July 5, 2011 | By ਸਿੱਖ ਸਿਆਸਤ ਬਿਊਰੋ
ਲੰਡਨ (4 ਜੁਲਾਈ, 2011): ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਆਗੂ ਭਾਈ ਕੁਲਬੀਰ ਸਿੰਘ ਬੜਾਪਿੰਡ ਨੂੰ ਪੰਜਾਬ ਪੁਲੀਸ ਦੁਬਾਰਾ ਗ੍ਰਿਫਤਾਰ ਕਰਕੇ ਪੁਰਾਣੇ ਕੇਸ ਚਲਾਉਣ ਦੀਆਂ ਸਕੀਮਾਂ ਘੜ ਰਹੀ ਹੈ , ਜਦਕਿ ਉਹ ਅਮਰੀਕਾ ਅਤੇ ਪੰਜਾਬ ਦੀਆਂ ਜੇਹਲਾਂ ਵਿੱਚ ਪੰਦਰਾਂ ਸਾਲ ਗੁਜ਼ਾਰ ਚੁੱਕਾ ਹੈ ਜੋ ਕਿ ਉਮਰ ਕੈਦ ਤੋਂ ਵੀ ਜਿ਼ਆਦਾ ਹਨ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਪੰਜਾਬ ਪੁਲੀਸ ਦੀਆਂ ਕੁਚਾਲਾਂ ਦੀ ਨਿਖੇਧੀ ਕਰਦਿਆਂ ਦੁਨੀਆਂ ਭਰ ਦੀਆਂ ਸਿੱਖ ਸੰਸਥਾਂਵਾਂ ਨੂੰ ਇਸ ਦੇ ਵਿਆਪਕ ਵਿਰੋਧ ਦਾ ਸੱਦਾ ਦਿੱਤਾ ਗਿਆ ਹੈ । ਅਜਿਹਾ ਕਰਨਾ ਮਨੁੱਖੀ ਅਧਿਕਾਰਾਂ ਸਮੇਤ ,ਅਮਰੀਕਾ ਅਤੇ ਭਾਰਤੀ ਨਿਆਂਇਕ ਸਿਸਟਮ ਦਾ ਕਤਲ ਨਹੀਂ ਅਖਵਾਏਗਾ । ਦਲ ਵਲੋਂ ਇਸ ਸਬੰਧੀ ਇੰਗਲੈਂਡ ਦੇ ਅਮਰੀਕੀ ਸ਼ਰਫਤਖਾਨੇ ਅਤੇ ਸੰਯੁਕਤ ਰਾਸ਼ਟਰ ਨੂੰ ਸੂਚਿਤ ਕਰਦਿਆਂ ਪੰਜਾਬ ਪੁਲੀਸ ਦੇ ਘਟੀਆ ਮਨਸੂਬਿਆਂ ਖਿਲਾਫ ਅਵਾਜ਼ ਬੁਲੰਦ ਕੀਤੀ ਜਾਵੇਗੀ । ਦਲ ਵਲੋਂ ਵਿਦੇਸ਼ਾਂ ਵਿੱਚ ਸਥਾਪਤ ਸਮੂਹ ਸਿੱਖ ਸੰਸਥਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਮਰੀਕੀ ਸ਼ਰਾਫਤਖਾਨਿਆਂ ਨੂੰ ਇਸ ਬਾਰੇ ਜਾਣੂ ਕਰਵਾਇਆ ਜਾਵੇ । ਵਰਨਣਯੋਗ ਹੈ ਕਿ ਭਾਈ ਕੁਲਬੀਰ ਸਿੰਘ ਬੜਾਪਿੰਡ 1993 ਦੇ ਸ਼ੁਰੂ ਵਿੱਚ ਜਦ ਅਮਰੀਕਾ ਦੇ ਏਅਰਪੋਰਟ ਤੇ ਪੁੱਜਾ ਸੀ ਤਾਂ ਉਤਰਦੇ ਸਾਰ ਗ੍ਰਿਫਤਾਰ ਕਰ ਲਿਆ ਗਿਆ । ਅਮਰੀਕਾ ਵਿੱਚ ਪੰਜਾਬ ਪੁਲੀਸ ਵਲੋਂ ਗਿਆਰਾਂ ਕੇਸਾਂ ਵਿੱਚ ਹਾਵਾਲਗੀ ਮੰਗ ਿਗਈ ਸੀ । ਪਰ ਅਮਰੀਕਾ ਵਿੱਚ ਹੀ ਸਾਰੇ ਕੇਸ ਚਲਾਏ ਗਏ ਸਬੂਤਾਂ ਦੀ ਘਾਟ ਕਾਰਨ ਅੱਠ ਕੇਸਾਂ ਵਿੱਚੋਂ ਬਰੀ ਕਰ ਦਿੱਤਾ ਗਿਆ ,ਤਿੰਨ ਕੇਸਾਂ ਵਿੱਚ ਭਾਰਤ ਡਿਪੋਰਟ ਕੀਤਾ ਗਿਆ ਸੀ , ਉਕਤ ਤਿੰਨ ਕੇਸ ਪੰਜਾਬ ਵਿੱਚ ਬਰੀ ਹੋ ਗਿਆ ਚੁੱਕੇ । ਕੇਂਦਰ ਅਤੇ ਪੰਜਾਬ ਸਰਕਾਰ ਉਸ ਦਾ ਨਾਮ ਅਖੌਤੀ ਕਾਲੀ ਸੂਚੀ ਵਿੱਚੋਂ ਕੱਢ ਚੁੱਕੀ ਹੈ । ਪਰ ਬੀਤੇ ਦਿਨੀਂ ਪੰਜਾਬ ਪੁਲੀਸ ਨੇ ਉਸ ਨੂੰ ਦੁਬਾਰਾ ਗ੍ਰਿਫਤਾਰ ਕਰਨ ਦੀ ਅਮਰੀਕਾ ਸਰਕਾਰ ਤੋਂ ਇਜ਼ਾਜ਼ਤ ਮੰਗੀ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਜਥੇਬੰਦੀਆਂ ਨੂੰ ਅੰਤਰਾਸ਼ਟਰੀ ਮੰਚ ਤੇ ਇਹ ਸਵਾਲ ਉਠਾਉਣ ਲਈ ਆਖਿਆ ਗਿਆ ਹੈ ਕਿ ਕੀ ਬਰੀ ਹੋ ਚੁੱਕੇ ਕੇਸ ਦੁਬਾਰਾ ਚਲਾਏ ਜਾ ਸਕਦੇ ਸਨ । ਪੰਜਾਬ ਪੁਲੀਸ ਬਾਦਲ ਸਰਕਾਰ ਦੇ ਅਧੀਨ ਹੈ ਅਤ ਅਜਿਹਾ ਕਰਕੇ ਉਹ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਵਾਲੇ ਸ੍ਰ਼ੋਮਣੀ ਅਕਾਲੀ ਦਲ ਅੰਮ੍ਰਿਤਸਰ ( ਪੰਚ ਪ੍ਰਧਾਨੀ ) ਨੂੰ ਹੋਰ ਗਹਿਰੀ ਸੱਟ ਮਾਰਨ ਦੀ ਫਿਰਾਕ ਵਿੱਚ ਹੈ । ਭਾਈ ਬਿੱਟੂ ਨੂੰ ਬਾਦਲ ਸਰਕਾਰ ਨੇ ਪਿਛਲੇ 23 ਮਹੀਨਿਆਂ ਤੋਂ ਅੰਮ੍ਰਿਤਸਰ ਦੀ ਕੇਂਦਰੀ ਜੇਹਲ ਵਿੱਚ ਬੰਦ ਕੀਤਾ ਹੋਇਆ ਹੈ । ਜਦਕਿ ਐਡਵੋਕੇਟ ਸ੍ਰ, ਜਸਪਾਲ ਸੰਘ ਮੰਝਪੁਰ ਸਮੇਤ ਅਨੇਕਾਂ ਪਾਰਟੀ ਦੇ ਪ੍ਰਮੁੱਖ ਆਗੂਆਂ ਨੂੰ ਗ੍ਰਿਫਤਾਰ ਕਰਕੇ ਜੇਹਲਾਂ ਵਿੱਚ ਵਿੱਚ ਬੰਦ ਕਰੀ ਰੱਖਿਆ ।
Related Topics: Akali Dal Panch Pardhani