ਸਿੱਖ ਜਥਾ ਮਾਲਵਾ ਵੱਲੋਂ ਗੁਰਦੁਆਰਾ ਸਿੰਘ ਸਭਾ ਸੰਗਰੂਰ ਦੇ ਸਹਿਯੋਗ ਨਾਲ ਸਰਹਿੰਦ ਫਤਿਹ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਜਾ ਰਿਹਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਦੇ ਮਾਮਲੇ ਨੂੰ ਪੰਥਕ ਨਜ਼ਰੀਏ ਤੋਂ ਵੇਖਣ ਦੀ ਲੋੜ ਮਹਿਸੂਸ ਕਰਦਿਆਂ ਪੰਥਕ ਰਵਾਇਤ ਅਤੇ ਸਾਡੀਆਂ ਬਣਦੀਆਂ ਜਿੰਮੇਵਾਰੀਆਂ ਸਬੰਧੀ 'ਸਿੱਖ ਜਥਾ ਮਾਲਵਾ' ਵੱਲੋਂ ਇੱਕ ਸੰਖੇਪ ਖਰੜਾ ਜਾਰੀ ਕੀਤਾ ਗਿਆ ਹੈ। ਇਹ ਖਰੜਾ ਗੁਰਦੁਆਰਾ ਸਿੰਘ ਸਭਾ ਸੰਗਰੂਰ ਵਿਖੇ 3 ਅਪ੍ਰੈਲ ਦੀ ਸ਼ਾਮ ਨੂੰ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਤੋਂ ਬਾਅਦ ਗੁਰੂ ਦਾ ਓਟ ਆਸਰਾ ਲੈ ਕੇ ਜਾਰੀ ਕੀਤਾ ਗਿਆ।
ਅੱਖਾਂ 'ਤੇ ਪੱਟੀ ਬੰਨ੍ਹ ਕੇ ਅਤੇ ਹੱਥ ਵਿੱਚ ਤੱਕੜੀ ਫੜਦਿਆਂ ਭਾਵੇਂ ਇਹ ਵਿਖਾਇਆ ਜਾਂਦਾ ਹੈ ਕਿ ਇਸ ਮੁਲਕ ਦੀਆਂ ਅਦਾਲਤਾਂ ਬਿਨਾਂ ਕਿਸੇ ਭੇਦਭਾਵ ਦੇ ਇਨਸਾਫ ਕਰਦੀਆਂ ਹਨ ਪਰ ਅਸਲੀਅਤ ਇਸ ਤੋਂ ਕੋਹਾਂ ਦੂਰ ਹੈ। ਅੱਖਾਂ 'ਤੇ ਪੱਟੀ ਬੰਨਣ ਦਾ ਬਸ ਪਰਦਾ ਹੀ ਹੈ ਜਾਂ ਸ਼ਾਇਦ ਉਹ ਵੀ ਨਹੀਂ ਰਿਹਾ ਅਤੇ ਤੱਕੜੀ ਦੇ ਪਾਲੜੇ ਹੁਣ ਜੇਕਰ ਸਹੀ ਹਨ
ਮੂਲ ਰੂਪ ਵਿਚ ਉਪਰਾਲਾ ਸੀ ਉਨ੍ਹਾਂ ਚਸ਼ਮਦੀਦ ਗਵਾਹਾਂ ਨੂੰ ਮਿਲਣ ਦਾ ਤੇ ਉਨ੍ਹਾਂ ਦੇ ਬਿਆਨਾਂ ਦੀ ਪਰਦੇਕਾਰੀ ਕਰ ਕੇ ਜਾਂ ਅਵਾਜ ਰੂਪ ਵਿਚ ਸਾਂਭਣ ਦਾ ਜਿਨ੍ਹਾਂ ਨੇ ਜੂਨ 1984 ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਾਲ ਹੋਰ ਗੁਰਦੁਆਰਿਆਂ ਉੱਤੇ ਹੋਏ ਫੌਜੀ ਹਮਲਿਆਂ ਨੂੰ ਅੱਖੀਂ ਵੇਖਿਆ ਹੰਢਾਇਆ ਸੀ। ਜਿਕਰਯੋਗ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਅਕਾਲ ਤਖਤ ਸਾਹਿਬ ਤੋਂ ਬਿਨਾਂ ਵੀ ਬਹੁਤ ਸਾਰੇ ਹੋਰ ਗੁਰਦੁਆਰਿਆਂ ਉੱਤੇ ਭਾਰਤੀ ਫੌਜ ਨੇ ਹਮਲਾ ਕੀਤਾ ਪਰ ਇਸ ਗੱਲ ਦਾ ਕੋਈ ਪ੍ਰਮਾਣਿਕ ਸਰੋਤ ਨਾ ਹੋਣ ਕਰਕੇ ਅਤੇ ਇਹ ਸਾਰੀ ਜਾਣਕਾਰੀ ਕਿਸੇ ਇੱਕ ਥਾਂ ਇਕੱਠੀ ਨਾ ਹੋਣ ਕਰਕੇ ਇਹ ਪੱਖ ਅਣਗੌਲਿਆ ਹੀ ਰਿਹਾ।
26 ਜੂਨ ਤੋਂ 4 ਜੁਲਾਈ ਤੱਕ ਬਹੁਤ ਸਖਸ਼ੀਅਤਾਂ ਪਿੰਡ ਜੌਲੀਆਂ ਵਿਖੇ ਆਈਆਂ ਜਿਨ੍ਹਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਬੀਬੀ ਜਗੀਰ ਕੌਰ ਵੀ ਹਨ। ਇਸ ਤੋਂ ਇਲਾਵਾ ਇਨ੍ਹਾਂ ਦਿਨਾਂ ਵਿੱਚ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਅਤੇ ਪ੍ਰਸ਼ਾਸ਼ਨ ਨਾਲ ਤਾਲਮੇਲ ਕਰਨ ਲਈ ਜੋ 6 ਮੈਂਬਰੀ ਕਮੇਟੀ ਬਣਾਈ ਗਈ ਸੀ, ਉਹ ਲਗਾਤਾਰ ਪ੍ਰਸ਼ਾਸ਼ਨ ਨਾਲ ਸੰਪਰਕ ਵਿੱਚ ਰਹੀ ਅਤੇ ਉਸ ਨੇ ਪ੍ਰਸ਼ਾਸ਼ਨ ਦੀ ਸਾਰੀ ਕਾਰਵਾਈ ਨੂੰ ਬੜੀ ਨੇੜਿਉਂ ਵੇਖਿਆ। 27 ਜੂਨ ਤੋਂ 4 ਜੁਲਾਈ ਤੱਕ 'ਮਾਲਵਾ ਸਿੱਖ ਜਥਾ-ਸੰਗਰੂਰ' ਵੱਲੋਂ ਸਿੱਖ ਰਵਾਇਤ ਅਨੁਸਾਰ ਅੱਗੇ ਦੀ ਕਾਰਵਾਈ ਮਤਿਆਂ ਦੇ ਰੂਪ ਵਿਚ ਸਿੱਖ ਜਥੇਬੰਦੀਆਂ ਨਾਲ ਲਗਾਤਾਰ ਲੰਮੀਆਂ ਵਿਚਾਰਾਂ ਅਤੇ ਸਹਿਮਤੀ ਨਾਲ ਵਿਉੰਤੀ ਗਈ ਸੀ।
ਇਕ ਵਾਰ ਫਿਰ ਕਰੋਨਾ ਮਹਾਂਮਾਰੀ ਦੀ ਚਰਚਾ ਜੋਰਾਂ ‘ਤੇ ਹੈ। ਰੋਜ਼ਾਨਾਂ ਅਖਬਾਰਾਂ ਵਿੱਚ ਵੱਡੇ ਮੋਟੇ ਅੱਖਰਾਂ ਵਿੱਚ ਕਰੋਨਾਂ ਕਾਰਨ ਹੋ ਰਹੀਆਂ ਮੌਤਾਂ ਦਾ ਜਿਕਰ ਆ ਰਿਹਾ ਹੈ, ਸਿਵਿਆਂ ਵਿੱਚ ਮ੍ਰਿਤਕਾਂ ਦੀਆਂ ਦੇਹਾਂ ਦੀਆਂ ਕਤਾਰਾਂ ਅਤੇ ਸਸਕਾਰ ਵੇਲੇ ਦੀਆਂ ਤਸਵੀਰਾਂ ਛਪ ਰਹੀਆਂ ਹਨ। ਲੋਕ ਆਪਣੇ ਪਿਆਰਿਆਂ ਨੂੰ ਜਾਂਦੇ ਵੇਖ ਰਹੇ ਹਨ ਅਤੇ ਇਕ ਵਾਰ ਫਿਰ ਸਮੂਹਿਕ ਰੂਪ ਵਿੱਚ ਲੋਕ ਮੌਤ ਨੂੰ ਬਹੁਤ ਨੇੜਿਓਂ ਮਹਿਸੂਸ ਕਰ ਰਹੇ ਹਨ।
ਬਿਜਲ ਸੱਥ (ਸੋਸ਼ਲ ਮੀਡੀਆ) ਉੱਤੇ ਤਟਫਟ ਪ੍ਰੀਕਿਰਿਆ ਦੇਣ ਦਾ ਅਮਲ ਦਿਨ ਪਰ ਦਿਨ ਵੱਧ ਰਿਹਾ ਹੈ। ਇਸ ਕਾਹਲ ਵਿੱਚ ਮਨੁੱਖ ਸਹੀ ਗਲਤ ਦੀ ਪੁਸ਼ਟੀ ਕਰਨ ਦੀ ਉਡੀਕ ਨਹੀਂ ਕਰ ਪਾਉਂਦਾ ਅਤੇ ਬਿਨ੍ਹਾਂ ਵਿਚਾਰੇ ਕਿਸੇ ਬਹੁਤ ਸੰਜੀਦਾ ਮਸਲੇ ਉੱਤੇ ਕੋਈ ਵੀ ਹਲਕੀ ਟਿੱਪਣੀ ਕਰ ਦਿੰਦਾ ਹੈ ਜਾ ਸਮੇਂ ਅਤੇ ਹਲਾਤਾਂ ਨੂੰ ਨਾ ਸਮਝਦਿਆਂ ਵਕਤ ਤੋਂ ਪਹਿਲਾਂ ਨਿੱਜੀ ਤੌਰ ਉੱਤੇ ਕਰਨ ਵਾਲੀ ਗੱਲ ਦੀਆਂ ਬਹਿਸਾਂ ਵੀ ਜਨਤਕ ਤੌਰ ‘ਤੇ ਕਰਨ ਲੱਗ ਜਾਂਦਾ ਹੈ। ਇਸ ਰਫਤਾਰ ਕਾਰਨ ਹੀ ਲਗਾਤਾਰ ਹਾਂ-ਪੱਖੀ ਪ੍ਰਚਾਰ ਦੀ ਥਾਂ ਨਾ-ਪੱਖੀ ਪ੍ਰਚਾਰ ਜ਼ੋਰ ਫੜਦਾ ਜਾ ਰਿਹਾ ਹੈ।
ਸਮੇਂ ਸਮੇਂ ਉੱਤੇ ਇੰਡੀਆ ਦੇ ਮੌਜੂਦਾ ਪ੍ਰਬੰਧਕੀ ਢਾਂਚੇ ਬਾਬਤ ਸਵਾਲ ਖੜੇ ਹੁੰਦੇ ਰਹੇ ਹਨ ਕਿ ਇਹ ਬਰਾਬਰਤਾ ਵਾਲਾ ਰਾਜ ਪ੍ਰਬੰਧ ਨਹੀਂ ਹੈ ਸਗੋਂ ਸਾਮਰਾਜੀ ਹੈ, ...
ਮਹਿਜ ਮਸਲਿਆਂ ਨੂੰ ਨਜਿੱਠਣ ਦੀ ਬਜਾਏ ਉਨ੍ਹਾਂ ਮਸਲਿਆਂ ਨੂੰ ਪੈਦਾ ਕਰਨ ਵਾਲੇ ਹਾਲਾਤ ਨੂੰ ਮੁਖਾਤਿਬ ਹੋਣ ਦੀ ਪਹੁੰਚ ਅਪਣਾਈ ਜਾਵੇ ਲੜਾਈ ਕੁਝ ਰਿਆਇਤਾਂ ਜਾਂ ਸਹੂਲਤਾਂ ਹਾਸਲ ਕਰਨ ਦੀ ਬਜਾਏ ਸਵੈਨਿਰਣਾ ਕਰਨ ਦੀ ਅਜ਼ਾਦੀ ਦਾ ਹੱਕ ਹਾਸਲ ਕਰਨ ਦੇ ਤੌਰ ਤੇ ਲੜੀ ਜਾਣੀ ਚਾਹੀਦੀ ਹੈ
ਪੰਜਾਬ ਦੀ ਸਿਆਸਤ ਵਿੱਚ ਪਿਛਲੇ ਕੁਝ ਸਮੇਂ ਤੋਂ ਹੋ ਰਹੀਆਂ ਸਰਗਰਮੀਆਂ ਅਤੇ ਵਾਪਰ ਰਹੀਆਂ ਘਟਨਾਵਾਂ ਨੂੰ ਜੇਕਰ ਇਕੱਠੇ ਰੱਖ ਕੇ ਵੇਖਿਆ ਜਾਵੇ ਤਾਂ ਪੰਜਾਬ ...
Next Page »