1984 'ਚ ਸਿੱਖਾਂ ਦੀ ਸੋਚੀ-ਸਮਝੀ ਨਸਲਕੁਸ਼ੀ ਦੌਰਾਨ ਹਰਿਆਣਾ ਦੇ ਪਿੰਡ ਹੋਂਦ-ਚਿੱਲੜ (ਰਿਵਾੜੀ) ਅਤੇ ਗੁੜਗਾਓ-ਪਟੌਦੀ 'ਚ ਕੀਤੇ ਗਏ ਕਤਲੇਆਮ ਬਾਰੇ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਸ਼ੁੱਕਰਵਾਰ (22 ਨਵੰਬਰ ਨੂੰ) ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ। ਵਫਦ ਨੇ ਜਸਟਿਸ ਟੀ.ਪੀ. ਗਰਗ ਦੇ ਜਾਂਚ ਲੇਖੇ ਦੀ ਨਕਲ ਸੌਂਪਦੇ ਹੋਏ ਇਨਸਾਫ਼ ਲਈ ਹਰਿਆਣਾ ਸਰਕਾਰ ਕੋਲ ਇਹ ਮਸਲੇ ਚੁੱਕਣ ਦੀ ਮੰਗ ਕੀਤੀ।