
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਕੁਝ ਪੰਥਕ ਧਿਰਾਂ ਵੱਲੋਂ 10 ਨਵੰਬਰ 2016 ਨੂੰ ਸੱਦੇ ਜਾ ਰਹੇ ਸਰਬੱਤ ਖਾਲਸਾ ਨੂੰ ਗੈਰ ਸਿਧਾਂਤਕ ਕਹਿਣ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਗੈਰ ਮਾਨਤਾ ਪ੍ਰਾਪਤ ਚੁਣੀ ਗਈ ਸ਼੍ਰੋਮਣੀ ਕਮੇਟੀ ਜਾਂ ਉਸਦੇ ਲਿਫਾਫਾ ਮਾਰਕਾ ਪ੍ਰਧਾਨ ਨੂੰ ਕੋਈ ਨਹੀਂ ਕਿ ਉਹ ਕੌਮ ਦੇ ਬਿਨ੍ਹਾਂ ਤੇ ਸਰਬੱਤ ਖਾਲਸਾ ਸੱਦ ਸਕਣ ਜਾਂ 10 ਨਵੰਬਰ 2015 ਨੂੰ 7 ਲੱਖ ਦੇ ਸਿੱਖਾਂ ਦੇ ਇੱਕਠ ਵਲੋਂ ਬਣਾਏ ਗਏ ਤਖਤਾਂ ਦੇ ਜੱਥੇਦਾਰ ਸਾਹਿਬਾਨ ਦੇ ਅਧਿਕਾਰਾਂ ਅਤੇ ਹੱਕਾਂ ਨੂੰ ਚੁਣੌਤੀ ਦੇ ਸਕਣ ।
ਨੇੜਲੇ ਪਿੰਡ ਚੱਬਾ ਵਿਖੇ 10 ਨਵੰਬਰ 2015 ਨੂੰ ਹੋਏ ਸਰਬੱਤਾ ਖਾਲਸਾ ਸਮਾਗਮ ਤੋਂ ਬਾਅਦ ਦਰਜ਼ ਹੋਏ ਦੇਸ਼ ਧਰੋਹ ਦੇ ਕੇਸ ਵਿੱਚ ਭਾਈ ਧਿਆਨ ਸਿੰਘ ਮੰਡ ਦੀ ਜ਼ਮਾਨਤ ਦੀ ਅਰਜ਼ੀ ਰੱਦ ਹੋ ਗਈ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਇੱਕ ਨਵਾਂ ਗੁਰਮਤਾ ਜਾਰੀ ਕਰਦਿਆਂ ਖਾਲਸਾ ਪੰਥ ਨੂੰ ਅਪੀਲ਼ ਕੀਤੀ ਗਈ ਹੈ ਕਿ ਪੰਥ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦਿਆਂ ਸਰਬੱਤ ਖਾਲਸਾ ਸੰਸਥਾ ਨੂੰ ਪੁਨਰ ਸੁਰਜੀਤ ਕੀਤਾ ਜਾਵੇ।
ਨਾਨਕਸ਼ਾਹੀ ਕੈਲ਼ੰਡਰ ਦੇ ਹੱਲ ਲਈ ਪਾਕਿਸਤਾਨ ਦੀ ਗੁਰਦੁਆਰਾ ਕਮੇਟੀ ਵੱਲੋਂ “ਸਰਬੱਤ ਖਾਲਸਾ” ਬੁਲਾਉਣ ਦੇ ਮੁੱਦੇ ‘ਤੇ ਅਕਾਲ ਤਖਤ ਸਾਹਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਦਿੱਤੇ ਬਿਆਨ ਕਿ “ਸਰਬੱਤ ਖਾਲਸਾ” ਸੱਦਣ ਦਾ ਅਧਿਕਾਰ ਸਿਰਫ ਸ਼੍ਰੋਮਣੀ ਕਮੇਟੀ ਕੋਲ ਹੈ ‘ਤੇ ਪਤੀਕ੍ਰਿਆ ਕਰਦਿਆਂ ਦਲ ਖਲਸਾ ਦੇ ਜਲਾਵਤਨ ਮੋਢੀ ਆਗੂ ਗਜਿੰਦਰ ਸਿੰਘ ਨੇ ਅਜਿਹੀ ਕੋਈ ਰਵਾਇਤ ਜਾਂ ਇਤਿਹਾਸਕ ਹਵਾਲਾ ਨਹੀਂ ਮਿਲਦਾ ਕਿ “ਸਰਬੱਤ ਖਾਲਸਾ” ਸੱਦਣ ਦਾ ਅਧਿਕਾਰ ਸਿਰਫ ਤੇ ਸਿਰਫ ਸ਼੍ਰੋਮਣੀ ਕਮੇਟੀ ਕੋਲ ਹੀ ਹੈ।ਸਰਬੱਤ ਖਾਲਸਾ ਤਾਂ ਸ਼੍ਰੋਮਣੀ ਕਮੇਟੀ ਦੇ ਹੋਂਦ ਵਿੱਚ ਆੳੇਣ ਤੋਂ ਬਹੁਤ ਪਹਿਲਾਂ ਪੰਥਕ ਮਸਲਿਆਂ ਦੇ ਸਰਬ ਪ੍ਰਵਾਨਿਤ ਹੱਲ ਲਈ ਬੁਲਾਇਆ ਜਾਂਦਾ ਸੀ।
ਪੱਚੀ ਸਾਲ ਪਹਿਲਾਂ ਜਦੋਂ 29 ਅਪਰੈਲ ਵਾਲੇ ਦਿਨ ਹਰਿਮੰਦਰ ਸਾਹਿਬ ਦੀ ਪਾਕ ਪਵਿੱਤਰ ਪਰਿਕਰਮਾ ਤੋਂ ਆਜ਼ਾਦੀ ਦੀ ਤਾਂਘ ਦਾ ਐਲਾਨਨਾਮਾ ਜਾਰੀ ਹੋਇਆ ਸੀ, ਉਸ ਦੀ ਯਾਦ ਅਜੇ ਵੀ ਸੱਜਰੀ ਸਵੇਰ ਵਾਂਗ ਦਿਲਾਂ ਵਿਚ ਜਗਦੀ ਹੈ, ਭਾਵੇਂ ਇਹ ਗੱਲ ਵੱਖਰੀ ਹੈ ਕਿ ਉਸ ਯਾਦ ਦਾ ਮੱਘਦਾ ਤੇ ਬਲਦਾ ਰੂਪ ਹੰਢਾਉਣ ਵਾਲੇ ਆਜ਼ਾਦੀ ਦੇ ਹਜ਼ਾਰਾਂ ਦੀਵਾਨੇ ਜਿਸਮਾਂ ਦਾ ਬੰਧਨ ਤੋੜ ਕੇ ਸਾਥੋਂ ਦੂਰ, ਬਹੁਤ ਦੂਰ ਚਲੇ ਗਏ ਹਨ। ਕੁਝ ਜੇਲ੍ਹਾਂ ਦੇ ਦੋਸਤ ਬਣੇ ਹੋਏ ਹਨ ਤੇ ਹਰ ਦੂਜੇ ਚੌਥੇ ਦਿਨ ਇਸ ਮੁਲਕ ਦੀ ਕੋਈ ਨਾ ਕੋਈ ਕਚਹਿਰੀ ਕਿਤੇ ਨਾ ਕਿਤੇ ਉਨ੍ਹਾਂ ਦੀ ਉਡੀਕ ਕਰ ਰਹੀ ਹੁੰਦੀ ਹੈ। ਕੁਝ ਫ਼ਾਂਸੀ ਦੇ ਚਬੂਤਰੇ ’ਤੇ ਖੜ੍ਹੇ ਹਨ ਅਤੇ ਜੱਲਾਦ ਦੀ ਤਲਵਾਰ ਦਾ ਇੰਤਜ਼ਾਰ ਕਰ ਰਹੇ ਹਨ। ਫਿਰ ਵੀ ਕੁਝ ਜੁਗਨੂੰ ਅਜੇ ਵੀ ਮੈਦਾਨ-ਏ-ਜੰਗ ਵਿਚ ਸਮੇਂ ਦੇ ਵੰਨ-ਸੁਵੰਨੇ ਤੂਫ਼ਾਨਾਂ ਅੱਗੇ ਹਿੱਕ ਡਾਹ ਕੇ ਖੜ੍ਹੇ ਹਨ, ਇਸ ਦ੍ਰਿੜ੍ਹ ਇਰਾਦੇ ਨਾਲ ਕਿ,