August 2010 Archive

ਕੌਮੀ ਇੱਕਜੁਟਤਾ ਹੀ ਸ਼ਹੀਦ ਦਿਲਾਵਰ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ

31 ਅਗਸਤ ਅਮਰ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ, ਇਸੇ ਦਿਨ ਹੀ ਭਾਈ ਦਿਲਾਵਰ ਸਿੰਘ ਨੇ ਮਨੁੱਖਤਾ ਦੇ ਦੋਸ਼ੀ, ਕਾਤਲ, ਦਰਿੰਦੇ ਅਤੇ ਦਿੱਲੀ ਸਰਕਾਰ ਦੇ ਵਹਿਸ਼ੀ ਕਰਿੰਦੇ ਬੇਅੰਤੇ ਪਾਪੀ ਦਾ ਸੋਧਾ ਚਾੜਿਆ ਸੀ। ਅੱਜ ਅਸੀਂ ਪੰਜਾਬ ਵਿੱਚ ਜਿਉਂਦੇ ਘੁੰਮ ਰਹੇ ਹਾਂ ਇਹ ਸਿਰਫ ਭਾਈ ਦਿਲਾਵਰ ਸਿੰਘ ਦੀ ਮਹਾਨ ਕੁਰਬਾਨੀ ਦੇ ਕਾਰਣ ਹੈ।

ਲਾਪਤਾ ਲੋਕਾਂ ਬਾਰੇ ਕੌਮਾਂਤਰੀ ਦਿਹਾੜੇ ਮੌਕੇ ਲਾਵਾਰਿਸ ਲਾਸ਼ਾਂ ਦਾ ਮਸਲਾ ਉਠਾਇਆ

ਪਟਿਆਲਾ (30 ਅਗਸਤ, 2010): ਅੱਜ ‘ਲਾਪਤਾ ਕੀਤੇ ਗਏ ਲੋਕਾਂ ਬਾਰੇ ਕੌਮਾਂਤਰੀ ਦਿਹਾੜੇ’ ਮੌਕੇ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਲਾਪਤਾ ਕੀਤੇ ਗਏ ਲੋਕਾਂ ਅਤੇ ਭਾਰਤ ਅੰਦਰ ਮਨੱਖੀ ਹੱਕਾਂ ਦੇ ਘਾਣ ਨੂੰ ਨਜ਼ਰ-ਅੰਦਾਜ਼ ਕਰਨ ਦੇ ਰੁਝਾਣ ਉੱਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਭਾਰਤੀ ਏਜੰਸੀਆਂ ਤੇ ਭਗਵਾ ਅੱਤਵਾਦ ਇੱਕੋ ਸਿੱਕੇ ਦੇ ਦੋ ਪਹਿਲੂ: ਪੰਥਕ ਆਗੂ

ਚੰਡੀਗੜ੍ਹ, 30 ਅਗਸਤ (ਬਿਊਰੋ) : ਪੰਜਾਬ ਦੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾਉਣ ਲਈ ਭਾਰਤ ਤੇ ਪੰਜਾਬ ਸਰਕਾਰਾਂ ਅਤੇ ਇਨ੍ਹਾਂ ਦੀਆਂ ਏਜੰਸੀਆਂ ਮਿਲ ਕੇ ‘ਅੱਤਵਾਦ’ ਦਾ ਹਊਆ ਖੜ੍ਹਾ ਕਰ ਰਹੀਆਂ ਹਨ। ਅੱਜ ਪੂਰੀ ਦੁਨੀਆਂ ਦੀ ਸਿਆਸਤ ‘ਅੱਤਵਾਦ’ ਲਫ਼ਜ ਦੇ ਦੁਆਲੇ ਹੀ ਘੁੰਮ ਰਹੀ ਹੈ ਇਸਦਾ ਫ਼ਾਇਦਾ ਲੈਂਦਿਆ ਭਾਰਤੀ ਤਾਣੇ ਬਾਣੇ ’ਤੇ ਪੂਰੀ ਤਰ੍ਹਾਂ ਕਾਬਜ਼ ਹੋ ਚੁੱਕੀਆਂ ਭਗਵੀਆਂ ਅੱਤਵਾਦੀ ਸ਼ਕਤੀਆਂ ਅਪਣੇ ਕੀਤੇ ਕਾਰੇ ਵੀ ਸਰਕਾਰ ਰਾਹੀਂ ਸਿੱਖਾਂ ’ਤੇ ਮੜ੍ਹ

ਕਹਾਣੀ

ਤੁਰਦੇ ਫਿਰਦੇ ਰਾਹੀਆਂ ਕੋਲੋਂ, ਬੜੀਆਂ ਸੁਣ ਲੀਆਂ ਬਾਤਾਂ ਮੈਂ ਕਿਉਂ ਤੁਰ ਗਏ ਸੀ, ਘਰਬਾਰਾਂ ਨੂੰ ਛੱਡ ਕੇ ਮੇਰੇ ਹਾਣੀ ਨੀਂ

ਆਰ. ਐਸ. ਐਸ ਦਾ ਏਜੰਡਾ ਅਤੇ ਸਿੱਖ

ਪਿਛਲੇ ਕੁਝ ਸਾਲਾਂ ਤੋਂ ਅਸੀਂ ਇਹ ਦੇਖ ਰਹੇ ਹਾਂ ਕਿ ਭਾਜਪਾ-ਆਰਐਸਐਸ ਜੋੜੀ ਨੇ ਦੇਸ਼ ਦੇ ਸਮਾਜਿਕ-ਰਾਜਸੀ ਏਜੰਡੇ ਨੂੰ ਇਕ ਨਵਾਂ ਅਤੇ ਤਿੱਖਾ ਮੋੜ ਦਿਤਾ ਹੈ। ਇਸ ਮੁਲਕ ਦੇ ਬਹੁਗਿਣਤੀ ਭਾਈਚਾਰੇ ਦੇ ਜਜ਼ਬਾਤ ਨੂੰ ਹਵਾ ਦੇ ਕੇ ਭਾਜਪਾ ਚੋਣ-ਰਾਜਨੀਤੀ ਉਤੇ ਆਪਣਾ ਪ੍ਰਭਾਵ ਜਮਾਉਣ ਵਿਚ ਕਾਮਯਾਬ ਹੋਈ ਹੈ ਅਤੇ ਕਿਵੇਂ ਨਾ ਕਿਵੇਂ ਰਾਜ ਸੱਤਾ ਉਤੇ ਵੀ ਹਾਵੀ ਹੋਈ ਹੈ।

ਸਿੱਖ ਸੰਘਰਸ਼ ਦਾ ਗੁੰਮਨਾਮ ਨਾਇਕ : ਭਾਈ ਸੁਰਿੰਦਰਪਾਲ ਸਿੰਘ

ਆਮ ਤੌਰ `ਤੇ ਸਿੱਖ ਮਾਨਸਿਕਤਾ ਵਿਚ ਯੋਧੇ ਜਾਂਸੂਰਬੀਰ ਦਾ ਬਿੰਬ ਇਕ ਅਜਿਹੇ ਮਨੁੱਖ ਦਾ ਬਣਿਆ ਹੋਇਆ ਹੈ, ਜੋ ਜੰਗ ਦੇ ਮੈਦਾਨ ਵਿਚ ਤੇਗਾਂ ਮਾਰਦਾ ਹੋਇਆ ਜਾਂ ਤਾਂ ਸ਼ਹੀਦ ਹੋ ਜਾਂਦਾ ਹੈ ਜਾਂ ਫਿਰ ਗੁਰੂਸਾਹਿਬ ਵਲੋਂ ਬਖਸ਼ੀ ਹੋਈ ਜਿੰਮੇਵਾਰੀ ਨਿਭਾ ਕੇ ਆਪਣੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ।ਦਲੇਰ, ਸੂਰਬੀਰ ਜਾਂ ਯੋਧੇ ਵਰਗੇ ਸ਼ਬਦ ਪੰਜਾਬੀਸੱਭਿਆਚਾਰ ਅਤੇ ਸਿੱਖ ਮਾਨਸਿਕਤਾ ਵਿਚ ਜੰਗ ਦੇ ਮੈਦਾਨ ਵਿਚ ਲੜਨ ਵਾਲੇ ਮਨੁੱਖ ਲਈ ਹੀ ਰਾਖਵੇਂਰੱਖੇ ਹੋਏ ਹਨ।

ਗੁੰਮਸ਼ੁਦਾ ਧਮਾਕਾਖੇਜ਼ ਸਮੱਗਰੀ ਲੱਭਣ ਲਈ ਹਿੰਦੂ ਫਿਰਕਾਪ੍ਰਸਤਾਂ ਦੇ ਅੱਡੇ ਫਰੋਲੇ ਜਾਣ: ਡੱਲੇਵਾਲ

ਲੰਡਨ (28 ਅਗਸਤ, 2010): ਹਿੰਦੋਸਤਾਨ ਵਿੱਚ ਧਮਾਕਾਖੇਜ਼ ਸਮੱਗਰੀ ਦੇ ਸੌ ਤੋਂ ਵੱਧ ਟਰੱਕਾਂ ਦਾ ਭੇਦਭਰੀ ਹਾਲਤ ਵਿੱਚ ਲਾਪਤਾ ਹੋਣਾ ਸਰਕਾਰੀ ਸਰੱਖਿਆ ਏਜੰਸੀਆਂ ਲਈ ਸ਼ਰਮਨਾਕ ਗੱਲ ਹੈ, ਉੱਥੇ ਸਿੱਖਾਂ ਸਮੇਤ ਘੱਟ ਗਿਣਤੀਆਂ ਲਈ ਬੇਹੱਦ ਚਿੰਤਾਜਨਕ ਹੈ।

ਸੰਸਦ ਵਿਚ ਬਾਦਲਕਿਆਂ ਨੇ ਮੰਨਿਆ ਕਿ ਕੌਮ ‘ਸਿੱਖ-ਰਾਜ’ ਦੀ ਮੰਗ ਤੇ ਅਜੇ ਵੀ ਕਾਇਮ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ, 28 ਅਗਸਤ (ਪੰਜਾਬ ਨਿਊਜ਼ ਨੈਟ) : “ਆਖਰ ਬਾਦਲਕਿਆਂ ਨੇ ਦੇਸ਼ ਦੀ ਸੰਸਦ ਵਿਚ ਵੱਖਰੇ ਸਿੱਖ-ਰਾਜ ਦੀ ਮੰਗ ਰੱਖਦਿਆਂ ਦੇਸ਼ ਅੱਗੇ ਸਾਫ਼ ਕਰ ਦਿੱਤਾ ਹੈ ਕਿ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਅੱਜ ਵੀ ‘ਸਿੱਖ ਰਾਜ’ ਦੇ ਸੰਕਲਪ ਨਾਲ ਜੁੜੀਆਂ ਹੋਈਆਂ ਹਨ ਭਾਵੇਂ ਕਿ ਬਾਦਲਕਿਆਂ ਦੀ ਸਿੱਖ ਰਾਜ ਦੀ ਭਾਵਨਾ ਉੱਤੇ ਨਿੱਜ਼ੀ ਖਵਾਹਿਸਾਂ ਅਤੇ ਕੁਰਸੀਆਂ ਦੇ ਲਾਲਚ ਭਾਰੂ ਹੋ ਚੁੱਕੇ ਹਨ। ਫਿਰ ਵੀ ਆਗਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਵੇਖਦਿਆਂ ਹਮੇਸਾਂ ਪੰਥ ਦੇ ਵਿਰੁੱਧ ਭੁਗਤਣ ਵਾਲੇ ਬਾਦਲਕਿਆਂ ਵਲੋਂ ਰੱਖੀ ਗਈ ਇਹ ਮੰਗ ਸਿੱਖ ਕੌਮ ਦੀ ਇੱਕ ਵੱਡੀ ਜਿੱਤ ਹੈ। ਪੰਜਾਬ ਵਿਚ ਸਰਕਾਰ ਚਲਾ ਰਹੇ ਬਾਦਲ ਧੜੇ ਨੇ ਸੰਸਦ ਵਿੱਚ ਮੰਨ ਲਿਆ ਹੈ ਕਿ ਇੰਨੇ ਜ਼ੁਲਮ ਸਹਿਣ ਤੋਂ ਬਾਅਦ

ਯਾਦਾਂ ਦੇ ਝਰੋਖੇ ‘ਚੋਂ: ਇਹੋ ਜਿਹੇ ਸਨ ਸੁਰਿੰਦਰਪਾਲ ਸਿੰਘ …

ਭਾਜੀ ਦਲਜੀਤ ਸਿੰਘ ਨਾਲ ਅਜਿਹਾ ਰਿਸ਼ਤਾ ਸੀ, ਬੱਸ ਸਾਰੇ ਭੈਣ ਭਰਾ, ਮਾਤਾ ਪਿਤਾ, ਬੱਚੇ ਸਭ- ਕਿਤੇ ਪਿੱਛੇ ਰਹਿ ਜਾਂਦੇ। ਇੰਝ ਲਗਦਾ ਵੀ ਬੱਸ ਇਹ ਇਹਨਾਂ ਲਈ ਬਣੇ ਹਨ। ਆਪ ਕਿਤੇ ਮਰਜ਼ੀ ਬੁਰੇ ਬਣ ਸਕਦੇ ਸੀ, ਪਰ ਭਾਜੀ ਨਾਲ ਮਾੜੀ ਜਿਹੀ ਵੀ ਊਚ ਨੀਚ ਬਰਦਾਸਤ ਨਹੀਂ ਸੀ।ਜਦੋਂ ਦਿਮਾਗ ਤੇ ਕਾਬੂ ਨਾ ਰਿਹਾ ਤਾਂ ਵੀ ਭਾਜੀ ਦੀ ਹਰ ਗੱਲ ਮੰਨ ਲੈਂਦੇ, ਉਹਨਾਂ ਦੇ ਕਿਹਾਂ ਦੁੱਧ ਪੀ ਲੈਂਦੇ।

ਸਿੱਖ ਵਿਰੋਧੀ ਮਾਹੌਲ ਕਾਰਨ ਪੰਜਾਬ ਵੀ ਕਸ਼ਮੀਰ ਬਣ ਸਕਦੈ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ, 27 ਅਗਸਤ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੀ ਸੁਪਰੀਮ ਕੌਂਸਲ ਦੀ ਅੱਜ ਇੱਥੇ ਹੋਈ ਇੱਕ ਹੰਗਾਮੀ ਮੀਟਿੰਗ ਵਿਚ ਚੇਤਾਵਨੀ ਦਿੱਤੀ ਗਈ ਕਿ ਪੰਜਾਬ ਦੀ ਬਾਦਲ ਸਰਕਾਰ ਵਲੋਂ ਭਾਜਪਾ ਤੇ ਸੌਦਾ ਸਾਧ ਨਾਲ ਮਿਲ ਕੇ ਸਿੱਖ ਕੌਮ ਵਿਰੁਧ ਖੇਡੀ ਜਾ ਰਹੀ ਖੇਡ ਕਾਰਨ ਪੰਜਾਬ ਵਿਚ ਵੀ ਕਸ਼ਮੀਰ ਵਾਲੇ ਹਾਲਾਤ ਪੈਦਾ ਹੋ ਸਕਦੇ ਹਨ। ਸੌਧਾ ਸਾਧ ਦੇ ਚਾਟੜਿਆਂ ਵਲੋਂ ਸਿੱਖਾਂ ਦੇ ਸਮਾਗਮਾਂ ’ਤੇ ਪਾਬੰਦੀ ਲਗਾਉਣ ਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਗ੍ਰਿਫ਼ਤਾਰ ਕੀਤੇ ਜਾਣ ਲਈ ਦਿੱਤਾ ਗਿਆ ‘ਅਲਟੀਮੇਟਮ’ ਵੀ ਇਸ ਤਿਕੜੀ ਦੀ ਸ਼ਾਂਝੀ ਸ਼ਾਜ਼ਿਸ ਹੈ।

Next Page »