July 2012 Archive

ਸਿੱਖ ਵਿਰੋਧੀ ਪੱਤਰਕਾਰ ਕੁਲਦੀਪ ਨਈਅਰ ਦੇ ਬਚਾਅ ਲਈ ਪ੍ਰਸਿੱਧ ਸਿੱਖ ਵਕੀਲ ਸ. ਐਚ. ਐਸ. ਫੂਲਕਾ ਬਣੇ ਢਾਲ

ਕੁਲਦੀਪ ਨਈਅਰ ਦੇ ਮੁੱਦੇ ’ਤੇ, ਲਗਾਤਾਰਤਾ ਨਾਲ ਇਹ ਸਾਡੀ ਤੀਸਰੀ ਲਿਖਤ ਹੈ। ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਲਗਭਗ ਅੱਧੀ ਸਦੀ ਸਿੱਖ-ਦੋਸਤ ਬਣ ਕੇ ਸਿੱਖਾਂ ਨੂੰ ‘ਉੱਲੂ’ ਬਣਾਉਂਦਾ ਰਿਹਾ ਨਈਅਰ, ਇਸ ਦੁਨੀਆਂ ਤੋਂ ਕੂਚ ਕਰਣ ਤੋਂ ਪਹਿਲਾਂ, ਸਿੱਖ ਕੌਮ ਦੀ ਕਚਹਿਰੀ ਵਿੱਚ ਬੇ-ਨਕਾਬ ਅਤੇ ਬੇ-ਆਬਰੂ ਹੋਇਆ ਖੜ੍ਹਾ ਹੈ।

ਕੀ ਸਿੱਖ ਕੌਮ, ਕੁਲਦੀਪ ਨਈਅਰ ਦੇ ‘ਮਾਫੀ ਜਾਲ’ ਵਿੱਚ ਫਸੇਗੀ? – ਡਾ. ਅਮਰਜੀਤ ਸਿੰਘ

ਸਿੱਖ ਕੌਮ ਵਿੱਚ ਅਜੇ ਕੁਲਦੀਪ ਨਈਅਰ ਦੀ 18 ਜੂਨ ਦੀ ਲਿਖਤ ਸਬੰਧੀ ਰੋਸ ਅਤੇ ਅਤੇ ਅਫਸੋਸ ਦਾ ਦੌਰ ਚੱਲ ਹੀ ਰਿਹਾ ਸੀ ਕਿ ਉਸ ਦੀ ਸੱਜਰੀ ਪ੍ਰਕਾਸ਼ਤ ਪੁਸਤਕ ‘ਬਿਟਵੀਨ ਦੀ ਲਾਈਨਜ਼’ ਨੇ, ਸਿੱਖ ਰੋਸ ਨੂੰ ਇੱਕ ਤੂਫਾਨ ਵਿੱਚ ਪ੍ਰਚੰਡ ਕਰ ਦਿੱਤਾ ਹੈ। ਇਸ ਪੁਸਤਕ ਵਿੱਚ, ਜਿਸਨੂੰ ਨਈਅਰ ਆਪਣੀ ‘ਸ੍ਵੈ-ਜੀਵਨੀ’ ਕਹਿੰਦਾ ਹੈ, ਪੰਜਾਬ ਮਸਲੇ ਤੇ ਸਿੱਖ ਸ਼ਖਸੀਅਤਾਂ ਸਬੰਧੀ ਬਹੁਤ ਗਲਤ ਬਿਆਨੀਆਂ ਕੀਤੀਆਂ ਗਈਆਂ ਹਨ।

‘ਸਿੱਖ ਨਸਲਕੁਸ਼ੀ ਬਨਾਮ ਭਾਰਤੀ ਸੁਪਰੀਮ ਕੋਰਟ ਅਤੇ ਅਕਾਲੀ ਸਰਕਾਰ’ – (ਡਾ. ਅਮਰਜੀਤ ਸਿੰਘ)

ਜੂਨ-1984 ਦੇ ਭਾਰਤੀ ਫੌਜੀ ਹਮਲੇ ਨਾਲ, ਸਿੱਖ ਕੌਮ ਦੇ ਖਿਲਾਫ, ਭਾਰਤੀ ਹਾਕਮਾਂ ਵਲੋਂ ਆਰੰਭੀ ਗਈ ‘ਟੋਟਲ ਵਾਰ’, ਇਸ ਵੇਲੇ 28ਵੇਂ ਵਰ੍ਹੇ ਵਿੱਚ ਦਾਖਲ ਹੋ ਚੁੱਕੀ ਹੈ ਅਤੇ ਅਜੇ ਵੀ ਇਹ ਲਗਾਤਾਰਤਾ ਨਾਲ ਜਾਰੀ ਹੈ। ਬੀਤੇ ਹਫ਼ਤੇ ਵਿਚਲੀਆਂ ਦੋ ਪ੍ਰਮੁੱਖ ਖਬਰਾਂ, ਇਸ ‘ਜਾਰੀ ਜੰਗ’ ਦੀ ਨਿਸ਼ਾਨਦੇਹੀ ਕਰਦੀਆਂ ਹਨ।

ਕੁਲਦੀਪ ਨਈਅਰ ਦੇ ਮੁਆਫ਼ੀਨਾਮੇ ਵਿੱਚ ‘ਦਿਖਾਵੇ ਭਰੀ ਹਲੀਮੀ’ ਤੇ ‘ਸ਼ਰਾਰਤ ਭਰੀ ਚੁਸਤੀ’ ਹੈ – ਖਾਲਸਾ ਪੰਥ ਦਾ ‘ਅਕਲਮੰਦ ਦੁਸ਼ਮਣ’ ਸਵਾਲਾਂ ਦੇ ਕਟਹਿਰੇ ’ਚ

ਸਿੱਖਾਂ ਪ੍ਰਤੀ ਕੁਲਦੀਪ ਨਈਅਰ ਦੇ ਢਿੱਡ ਅੰਦਰ ਲੁਕੇ ਵੈਰ ਦਾ ਪਤਾ ਲਾਉਣ ਲਈ ਸਾਨੂੰ ਰੋਮ ਦੇ ਇਤਿਹਾਸ ਦਾ ਇੱਕ ਦਿਲਚਸਪ ਪੰਨਾ ਯਾਦ ਆ ਗਿਆ ਹੈ। ਈਸਾ ਮਸੀਹ ਤੋਂ 100 ਸਾਲ ਪਹਿਲਾਂ ਦੀ ਗੱਲ ਹੈ-ਯਾਨੀ ਅੱਜ ਤੋਂ 2100 ਸਾਲ ਪਹਿਲਾਂ। ਰੋਮ ਦਾ ਮਹਾਨ ਜਰਨੈਲ ਅਤੇ ਨੀਤੀਵਾਨ ਬਾਦਸ਼ਾਹ ਜੂਲੀਅਸ ਸੀਜ਼ਰ ਪਾਰਲੀਮੈਂਟ ਵੱਲ ਜਾ ਰਿਹਾ ਸੀ ਕਿ ਪਾਰਲੀਮੈਂਟ ਦੇ ਬਾਹਰ ਉਸ ਉਤੇ ਅਚਾਨਕ ਇਕ ਯੋਜਨਾਬੱਧ ਹਮਲਾ ਹੋਇਆ।

ਪਾਣੀਆਂ ਦੇ ਕੇਂਦਰੀਕਰਨ ਦਾ ਵਿਚਾਰ ਸੂਬਿਆਂ ਦੇ ਹੱਕਾਂ ਉਤੇ ਡਾਕਾ ਮਾਰਨ ਅਤੇ ਸੰਘੀ ਢਾਂਚੇ ਦੇ ਖਾਤਮੇ ਦੀ ਤਿਆਰੀ ਦਾ ਸੰਕੇਤ: ਫੈਡਰੇਸ਼ਨ

ਪਟਿਆਲਾ (14 ਜੁਲਾਈ, 2012): ਪਾਣੀ ਵਸੀਲਿਆਂ ਬਾਰੇ ਕੇਂਦਰੀ ਮੰਤਰੀ ਪਵਨ ਬਾਂਸਲ ਦੇ ਉਸ ਬਿਆਨ ਉੱਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਕਰੜੀ ਵਿਰੋਧਤਾ ਜਤਾਈ ਹੈ ਜਿਸ ਰਾਹੀਂ ਇਹ ਸੁਝਾਇਆ ਗਿਆ ਹੈ ਕਿ ਪਾਣੀ ਤੇ ਇਸ ਨਾਲ ਸੰਬੰਧਤ ਮਾਮਲਿਆਂ ਨੂੰ “ਸੂਬਿਆਂ ਦੀ ਸੂਚੀ” ਵਿਚੋਂ ਕੱਢ ਕੇ “ਸਾਂਝੀ ਸੂਚੀ” ਵਿਚ ਸ਼ਾਮਿਲ ਕਰ ਦੇਣਾ ਚਾਹੀਦਾ ਹੈ। ਕੇਂਦਰੀ ਮੰਤਰੀ ਨੇ ਆਪਣੇ ਬਿਆਨ ਵਿਚ ਪਾਣੀਆਂ ਉੱਤੇ ਕੇਂਦਰ ਦਾ ਕਬਜ਼ਾ ਜਮਾਉਣ ਲਈ ਸੰਵਿਧਾਨ ਨੂੰ ਵੀ ਬਦਲ ਦੇਣ ਦੀ ਗੱਲ ਕਹੀ ਹੈ।

ਸੱਜਣ ਕੁਮਾਰ ਖਿਲਾਫ ਚੱਲਦੇ ਮੁਕਦਮੇਂ ਦੀ ਕਾਰਵਾਈ ਉਤੇ ਭਾਰਤੀ ਸੁਪਰੀਮ ਕੋਰਟ ਨੇ ਰੋਕ ਲਾਈ; ਪੀੜਤਾਂ ਵੱਲੋਂ ਭਾਰਤੀ ਸੰਸਦ ਅੱਗੇ ਮੁਜਾਹਰਾ 17 ਨੂੰ

ਨਵੀਂ ਦਿੱਲੀ (12 ਜੁਲਾਈ, 2012): ਸਿੱਖ ਨਸਲਕੁਸ਼ੀ ਦੌਰਾਨ ਸਿੱਖ ਖਿਲਾਫ ਕਤਲੇਆਮ ਭੜਕਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਾਂਗਰਸੀ ਆਗੂ ਸੱਜਣ ਕੁਮਾਰ ਖਿਲਾਫ ਦਿੱਲੀ ਵਿਚ ਚੱਲ ਰਹੇ ਇਹ ਮੁਕਦਮੇਂ ਦੀ ਸੁਣਵਾਈ ’ਤੇ ਭਾਰਤ ਦੀ ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਹੈ। ਇਸ ਕਾਰਵਾਈ ਵਿਰੁਧ ਰੋਸ ਪਰਗਟ ਕਰਨ ਲਈ ਮਨੁੱਖੀ ਹੱਕਾਂ ਦੀਆਂ ਸੰਸਥਾਵਾਂ ਅਤੇ 1984 ਦੀਆਂ ਵਿਧਵਾਵਾਂ ਤੇ ਹੋਰਨਾਂ ਪੀੜਤਾਂ ਨੇ ਭਾਰਤ ਦੀ ਸੰਸਦ ਦੇ ਅੱਗੇ 17 ਜੁਲਾਈ ਨੂੰ ਇਨਸਾਫ ਰੈਲੀ ਕਰਨ ਦਾ ਐਲਾਨ ਕੀਤਾ ਹੈ। ਸਿੱਖ ਸਿਆਸਤ ਨੂੰ ਮਿਲੀ ਜਾਣਕਾਰੀ ਅਨੁਸਾਰ ਫੈਡਰੇਸ਼ਨ (ਪੀਰ ਮੁਹੰਮਦ), ਸਿੱਖਸ ਫਾਰ ਜਸਟਿਸ ਤੇ 1984 ਕਤਲੇਆਮ ਦੇ ਪੀੜਤਾਂ ਵੱਲੋਂ ਬਣਾਈ ਗਈ ਜਥੇਬੰਦੀ 1984 ਵਿਕਟਮ ਵੈਲਫੇਅਰ ਐਂਡ ਜਸਟਿਸ ਸੁਸਾਇਟੀ ਨੇ ਇਸ ਰੋਸ ਪ੍ਰਦਰਸ਼ ਵਿੱਚ ਹਿੱਸਾ ਲੈਣ ਦਾ ਐਲਾਨ ਕੀਤਾ ਹੈ।

ਮਾਮਲਾ ਸ਼ਹੀਦੀ ਯਾਦਗਾਰ ਦਾ: ਰੋਜਾਨਾ ਅਜੀਤ ਦੇ ਸੰਪਾਦਕ ਸ੍ਰ. ਬਰਜਿੰਦਰ ਸਿੰਘ ਹਮਦਰਦ ਦੇ ਨਾਂ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਦਾ ਖਤ

ਜਲੰਧਰ ਸਥਿਤ ਇਕ ਉਘੇ ਪੰਜਾਬੀ ਅਖ਼ਬਾਰ ਅਜੀਤ ਦੇ ਸੰਪਾਦਕ ਸ੍ਰ. ਬਰਜਿੰਦਰ ਸਿੰਘ ਹਮਦਰਦ ਨੇ 23 ਜੂਨ ਦੇ ਆਪਣੇ ਸੰਪਾਦਕੀ ਵਿਚ 'ਅਕਾਲੀ ਦਲ ਨੂੰ ਸਪੱਸ਼ਟ ਪਹੁੰਚ‘ ਅਪਣਾਏ ਜਾਣ ਦੀ ਸਲਾਹ ਦੇ ਕੇ ਅਸਿੱਧੇ ਤੌਰ ‘ਤੇ ਗੋਲ ਮੋਲ ਸ਼ਬਦਾਂ ਵਿਚ ਦਰਬਾਰ ਸਾਹਿਬ ਵਿਚ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ ਬਣ ਰਹੀ ਯਾਦਗਾਰ ਦੀ ਲੋੜ ‘ਤੇ ਹੀ ਲੁਕਵੀਂ ਸ਼ਬਦਾਵਲੀ ਦੇ ਰੂਪ ਵਿਚ ਸਵਾਲੀਆ ਨਿਸ਼ਾਨ ਲਾ ਦਿੱਤੇ। ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਨੇ ਸੰਜਮ ਅਤੇ ਸਲੀਕੇ ਵਾਲੀ ਸ਼ਬਦਾਵਲੀ ਵਿਚ ਸੰਪਾਦਕ ਜੀ ਨੂੰ ਢੁਕਵੇਂ ਜਵਾਬ ਦਿੱਤੇ। ਅਸੀਂ ਇਹ ਚਿੱਠੀ ਪਾਠਕਾਂ ਦੀ ਜਾਣਕਾਰੀ ਲਈ ਇਥੇ ਪੇਸ਼ ਕਰ ਰਹੇ ਹਾਂ- ਸੰਪਾਦਕ।

ਬੀਬੀ ਪ੍ਰਮਿੰਦਰਪਾਲ ਕੌਰ ਦਾ ਇੰਗਲੈਂਡ ਪੁੱਜਣ ਤੇ ਨਿੱਘਾ ਸਵਾਗਤ

ਲੰਡਨ (10 ਜੁਲਾਈ, 2012): ਯੂਨਾਈਟਿਡ ਖਾਲਸਾ ਦਲ ਯੂ.ਕੇ ਦੇ ਜਨਰਲ ਸਕੱਤਰ ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਦੇ ਸੱਦੇ ਤੇ ਪਹਿਲੀ ਵਾਰ ਇੰਗਲੈਂਡ ਪੁੱਜੀ ਬੀਬੀ ਪ੍ਰਮਿੰਦਰਪਾਲ ਕੌਰ ਵਿਰਕ ਦਾ ਨਿੱਘਾ ਸਵਾਗਤ ਕੀਤਾ ਗਿਆ। ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਸਿੱਖ ਸੰਘਰਸ਼ ਦੌਰਾਨ ਜਨਵਰੀ 1989 ਨੂੰ ਸ਼ਹੀਦ ਹੋਏ ਡਾਕਟਰ ਗੁਰਪ੍ਰੀਤ ਸਿੰਘ ਵਿਰਕ ਦੀ ਧਰਮ ਸੁਪਤਨੀ ਬੀਬੀ ਵਿਰਕ ਸਰਕਾਰ ਤੋਂ ਇਲਾਵਾ ਆਪਣਿਆਂ ਦੀਆਂ ਭਾਰੀ ਦੁਸ਼ਵਾਰੀਆਂ ਸਿ਼ਕਾਰ ਹੋਏ ਹਨ ਅਤੇ ਪੁਲੀਸ ਹੱਥੋਂ ਅਨੇਕਾਂ ਵਾਰ ਪ੍ਰੇਸ਼ਾਨ ਕੀਤੇ ਜਾਣ ਦੇ ਬਾਵਜੂਦ ਆਪਣੇ ਅਕੀਦੇ ਤੇ ਅਡੋਲ ਰਹੇ।

ਸਿੱਖ ਨਸਲਕੁਸ਼ੀ 1984 ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਉਲੰਪਿਕ ਵਿਚ ਭਾਰਤ ਦੀ ਨੁਮਾਇੰਦਗੀ ਨਾ ਕਰਨ ਦਿੱਤੀ ਜਾਵੇ

ਨਵੀਂ ਦਿੱਲੀ (07 ਜੁਲਾਈ, 2012): ਨਵੰਬਰ 1984 ਦੌਰਾਨ ਸਿੱਖਾਂ ਦੇ ਯੋਜਨਾ ਬੱਧ ਤਰੀਕੇ ਨਾਲ ਕੀਤੇ ਗਏ ਕਤਲੇਆਮ ਵਿਚ ਨਿਭਾਈ ਭੂਮਿਕਾ ਲਈ ਜੱਜ ਕੇ ਐਸ ਪਾਲ ਜਗਦੀਸ਼ ਟਾਈਟਲਰ ਦੇ ਕੇਸ ਦੀ ਸੁਣਵਾਈ ਕਰ ਰਿਹਾ ਹੈ ਇਸੇ ਦੌਰਾਨ ਫੈਡਰੇਸ਼ਨ (ਪੀਰ ਮੁਹੰਮਦ), ਸਿਖਸ ਫਾਰ ਜਸਟਿਸ ਤੇ ਨੈਸ਼ਨਲ 1984 ਵਿਕਟਿਮਸ ਜਸਟਿਸ ਐਂਡ ਵੈਲਫੇਅਰ ਸੁਸਾਇਟੀ ਨੇ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਟਾਈਟਲਰ ਨੂੰ ਭਾਰਤ ਦੇ ਉਲੰਪਿਕ ਵਫਦ ਦੀ ਅਗਵਾਈ ਕਰਨ ਦੀ ਇਜ਼ਾਜਤ ਨਾ ਦਿੱਤੀ ਜਾਵੇ।

12 ਸਾਲ ਪਹਿਲਾਂ ਭਾਰਤੀ ਹਾਕਮਾਂ ਵਲੋਂ ਕਸ਼ਮੀਰ ਵਾਦੀ ਵਿੱਚ ਵਰਤਾਇਆ ਗਿਆ ਕਹਿਰ – ‘ਪੱਥਰੀਬਲ ਬਨਾਮ ਚਿੱਠੀ ਸਿੰਘਪੁਰਾ’

ਬੀਤੇ ਹਫ਼ਤੇ ਦੀਆਂ ਪ੍ਰਮੁੱਖ ਖਬਰਾਂ ਵਿੱਚ ਇੱਕ ਖਬਰ ਪੱਥਰੀਬਲ (ਕਸ਼ਮੀਰ) ਵਿੱਚ 12 ਸਾਲ ਪਹਿਲਾਂ ਮਾਰੇ ਗਏ 5 ਬੇਗੁਨਾਹ ਕਸ਼ਮੀਰੀ ਨੌਜਵਾਨਾਂ ਦੇ ਕਾਤਲ, ਪੰਜ ਫੌਜੀ ਅਫਸਰਾਂ ’ਤੇ ‘ਫੌਜੀ ਅਦਾਲਤ’ ਵਲੋਂ ਮੁਕੱਦਮਾ ਚਲਾਏ ਜਾਣ ਸਬੰਧੀ ਹੈ। ਇਸ ਖਬਰ ’ਤੇ ਜੰਮੂ-ਕਸ਼ਮੀਰ ਵਿੱਚ ਰਾਜ ਕਰ ਰਹੀ ਨੈਸ਼ਨਲ ਕਾਨਫਰੰਸ ਪਾਰਟੀ ਵਲੋਂ ‘ਖੁਸ਼ੀ’ ਦਾ ਇਜ਼ਹਾਰ ਕੀਤਾ ਗਿਆ ਹੈ ਅਤੇ ਭਾਰਤੀ ਮੀਡੀਏ ਨੇ ਵੀ ਇਸ ’ਤੇ ਅਸ਼-ਅਸ਼ ਕੀਤਾ ਹੈ। ਅਫਸੋਸ! 28 ਮਿਲੀਅਨ ਸਿੱਖ ਕੌਮ ਨੇ ਇਸ ਨੂੰ ਅਣਗੌਲਿਆਂ ਕੀਤਾ ਹੈ ਅਤੇ ਸਿੱਖ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਏ ਵਿੱਚ ਵੀ ਇਸ ਦਾ ਸਿਰਫ ਸਰਸਰੀ ਜਿਹਾ ਜ਼ਿਕਰ ਹੀ ਹੋਇਆ ਹੈ। ਚਾਹੀਦਾ ਤਾਂ ਇਹ ਸੀ ਕਿ ਇਸ ਫੈਸਲੇ ਦੀ ਤਹਿ ਵਿੱਚ ਜਾ ਕੇ 20 ਮਾਰਚ, 2000 ਨੂੰ, ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਦੇ ਪਿੰਡ ਚਿੱਠੀ ਸਿੰਘਪੁਰਾ ਵਿੱਚ ਮਾਰੇ ਗਏ 35 ਸਿੱਖਾਂ ਦੇ ਅਸਲ ਕਾਤਲਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਲਈ ਜ਼ੋਰਦਾਰ ਲਾਮਬੰਦੀ ਕੀਤੀ ਜਾਂਦੀ, ਪਰ ਮਦਹੋਸ਼ੀ ਵਿੱਚ ਪਇਆਂ ਲਈ ਸੰਜੀਵਨੀ ਬੂਟੀ ਕਿੱਥੋਂ ਲਿਆਂਦੀ ਜਾਵੇ?

Next Page »