀ ਦੇ 34 ਸਾਲਾਂ ਵਿਰੁਧ ਰੋਹ:

 • ਸਾਕਾ ਨਕੋਦਰ 1986 ਦੀ ਬੇਇਨਸਾਫੀ ਵਿਰੁਧ ਰੋਹ ਵਿਖਾਵੇ 4 ਫਰਵਰੀ ਨੂੰ ਹੋਣਗੇ।

 • ਇਹ ਰੋਹ ਵਿਖਾਵੇ ਪੰਜਾਬੀ ਯੂਨੀਵਰਿਸਟੀ ਪਟਿਆਲਾ, ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਅਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਹੋਣਗੇ।
 • ਇਹ ਰੋਹ ਵਿਖਾਵੇ ਸੱਥ ਅਤੇ ਸਿੱਖ ਯੂਥ ਆਫ ਪੰਜਾਬ ਵੱਲੋਂ ਕੀਤੇ ਜਾਣਗੇ।
 • ਸਾਕਾ ਨਕੋਦਰ 4 ਫਰਵਰੀ 1986 ਨੂੰ ਵਾਪਰਿਆ ਸੀ।
 • ਇਸ ਸਾਕੇ ਵਿਚ ਸ੍ਰੀ ਗਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਵਿਰੁਧ ਕਾਰਵਾਈ ਦੀ ਮੰਗ ਕਰ ਰਹੇ ਸਿੱਖਾਂ ਉੱਤੇ ਪੰਜਾਬ ਪੁਲਿਸ ਨੇ ਗੋਲੀ ਚਲਾ ਦਿੱਤੀ ਸੀ
 • ਇਸ ਸਾਕੇ ਵਿਚ ਪੁਲਿਸ ਵੱਲੋਂ 4 ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤੇ ਗਏ ਸਨ
 • ਅੱਜ ਤੱਕ ਸਾਕਾ ਨਕੋਦਰ ਦੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। 

 

1984 ਤੋਂ ਮੁਨਕਰ ਹੋਣ ਵਾਲਾ ਐਮੀ ਬੇਰਾ ਸਵਾਲਾਂ ਦੇ ਘੇਰੇ ਵਿਚ:

 • ਅਮਰੀਕਾ ਰਹਿੰਦੇ ਸਿੱਖਾਂ ਨੇ ਐਮੀ ਬੇਰਾ ਵੱਲੋਂ 1984 ਦੀ ਨਸਲਕੁਸ਼ੀ ਤੋਂ ਮੁਨਕਰ ਹੋਣ ਉੱਤੇ ਸਵਾਲ ਚੁੱਕੇ ਹਨ।
 • ਐਮੀ ਬੇਰਾ ਅਮਰੀਕੀ ਸਿਆਸਤਦਾਨ ਹੈ ਅਤੇ ਉੱਤਰੀ ਕੈਫੋਰਨੀਆ ਤੋਂ ਅਮਰੀਕੀ ਕਾਂਗਰਸ (ਸੰਸਦ) ਦੀ ਚੋਣਾਂ ’ਚ ਉਮੀਦਵਾਰ ਬਣਨ ਦਾ ਇੱਛੁਕ ਹੈ।

 • ਐਮੀ ਬੇਰਾ 1984 ਦੀ ਸਿੱਖ ਨਸਲਕੁਸ਼ੀ ਵਿਚ ਦਿੱਲੀ ਸਲਤਨਤ (ਭਾਰਤੀ ਸਟੇਟ) ਦੀ ਸ਼ਮੂਲੀਅਤ ਤੇ ਜਿੰਮੇਵਾਰੀ ਦੇ ਤੱਥ ਨੂੰ ਮੰਨਣ ਤੋਂ  ਮੁਨਕਰ ਹੈ।
 • ਲੰਘੀ 28 ਜਨਵਰੀ ਨੂੰ ਮੁਕਾਮੀ ਸਿੱਖਾਂ ਨੇ ਐਮੀ ਬੇਰਾ ਵੱਲੋਂ ਕਰਵਾਏ ਇਕ ਸਮਾਗਮ ਮੌਕੇ ਵਿਰੋਧ ਵਿਖਾਵਾ ਕੀਤਾ।

 

ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਦਾ ਮਾਮਲਾ ਹਾਈ ਕੋਰਟ ਪੁੱਜਾ

 • ਹਾਈਕੋਰਟ ਨੇ ਪੰਜਾਬ ਸਰਕਾਰ ਅਤੇ ਸ਼੍ਰੋ.ਗੁ.ਪ੍ਰ. ਕਮੇਟੀ ਨੂੰ ਨੋਟਿਸ ਜਾਰੀ ਕੀਤਾ।
 • ਇਸ ਮਾਮਲੇ ਵਿੱਚ ਹਾਈ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਖਲ ਕੀਤੀ ਗਈ ਸੀ।
 • ਸੁਣਵਾਈ ਦੌਰਾਨ ਕਿਹਾ ਗਿਆ ਕਿ ਦੀਵਾਨ ਟੋਡਰ ਮੱਲ ਸਿੱਖਾਂ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਸਤਿਕਾਰਤ ਸ਼ਖ਼ਸੀਅਤ ਹੈ।
 • ਉਨ੍ਹਾਂ ਦੀ ਸਰਹਿੰਦ ਵਿੱਚ ਸਥਿਤ ਪੁਰਾਤਨ ਹਵੇਲੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਰੱਖਦੀ ਹੈ।

ਦੀਵਾਨ ਟੋਡਰ ਮੱਲ ਦੀ ਹਵੇਲੀ

 • ਮੰਗ ਕੀਤੀ ਗਈ ਕਿ ਜਹਾਜ਼ ਹਵੇਲੀ ਦੀ ਸਾਂਭ ਸੰਭਾਲ ਭਾਰਤੀ ਪੁਰਾਤਤਵ ਸਰਵੇ ਜਾਂ ਭਾਰਤ ਸਰਕਾਰ ਕੋਲੋਂ ਕਰਵਾਈ ਜਾਵੇ
 • ਦਲੀਲ ਸੀ ਕਿ ਸਾਲ2016-17 ਦੌਰਾਨ ਇਸ ਦੀ ਸੰਭਾਲ ਦਾ ਜ਼ਿੰਮਾ ਸ਼੍ਰੋ.ਗੁ.ਪ੍ਰ.ਕਮੇਟੀ ਨੂੰ ਸੌਂਪਿਆ ਗਿਆ ਸੀ।
 • ਜਦ ਕਿ ਸ਼੍ਰੋ.ਗੁ.ਪ੍ਰ.ਕਮੇਟੀ ਨੇ ਇਹ ਸਵਾਲ ਨੂੰ ਕੋਈ ਖਾਸ ਧਿਆਨ ਨਹੀਂ ਦਿੱਤਾ।

 • ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਦੀ ਸੰਭਾਲ ਦਾ ਕੰਮ ਕੀੜੀ ਦੀ ਚਾਲ ਚਲਾ ਰਹੀ ਹੈ ਜਿਸ ਨਾਲ ਕਿ ਦਹਾਕੇ ਲੱਗ ਜਾਣਗੇ।
 • ਇਸ ਮਾਮਲੇ ਦੀ ਅਗਲੀ ਸੁਣਵਾਈ 17 ਮਾਰਚ ਨੂੰ ਹੋਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,