November 2018 Archive

ਕੀ ਹੋਰਾਂ ਨੂੰ ਸਿੱਖੀ ਨਾਲ ਜੋੜਨ ਲਈ ਹੋਂਦ ਵਿੱਚ ਆਈ ਸੰਸਥਾ ਚੀਫ ਖਾਲਸਾ ਦੀਵਾਨ ਅੱਜ ਆਪ ਸਿੱਖੀ ਤੋਂ ਵਿਹੂਣੀ ਹੋ ਚੁੱਕੀ ਹੈ?

ਸਿੱਖਿਆ ਦੇ ਮਾਧਿਅਮ ਰਾਹੀਂ ਸਿੱਖ ਬੱਚੇ ਬੱਚੀਆਂ ਨੂੰ ਸਿੱਖੀ ਨਾਲ ਜੋੜਨ ਲਈ ਹੋਂਦ ਵਿੱਚ ਆਈ ਸੰਸਥਾ ਚੀਫ ਖਾਲਸਾ ਦੀਵਾਨ ਦੇ ਮੈਂਬਰ ਹੀ, ਦੀਵਾਨ ਦੇ ਸੰਵਿਧਾਨ ਦੀ ਉਲੰਘਣਾ ਕਰਦਿਆਂ ਅੰਮ੍ਰਿਤ ਦੀ ਦਾਤ ਤੋਂ ਵਿਹੂਣੇ ਹਨ।ਇਹ ਗੱਲ ਸਾਹਮਣੇ ਆਉਣ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵੱਲੋਂ ਦੀਵਾਨ ਦੇ ਪ੍ਰਬੰਧਕਾਂ, ਚੋਣ ਅਬਜ਼ਰਵਰਾਂ ਤੇ ਮੈਬਰਾਂ ਨੂੰ ਇੱਕ ਚਿੱਠੀ ਲਿਖ ਕੇ ਭੇਜੀ ਗਈ ਹੈ ਕਿ 2 ਦਸੰਬਰ ਨੂੰ ਹੋਣ ਵਾਲੀ ਦੀਵਾਨ ਦੀ ਚੋਣ ਦੀਵਾਨ ਦੇ ਸੰਵਿਧਾਨ ਦੀ ਅਨੁਸਾਰ ਹੀ ਹੋਵੇ। ਅਕਾਲ ਤਖਤ ਸਾਹਿਬ ਸਕੱਤਰੇਤ ਦੇ ਇੰਚਾਰਜ ਸ.ਜਸਪਾਲ ਸਿੰਘ ਦੇ ਦਸਤਖਤਾਂ ਹੇਠ ਜਾਰੀ ਇਸ ਚਿੱਠੀ ਵਿੱਚ ਸਾਫ ਲਿਿਖਆ ਗਿਆ ਹੈ ਕਿ ਸਿੰਘ ਸਾਹਿਬ ਨੇ ਆਦੇਸ਼ ਕਰਦਿਆਂ ਹਦਾਇਤ ਕੀਤੀ ਹੈ ਕਿ ਦੀਵਾਨ ਦੇ ਪ੍ਰਧਾਨ ਤੇ ਬਾਕੀ ਅਹੁਦੇਦਾਰਾਂ ਦੀ 2 ਦਸੰਬਰ ਨੂੰ ਹੋ ਰਹੀ ਚੋਣ ਦੀਵਾਨ ਦੇ ਸੰਵਿਧਾਨ ਦੇ ਅਨੁਸਾਰ ਹੋਵੇ।

ਵਿਸ਼ਵ ਅਤੇ ਭਾਰਤੀ ਉਪ-ਮਹਾਦੀਪ ਵਿੱਚ ਨਸਲਕੁਸ਼ੀ ਦੀ ਰਾਜਨੀਤੀ ਦਾ ਇਤਿਹਾਸ : ਡਾ ਗਰਗਾ ਚੈਟਰਜੀ

ਪੰਜਾਬ ਯੁਨੀਵਰਸਿਟੀ ਅਧਾਰਤ ਵਿਿਦਆਰਥੀ ਜਥੇਬੰਦੀ ਸੱਥ ਵਲੋਂ 15 ਨਵੰਬਰ 2018 ਨੂੰ 1984 ਵਿੱਚ ਦਿੱਲੀ ਅਤੇ ਭਾਰਤ ਦੇ ਹੋਰਨਾਂ ਨਗਰਾਂ ਵਿੱਚ ਵਾਪਰੇ ਸਿੱਖ ਨਸਲਕੁਸ਼ੀ ਦੇ ਵਰਤਾਰੇ ਨੂੰ ਚੇਤੇ ਕਰਦਿਆਂ ਪੰਜਾਬ ਯੁਨੀਵਰਸਿਟੀ ਦੇ ਜ਼ੂਲੋਜੀ ਭਵਨ ਵਿੱਚ ਨਸਲਕੁਸ਼ੀ ਦਾ ਵਰਤਾਰਾ ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ।

“ਕਰਤਾਰਪੁਰ ਲਾਂਘਾ ਬਾਬੇ ਨਾਨਕ ਦਾ ਚਮਤਕਾਰ” -ਡਾ ਅਮਰਜੀਤ ਸਿੰਘ ਵਾਸ਼ਿੰਗਟਨ

ਮਜ਼ਹਬੀ ਦੁਨੀਆ ਦੇ ਲੋਕਾਂ ਵਿੱਚ ਅਕਸਰ ਕ਼੍ਰਿਸ਼ਮੇ ਜਾਂ ਚਮਤਕਾਰ ਨੂੰ ਲੈ ਕੇ ਬਹਿਸ ਹੁੰਦੀ ਹੈ ਕਿ ਕੀ ਇਹ ਰੱਬ ਦਾ ਸ਼ਰੀਕ ਬਣਨਾ ਹੈ ਜਾਂ ਰੱਬ ਨਾਲ ਜੁੜੇ ਲੋਕਾਂ ਦਾ ਸੁਤੇ-ਸਿੱਧ ਕ਼੍ਰਿਸ਼ਮਈ ਪ੍ਰਗਟਾਵਾ। ਈਸਾਈ ਮੱਤ ਵਿੱਚ, ਵੈਟੀਕਨ ਵਲੋਂ ਕਿਸੇ ਸ਼ਖਸ ਨੂੰ ‘ਸੰਤ ਦੀ ਪਦਵੀ’ ਦੇਣ ਦੀ ਸ਼ਰਤ ਹੀ ਇਹ ਹੁੰਦੀ ਹੈ ਕਿ ਉਸ ਦੇ ਜੀਵਨ-ਕਾਲ ਨਾਲ ਜੁੜੀਆਂ ਘੱਟੋ-ਘੱਟ ਦੋ ਕਰਾਮਾਤਾਂ ਜ਼ਰੂਰ ਹੋਣ। ਇਸਲਾਮ ਵਿੱਚ ਭਾਵੇਂ ਕਿਸੇ ਨੂੰ ਰੱਬ ਦਾ ਸ਼ਰੀਕ ਮੰਨਣ ਦੇ ਖਿਲਾਫ ਸਖਤ ਹਦਾਇਤਾਂ ਹਨ ਪਰ ਇਸ ਦੇ ਬਾਵਜੂਦ ਵਲੀ, ਔਲੀਆ ਉਹ ਹੀ ਮੰਨੇ ਜਾਂਦੇ ਹਨ, ਜੋ ਕੋਈ ਕ਼੍ਰਿਸ਼ਮਾ ਵਿਖਾਉਂਦੇ ਹਨ। ਸਿੱਖ ਧਰਮ ਵਿੱਚ ‘ਕਰਾਮਾਤ’ ਨੂੰ ‘ਕਹਿਰ’ ਮੰਨਿਆ ਜਾਂਦਾ ਹੈ ਪਰ ਗੁਰੂ ਸਾਹਿਬਾਨ ਦੇ ਜੀਵਨ ਕਾਲ ਨਾਲ ਜੁੜੀਆਂ ਬਹੁਤ ਸਾਰੀਆਂ ਘਟਨਾਵਾਂ ਅਤੇ ਇਤਿਹਾਸਕ ਸਥਾਨ ਕਰਾਮਾਤ ਦੀ ਹੋਂਦ ਦੀ ਪੁਸ਼ਟੀ ਕਰਦੀਆਂ ਹਨ। ਸ਼ਰਧਾਵਾਨਾਂ ਅਤੇ ਤਰਕਵਾਦੀਆਂ ਵਿੱਚ ਇਸ ਵਿਸ਼ੇ ’ਤੇ ਲਗਾਤਾਰ ਨੋਕ-ਝੋਕ ਰਹਿੰਦੀ ਹੈ।

ਕਰਤਾਰਪੁਰ ਲਾਂਘਾ ਸਮਾਗਮਾਂ ਵਿੱਚ ਸ਼੍ਰੋਮਣੀ ਕਮੇਟੀ ਦੀ ਅਣਗੌਲ: ਸੰਸਥਾ ਦੇ ਡਿੱਗ ਚੁੱਕੇ ਵੱਕਾਰ ਦਾ ਸਿੱਟਾ

ਪਾਕਿਸਤਾਨ ਸਰਕਾਰ ਵਲੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਨਾਰੋਵਾਲ, ਕਰਤਾਰਪੁਰ ਸਾਹਿਬ ਲਈ ਐਲਾਨੇ ਲਾਂਘੇ ਦੇ ਸਬੰਧ ਵਿੱਚ ਭਾਰਤ ਸਰਕਾਰ ਵਲੋਂ ਇੱਕ ਸਮਾਗਮ 26 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਅਤੇ ਉਸ ਤੋਂ ਇੱਕ ਦਿਨ ਬਾਅਦ ਪਾਕਿਸਤਾਨ ਸਰਕਾਰ ਵਲੋਂ 28 ਨਵੰਬਰ ਨੂੰ ਗੁ.ਕਰਤਾਰਪੁਰ ਸਾਹਿਬ ਵਿਖੇ ਕਰਵਾਇਆ ਜਾ ਚੁੱਕਾ ਹੈ ।ਇਨ੍ਹਾਂ ਦੋਹਾਂ ਸਮਾਗਮਾਂ ਦਾ ਸਬੰਧ ਗੁਰੂ ਨਾਨਕ ਪਾਤਸ਼ਾਹ ਦੇ ਸਾਲ 2019 ਵਿੱਚ ਆ ਰਹੇ 550 ਸਾਲਾ ਪ੍ਰਕਾਸ਼ ਦਿਹਾੜੇ ਨਾਲ ਜੁੜਿਆ ਹੋਣ ਕਰਕੇ ਇਨ੍ਹਾਂ ਦੀ ਵਿੳਂਤਬੰਦੀ ਤੋਂ ਲੈ ਕੇ ਸੰਪੂਰਨਤਾ ਤੀਕ ਸ਼੍ਰੋਮਣੀ ਕਮੇਟੀ ਦੀ ਸ਼ਮੂਲੀਅਤ ਯਕੀਨੀ ਸਮਝੀ ਜਾ ਰਹੀ ਸੀ

ਅਜੋਕੇ ਯੁੱਗ ‘ਚ ਹੁੰਦੀ ਨਸਲਕੁਸ਼ੀ – ਇਤਿਹਾਸਕ ਸੰਕਟ ਦਾ ਪ੍ਰਤੀਕ: ਸ.ਅਜਮੇਰ ਸਿੰਘ ਜੀ ਦਾ ਵਿਖਿਆਨ

ਪੰਜਾਬ ਯੁਨੀਵਰਸਿਟੀ ਅਧਾਰਤ ਵਿਿਦਆਰਥੀ ਜਥੇਬੰਦੀ ਸੱਥ ਵਲੋਂ 15 ਨਵੰਬਰ 2018 ਨੂੰ 1984 ਵਿੱਚ ਦਿੱਲੀ ਅਤੇ ਭਾਰਤ ਦੇ ਹੋਰਨਾਂ ਨਗਰਾਂ ਵਿੱਚ ਵਾਪਰੇ ਸਿੱਖ ਨਸਲਕੁਸ਼ੀ ਦੇ ਵਰਤਾਰੇ ਨੂੰ ਚੇਤੇ ਕਰਦਿਆਂ ਪੰਜਾਬ ਯੁਨੀਵਰਸਿਟੀ ਦੇ ਜ਼ੂਲੋਜੀ ਭਵਨ ਵਿੱਚ ਨਸਲਕੁਸ਼ੀ ਦਾ ਵਰਤਾਰਾ ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ।

1947 ਤੋਂ ਬਾਅਦ ਦਾ ਸਿੱਖ ਸੰਘਰਸ਼ : ਭਾਈ ਮਨਧੀਰ ਸਿੰਘ ਜੀ ਦੀ ਭਾਈ ਬੇਅੰਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਕੀਤੀ ਤਕਰੀਰ

ਫਿਰੋਜ਼ਪੁਰ ਜਿਲ੍ਹੇ 'ਚ ਪੈਂਦੇ ਪਿੰਡ ਮਨਸੂਰਦੇਵਾ ਦੀ ਸੰਗਤ ਵਲੋਂ ਸ਼ਹੀਦ ਭਾਈ ਬੇਅੰਤ ਸਿੰਘ ਜੀ ਦਾ ਸ਼ਹੀਦੀ ਦੇ ਸੰਬੰਧ ਵਿੱਦ 31 ਅਕਤੂਬਰ 2018 ਨੂੰ ਇੱਕ ਸਮਾਗਮ ਕਰਵਾਇਆ ਸੀ। ਇਸ ਸਮਾਗਮ ਉੱਤੇ ਭਾਈ ਮਨਧੀਰ ਸਿੰਘ ਜੀ ਨੇ 1947 ਤੋਂ ਬਾਅਦ ਦੇ ਸਿੱਖ ਸੰਘਰਸ਼ ਬਾਰੇ ਸੰਖੇਪ ਵਿੱਚ ਵਿਚਾਰਾਂ ਰੱਖੀਆਂ। ਇਸ ਸਮਾਗਮ ਵਿੱਚ ਉਹਨਾਂ ਵਲੋਂ ਦਿੱਤੀ ਗਈ ਤਕਰੀਰ ਦੀ ਬੋਲਦੀ ਮੂਰਤ ਹੇਠਾ ਪੇਸ਼ ਕੀਤੀ ਗਈ ਹੈ।

ਯੂ.ਐਨ ਦੇ ਬੈਰੂਟ ਐਲਾਨਨਾਮੇ ਵਿੱਚ ਗੁਰਬਾਣੀ ਦਰਜ ਹੋਣ ਦਾ ਜਰੀਆ ਬਣਨਾ ਮੇਰੇ ਲਈ ਮਾਣ ਵਾਲੀ ਗੱਲ: ਇਕਤੀਦਾਰ ਚੀਮਾ

ਇਸ ਦਸਤਾਵੇਜ ਵਿੱਚ ਵੱਖ ਵੱਖ ਧਰਮਾਂ ਦੇ ਧਾਰਮਿਕ ਗ੍ਰੰਥਾ ਵਿਚੋਂ 18 ਅਹਿਦ ਦਰਜ ਕੀਤੇ ਗਏ ਹਨ।ਸੰਯੁਕਤ ਰਾਸ਼ਟਰ ਦੀ ਸਲਾਹਕਾਰ ਕਮੇਟੀ ਮੈਂਬਰ ਇਕਤੀਦਾਰ ਚੀਮਾ ਦੀਆਂ ਕੋਸ਼ਿਸ਼ਾਂ ਸਦਕਾ ਇਹਨਾਂ 18 ਅਹਿਦਾਂ ਵਿੱਚੋਂ 3 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹਨ।

ਸਿੱਖ ਨਸਲਕੁਸ਼ੀ ਦੇ ਮਾਮਲੇ ਚ 5-5 ਸਾਲ ਦੀ ਸਜਾ ਬਹਾਲ ਕਰਨ ਚ ਭਾਰਤੀ ਅਦਾਲਤ ਨੂੰ 22 ਸਾਲ ਲੱਗੇ

1996 ਤੋਂ ਲਮਕੇ ਆ ਰਹੇ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਦੇ ਮੁਕੱਦਮੇ ਵਿੱਚ ਅਦਾਲਤ ਨੇ ਕਲ੍ਹ 70 ਦੋਸ਼ੀਆਂ ਦੀ ਸਜਾ ਬਰਕਰਾਰ ਰੱਖਣ ਦਾ ਫੈਸਲਾ ਸੁਣਾਇਆ ਹੈ । 1996 ਵਿੱਚ ਸੈਸ਼ਨ ਅਦਾਲਤ ਨੇ 94 ਮੁਲਜਮਾਂ ਵਿੱਚੋਂ 5 ਨੂੰ ਬਰੀ ਕਰ ਦਿੱਤਾ ਸੀ ਜਿਸ ਵਿੱਚੋਂ ਤਕਰੀਬਨ 16 ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ 3 ਜਣੇ ਭਗੌੜੇ ਦੱਸੇ ਜਾ ਰਹੇ ਹਨ।

ਲੋਕਾਂ ਨੂੰ ਬੇਘਰਿਆਂ ਦੇ ਸਹਿਯੋਗ ਲਈ ਜਾਗਰੁਕ ਕਰਦਿਆਂ ਤਨਮਜੀਤ ਸਿੰੰਘ ਢੇਸੀ ਨੇ ਗੱਤੇ ਦੇ ਡੱਬਿਆਂ ‘ਚ ਬਿਤਾਈ ਰਾਤ

ਬਰਤਾਨੀਆ ਦੇ ਪਹਿਲੇ ਸਿੱਖ ਪਾਰਲੀਮੈਂਟ ਮੈਂਬਰ ਸਰਦਾਰ ਤਨਮਨਜੀਤ ਸਿੰਘ ਢੇਸੀ ਨੇ ਲੋੜਵੰਦਾ, ਬੇਆਸਰਿਆਂ ਅਤੇ ਬੇਘਰਿਆਂ ਦੇ ਸਹਿਯੋਗ ਲਈ ਮਾਇਆ ਇਕੱਠੀ ਕੀਤੀ ਅਤੇ ਜਾਗਰੁਕਤਾ ਫੈਲਾਈ। ਇਸ ਕਾਰਜ ਵਿੱਚ ਢੇਸੀ ਦੇ ਨਾਲ ਉਹਨਾਂ ਦੀ ਪਤਨੀ ਮਨਵੀਨ ਕੌਰ ਢੇਸੀ ਵੀ ਹਾਜਰ ਰਹੇ । ਸ.ਢੇਸੀ ਅਤੇ ਉਹਨਾਂ ਦੀ ਪਤਨੀ ਨੇ ਪੂਰੀ ਰਾਤ ਗੱਤੇ ਦੇ ਡੱਬਿਆਂ ਵਿੱਚ ਬਿਤਾਈ ।

ਪੰਜਾਬੀ ਦੀ ਪੜ੍ਹਾਈ ਲਈ ਘਾਤਕ ਹੋਵੇਗਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਫ਼ੈਸਲਾ

ਯੂਨੀਵਰਸਿਟੀ ਵਲੋਂ ਦੂਸਰੀ ਕਮਾਲ ਇਹ ਕੀਤੀ ਗਈ ਹੈ ਕਿ ਇਹ ਨੋਟੀਫਿਕੇਸ਼ਨ ਜਨਤਕ ਕਰਨ ਤੋਂ ਬਿਨਾਂ ਹੀ ਚੁੱਪ-ਚੁਪੀਤੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਭੇਜ ਦਿੱਤਾ ਗਿਆ ਅਤੇ ਉਨ੍ਹਾਂ ਨੇ ਅੱਗੇ ਇਸ ਨੂੰ ਸਟਾਫ਼ ਵਿਚ ਘੁੰਮਾ ਦਿੱਤਾ ਅਤੇ ਜਿਹੜੇ ਵਿਦਿਆਰਥੀ ਦਸਵੀਂ ਤੱਕ ਪੰਜਾਬੀ ਨਾ ਪੜ੍ਹੇ ਹੋਣ ਦੀ ਸੂਰਤ ਵਿਚ 'ਮੁਢਲੀ ਪੰਜਾਬੀ' ਦਾ ਵਿਸ਼ਾ ਜੁਲਾਈ ਵਿਚ ਵੀ ਚੁਣ ਚੁੱਕੇ ਸਨ, ਉਨ੍ਹਾਂ ਨੂੰ ਵੀ ਨਵੰਬਰ ਵਿਚ ਆ ਕੇ ਵਿਸ਼ਾ ਬਦਲ ਲੈਣ ਦੀ ਖੁੱਲ੍ਹ ਦੇ ਦਿੱਤੀ ਗਈ ਅਤੇ ਨਵੰਬਰ ਦੇ ਸ਼ੁਰੂ ਵਿਚ ਹੋਣ ਵਾਲੇ ਹਾਊਸ ਟੈਸਟਾਂ ਤੋਂ ਵੀ ਛੋਟ ਦੇ ਕੇ ਨਵੰਬਰ ਵਿਚ ਹੋਣ ਵਾਲੇ ਸਮਿਸਟਰ (ਛਿਮਾਹੀ ਇਮਤਿਹਾਨ ਪ੍ਰਣਾਲੀ) ਲਈ ਦੁਬਾਰਾ ਦਾਖ਼ਲਾ ਫਾਰਮ ਭਰਵਾ ਲਏ ਗਏ।

Next Page »