3 ਜੂਨ ਦੀ ਰਾਤ ਨੂੰ ਜਿਸ ਤਰ੍ਹਾਂ ਦੁਸ਼ਮਣ ਤੇ ਹਮਲਾ ਕਰੀਦਾ ਇਸ ਤਰ੍ਹਾਂ ਫੌਜ ਨੇ ਗੁਰਦੁਆਰਾ ਬੇਰ ਸਾਹਿਬ ਦੇ ਪਿਛਲੇ ਪਾਸਿਓਂ ਹਮਲਾ ਕੀਤਾ, ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਟੈਂਕ ਲਾ ਦਿੱਤੇ ਗਏ। ਤਕਰੀਬਨ ਸਾਰੇ ਹੀ ਫੌਜੀ ਪੰਜਾਬ ਤੋਂ ਬਾਹਰ ਦੇ ਸਨ। ਇਕ ਅਫਸਰ ਸਪੀਕਰ ਵਿੱਚ ਬੋਲਿਆ “ਅਸੀਂ ਗੁਰਦੁਆਰਾ ਸਾਹਿਬ ਨੂੰ ਘੇਰਾ ਪਾ ਲਿਆ ਹੈ ਸੋ ਜੋ ਕੋਈ ਵੀ ਅੰਦਰ ਹੈ ਸਭ ਗੁਰਦੁਆਰਾ ਸਾਹਿਬ ਦੇ ਬਾਹਰ ਮੁੱਖ ਦਰਵਾਜ਼ੇ ਤੇ ਆ ਜਾਣ। ਕੋਈ ਵੀ ਕਮਰਾ ਬੰਦ ਨਹੀਂ ਕਰਨਾ, ਖੁੱਲੇ ਛੱਡ ਕੇ ਆ ਜਾਓ।”