ਕੌਮਾਂਤਰੀ ਖਬਰਾਂ

ਇੰਗਲੈਂਡ ਤੋਂ ਸਕਾਟਲੈਂਡ ਦੇ ਵੱਖ ਹੋਣ ਲਈ ਰਾਏਸ਼ੁਮਾਰੀ ਵਿੱਚ ਸਿੱਖ ਨਿਭਾਉਣਗੇ ਅਹਿਮ ਭੁਮਿਕਾ

September 14, 2014 | By

ScotlandUKਗਲਾਸਗੋ, ਸਕਾਟਲੈਂਡ (13 ਸਤੰਬਰ, 2014): ਲੱਗਭਗ ਪਿਛਲੀਆਂ ਤਿੰਨ ਸਦੀਆਂ ਤੋਂ ਇੰਗਲੈਂਡ ਦਾ ਹਿੱਸਾ ਬਣੇ ਆ ਰਹੇ ਸਕਾਟਲੈਂਡ ਨੇ ਹੁਣ ਇਸ ਤੋਂ ਅਲੱਗ ਹੋਣ ਦਾ ਫੈਸਲਾ ਕੀਤਾ ਹੈ। ਇੰਗਲੈਂਡ ਤੋਂ ਤੋਂ ਵੱਖ ਹੋਣ ਬਾਰੇ ਸਕਾਟਲੈਂਡ ’ਚ 18 ਸਤੰਬਰ ਨੂੰ ਕਰਵਾਈ ਜਾ ਰਹੀ ਰਾਏਸ਼ੁਮਾਰੀ ’ਚ ਏਸ਼ਿਆਈ ਮੂਲ ਦੇ ਭਾਈਚਾਰੇ ਦੀ ਭੂਮਿਕਾ ਨੂੰ ਅਹਿਮ ਮੰਨਿਆ ਜਾ ਰਿਹਾ ਹੈ.ਜਿਸ ਵਿੱਚ ਕਾਫੀ ਸੰਖਿਆ ਹੈ।

ਗਲਾਸਗੋ ਦੇ ਦੱਖਣ ਵਾਲੇ ਪਾਸੇ ਪੈਂਦੇ ਇਲਾਕੇ ’ਚ ਪਰਵਾਸੀ ਆਜ਼ਾਦ ਮੁਲਕ ਦੇ ਹੱਕ ’ਚ ਦਿਖਾਈ ਦੇ ਰਹੇ ਹਨ। ਉਂਜ ਸਿੱਖਾਂ ਦੀ 10 ਹਜ਼ਾਰ ਆਬਾਦੀ ਸਕਾਟਲੈਂਡ ਦੇ ਬਰਤਾਨੀਆ ਤੋਂ ਵੱਖ ਹੋਣ ਦੇ ਪੱਖ ’ਚ ਨਹੀਂ ਹੈ।

ਗਲਾਸਗੋ ਦੇ ਕੇਂਦਰੀ ਗੁਰਦੁਆਰੇ ’ਚ ਮੱਥਾ ਟੇਕਣ ਆਏ ਸਿੱਖਾਂ ਨੂੰ ਖ਼ਦਸ਼ਾ ਹੈ ਕਿ ਬਰਤਾਨੀਆ ਤੋਂ ਵੱਖ ਹੋਣ ਨਾਲ ਕਈ ਮੁਸ਼ਕਲਾਂ ਖੜ੍ਹੀਆਂ ਹੋ ਜਾਣਗੀਆਂ। ਪਰਵਾਸੀ ਭਾਰਤੀਆਂ ਦੀ ਨੌਜਵਾਨ ਪੀੜ੍ਹੀ ਅਤੇ ਬਜ਼ੁਰਗ ਵੀ ਇਸ ਮਸਲੇ ’ਤੇ ਵੰਡੇ ਦਿਖਾਈ ਦੇ ਰਹੇ ਹਨ।

ਕੁਝ ਸਿੱਖਾਂ ਦਾ ਕਹਿਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੀ 1947 ’ਚ ਹੋਈ ਵੰਡ ਵਾਂਗ ਇੱਥੇ ਵੀ ਕਈ ਮੁਸ਼ਕਲਾਂ ਆ ਸਕਦੀਆਂ ਹਨ। ਬਜ਼ੁਰਗ ਸਿੱਖ ਬਰਤਾਨੀਆ ਨਾਲ ਰਹਿਣ ਦੀ ਵਕਾਲਤ ਕਰਦੇ ਹਨ ਅਤੇ ਉਨ੍ਹਾਂ ਨੂੰ ਦੋਵੇਂ ਮੁਲਕਾਂ ਵਿਚਕਾਰ ਇਤਿਹਾਸਕ ਸਬੰਧਾਂ ’ਤੇ ਮਾਣ ਮਹਿਸੂਸ ਹੁੰਦਾ ਹੈ।

ਪਿਛਲੇ 60 ਸਾਲਾਂ ਤੋਂ ਭਾਰਤੀ, ਪਾਕਿਸਤਾਨੀ, ਬੰਗਲਾਦੇਸ਼ੀ, ਚੀਨੀ, ਇਤਾਲਵੀ, ਪੋਲਿਸ਼ ਅਤੇ ਹੋਰ ਭਾਈਚਾਰੇ ਦੇ ਲੋਕਾਂ ਨੇ ਇੱਥੇ ਆਪਣਾ ਦਬਦਬਾ ਕਾਇਮ ਕਰ ਲਿਆ ਹੈ। ‘ਨਵੇਂ ਸਕਾਟ’ ਵਜੋਂ ਉੱਭਰੇ ਇਸ ਭਾਈਚਾਰੇ ਦੇ ਨੌਜਵਾਨ ਸਕਾਟਲੈਂਡ ਦੀ ਆਜ਼ਾਦੀ ਦੇ ਪੱਖ ’ਚ ਹਨ। ਇਹ ਆਬਾਦੀ ਦਾ ਚਾਰ ਫ਼ੀਸਦੀ ਹਨ ਅਤੇ ਜਿਹੜੇ ਪਾਸੇ ਝੁਕ ਗਏ, ਉਸ ਦੀ ਜਿੱਤ ਯਕੀਨੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,