
ਬੀਤੇ ਦਿਨੀਂ ਹੋਏ ਮਹਾਰਾਸ਼ਟਰ ਦੇ ਪਰਭਣੀ ਜ਼ਿਲ੍ਹੇ ਦੇ ਉਖਲਦ ਪਿੰਡ ਵਿਚ ਭੀੜ ਵੱਲੋਂ 3 ਨੌਜੁਆਨ ਸਿੱਖਾਂ ਦੀ ਕੁਟਮਾਰ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨਿੰਦਾ ਕੀਤੀ ਹੈ।
ਸਾਲ 2014 ਤੋਂ ਭਾਰਤੀ ਉਪਮਹਾਂਦੀਪ ਦੀ ਸੱਤਾ ਉੱਤੇ ਕਾਬਜ਼ ਭਾਰਤੀ ਜਨਤਾ ਪਾਰਟੀ ਦੇ ਸੱਤਾ ਦੇ ਕਿਲ੍ਹੇ ਵਿਚ ਪਹਿਲੀ ਵਾਰ ਟਕਾ ਕੇ ਪਾੜ ਪਿਆ ਹੈ। ਮਹਾਂਰਾਸ਼ਟਰ ਵਿਚ ਗਣਿਤ ਦੀ ਖੇਡ ਜਿਸ ਹੱਦ ਤੱਕ ਜਾ ਕੇ ਭਾਜਪਾ ਨੇ ਖੇਡਣੀ ਚਾਹੀ ਅਤੇ ਜਿਵੇਂ ਦੀ ਹਾਰ ਦਾ ਇਸ ਨੂੰ ਮੂੰਹ ਵੇਖਣਾ ਪਿਆ ਹੈ ਉਹ ਯਕੀਨਨ ਹੀ ਭਾਜਪਾ ਲਈ ਵੱਡਾ ਝਟਕਾ ਹੈ।
ਮੁੰਬਈ: ਮਹਾਰਾਸ਼ਟਰ ਵਿਚ ਮਰਾਠਾ ਭਾਈਚਾਰੇ ਵਲੋਂ ਨੌਕਰੀਆਂ ਅਤੇ ਸਿੱਖਿਆ ਦੇ ਖੇਤਰ ਵਿਚ ਰਾਖਵੇਂਕਰਨ ਲਈ ਚੱਲ ਰਿਹਾ ਅੰਦੋਲਨ ਬੀਤੇ ਕਲ੍ਹ ਹਿੰਸਕ ਰੂਪ ਧਾਰ ਗਿਆ। ਮਹਾਰਾਸ਼ਟਰ ਦੇ ...
ਮੁੰਬਈ: ਮਹਾਰਾਸ਼ਟਰ ਵਿਚ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਜਾ ਰਿਹਾ ਸੰਘਰਸ਼ ਬੀਤੇ ਕੱਲ੍ਹ ਸਰਕਾਰ ਵਲੋਂ ਬਹੁਤੀਆਂ ਮੰਗਾਂ ਮੰਨ ਲਏ ਜਾਣ ਦਾ ਲਿਖਤੀ ...
ਸਿੱਖ ਇਤਿਹਾਸ ਅੰਦਰ ਪਾਏ ਜਾ ਰਹੇ ਰਲੇ ਨੂੰ ਖਤਮ ਕਰਨ ਲਈ ਸਿੱਖ ਇਤਿਹਾਸ ਨਵੇਂ ਸਿਰਿਓਂ ਲਿਖਵਾਉਣ ਦੇ ਦਾਅਵੇ ਕਰ ਰਹੀ ਸ਼੍ਰੋਮਣੀ ਕਮੇਟੀ ਤਾਂ ਸ਼ਾਇਦ ਕਿਧਰੇ ਅਜੇ ਵੀ ਜਕੋਤੱਕੀ ਵਿੱਚ ਹੀ ਹੈ ਪਰ ਮਹਾਰਾਸ਼ਟਰ ਸਟੇਟ ਬਿਊਰੋ ਆਫ ਟੈਕਸਟ ਬੁੱਕ ਪਬਲੀਕੇਸ਼ਨਜ ਪੂਨੇ ਨੇ ਇੱਕ ਨਵਾਂ ਅਧਿਆਏ ਸ਼ਾਮਲ ਕਰਦਿਆਂ ਪੰਜਾਬ ਅਤੇ ਸਿੱਖਾਂ ਪ੍ਰਤੀ ਜ਼ਹਿਰ ਉਗਲਣ ਦਾ ਕਾਰਜ ਅੰਜਾਮ ਵੀ ਦੇ ਦਿੱਤਾ ਹੈ। ਬੋਰਡ ਦੀ 9ਵੀ ਜਮਾਤ ਦੀ ‘ਇਤਿਹਾਸ ਤੇ ਰਾਜਨੀਤੀ’ ਵਿਸ਼ੇ ਦੀ ਮਰਾਠੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਛਾਪੀ ਕਿਤਾਬ ਅੰਦਰ "ਅਪਰੇਸ਼ਨ ਬਲਿਊ ਸਟਾਰ" ਨੂੰ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ਕੰਪਲੈਕਸ ‘ਚ "ਦਹਿਸ਼ਤਗਰਦ" ਬਾਹਰ ਕੱਢਣ ਦੀ ਕਾਰਵਾਈ ਦੱਸਿਆ ਹੈ।