
May 15, 2023
ਸੋਸ਼ਲ ਮੀਡੀਆ ਅਤੇ ਜ਼ਮੀਨੀ ਹਕੀਕਤ ਵਿੱਚ ਵੱਡਾ ਪਾੜਾ ਹੈ ਕਿਉਂਕਿ ਸੋਸ਼ਲ ਮੀਡੀਆ 'ਤੇ ਸਾਰੇ ਅਸਲ ਵੋਟਰ ਨਹੀਂ ਹਨ। ਸੋਸ਼ਲ ਮੀਡੀਆ ਦੀ ਰਾਏ ਜਲੰਧਰ ਲੋਕਸਭਾ ਦੀ ਸੀਟ ਲਈ ਕਾਂਗਰਸ ਨੂੰ ਜਿੱਤ ਦਿਵਾ ਰਹੀ ਸੀ ਪਰ ਜ਼ਮੀਨ ਹਕੀਕਤ ਵੱਖਰੀ ਸਾਬਤ ਹੋਈ।
ਪੱਛਮੀ ਗੜਬੜ ਉੱਤਰ-ਪੂਰਬੀ ਭਾਰਤ ਲਈ ਮੀਂਹ ਅਤੇ ਬਰਫਬਾਰੀ ਲੈ ਕੇ ਆਉਂਦੀਆਂ ਹਨ। ਇਨ੍ਹਾਂ ਦੀ ਬਾਰੰਬਾਰਤਾ ਅਤੇ ਸੁਭਾਅ ਇਸ ਖਿੱਤੇ ਦਾ ਵਾਤਾਵਰਣ, ਸਮਾਜਿਕ-ਆਰਥਿਕ, ਮਨੁੱਖੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ।
ਪਾਣੀ ਜੀਵਨ ਦੀ ਮੁੱਢਲੀ ਇਕਾਈ ਹੈ। ਮਨੁੱਖ ਦੀ ਹਰ ਗਤੀਵਿਧੀ ਪਾਣੀ ਤੇ ਨਿਰਭਰ ਕਰਦੀ ਹੈ। ਮਨੁੱਖ ਨੇ ਆਪਣਾ ਰਹਿਣ ਬਸੇਰਾ ਮੁੱਢ ਤੋਂ ਹੀ ਪਾਣੀ ਦੇ ਸਰੋਤ ਨੇੜੇ ਵਸਾਇਆ ਹੈ। ਸਾਰੇ ਕੁਦਰਤੀ ਸਰੋਤਾਂ ਵਿੱਚੋਂ ਪਾਣੀ ਸਰਵੋਤਮ ਸਾਧਨ ਹੈ। ਲੋੜ ਤੋਂ ਵੱਧ ਵਰਤੋਂ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਘੱਟ ਰਿਹਾ ਹੈ। ਪੰਜਾਬ ਦੇ 150 ਬਲਾਕਾਂ ਵਿੱਚੋਂ 117 ਬਲਾਕ ਅਤਿ ਸ਼ੌਸ਼ਿਤ ਦਰਜੇ ਵਿੱਚ ਆਉਂਦੇ ਹਨ।
ਇੱਕ ਗੈਰ ਪੰਜਾਬੀ ਬੀਬੀ ਦੁਆਰਾ ਆਪਣਾ ਮੂੰਹ ਰੰਗ ਕੇ ਦਰਬਾਰ ਸਾਹਿਬ ਵਿਚ ਜਾਣ ਦੀ ਕੋਸ਼ਿਸ਼ ਕਰਨ ਦਾ ਮਸਲਾ ਸੋਸ਼ਲ ਮੀਡੀਆ ਅਤੇ ਇੰਡਿਅਨ ਮੁੱਖ ਧਾਰਾ ਮੀਡੀਆ ਵਿੱਚ ਲਗਾਤਾਰ ਦਿਖਾਇਆ ਅਤੇ ਪ੍ਰਚਾਰਿਆ ਜਾ ਰਿਹਾ ਹੈ। ਇਸ ਮਸਲੇ ਉਤੇ ਲਗਾਤਰ ਲੋਕਾਂ ਵਲੋਂ ਆਪਣੇ ਵਿਚਾਰ ਦਿੱਤੇ ਜਾ ਰਹੇ ਹਨ ਅਤੇ ਇੱਕ ਦੂਜੇ ਉਤੇ ਇਲਜ਼ਾਮਬਾਜ਼ੀ ਚੱਲ ਰਹੀ ਹੈ।
ਕੁਝ ਦਿਨ ਪਹਿਲਾਂ ਸਿੱਖ ਨਾਵਾਂ ਵਾਲੇ ਜਾਅਲੀ ਖਾਤਿਆਂ ਬਾਰੇ ਲਿਖਿਆ ਸੀ। ਸੋਚਿਆ ਸੀ ਕਿ ਅਗਲੇ ਦਿਨ ਬੇਨਾਮੀ ਸਫਿਆਂ ਬਾਰੇ ਮੁੱਢਲੀ ਗੱਲ ਸਾਂਝੀ ਕਰਾਂਗਾ। ਪਰ ਉਸ ਦਿਨ ਜਦੋਂ ਸਿੱਖ ਸਿਆਸਤ ਦੇ ਸਫੇ ਉੱਤੇ ਇਕ ਟਿੱਪਣੀ ਵੇਖੀ ਤਾਂ ਉਸ ਪਿੱਛੇ ਛਿਪੇ ਵਰਤਾਰੇ ਬਾਰੇ ਗੱਲ ਸਾਂਝੀ ਕਰਨ ਦਾ ਵਿਚਾਰ ਬਣਿਆ ਹੈ।
ਪੱਤਰਕਾਰਾਂ ਤੇ ਰੋਕਾਂ ਲਗਾ ਤੇ ਛਾਪੇਮਾਰੀ ਕਰਕੇ ਤੱਥ ਤੇ ਸੱਚ ਦਬਾਉਣ ਦੀ ਕੋਸ਼ਿਸ਼ ਬਾਰੇ ਇਕ ਲੇਖਾ
ਭਾਰਤ ਕਣਕ ਦੀ ਪੈਦਾਵਾਰ ਵਿਚ ਦੁਨੀਆਂ ਵਿੱਚੋਂ ਦੂਜੇ ਨੰਬਰ 'ਤੇ ਹੈ। ਦੁਨੀਆਂ ਦੀ ਕੁੱਲ ਕਣਕ ਦੀ ਪੈਦਾਵਾਰ 77.9 ਕਰੋੜ ਟਨ ਹੈ। ਕਣਕ ਦੀ ਪੈਦਾਵਾਰ ਵਿੱਚ ਪਹਿਲੇ ਨੰਬਰ 'ਤੇ ਰਹਿਣ ਵਾਲੇ ਚੀਨ ਦੀ ਕੁੱਲ ਪੈਦਾਵਾਰ13.42 ਕਰੋੜ ਟਨ ਹੈ ਅਤੇ ਤੀਜੇ ਨੰਬਰ ਉਤੇ ਆਉਣ ਵਾਲੇ ਰੂਸ ਦੀ ਪੈਦਾਵਾਰ 8.6 ਕਰੋੜ ਟਨ ਹੈ।
ਪੰਥ ਸੇਵਕ ਸਖਸ਼ੀਅਤਾਂ ਵੱਲੋਂ ਬੀਤੇ ਸਮੇਂ ਤੋਂ ਉੱਸਰ ਰਹੇ ਹਾਲਾਤ ਬਾਰੇ ਆਪਣੇ ਬਿਆਨਾਂ ਵਿਚ ਲਗਾਤਾਰ ਤਾੜਨਾ ਕੀਤੀ ਜਾ ਰਹੀ ਸੀ ਤੇ ਦੱਸਿਆ ਜਾ ਰਿਹਾ ਸੀ ਹਾਲਾਤ ਕੀ ਹਨ ਤੇ ਗੱਲ ਕਿਸ ਪਾਸੇ ਜਾ ਰਹੀ ਹੈ।
ਇਕ ਰਿਪੋਰਟ ਮੁਤਾਬਕ ਫਰਵਰੀ 2023 ਦਾ ਤਾਪਮਾਨ ਸਧਾਰਨ ਤਾਪਮਾਨ ਨਾਲੋਂ 7 ਡਿਗਰੀ ਸੈਲਸੀਅਸ ਤੋਂ 11 ਡਿਗਰੀ ਸੈਲਸੀਅਸ ਵੱਧ ਰਿਹਾ, ਔਸਤਨ ਤਾਪਮਾਨ ਤਕਰੀਬਨ 29 ਡਿਗਰੀ ਰਿਹਾ। ਭਾਰਤੀ ਮੌਸਮ ਵਿਭਾਗ ਮੁਤਾਬਕ ਸਾਲ 1901, ਜਦ ਤੋਂ ਤਾਪਮਾਨ ਦਾ ਰਿਕਾਰਡ ਰੱਖਿਆ ਜਾ ਰਿਹਾ, ਤੋਂ ਹੁਣ ਤੱਕ ਸਭ ਤੋਂ ਵੱਧ ਗਰਮ ਫਰਵਰੀ ਰਹੀ।
ਲੰਘੇ ਨਵੰਬਰ ਦੇ ਅੱਧ ਵਿੱਚ ਜਦੋਂ ਫਿਲਮ 'ਦਾਸਤਾਨ-ਏ-ਸਰਹੰਦ' ਦੀ ਝਲਕ ਤੇ ਇਸ ਦਾ ਇਸ਼ਤਿਹਾਰ ਬਿਜਲ ਸੱਥ (ਸੋਸ਼ਲ ਮੀਡੀਆ) ਰਾਹੀਂ ਸਿੱਖ ਸੰਗਤ ਦੇ ਧਿਆਨ 'ਚ ਆਇਆ ਤਾਂ ਉਦੋਂ ਹੀ ਫਿਲਮ ਦਾ ਵਿਰੋਧ ਸ਼ੁਰੂ ਹੋ ਗਿਆ।
Next Page »