September 2014 Archive

ਭਾਈ ਜਗਤਾਰ ਸਿੰਘ ਹਵਾਰਾ ਭਜਨ ਲਾਲ ਨੂੰ ਕਤਲ ਕਰਨ ਦੀ ਕੋਸ਼ਿਸ਼ ਦੇ ਕੇਸ ਵਿੱਚ ਹੋਇਆ ਬਰੀ

ਸਿੱਖ ਖਾੜਕੂ ਜੱਥੇਬੰਦੀ ਇੰਟਰਨੈਸ਼ਨਲ ਬੱਬਰ ਖਾਲਸਾ ਦੇ ਖਾੜਕੂ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਦੇ ਸਾਬਕਾ ਪ੍ਰਧਾਨ ਮੰਤਰੀ ਭਜਨ ਲਾਲ ਨੂੰ ਮਾਰਨ ਦੇ ਸਬੰਧ ਵਿੱਚ ਇਰਾਦਾ ਕਤਲ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ। ਇਸ ਕੇਸ ਵਿੱਚ ਉਨ੍ਹਾਂ ਦੇ ਚਾਰ ਹੋਰ ਸਾਥੀ ਮਾਲਕ ਸਿੰਘ, ਗੁਰਜੀਤ ਸਿੰਘ, ਹੁਕਮ ਸਿੰਘ ਅਤੇ ਕੁਲਬੀਰ ਸਿੰਘ ਵੀ ਬਰੀ ਹੋ ਗਏ ਹਨ।

ਨਸ਼ਿਆਂ, ਔਰਤਾਂ ਵਿਰੁਧ ਹਿੰਸਾ, ਸਭਿਆਚਾਰਕ ਗੰਧਲੇਪਣ ਅਤੇ ਰਾਜਨੀਤੀ ਦੇ ਅਪਰਾਧੀਕਰਨ ਵਿਰੁੱਧ ਹੋਈ ਯੂਥ ਕਾਨਫਰੰਸ

‘ਸਿਖ ਯੂਥ ਆਫ ਪੰਜਾਬ‘ ਵਲੋਂ ਨਸ਼ਿਆਂ, ਔਰਤਾਂ ਵਿਰੁ¤ਧ ਹਿੰਸਾ, ਸਭਿਆਚਾਰਕ ਗੰਧਲੇਪਣ ਅਤੇ ਰਾਜਨੀਤੀ ਦੇ ਅਪਰਾਧੀਕਰਨ ਵਿਰੁ¤ਧ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਸਾਹਮਣੇ ਇ¤ਕ ਯੂਥ ਕਾਨਫਰੰਸ ਕੀਤੀ ਗਈ ਜਿਸ ਵਿ¤ਚ ਬੁਲਾਰਿਆਂ ਨੇ ਪੰਜਾਬ ਦੀ ਡੁਬਦੀ ਜਵਾਨੀ ਨੂੰ ਬਚਾਉਣ ਲਈ ਨੌਜਵਾਨਾਂ ਨੂੰ ਹੋਕਾ ਦਿਤਾ ਕਿ ਉਹ ਆਪਣੀ ਸਾਂਝੀ ਆਵਾਜ਼ ਅਤੇ ਹਾਂ-ਪਖੀ ਸਰਗਰਮੀਆਂ ਨਾਲ ਪੰਜਾਬ ਅੰਦਰ ਬਦਲਾਅ ਲਿਆਉਣ। ਬੁਲਾਰਿਆਂ ਨੇ ਯਕੀਨ ਨਾਲ ਕਿਹਾ ਕਿ ਪੰਜਾਬ ਨੂੰ ਨਸ਼ਟ ਹੋਣ ਤੋਂ ਬਚਾਇਆ ਜਾ ਸਕਦਾ ਹੈ ।

ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਤੀਸਰੇ ਕੇਸ ਵਿੱਚ ਮਿਲੀ ਜ਼ਮਾਨਤ, ਇੱਕ ਕੇਸ ਹੋਰ ਬਾਕੀ

ਸਿੱਖ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ ਜੋ ਕਿ ਲੱਗਭੱਗ ਇੱਕ ਮਹੀਨੇਂ ਤੋਂ ਪੰਜਾਬ ਪੁਲਿਸ ਵੱਲੋਂ ਦਰਜ਼ ਮਾਮਲਿਆਂ ਵਿੱਚ ਜੇਲ ਵਿੱਚ ਬੰਦ ਹਨ, ਨੂੰ ਅੱਜ ਜਿਲਾ ਅਤੇ ਸ਼ੈਸ਼ਨ ਜੱਜ ਰਾਜ ਕੁਮਾਰ ਦੀ ਅਦਾਲਤ ਨੇ ਸੰਨ 2011 ਵਿੱਚ ਉਨ੍ਹਾਂ 'ਤੇ ਦਰਜ਼ ਧਾਰਾ 307/353/329/186/120ਬੀ/295ਏ/148/149 ਅਤੇ 25/54/59 ਤਹਿਤ ਮੁੱਕਦਮੇਂ ਵਿੱਚ ਜ਼ਮਾਨਤ ਮਨਜ਼ੂਰ ਕਰ ਲਈ ਹੈ।

ਲੁਧਿਆਣਾ ਗੋਲੀ ਕਾਂਡ: ਐੱਸਐੱਸਪੀ ਖੰਨਾ ਮੁਅੱਤਲ, ਐੱਸਐੱਚਓ ਮਨਜਿੰਦਰ ਸਿੰਘ ਸਮੇਤ ਚਾਰ ਮੁਲਾਜ਼ਮ ਬਰਖਾਸਤ

ਪੁਲਿਸ ਜਿਲਾ ਖੰਨਾ ਦੀ ਮਾਛੀਵਾੜਾ ਥਾਣੇ ਦੇ ਐੱਸਐੱਚਓ ਦੀ ਅਗਵਾਈ ਵਿੱਵ ਬੀਤੇ ਦਿਨੀ ਲੁਧਿਆਣਾ ਵਿੱਚ ਕਤਲਾਨਾ ਹਮਲੇ ਵਿੱਵ ਲੋੜੀਦੇ ਦੋ ਸਕੇ ਭਰਾਵਾਂ ਨੂੰ ਗੋਲੀਆਂ ਮਾਰ ਕੇ ਮਾਰਨ ਦੀ ਘਟਨਾ ਵਿੱਚ ਪੰਜਾਬ ਸਰਕਾਰ ਵਲੋਂ ਹੁਕਮ ਜਾਰੀ ਕਰਕੇ ਖੰਨਾ ਪੁਲਿਸ ਜ਼ਿਲ੍ਹਾ ਦੇ ਸੀਨੀਅਰ ਪੁਲਿਸ ਕਪਤਾਨ ਹਰਸ਼ ਬਾਂਸਲ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਮਾਮਲੇ 'ਚ ਪੁਲਿਸ ਉਚ ਅਧਿਕਾਰੀਆਂ ਵਲੋਂ ਅੱਜ ਦੇਰ ਸ਼ਾਮ ਥਾਣਾ ਮਾਛੀਵਾੜਾ ਦੇ ਐਸ. ਐਚ. ਓ. ਸ: ਮਨਜਿੰਦਰ ਸਿੰਘ ਸਮੇਤ ਚਾਰ ਪੁਲਿਸ ਮੁਲਾਜ਼ਮਾਂ ਨੂੰ ਬਰਖਾਸਤ ਕਰ ਦਿੱਤਾ ਗਿਆ।

ਪੰਜਾਬ ਦੇ ਹਿੰਸਕ ਦੌਰ ਦੇ ਬਾਵਜੂਦ: ਨਾ ਕੋਈ ਸੰਧੀ, ਨਾ ਕੋਈ ਹੱਲ

ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਜੋ ਕਿ ਸਮੁੱਚੇ ਧਰਮਾ ਦਾ ਸਤਿਕਾਰ ਕਰਦੀ ਹੈ ਅਤੇ ਮਾਨਵਤਾ ਦੇ ਭਲੇ ਲਈ ਹਰ ਵਕਤ ਤਿਆਰ ਰਹਿਦੀ ਹੈ, ਜਿਸ ਦੀ ਤਾਜਾ ਮਿਸ਼ਾਲ ਜੰਮੂ ਕਸ਼ਮੀਰ ਵਿੱਚ ਆਏ ਹੜਾ ਦੌਰਾਨ ਸਿੱਖ ਕੌਮ ਵੱਲੋਂ ਬਿਨਾ ਕਿਸੇ ਭੇਦਭਾਵ ਦੇ ਕੀਤੀ ਜਾ ਰਹੀ ਸਹਾਇਤਾ ਮੂੰਹ ਬੋਲਦੀ ਤਸਵੀਰ ਹੈ। ਹਿੰਦੁਸਤਾਨ ਦੀ ਸਰਕਾਰ ਨੂੰ ਆਪਣੀਆਂ ਕੀਤੀਆਂ ਗਲਤੀਆਂ ਦਾ ਇਕ ਦਿਨ ਅਹਿਸਾਸ ਕਰਨਾ ਹੀ ਪਵੇਗਾ।

ਸ਼ਹੀਦ ਭਗਤ ਸਿੰਘ ਦੀ ਛੋਟੀ ਭੈਣ ਬੀਬੀ ਪ੍ਰਕਾਸ਼ ਕੌਰ ਨੇ ਕੈਨੇਡਾ ਵਿੱਚ ਕੀਤਾ ਅਕਾਲ ਚਲਾਣਾ

ਸ਼ਹੀਦ ਭਗਤ ਸਿੰਘ ਦੀ ਛੋਟੀ ਭੈਣ ਪ੍ਰਕਾਸ਼ ਕੌਰ (95) ਦਾ ਸੋਮਵਾਰ ਤੜਕੇ ਟੋਰਾਂਟੋ (ਕੈਨੇਡਾ) ਵਿਖੇ ਲੰਬੀ ਬਿਮਾਰੀ ਦੇ ਕਾਰਨ ਦਿਹਾਂਤ ਹੋ ਗਿਆ। ਭਗਤ ਸਿੰਘ ਦੇ ਬਾਕੀ 7 ਭੈਣ-ਭਰਾਵਾਂ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ। ਬੀਬੀ ਪ੍ਰਕਾਸ਼ ਕੌਰ ਪਿਛਲੇ ਕੁਝ ਸਾਲਾਂ ਤੋਂ ਆਪਣੇ ਬੇਟੇ ਰੁਪਿੰਦਰ ਸਿੰਘ ਕੋਲ ਟੋਰਾਂਟੋ 'ਚ ਰਹਿ ਰਹੇ ਸਨ।

ਨਿਊਯਾਰਕ ਦੇ ਮੈਡੀਸਨ ਸਕਵੇਅਰ ਗਾਰਡਨ ਵਿੱਚ ਨਰਿੰਦਰ ਮੋਦੀ ਦੇ ਵਿਰੁੱਧ ਰੋਸ ਮੁਜ਼ਾਹਰਾ ਤਸਵੀਰਾਂ ਦੀ ਜ਼ੁਬਾਨੀ

ਨਿਊਯਾਰਕ ਦੇ ਮੈਡੀਸਨ ਸਕਵੇਅਰ ਗਾਰਡਨ ਵਿੱਚ ਨਰਿੰਦਰ ਮੋਦੀ ਦੇ ਵਿਰੁੱਧ ਰੋਸ ਮੁਜ਼ਾਹਰਾ ਤਸਵੀਰਾਂ ਦੀ ਜ਼ੁਬਾਨੀ

ਭਾਈ ਕੁਲਬੀਰ ਸਿੰਘ ਬੜਾਪਿੰਡ, ਮੁਖੀ ਅਕਾਲੀ ਦਲ ਪੰਚ ਪ੍ਰਧਾਨੀ ਬਾਇੱਜ਼ਤ ਬਰੀ, ਨਾਭਾ ਜੇਲ ‘ਚੋ ਹੋਏ ਰਿਹਾਅ

ਪਿੱਛਲੇ ਦੋ ਸਾਲ਼ਾਂ ਤੋਂ ਗੈਰ ਕਾਨੂੰਨੀ ਗਤੀਵਿਧੀਆਂ ਰੋਕੋ ਕਾਨੂੰਨ ਅਧੀਨ ਜੇਲ ਵਿੱਚ ਨਜ਼ਰਬੰਦ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ , ਮੈਂਬਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਆਗੂ ਭਾਈ ਕੁਲਵੀਰ ਸਿੰਘ ਬੜਾਪਿੰਡ ਅੱਜ ਉੱਚ ਸੁਰੱਖਿਆ ਵਾਲੀ ਨਾਭਾ ਜੇਲ੍ਹ ਵਿਚੋਂ ਰਿਹਾਅ ਹੋ ਗਏ ਹਨ।

ਭਾਰਤ ਸਰਕਾਰ ਦੀਆਂ ਕਾਲੀਆਂ ਸੂਚੀਆਂ ਸੰਘਰਸ਼ਸ਼ੀਲ ਸਿੱਖਾਂ ਵਾਸਤੇ ਸੁਨਿਹਰੀ ਸੂਚੀਆਂ ਹਨ: ਡੱਲੇਵਾਲ

ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਵਿਦੇਸ਼ਾਂ ਵਿੱਚ ਵਸਦੇ ਉਹਨਾਂ ਸਿੱਖਾਂ ਦੀਆਂ ਬਲੈਕ ਲਿਸਟਾਂ ਖਤਮ ਕਰਨ ਦਾ ਮੁੱਦਾ ਪ੍ਰਧਾਨ ਮੰਤਰੀ ਕੋਲ ਉਠਾਇਆ ਗਿਆ ਜਿਹਨਾਂ ਨੂੰ ਭਾਰਤ ਸਰਕਾਰ ਨੇ ਇਸ ਕਰਕੇ ਦੇਸ਼ ਵਿੱਚ ਦਾਖਲ ਹੋਣ ਤੋਂ ਬੈਨ ਕੀਤਾ ਹੋਇਆ ਹੈ ਕਿ ਉਹ ਨੇ ਜੂਨ 1984 ਦੇ ਖੂਨੀ ਘੱਲੂਘਾਰੇ ਤੋਂ ਬਾਅਦ ਭਾਰਤੀ ਅੰੇਬੈਸੀਆਂ ਦੇ ਬਾਹਰ ਲਗਾਤਾਰ ਰੋਸ ਮੁਜਾਹਰੇ ਕਰਦੇ ਰਹੇ ਹਨ ,ਜਾਂ ਉਹਨਾਂ ਸਿੱਖਾਂ ਨੇ ਪੰਜਾਬ ਵਿੱਚ ਵਸਦੇ ਆਪਣੇ ਸਿੱਖ ਭਰਾਵਾਂ ਤੇ ਹੋ ਰਹੇ ਜ਼ੁਲਮ ਦੇ ਦਰਦ ਨੂੰ ਮਹਿਸੂਸ ਕਰਦਿਆਂ ਉਹਨਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ ਹੈ ਅਤੇ ਲੋੜਵੰਦ ਸਿੱਖ ਪਰਿਵਾਰਾਂ ਦੀ ਮੱਦਦ ਕੀਤੀ ਹੈ ।

ਹਰਿਆਣਾ ਵਿੱਚ ਕਾਂਗਰਸ ਦੀ ਹਿਮਾੲਤਿ ਕਰਨ ਦੇ ਮਾਮਲੇ ਵਿੱਚ ਹਰਿਆਣਾ ਗੁਰਦੁਆਰਾ ਕਮੇਟੀ ਵਿੱਚ ਪਈਆਂ ਤਰੇੜਾ

ਨਵੀ ਬਣੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਆ ਰਹੀਆਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਦੀ ਹਮਾੲਤਿ ਕਰਨ ਦੇ ਮੁੱਦੇ 'ਤੇ ਤਰੇੜਾਂ ਆ ਗਈਆਂ ਹਨ।ਹਰਿਆਣਾ ਗੁਰਦੁਆਰਾ ਕਮੇਟੀ ਦੇ ਮੱਖੀ ਅਗੂਆਂ ਨੇ ਇਨ੍ਹਾਂ ਚੋਣਾਂ ਵਿੱਚ ਸੱਤਾਧਾਰੀ ਕਾਂਗਰਸ ਪਾਰਟੀ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ, ਪਰ ਮੀਡੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਕਮੇਟੀ 'ਚ ਇਸ ਮਸਲੇ 'ਤੇ ਬਗਾਵਤੀ ਸੁਰ ਊਭੱਰਦੇ ਨਜ਼ਰ ਆ ਰਹੇ ਹਨ।

Next Page »