ਸਿੱਖ ਖਬਰਾਂ

ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਵਿਦਿਆਰਥੀ ਕਵੀ ਦਰਬਾਰ ਕਰਵਾਇਆ

October 11, 2019 | By

ਫਤਹਿਗੜ੍ਹ ਸਾਹਿਬ: ਸ਼੍ਰੀ ਗੁਰੁ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ (ਸ.ਗ.ਗ.ਸ.ਵ.ਯ), ਫਤਹਿਗੜ੍ਹ ਸਾਹਿਬ ਦੇ ਪੰਜਾਬੀ ਵਿਭਾਗ ਵਲੋਂ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਦਿਆਰਥੀ ਕਵੀ ਦਰਬਾਰ ਕਰਵਾੲਆਿ ਗਿਆ। ਇਸ ਵਿਚ ਅਦਾਰੇ ਦੇ ਉਪਕੁਲਪਤੀ ਡਾ. ਪ੍ਰਿਤਪਾਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਕਵੀ ਦਰਬਾਰ ਦੌਰਾਨ ਆਪਣੀ ਰਚਨਾ ਪੇਸ਼ ਕਰਦਾ ਹੋਇਆ ਇਕ ਵਿਦਿਆਰਥੀ ਕਵੀ

ਕਵੀ ਦਰਬਾਰ ਦੇ ਸ਼ੁਰੂ ਵਿਚ ਡੀਨ ਵਿਦਿਆਰਥੀ ਭਲਾਈ ਡਾ. ਸਿਕੰਦਰ ਸਿੰਘ ਨੇ ਅਦਾਰੇ ਦੇ ਉਪਕੁਲਪਤੀ, ਅਧਿਆਪਕਾਂ ਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਕਵੀ ਦਰਬਾਰ ਦਾ ਮੱੁਖ ਉਦੇਸ਼ ਵਿਦਿਆਰਥੀਆਂ ਦੀਆਂ ਸਿਰਜਣਾਤਮਕ ਰੁਚੀਆਂ ਨੂੰ ਪ੍ਰਫੁੱਲਤ ਕਰਨਾ ਹੈ।

ਕਵੀ ਦਰਬਾਰ ਦੌਰਾਨ ਹਾਜ਼ਰ ਸਰੋਤਿਆਂ ਦਾ ਇਕ ਦ੍ਰਿਸ਼

ਇਸ ਕਵੀ ਦਰਬਾਰ ਵਿਚ ਮਨਪ੍ਰੀਤ ਕੌਰ (ਅਰਥ ਸਾਸ਼ਤਰ ਵਿਭਾਗ) ਜਸਮੀਤ ਕੌਰ (ਫਿਜ਼ੀਓਥਰੈਪੀ ਵਿਭਾਗ) ਅਮਰਨਾਥ (ਕਾਮਰਸ ਵਿਭਾਗ) ਵਿਕਰਮ ਸਿੰਘ ਬਾਲੀ, ਤਰਨਦੀਪ ਸਿੰਘ, ਕਿਰਨਪ੍ਰੀਤ ਸਿੰਘ (ਪੰਜਾਬੀ ਵਿਭਾਗ) ਸਮਰਵਿਜੈ ਸਿੰਘ (ਫਜਿਕਸ ਵਿਭਾਗ) ਕਰਨਵੀਰ ਸਿੰਘ (ਮਕੈਨੀਕਲ ਵਿਭਾਗ) ਇੰਦਰਜੀਤ ਸਿੰਘ (ਐਜੁਕੇਸ਼ਨ ਵਿਭਾਗ) ਜਸਵਿੰਦਰਪਾਲ ਸਿੰਘ, ਪਵਨੀਤ ਕੌਰ (ਗਣਿਤ ਵਿਭਾਗ) ਹਰਸ਼ (ਸਮਾਜ ਵਿਗਿਆਨ ਵਿਭਾਗ) ਪ੍ਰਨੀਤ ਕੌਰ (ਅੰਗਰੇਜ਼ੀ ਵਿਭਾਗ) ਆਦਿ ਵਿਦਿਆਰਥੀ-ਕਵੀਆਂ ਨੇ ਭਾਗ ਲਿਆ।

ਇਸ ਸਮਾਗਮ ਦੇ ਅਖੀਰ ਵਿਚ ਡਾ. ਪ੍ਰਿਤਪਾਲ ਸਿੰਘ ਨੇ ਕਵੀ ਦਰਬਾਰ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜੋਕੇ ਪੁੰਜੀਵਾਦੀ ਦੌਰ ਵਿਚ ਕਵਿਤਾ ਜਿਹੀ ਸੂਖਮ ਕਲਾ ਨਾਲ ਜੁੜਨਾ ਸਾਡੇ ਲਈ ਚੰਗੀ ਗੱਲ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪੰਜਾਬੀ ਵਿਭਾਗ ਵਲੋਂ ਕਰਵਾਏ ਜਾਣ ਵਾਲੇ ਅਜਿਹੇ ਸਮਾਗਮਾਂ ਵਿਚ ਅਗਾਂਹ ਵੀ ਹਿੱਸੇ ਲੈਂਦੇ ਰਹਿਣ ਲਈ ਉਤਸ਼ਾਹਤ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,