Tag Archive "agriculture-and-environment-awareness-centre"

ਪੰਜਾਬ ਚ ਹੜ੍ਹਾਂ ਦੀ ਮਾਰ – ਕੁਦਰਤੀ ਕਿ ਮਨੁੱਖੀ ?

ਪੰਜਾਬ ਇਸੇ ਸਾਲ ਦੂਜੀ ਵਾਰ ਹੜ੍ਹਾਂ ਦੇ ਪਾਣੀ ਦੀ ਮਾਰ ਝੱਲ ਰਿਹਾ ਹੈ । ਅਜੇ ਪਹਿਲੀ ਵਾਰ ਆਏ ਹੜ੍ਹ ਕਾਰਨ ਹੋਏ ਨੁਕਸਾਨ ਤੋਂ ਲੋਕ ਉੱਭਰ ਹੀ ਰਹੇ ਸਨ ਕਿ ਮੁੜ੍ਹ ਤੋਂ ਹੜ੍ਹਾਂ ਦਾ ਪਾਣੀ 8 ਜਿਲ੍ਹਿਆਂ ਚ ਆ ਪਹੁੰਚਿਆ । ਸਾਲ ਦੇ ਪਹਿਲੇ ਹੜ੍ਹ ਮੌਕੇ ਹਿਮਾਚਲ ਦੇ ਨਾਲ ਪੰਜਾਬ ਚ ਵੀ ਭਾਰੀ ਮੀਂਹ ਪੈਂਦਾ ਰਿਹਾ, ਪਰ ਹੁਣ ਮੀਂਹ ਕੇਵਲ ਹਿਮਾਚਲ ਚ ਹੀ ਪਏ ਨੇ ।

ਪੰਜਾਬ ਵਿੱਚ ਖੇਤੀਬਾੜੀ ਦੀ ਹੰਢਣਸਾਰਤਾ ਮੌਜੂਦਾ ਜਲਵਾਯੂ ਪਰਿਵਰਤਨ ਦੇ ਸੰਦਰਭ ਵਿੱਚ ਵਿਚਾਰ ਗੋਸ਼ਟਿ

ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਇਕ ਵਿਚਾਰ ਗੋਸ਼ਟੀ ਰੱਖੀ ਗਈ ਹੈ, ਜਿਸ ਵਿਚ ਮੌਜੂਦਾ ਸਮੇਂ ਦੇ ਖੇਤੀਬਾੜੀ ਮਾਡਲ ਨੂੰ ਵਿਚਾਰਨ ਦੇ ਨਾਲ-ਨਾਲ ਖੇਤੀਬਾੜੀ ਦੀ ਹੰਢਣਸਾਰਤਾ ਵਿੱਚ ਤਕਨੀਕ ਕਿਵੇਂ ਸਹਾਇਤਾ ਕਰ ਸਕਦੀ ਹੈ?

ਪਿੰਡ ਰੁੜਕਾ ਕਲਾਂ ਵਿਖੇ 11 ਕਨਾਲ ਚ ਗੁਰੂ ਨਾਨਕ ਯਾਦਗਾਰੀ ਜੰਗਲ ਲਗਾਇਆ ਗਿਆ

ਬੀਤੇ ਦਿਨੀਂ ਲੁਧਿਆਣਾ ਜਿਲ੍ਹੇ ਦੇ ਪਿੰਡ ਰੁੜਕਾ ਕਲਾਂ (ਨੇੜੇ ਮੁੱਲਾਂਪੁਰ) ਵਿਖੇ 11 ਕਨਾਲ ਚ ਗੁਰੂ ਨਾਨਕ ਯਾਦਗਾਰੀ ਜੰਗਲ ਲਗਾਇਆ ਗਿਆ। ਜੰਗਲ ਲਗਾਉਣ ਲਈ ਇਹ ਉੱਦਮ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਸ. ਰਣਵੀਰ ਸਿੰਘ (ਸਰਪੰਚ) ਅਤੇ ਸਮੂਹ ਪੰਚਾਇਤ ਵੱਲੋਂ ਕੀਤਾ ਗਿਆ।

ਮੌਸਮੀ ਤਬਦੀਲੀ ਦਾ ਕਣਕ ਬਾਜ਼ਾਰ ਉੱਤੇ ਅਸਰ

ਪਿਛਲੇ ਦਿਨੀਂ ਆਟੇ ਦੇ ਭਾਅ ਬਹੁਤ ਤੇਜੀ ਨਾਲ ਵਧੇ ਸਨ। ਸ਼ਹਿਰਾਂ ਵਿਚ ਔਸਤ ਕਣਕ ਦਾ ਭਾਅ 33 ਰੁਪਏ ਪ੍ਰਤੀ ਕਿੱਲੋ ਅਤੇ ਆਟੇ ਦਾ ਭਾਅ 38 ਰੁਪਏ ਪ੍ਰਤੀ ਕਿੱਲੋ ਹੋ ਗਿਆ ਸੀ। ਆਟੇ ਦਾ ਭਾਅ ਪਿਛਲੇ ਦਸ ਸਾਲਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ।

ਮਸਲਾ ਨਹਿਰਾਂ ਪੱਕੀਆਂ ਕਰਨ ਦਾ

ਇੰਦਰਾ ਗਾਂਧੀ ਅਤੇ ਸਰਹਿੰਦ ਕਨਾਲ ਨਹਿਰਾਂ ਚ ਕੰਕਰੀਟ ਦੀ ਪਰਤ ਵਿਛਾਉਣ ਦਾ ਪੰਜਾਬ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਵੀ ਇਸਦਾ ਤਿੱਖਾ ਵਿਰੋਧ ਹੋਇਆ ਸੀ ਅਤੇ ਹੁਣ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਫਰੀਦਕੋਟ ਵਿਚਲੀ ਰਿਹਾਇਸ਼ ਦੇ ਬਾਹਰ ਲੋਕਾਂ ਵੱਲੋਂ ਧਰਨਾ ਦਿੱਤਾ ਗਿਆ।

ਪੰਜਾਬ ਦਾ ਜਲ ਸੰਕਟ ਫਿਰੋਜ਼ਪੁਰ ਜਿਲ੍ਹੇ ਦੀ ਸਥਿਤੀ

ਕਰ ਅਸੀਂ ਅੱਜ ਪਾਣੀ ਦੀ ਸਹੀ ਢੰਗ ਨਾਲ ਵਰਤੋਂ ਕਰਾਂਗੇ ਤਾਂ ਹੀ ਆਉਣ ਵਾਲੀਆਂ ਨਸਲਾਂ ਲਈ ਪਾਣੀ ਬਚਿਆ ਰਹੇਗਾ। ਜੇਕਰ ਪੰਜਾਬ ਵਿੱਚ ਪਾਣੀ ਦੇ ਹਾਲਾਤਾਂ ਦਾ ਜ਼ਿਕਰ ਕਰੀਏ ਤਾਂ ਪੰਜਾਬ ਦੇ ਫਿਰੋਜ਼ਪੁਰ ਜ਼ਿਲੇ ਦੇ ਅੰਕੜੇ ਦੱਸਦੇ ਹਨ ਕਿ ਇਸ ਦੇ ਸਾਰੇ ਬਲਾਕ ਹੀ ਅਤਿ ਸ਼ੋਸ਼ਿਤ ਸਥਿਤੀ ਵਿਚ ਹਨ।

ਸ਼ਹੀਦਾਂ ਦੀ ਧਰਤੀ ਦਾ ਪਾਣੀ ਗੰਧਲਾ ਕਰਨ ਦਾ ਐਲਾਨ

ਹੁਣ ਇਸੇ ਹੀ ਕਾਰਖਾਨੇ ਵੱਲੋਂ ਗੰਦਾ ਪਾਣੀ ਬੋਰ ਕਰਕੇ ਹੇਠਾਂ ਪਾਉਣ ਕਰਕੇ ਆਲੇ ਦੁਆਲੇ ਦੇ ਕਈ ਪਿੰਡਾਂ ਦਾ ਜ਼ਮੀਨੀ ਪਾਣੀ ਗੰਧਲਾ ਹੋ ਚੁੱਕਾ ਹੈ। ਸਿੱਟੇ ਵਜੋਂ ਲੋਕ ਕਿਸਾਨ ਮੋਰਚੇ ਵਾਂਗ ਪੱਕਾ ਧਰਨਾ ਲਾਈ ਬੈਠੇ ਹਨ। ਰੰਗਾਈ ਵਾਲੇ ਕਾਰਖਾਨਿਆਂ ਦੀ ਮਾਰ ਝੱਲਦੇ ਵਿਅਕਤੀ ਦੀ ਮੌਤ ਦੀ ਖਬਰ ਮੱਤੇਵਾੜਾ ਮੋਰਚੇ ਵੇਲੇ ਵੀ ਕਾਫ਼ੀ ਚੱਲੀ ਸੀ।

ਪੰਜਾਬ ਦਾ ਜਲ ਸੰਕਟ ਵਿਸ਼ੇ ਉੱਤੇ ਵਿਚਾਰ ਗੋਸ਼ਟੀ ਭਲਕੇ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਖੋਜਾਰਥੀਆਂ ਦੀ ਜਥੇਬੰਦੀ “ਰਿਸਰਚ ਸਕਾਲਰ ਐਸੋਸੀਏਸ਼ਨ” ਵੱਲੋਂ “ਪੰਜਾਬ ਦਾ ਜਲ ਸੰਕਟ” ਵਿਸ਼ੇ ਉੱਤੇ ਵਿਚਾਰ-ਗੋਸ਼ਟੀ ਕਰਵਾਈ ਜਾ ਰਹੀ ਹੈ।

ਪੰਜਾਬ ਦਾ ਜਲ ਸੰਕਟਃ ਦਰਿਆਈ ਪਾਣੀਆਂ ਦਾ ਮਸਲਾ” ਵਿਸ਼ੇ ਉੱਤੇ ਵਿਚਾਰ ਗੋਸ਼ਟੀ ਭਲਕੇ

ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਵੱਲੋਂ ਕਰਵਾਈਆਂ ਜਾ ਰਹੀਆਂ ਲੜੀਵਾਰ ਗੋਸ਼ਟੀਆਂ ਤਹਿਤ ਪੰਜਾਬ ਦੇ ਜਲ ਅਤੇ ਵਾਤਾਵਰਣ ਦੇ ਸੰਕਟ ਦੇ ਵੱਖ-ਵੱਖ ਪੱਖ ਵਿਚਾਰੇ ਜਾ ਰਹੇ ਹਨ। ਇਸ ਤਹਿਤ 5 ਅਗਸਤ 2022 ਨੂੰ ਖਾਲਸਾ ਗੁਰਦੁਆਰਾ ਸਾਹਿਬ, ਫਿਰੋਜ਼ਪੁਰ ਛਾਉਣੀ (ਕੈਂਟ) ਵਿਖੇ “ਪੰਜਾਬ ਦਾ ਜਲ ਸੰਕਟਃ ਦਰਿਆਈ ਪਾਣੀਆਂ ਦਾ ਮਸਲਾ” ਵਿਸ਼ੇ ਉੱਤੇ ਵਿਚਾਰ ਗੋਸ਼ਟੀ ਹੋਵੇਗੀ।

ਆਓ ਪੰਜਾਬ ਦੇ ਵਾਤਾਵਰਨ ਦੀ ਸੰਭਾਲ ਲਈ ਉਪਰਾਲੇ ਕਰੀਏ: ਵਿਦੇਸ਼ ਰਹਿੰਦੇ ਨੌਜਵਾਨ ਨੇ ਪੰਜਾਬ ਚ ਆਪਣੇ ਖੇਤਾਂ ਚ ਜੰਗਲ ਲਵਾਇਆ

ਕੁਰਾਲੀ ਦੇ ਨੌਜਵਾਨ ਗੁਰਜਸਪਾਲ ਸਿੰਘ ਦੇ ਪਰਿਵਾਰ, ਜੋ ਅੱਜ ਕੱਲ ਵਿਦੇਸ਼ ਵਿਚ ਰਹਿੰਦੇ ਹਨ, ਵੱਲੋਂ ਕੁਝ ਮਹੀਨੇ ਪਹਿਲਾਂ ਆਪਣੀ ਪੁਸ਼ਤੈਨੀ ਜਮੀਨ ਝੋਨਾ ਮੁਕਤ ਕਰਨ ਦਾ ਐਲਾਨ ਕੀਤਾ ਗਿਆ ਸੀ। ਕਾਰਸੇਵਾ ਸੰਸਥਾ ਖਡੂਰ ਸਾਹਿਬ ਵੱਲੋਂ 550 ਗੁਰੂ ਨਾਨਕ ਯਾਦਗਾਰੀ ਜੰਗਲ ਲਾਉਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਪਿੰਡ ਸੰਤਪੁਰ ਚੁੱਪਕੀ (ਨੇੜੇ ਕੁਰਾਲੀ) ਵਿਖੇ ਪੈਂਦੀ ਗੁਰਜਸਪਾਲ ਸਿੰਘ ਹੋਰਾਂ ਦੇ ਪਰਿਵਾਰ ਦੀ ਜਮੀਨ ਵਿਚ ਕਰੀਬ 2 ਕਨਾਲ ਰਕਬੇ ਵਿਚ 25 ਜੁਲਾਈ 2022 ਨੂੰ 184ਵੇਂ ਗੁਰੂ ਨਾਨਕ ਯਾਦਗਾਰੀ ਜੰਗਲ ਲਈ ਬੂਟੇ ਲਗਾਏ ਗਏ।

Next Page »