ਲੇਖ » ਸਿੱਖ ਖਬਰਾਂ

ਵਿਵਾਦਤ ਫਿਲਮ ‘ਦਾਸਤਾਨ-ਏ-ਸਰਹਿੰਦ’ ਦਾ ਮਾਮਲਾ – ਕੁਝ ਅਹਿਮ ਨੁਕਤੇ

December 1, 2022 | By

ਸਿੱਖੀ ਵਿੱਚ ਗੁਰੂ ਸਾਹਿਬਾਨ ਦੀਆਂ ਮਨੋਕਲਪਿਤ ਫੋਟੋਆਂ ਆਦਿ ਦੀ ਬਿਲਕੁਲ ਮਨਾਹੀ ਹੈ। ਸਿੱਖ ਕੇਵਲ ਸ਼ਬਦ ਦਾ ਹੀ ਪੁਜਾਰੀ ਹੈ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ ਅਨੁਸਾਰ,  ਗੁਰੂ ਸਾਹਿਬਾਨ ਦੀਆਂ ਮਨੋਕਲਪਿਤ ਤਸਵੀਰਾ ਬਨਾਕੇ ਬਿਪਰਵਾਦ ਅਤੇ ਡੇਰਾਵਾਦ ਲੋਕਾਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਅਗਿਆਨਤਾ ਦੇ ਖੂਹ ਵਿੱਚ ਸੁੱਟਿਆ ਜਾ ਰਿਹਾ ਹੈ। ਗੁਰਮਤਿ ਮਾਰਗ’ ਗੁਰ-ਸ਼ਬਦ ਅਤੇ ਗੁਰੂ-ਆਸ਼ੇ ਨੂੰ ਜੀਵਨ ਅਮਲ ਵਿੱਚ ਧਾਰਨ ਕਰਨ ਦਾ ਪੰਧ ਹੈ। ਖਾਲਸਾਈ ਸਿਧਾਤਾਂ ਤੇ ਰਵਾਇਤਾਂ ਵਿੱਚ ਗੁਰੂ-ਜੋਤਿ ਦੇ ਪ੍ਰਗਟਾਵੇ ਦੀ ਚਿੱਤਰਤ ਜਾਂ ਨਾਟਕੀ ਪੇਸ਼ਕਾਰੀ ਕਰਨ ਦੀ ਸਖਤ ਮਨਾਹੀ ਹੈ, ਕਿਉਂਕਿ ਅਜਿਹੀ ਪੇਸ਼ਕਾਰੀ ਗੁਰਮਤਿ ਦਾ ਮਾਰਗ ਨਹੀਂ, ਬਿਪਰਨ ਕੀ ਰੀਤ ਹੈ। ਇਸੇ ਲਈ ਹੀ ਖਾਲਸਾਈ ਰਿਵਾਇਤ ਵਿੱਚ ਗੁਰੂ ਸਾਹਿਬਾਨ, ਗੁਰੂ ਸਾਹਿਬਾਨ ਦੇ ਮਾਤਾ-ਪਿਤਾ, ਗੁਰੂ ਕੇ ਮਹਿਲਾਂ, ਸਾਹਿਬਜ਼ਾਦਿਆਂ, ਗੁਰੂ ਜੀਵਨ ਨਾਲ ਸੰਬੰਧਤ ਮਹਾਨ ਗੁਰਸਿੱਖਾਂ ਅਤੇ ਸਿੱਖ ਸ਼ਹੀਦਾਂ ਦੀਆਂ ਨਕਲਾਂ ਉਤਾਰਨ ਅਤੇ ਉਹਨਾਂ ਦੇ ਸਵਾਂਗ ਰਚਣ ਦੀ ਆਗਿਆ ਨਹੀਂ ਹੈ।

ਗੁਰੂ ਸਾਹਿਬਾਨ ਦੀਆਂ ਮਨੋਕਲਪਤ ਤਸਵੀਰਾਂ ਦਾ ਪ੍ਰਚਲਨ ਵੀ ਸਿੱਖਾਂ ਵਿੱਚ ਬੁਤਪ੍ਰਸਤੀ ਦੇ ਕੁਰਾਹੇ ਦਾ ਆਧਾਰ ਬਣਦਾ ਜਾ ਰਿਹਾ ਹੈ। ਜਿਸ ਦਾ ਅਗਲਾ ਪੜਾਅ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦਾ ਨਾਟਕੀ ਚਿਤਰਣ ਕਰਦੀਆਂ ਫਿਲਮਾਂ ਦੇ ਰੂਪ ਵਿੱਚ ਸਾਹਮਣੇ ਆਇਆ ਹੈ।

 ਸਾਹਿਬਜ਼ਾਦਿਆਂ ਦਾ ਸਵਾਗ ਰਚਾਉਦੀਂ ਵਿਵਾਦਤ ਫਿਲਮ ‘ਦਾਸਤਾਨ-ਏ-ਸਰਹਿੰਦ’ ਦੇ ਮਾਮਲੇ ਵਿਚ ਨੌਜਵਾਨ ਲੇਖਕ ਸ. ਮਲਕੀਤ ਸਿੰਘ ਭਵਾਨੀਗੜ੍ਹ (ਸਿੱਖ ਜਥਾ ਮਾਲਵਾ) ਨੇ ਕੁਝ ਅਹਿਮ ਨੁਕਤੇ ਸਾਂਝੇ ਕੀਤੇ ਹਨ ਜੋ ਅਸੀਂ ਇੱਥੇ ਸਾਂਝੇ ਕਰ ਰਹੇ ਹਾਂ – 

 


 

1. ਇਸ ਮੁਹਿੰਮ ‘ਚ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਜਿੰਨ੍ਹੇ ਵੀ ਜਥੇ ਸਰਗਰਮ ਸਨ ਉਹ ਲੱਗਭੱਗ ਸਾਰੇ ਆਪਸੀ ਤਾਲਮੇਲ ਵਿੱਚ ਸਨ। ਇਹ ਇੱਕ ਵੱਡਾ ਕਾਰਨ ਰਿਹਾ ਕਿ ਇਹ ਮੁਹਿੰਮ ਇਸ ਮੁਕਾਮ ‘ਤੇ ਪਹੁੰਚੀ ।

2. ਸੰਗਤ ਨੇ ਆਪਣਾ ਅਸਲ ਰੁਤਬਾ ਪ੍ਰਗਟ ਕੀਤਾ। ਜਿੰਨ੍ਹੇ ਵੀ ਲਿਖਤੀ ਪੱਤਰ ਲਿਖੇ ਗਏ, ਮਤੇ ਪਾਏ ਗਏ ਉਹਨਾਂ ਦੀ ਸ਼ਬਦਾਬਲੀ ਅਤੇ ਸੰਗਤ ਦਾ ਸਾਰਾ ਅਮਲ ਇਸ ਗੱਲ ਦੀ ਗਵਾਹੀ ਭਰਦਾ ਹੈ ।

3. ਸੰਗਤ ਨੇ ਆਪਣੀਆਂ ਭਾਵਨਾਵਾਂ ਦੀ ਤਰਜਮਾਨੀ ਕਰਵਾਈ। ਸੰਗਤ ਚਾਹੇ, ਤਾਂ ਉਪਰਲੇ ਢਾਂਚਿਆਂ ਦੇ ਫੈਸਲੇ ਪ੍ਰਭਾਵਿਤ ਕਰ ਸਕਦੀ ਹੈ ।

4. ਇਸ ਮੁਹਿੰਮ ਨੇ ਖਬਰਖਾਨੇ ਨੂੰ ਵੀ ਉਹਨਾਂ ਦੀ ਜਿੰਮੇਵਾਰੀ ਦਾ ਅਹਿਸਾਸ ਕਰਵਾਇਆ। ਕੱਲ੍ਹ ਸ਼ਾਮ ਤੱਕ ਫਿਲਮ ਦੀਆਂ ਮਸ਼ਹੂਰੀਆਂ ਵਿਖਾਉਣ ਵਾਲੇ ਚੈਨਲ ਜਿੰਨ੍ਹਾਂ ਨੇ ਹੁਣ ਤੱਕ ਸੰਗਤ ਦਾ ਪੱਖ ਨਹੀਂ ਵਿਖਾਇਆ ਸੀ, ਉਹ ਹੁਣ ਸੰਗਤ ਦਾ ਪੱਖ ਵਿਖਾਉਣ ਲੱਗੇ ਹਨ ।

5. ਇਹ ਸੰਗਤ ਦੀ ਜਿੱਤ ਹੈ, ਸਾਂਝੀ ਅਰਦਾਸ ਸਦਕਾ ਹੀ ਸੰਭਵ ਹੋਇਆ ਹੈ ।

6. ਗੁਰੂ ਦੇ ਅਦਬ ਲਈ ਨਿਸ਼ਕਾਮ ਰਹਿ ਕੇ, ਗੁਰੂ ਦੇ ਆਸ਼ੇ ਅਨੁਸਾਰ, ਆਪਣੇ ਰੁਤਬੇ ਨੂੰ ਪਛਾਣ ਕੇ ਸੰਘਰਸ਼ ਕਰਾਂਗੇ ਤਾਂ ਪਾਤਿਸਾਹ ਫਤਿਹ ਬਖਸ਼ਿਸ਼ ਕਰਨਗੇ ।

7. ਅਜੇ ਇਹ ਮਸਲਾ ਹੱਲ ਨਹੀਂ ਹੋਇਆ, ਭਵਿੱਖ ਲਈ ਪਾਤਿਸਾਹ ਨੂੰ ਅਰਦਾਸ ਕਰੀਏ ਕਿ ਅਸੀਂ ਆਪਸੀ ਤਾਲਮੇਲ ਸਦਕਾ ਆਪਣੇ ਰੁਤਬੇ ਦੀ ਪਛਾਣ ਕਰਕੇ ਇਸ ਮਸਲੇ ਨੂੰ ਪੱਕੀ ਠੱਲ੍ਹ ਪਾਉਣ ਲਈ ਉੱਦਮ ਕਰੀਏ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,