
ਇੱਕ ਗੈਰ ਪੰਜਾਬੀ ਬੀਬੀ ਦੁਆਰਾ ਆਪਣਾ ਮੂੰਹ ਰੰਗ ਕੇ ਦਰਬਾਰ ਸਾਹਿਬ ਵਿਚ ਜਾਣ ਦੀ ਕੋਸ਼ਿਸ਼ ਕਰਨ ਦਾ ਮਸਲਾ ਸੋਸ਼ਲ ਮੀਡੀਆ ਅਤੇ ਇੰਡਿਅਨ ਮੁੱਖ ਧਾਰਾ ਮੀਡੀਆ ਵਿੱਚ ਲਗਾਤਾਰ ਦਿਖਾਇਆ ਅਤੇ ਪ੍ਰਚਾਰਿਆ ਜਾ ਰਿਹਾ ਹੈ। ਇਸ ਮਸਲੇ ਉਤੇ ਲਗਾਤਰ ਲੋਕਾਂ ਵਲੋਂ ਆਪਣੇ ਵਿਚਾਰ ਦਿੱਤੇ ਜਾ ਰਹੇ ਹਨ ਅਤੇ ਇੱਕ ਦੂਜੇ ਉਤੇ ਇਲਜ਼ਾਮਬਾਜ਼ੀ ਚੱਲ ਰਹੀ ਹੈ।
ਮੈਲਬਰਨ, ਆਸਟ੍ਰੇਲੀਆ (28 ਜਨਵਰੀ, 2012 - ਸਿੱਖ ਸਿਆਸਤ): ਅਮਰੀਕਾ ਨਿਵਾਸੀ ਭਾਈ ਹਰਜੋਤ ਸਿੰਘ ਖਾਲਸਾ ਜਿਨ੍ਹਾਂ ਸਮਾਜਕ ਸੰਪਰਕ ਮੰਚ "ਫੇਸਬੁੱਕ" ਰਾਹੀਂ ਦਰਬਾਰ ਸਾਹਿਬ ਬਾਰੇ ਘਟੀਆ ਟਿੱਪਣੀ ਕਰਨ ਵਾਲੇ ਅਮਰੀਕੀ ਮਸ਼ਖਰੇ ਜੇਅ ਲੈਨੋ ਖਿਲਾਫ ਮੋਰਚਾ ਖੋਲਿਆ ਹੈ, ਨੇ ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਤੋਂ ਪ੍ਰਸਾਰਤ ਹੁੰਦੇ ਕੌਮਾਂਤਰੀ ਰੇਡੀਓ "ਕੌਮੀ ਆਵਾਜ਼" ਨਾਲ ਖਾਸ ਗੱਲਬਾਤ ਦੌਰਾਨ ਇਹ ਖੁਲਾਸਾ ਕੀਤਾ ਹੈ ਕਿ ਭਾਰਤ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਵੱਲੋਂ ਅੱਜ ਤੱਕ ਅਮਰੀਕਾ ਸਰਕਾਰ ਨੂੰ ਜੇਅ ਲੈਨੋ ਖਿਲਾਫ ਕੋਈ ਸ਼ਿਕਾਇਤ ਨਹੀਂ ਕੀਤੀ।