December 12, 2011 | By ਸਿੱਖ ਸਿਆਸਤ ਬਿਊਰੋ
ਲੰਡਨ (12 ਦਸੰਬਰ, 2011): ਲੰਡਨ ਨੇੜੇ ਸਾਊਥਹਾਲ ਵਿਖੇ ਬੇਘਰੇ ਪੰਜਾਬੀ ਨੌਜਵਾਨਾਂ ਦਾ ਮਸਲਾ ਸਿੱਖ ਚੈਨਲ ਵੱਲੋਂ ਉਭਾਰਿਆ ਗਿਆ ਹੈ। ਇਹ ਨੌਜਵਾਨ ਪੰਜਾਬ ਤੋਂ ਆਪਣੇ ਘਰ ਛੱਡ ਕੇ ਵਿਦਿਆਰਥੀ ਜਾਂ ਹੋਰ ਤਰ੍ਹਾਂ ਦੇ ਵੀਜ਼ੇ ਲੈ ਕੇ ਬਾਹਰ ਪਹੁੰਚੇ ਹਨ ਤੇ ਹੁਣ ਸਾਊਥਹਾਲ ਦੀਆਂ ਸੜ੍ਹਕਾਂ ਉੱਤੇ ਰਾਤਾਂ ਗੁਜ਼ਾਰ ਰਹੇ ਹਨ।
ਇਸ ਮਸਲੇ ਨੂੰ ਬਹੁਤ ਹੀ ਭਾਵੁਕਤਾ ਨਾਲ ਟੀ. ਵੀ. ਚੈਨਲ ਵੱਲੋਂ ਉਭਾਰਿਆ ਗਿਆ ਅਤੇ ਚੈਨਲ ਦੇ ਦਰਸ਼ਕਾਂ ਨੇ ਇਨ੍ਹਾਂ ਨੂੰ ਜਰੂਰੀ ਵਸਤਾਂ ਵੀ ਦਿੱਤੀਆਂ। ਇਕ ਅਜਿਹੇ ਨੌਜਵਾਨ ਦੀ ਲੱਤ ਬੁਰੀ ਤਰ੍ਹਾਂ ਗਲ ਚੁੱਕੀ ਸੀ। ਕੁਝ ਨੌਜਵਾਨ ਚੈਨਲ ਵਾਲਿਆਂ ਨੂੰ ਦੇਖ ਕੇ ਮੌਕੇ ਤੋਂ ਚਲੇ ਗਏ। ਕੁਝ ਨੌਜਵਾਨਾਂ ਨੇ ਚੈਨਲ ਨੂੰ ਆਪਣੇ ਹਾਲ ਦੱਸੇ। ਇਹ ਗੱਲ ਵਿਚਾਰਨ ਵਾਲੀ ਹੈ ਕਿ ਪੰਜਾਬ ਦੇ ਇਹ ਨੌਜਵਾਨ ਪੰਜਾਬ ਵਿਚ ਘਰ-ਘਾਟ ਹੁੰਦਿਆਂ ਵੀ ਇੰਝ ਵਿਦੇਸ਼ਾਂ ਵਿਚ ਕਿਉਂ ਰੁਲ ਰਹੇ ਹਨ?
ਖਬਰ ਲਿਖੇ ਜਾਣ ਤੱਕ ਚੈਨਲ ਵੱਲੋਂ ਸਿੱਧਾ ਪ੍ਰਸਾਰਣ ਜਾਰੀ ਸੀ।
Related Topics: Homeless Punjabi Youth, London, Sikh Channel, Southall