ਕਵਿਤਾ

ਕਦ ਤੀਰਾਂ ਨਾਲ ਹੋਊਂ ਰਵਾਨਾ….

June 6, 2023 | By

ਫਿਕਰਾਂ ਦੀ ਦਲਦਲ ਵਿੱਚ ਬਾਬਾ
ਕਦ ਉੱਗਣਾ ਸੋਹਣੇ ਕਮਲਾਂ ਨੇ,

ਕਦ ਮੁੱਕਣੇ ਫੋਕੇ ਜ਼ਿਕਰ ਏ ਮੇਰੇ
ਕਦ ਜੰਮਣਾਂ ਮੇਰਿਆਂ ਅਮਲਾਂ ਨੇ
ਕਦ ਏ ਕਹਿਣੀ ਹੋਊਗੀ ਕਰਨੀ
ਕਦ ਕਰਨੀ ਖਾਲਸ ਹੋ ਜਾਣੀ,

ਕਦ ਮੈਂ ਸੁਰਤ ਦਾ ਖੇਡਾ ਸਮਝੂੰ
ਕਦ ਅਕਲ ਮੇਰੀ ਏ ਮੋਅ ਜਾਣੀ
ਕਦ ਮੈਂ ਸੀਸ ਦਾ ਮੋਹ ਤਿਆਗਣਾ
ਕਦ ਅਰਪਣ ਅਪਣਾ ਆਪ ਕਰਾਂਗਾ,

ਕਦ ਹੱਥ ਵਿੱਚ ਮੇਰੇ ਤੇਗ ਹੋਊਗੀ
ਕਦ ਹਰ ਸਾਂਹ ਨਾਲ ਜਾਪ ਕਰਾਂਗਾ
ਕਦ ਚਮਕੌਰ ਚ ਜੌਹਰ ਵਖਾਉਣੇ
ਕਦ ਮਾਛੀਵਾੜੇ ਹੋਊ ਸ਼ੁਕਰਾਨਾ
ਕਦ ਸਰਹਿੰਦ ਚ ਪਾਊਂ ਸ਼ਹੀਦੀ
ਕਦ ਤੀਰਾਂ ਨਾਲ ਹੋਊਂ ਰਵਾਨਾ
ਕਦ ਤੀਰਾਂ ਨਾਲ ਹੋਊਂ ਰਵਾਨਾ….

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,