November 2009 Archive

ਫਤਹਿਗੜ੍ਹ ਸਾਹਿਬ ਵਿਖੇ ਦਸਤਖਤੀ ਮੁਹਿੰਮ

ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਅਤੇ ਪੰਜ ਹੋਰਾਂ ਦੀ ਮੌਤ ਦੀ ਸਜਾ ਰੱਦ ਕਰਵਾਉਣ ਲਈ ਫਤਹਿਗੜ੍ਹ ਸਾਹਿਬ ਵਿਖੇ ਚੱਲ ਰਹੀ ਦਸਤਖਤੀ ਮੁਹਿੰਮ ਵਿੱਚ ਦਸਤਖਤ ਕਰਦੇ ਹੋਏ ਵਿਦਿਆਰਥੀ।

ਮੈਲਬੌਰਨ ‘ਚ ਸੰਗਤਾਂ ਨੇ ਪ੍ਰੋ: ਭੁੱਲਰ ਦੀ ਫਾਂਸੀ ਦੇ ਖਿਲਾਫ ਦਸਤਖਤ ਕੀਤੇ

ਮੈਲਬੌਰਨ ‘ਚ ਸੈਂਕੜੇ ਸੰਗਤਾਂ ਵਲੋਂ ਪ੍ਰੋ: ਭੁੱਲਰ ਦੇ ਹੱਕ ‘ਚ ਦਸਤਖਤ

ਮੈਲਬੌਰਨ (29 ਨਵੰਬਰ, 2009): ਸਿੱਖ ਫੈਡਰੇਸ਼ਨ ਆੱਫ ਆਸਟ੍ਰੇਲੀਆ ਵੱਲੋਂ ਗੁਰੂਦੁਆਰਾ ਸ਼੍ਰੀ ਗਰੂ ਸਿਂਘ ਸਭਾ ਮੈਲਬੋਰਨ, ਵਿਖੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਰੱਦ ਕਰਵਾਉਣ ਲਈ ਅੱਜ ਦਸਤਖਤੀ ਮੁਹਿੰਮ ਚਲਾਈ ਗਈ ਜਿਸ ਨੂੰ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।

ਪੰਜਾਬੀ ਮਾਂ-ਬੋਲੀ ਦੇ ਵਿਕਾਸ ਦੇ ਸਰਕਾਰੀ ਦਾਅਵੇ ਮਹਿਜ਼ ਦਿਖਾਵੇਬਾਜ਼ੀ – ਫੈਡਰੇਸ਼ਨ

ਪਟਿਆਲਾ (28 ਨਵੰਬਰ, 2009): ਅੱਜ-ਕੱਲ ਸਰਕਾਰੀ ਪੱਧਰ ਉੱਤੇ ਭਾਵੇਂ ਪੰਜਾਬੀ ਮਾਂ-ਬੋਲੀ ਦੇ ਵਿਕਾਸ ਦੇ ਕਈ ਦਾਅਵੇ ਕੀਤੇ ਜਾ ਰਹੇ ਹਨ ਅਤੇ ਅਕਸਰ ਹੀ ਕਿਸੇ ਨਾ ਕਿਸੇ ਮਹਿਕਮੇਂ ਨੂੰ ਆਪਣਾ ਦਫਤਰੀ ਕੰਮ ਕਾਜ ਵਿੱਚ ਪੰਜਾਬੀ ਮਾਂ-ਬੋਲੀ ਕਰਨ ਦੀਆਂ ਹਿਦਾਇਤਾਂ ਅਤੇ ਤਾੜਨਾਵਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਪਰ ਜਮੀਨੀ ਹਕੀਕਤ ਇਹ ਹੈ ਕਿ ਇਹ ਸਾਰੇ ਯਤਨ ਦਿਖਾਵੇਬਾਜ਼ੀ ਤੱਕ ਹੀ ਸੀਮਤ ਹਨ ਅਤੇ ਪੰਜਾਬੀ ਮਾਂ-ਬੋਲੀ ਦਿਨ-ਬ-ਦਿਨ ਰਸਾਤਲ ਵੱਲ ਜਾ ਰਹੀ ਹੈ।’

ਸਿੱਖ ਸ਼ਹਾਦਤ ‘ਤੇ ਅਕਾਲੀ ਸਰਕਾਰ ਦਾ ਕਹਿਰ – ਜਸਵੰਤ ਸਿੰਘ ਸੰਦਰਲੈਂਡ

ਅਕਾਲੀ ਸਰਕਾਰ ਨੇ ਪੰਥਕ ਮੈਗਜ਼ੀਨ 'ਤੇ ਅਣ-ਐਲਾਨੀ ਪਾਬੰਦੀ ਲਾ ਕੇ 'ਸਿੱਖ ਸ਼ਹਾਦਤ' ਦੇ ਦਫਤਰ ਦਾ ਸਾਰਾ ਸਾਮਾਨ ਸਮੇਤ ਕੰਪਿਊਟਰ ਚੱਕ ਕੇ ਤਾਨਾਸ਼ਾਹੀ ਦਾ ਸਬੂਤ ਦਿੱਤਾ ਹੈ ਕਿ ਪੰਜਾਬ ਵਿਚ ਪੰਥ ਦੀ ਨਾ ਕੋਈ ਗੱਲ ਕਰੇ ਤੇ ਨਾ ਹੀ ਸਰਕਾਰ ਤੇ ਸੌਦਾ ਸਾਧ ਵਿਰੁੱਧ ਕੋਈ ਅੰਦੋਲਨ ਸਹਿਣ ਕੀਤਾ ਜਾਵੇਗਾ।

ਅਖੌਤੀ ਸਾਧ ਭਨਿਆਰਾ ਵੱਲੋਂ ਆਪਣੀ ਕਿਤਾਬ ਉੱਤੇ ਲੱਗੀ ਪਾਬੰਧੀ ਨੂੰ ਹਾਈ ਕੋਰਟ ਵਿੱਚ ਚੁਣੌਤੀ

ਚੰਡੀਗੜ੍ਹ (26 ਨਵੰਬਰ, 2009): ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਖੌਤੀ ਸਾਧ ਭਨਿਆਰਾ ਦੀ ਕਿਤਾਬ ਉੱਤੇ ਪੰਜਾਬ ਸਰਕਾਰ ਵੱਲੋਂ ਲਗਾਈ ਗਈ ਪਾਬੰਦੀ ਨੂੰ ਸਾਧ ਵੱਲੋਂ ਹਾਈ ਕੋਰਟ ਵਿੱਚ ਚਣੌਤੀ ਦਿੱਤੀ ਜਾ ਰਹੀ ਹੈ।

ਦਲ ਖਾਲਸਾ ਨੇ ਸ਼੍ਰੋਮਣੀ ਕਮੇਟੀ ਦੀ ਕਾਰਗੁਜਾਰੀ ਦਾ ਲੇਖਾ-ਜੋਖਾ ਕਰਨ ਲਈ 3 ਦਸੰਬਰ ਨੂੰ ਜਲੰਧਰ ਵਿਖੇ ਪੰਥਕ ਇਜਲਾਸ ਸੱਦਿਆ

ਹੁਸ਼ਿਆਰਪੁਰ (26 ਨਵੰਬਰ, 2009): ਦਲ ਖ਼ਾਲਸਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਹਾਊਸ ਦੀ ਕਾਰਗੁਜਾਰੀ ਦਾ ਲੇਖਾ-ਜੋਖਾ ਕਰਨ ਲਈ 3 ਦਸੰਬਰ ਨੂੰ ਗੁਰਦੁਆਰਾ ਪਾਤਸ਼ਾਹੀ ਨੌਂਵੀ, ਜਲੰਧਰ ਵਿਖੇ ਪੰਥਕ ਇਜਲਾਸ ਸੱਦਿਆ ਗਿਆ ਹੈ।

ਅਕਾਸ਼ਦੀਪ ਸਿੰਘ ਬਣਿਆ ਆਸਟ੍ਰੇਲੀਆ ‘ਚ ਵੇਟਲਿਫਟਿੰਗ ਚੈਂਪੀਅਨ

ਮੈਲਬੌਰਨ, ( 21 ਨਵੰਬਰ 2009): ਮੈਲਬੌਰਨ ਦੇ ਹੌਅਥੌਰਨ ਇਲਾਕੇ ਵਿੱਚ ਹੋਏ ਰਾਜ ਪੱਧਰੀ ਭਾਰ ਚੁੱਕਣ ਦੇ ਮੁਕਾਬਲਿਆਂ ਵਿੱਚ ਗੁਰਸਿੱਖ ਅੰਮ੍ਰਿਤਧਾਰੀ ਨੌਜਵਾਨ ਸ: ਅਕਾਸ਼ਦੀਪ ਸਿੰਘ ਨੇ 68 ਕਿਲੋ ਵਰਗ ਵਿੱਚ ਚੈਂਪੀਅਨ ਬਣ ਕੇ ਮੈਲਬੌਰਨ ‘ਚ ਵੱਸਦੇ ਸਿੱਖ ਭਾਈਚਾਰੇ ਦਾ ਨਾਂ ਇੱਕ ਵਾਰ ਫਿਰ ਉੱਚਾ ਕਰ ਦਿੱਤਾ ਹੈ।

ਦਸਤਖਤੀ ਮੁਹਿੰਮ: ਫਤਹਿਗੜ੍ਹ ਸਾਹਿਬ ਦੇ ਵਿਦਿਆਰਥੀ ਪ੍ਰੋ. ਭੁੱਲਰ ਦੀ ਫਾਂਸੀ ਦੇ ਵਿਰੋਧ ਵਿੱਚ ਨਿੱਤਰੇ

ਫਤਹਿਗੜ੍ਹ ਸਾਹਿਬ (26 ਨਵੰਬਰ, 2009): ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਹਿਗੜ੍ਹ ਸਾਹਿਬ ਵਿਖੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਰੱਦ ਕਰਵਾਉਣ ਲਈ ਅੱਜ ਦਸਤਖਤੀ ਮੁਹਿੰਮ ਚਲਾਈ ਗਈ ਜਿਸ ਨੂੰ ਵਿਦਿਆਰਥੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।

ਘੱਟ ਗਿਣਤੀਆਂ ਤੇ ਜ਼ੁਲਮ ਢਾਹਉਣ ਲਈ ਕਾਂਗਰਸ ਤੇ ਭਾਜਪਾ ਇੱਕੋ ਸਿੱਕੇ ਦੇ ਦੋ ਪਾਸੇ: ਸਿੱਖ ਫੈਡਰੇਸ਼ਨ ਜਰਮਨੀ

ਜਰਮਨ (25 ਨਵੰਬਰ, 2009): ਸਿੱਖ ਫੈਡਰੇਸ਼ਨ ਜਰਮਨੀ ਵੱਲੋਂ ਜਾਰੀ ਇੱਕ ਬਿਆਹ ਵਿੱਚ ਲਿਬਰੇਹਾਨ ਕਮਿਸ਼ਨ ਦੀ ਰਿਪੋਰਟ ਤੇ ਟਿੱਪਣੀ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਕਿਹਾ ਹੈ ਕਿ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ 1992 ਨੂੰ ਬਾਬਰੀ ਮਸਜਿਦ ਨੂੰ ਢਹਿ ਢੇਰੀ ਕਰਨ ਤੇ ਬੇਹਿਰਮੀ ਨਾਲ ਮੁਸਲਮਾਨਾਂ ਦੇ ਕਤਲ ਲਈ ‘ਰਾਸ਼ਟਰੀ ਸਵੈਮ-ਸੇਵਕ ਸੰਘ’ ਤੋਂ ਜਨਮੀ ‘ਭਾਜਪਾ’ ਨੂੰ ਦੋਸ਼ੀ ਕਰਾਰ ਤਾਂ ਦਿੱਤਾ ਹੈ ਪਰ ਦੋਸ਼ੀਆਂ ਲਈ ਸਜ਼ਾ ਬਾਰੇ ਕੁਝ ਨਹੀਂ ਕਿਹਾ।

Next Page »