ਰੋਜਾਨਾ ਖਬਰ-ਸਾਰ » ਸਿੱਖ ਖਬਰਾਂ

ਖਬਰਸਾਰ: • ਪੀ.ਟੀ.ਸੀ. ਮਾਮਲੇ ‘ਤੇ ਵਿਦੇਸ਼ੀ ਸਿੱਖ ਸਰਗਰਮ ਹੋਏ • ਭਾਜਪਾ ਬਾਦਲਾਂ ਦੀ ਪਲਟੀ ਲਵਾਉਣ ਦੇ ਰੌਂਅ ‘ਚ • ਬਾਗੀ-ਰੁੱਸੇ-ਕੱਢੇ ਸਭ ਹੋਏ ਇਕੱਠੇ ਤੇ ਹੋਰ ਖਬਰਾਂ

January 19, 2020 | By

ਅੱਜ ਦਾ ਖਬਰਸਾਰ (18 ਜਨਵਰੀ 2020)

ਖਬਰਾਂ ਸਿੱਖ ਜਗਤ ਦੀਆਂ:

ਪੀ.ਟੀ.ਸੀ. ਮਾਮਲੇ ’ਤੇ ਵਿਦੇਸ਼ਾਂ ਤੋਂ ਆਏ ਬਿਆਨ:

• ਪੀ.ਟੀ.ਸੀ. ਮਾਮਲੇ ‘ਤੇ ਵਿਦੇਸ਼ਾਂ ਦੀਆਂ ਸਿੱਖਾਂ ਸੰਸਥਾਵਾਂ ਨੇ ਸਰਗਰਮੀ ਫੜੀ
• ਇੰਗਲੈਂਡ ਦੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੇ ਬਿਆਨ ਜਾਰੀ ਕੀਤੇ
• ਗੁਰੁ ਹਰਿਕ੍ਰਿਸ਼ਨ ਜੀ ਗੁਰਦੁਆਰਾ ਸਾਹਿਬ (ਓਡਬੀ) ਦੇ ਪ੍ਰਬੰਧਕ ਖੁੱਲ੍ਹ ਕੇ ਸਾਹਮਣੇ ਆਏ
• ਕਿਹਾ ਗੁਰਬਾਣੀ ਕਿਸੇ ਦੀ ਨਿਜੀ ਜਗੀਰ ਨਹੀਂ ਹੋ ਸਕਦੀ।
• ਅਜਿਹੇ ਦਾਅਵੇ ਕਰਨ ਵਾਲਿਆਂ ਨੂੰ ਤਾੜਨਾ ਕੀਤੀ
• ਗੁਰੂ ਤੇਗ ਬਹਾਦਰ ਜੀ ਗੁਰਦੁਆਰਾ ਸਾਹਿਬ (ਲੈਸਟਰ) ਦੇ ਪ੍ਰਬੰਧਕਾਂ ਸ਼੍ਰੋ.ਗੁ.ਪ੍ਰ.ਕ. ਨੂੰ ਚਿੱਠੀ ਲਿਖੀ
• ਕਿਹਾ ਹੁਕਮਨਾਮਾ ਸਾਹਿਬ ਸਾਂਝਾ ਕਰਨ ਤੋਂ ਪੀ.ਟੀ.ਸੀ. ਵਲੋਂ ਰੋਕੇ ਜਾਣ ਉੱਤੇ ਸ਼੍ਰੋ.ਗੁ.ਪ੍ਰ.ਕ. ਆਪਣੀ ਸਥਿਤੀ ਸਪਸ਼ਟ ਕਰੇ

ਗੁਰੁ ਹਰਿਕ੍ਰਿਸ਼ਨ ਜੀ ਗੁਰਦੁਆਰਾ ਸਾਹਿਬ (ਓਡਬੀ) ਦੇ ਪ੍ਰਬੰਧਕ


ਖਬਰਾਂ ਦੇਸ ਪੰਜਾਬ ਦੀਆਂ:

ਬਾਦਲਾਂ ਦੀ ਜੜ੍ਹ ਨੂੰ ਹੱਥ ਪਾਇਆ:

ਸ਼੍ਰੋ.ਅ.ਦ. (ਬਾਦਲ) ਦੀਆਂ ਦਿੱਕਤਾਂ ਵਧੀਆਂ
• ਵੱਖ ਹੋਏ, ਬਾਗੀ ਹੋਏ, ਕੱਢੇ ਅਤੇ ਨਰਾਜ ਸਾਰੇ ਆਗੂ ਬਾਦਲਾਂ ਵਿਰੁਧ ਇਕੱਠੇ ਹੋਏ।
• ਢੀਂਡਸਾ, ਬ੍ਰਹਮਪੁਰਾ, ਸਰਨਾ, ਰਵੀਇੰਦਰ, ਰਾਮੂਵਾਲੀਆ, ਬੀਰਦਵਿੰਦਰ, ਜੀ.ਕੇ. ਇਕ ਮੰਚ ‘ਤੇ ਆਏ
• ਦਿੱਲੀ ਵਿਚ ਤਾਕਤ ਦਾ ਵਿਖਾਵਾ ਕੀਤਾ।
• ਦਲ (ਸ਼੍ਰੋ.ਅ.ਦ.) ਉੱਤੇ ਬਾਦਲਾਂ ਦੇ ਕਬਜੇ ਵਿਰੁਧ ਭੜਾਸ ਕੱਢੀ
• ਕਿਹਾ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਕਿਸੇ ਦੀ ਨਹੀਂ ਸੁਣੀ ਜਾਂਦੀ
ਪੀ.ਟੀ.ਸੀ. ਮਾਮਲੇ ਦਾ ਵੀ ਜ਼ਿਕਰ ਕੀਤਾ
• ਕਿਹਾ ਸ਼੍ਰੋ.ਗੁ.ਪ੍ਰ.ਕ. ਤੋਂ ਬਾਦਲਾਂ ਦਾ ਕਬਜ਼ਾ ਛੁਡਵਾਉਣਾ ਪਹਿਲਾ ਟੀਚਾ ਹੋਵੇ।

• ਦਿੱਲੀ ਵਿਖਾਵੇ ਦੇ ਸੰਕੇਤਕ ਮਾਅਨੇ ਹਨ।
• ਦਰਸਾਇਆ ਕਿ ਬਾਦਲ ਹੀ ਨਹੀਂ ਬਾਕੀ ਵੀ “ਦਿੱਲੀ ਦਰਬਾਰ” ਦੇ ਨੇੜੇ ਹੋ ਸਕਦੇ ਨੇ

ਸ਼੍ਰੋ.ਅ.ਦ. (ਬਾਦਲ) ਤੋਂ ਨਰਾਜ ਹੋਏ, ਵੱਖ ਹੋਏ ਤੇ ਕੱਢੇ ਆਗੂ ਇਕ ਮੰਚ ‘ਤੇ

ਭਾਜਪਾ ਬਾਦਲਾਂ ਤੋਂ ਵੱਖ ਹੋਣ ਦੇ ਰਾਹ ‘ਤੇ?:

ਘਰੇਲੂ ਕਲੇਸ਼ ‘ਚ ਘਿਰੇ ਸ਼੍ਰੋ.ਅ.ਦ. (ਬਾਦਲ) ਨੂੰ ਭਾਜਪਾਈਆਂ ਨੇ ਅੱਖਾਂ ਵਿਖਾਈਆਂ
ਨਵੇਂ ਭਾਜਪਾ ਪ੍ਰਧਾਨ ਦੇ ਪਲੇਠੇ ਸਾਮਗਮ ਵਿਚ (ਸ਼ੁੱਕਰਵਾਰ ਨੂੰ) ਦਿੱਤੇ ਵੱਡੇ ਬਿਆਨ।
ਕਿਹਾ ਭਾਜਪਾ 50% ਤੋਂ ਘੱਟ ਸੀਟਾਂ ਨਾ ਲਵੇ
ਜੇ ਭਾਜਪਾ ਨੇ ਆਪਣੀ ਸਰਕਾਰ ਬਣਾਉਣੀ ਹੈ ਤਾਂ ਗਠਜੋੜ ਚ 59 ਸੀਟਾਂ ਮੰਗੀਆਂ ਜਾਣ: ਮਦਨ ਮੋਹਨ ਮਿੱਤਲ।
ਢੀਂਡਸਾ ਦੀ ਅਗਵਾਈ ਵਿਚ ਬਾਗੀ ਤਾਕਤ ਫੜ੍ਹਦੇ ਹਨ ਤਾਂ ਭਾਜਪਾ ਬਾਦਲਾਂ ਨੂੰ ਗੋਡੇ ਪਰਨਿਓਂ ਵੀ ਹੇਠਾਂ ਕਰ ਸਕਦੀ ਹੈ।
ਇਸ ਵੇਲੇ ਭਾਜਪਾ ਨੂੰ ਗਠਜੋੜ ਵਿਚੋਂ ਸਿਰਫ 23 ਸੀਟਾਂ ਮਿਲਦੀਆਂ ਹਨ।


ਖਬਰਾਂ ਭਾਰਤੀ ਉਪਮਹਾਂਦੀਪ ਦੀਆਂ:

ਦਿੱਲੀ ਵਿੱਚ ਤਿੰਨ ਮਹੀਨਿਆਂ ਲਈ ਮਾਰੂ ਨੈਸ਼ਨਲ ਸਕਿਓਰਟੂ ਐਕਟ ਲਾਗੂ:

• ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਦਿੱਲੀ ਵਿੱਚ ਹੋ ਰਹੇ ਰੋਸ ਵਿਖਾਵਿਆਂ ਨੂੰ ਨੱਥ ਪਾਉਣ ਦੀ ਮਨਸ਼ਾ ਨਾਲ ਰਾਜਧਾਨੀ ਵਿੱਚ ਨੈਸ਼ਨਲ ਸਕਿਓਰਟੂ ਐਕਟ (ਐਨ.ਐਸ.ਏ.) ਅਪ੍ਰੈਲ ਤੱਕ ਲਾਗੂ ਕਰ ਦਿੱਤਾ ਗਿਆ ਹੈ।
• ਇਸ ਕਾਨੂੰਨ ਤਹਿ ਕਥਿਤ ਰਾਸ਼ਟਰੀ ਸੁਰੱਖਿਆ ਦੇ ਮਾਮਲੇ ਵਿੱਚ ਸ਼ੱਕ ਪੈਣ ਉਤੇ ਹੀ ਪੁਲਿਸ ਕਿਸੇ ਵੀ ਵਿਆਕਤੀ ਨੂੰ ਕਈ ਮਹੀਨਿਆਂ ਤੱਕ ਹਿਰਾਸਤ ਵਿੱਚ ਰੱਖ ਸਕਦੀ ਹੈ।
• ਇਸ ਕਾਨੂੰਨ ਤਹਿ ਗ੍ਰਿਫ਼ਤਾਰ ਕੀਤੇ ਵਿਆਕਤੀ ਨੂੰ ਪੁਲਿਸ 10 ਦਿਨ ਤੱਕ ਬਿਨਾ ਜੁਰਮ ਦੱਸਿਆ ਰੱਖ ਸਕਦੀ ਹੈ।
• ਸਰਕਾਰ ਨਾ.ਸੋ.ਕਾ. ਵਿਰੋਧੀ ਵਿਖਾਵਿਆਂ ਤੋਂ ਪਰੇਸ਼ਾਨ ਹੈ
• ਲੱਗਦਾ ਹੈ ਕਿ ਵਿਖਾਵਾਕਾਰੀਆਂ ਨੂੰ ਡਰਾਉਣ ਹਿਤ ਐਨ.ਐਸ.ਏ. ਲਾਗੂ ਕੀਤਾ ਹੈ
• ਦਿੱਲੀ ਚੋਣਾਂ ਉੱਤੇ ਅਸਰ ਪੈ ਸਕਦਾ ਹੈ
ਭਾਜਪਾ ਇਸ ਨੂੰ ਹਿੰਦੂਤਵੀ ਵੋਟਾਂ ਇਕੱਠੀਆਂ ਕਰਨ ਲਈ ਵਰਤ ਸਕਦੀ ਹੈ

ਦਿੱਲੀ ਪੁਲਿਸ (ਇਕ ਪਰਾਣੀ ਤਸਵੀਰ)

ਨਾ.ਸੋ.ਕਾ. ਮਾਮਲਾ:

• ਕਾਂਗਰਸ ਦੇ ਸੀਨੀਅਰ ਆਗੂ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਰਾਜਾਂ ਨੂੰ ਮੰਨਣਾ ਹੀ ਪੈਣਾ ਹੈ
• ਕਿਹਾ ਕਿ ਕੋਈ ਸੂਬਾ ਇਸ ਕਾਨੂੰਨ ਨੂੰ ਲਾਗੂ ਕਰਨ ਤੋਂ ਮਨ੍ਹਾਂ ਨਹੀਂ ਕਰ ਸਕਦਾ।
• ਕਿਹਾ ਸੰਵਿਧਾਨਕ ਰੂਪ ਵਿੱਚ ਇਹ ਕਾਨੂੰਨ ਬਣ ਚੁੱਕਾ ਹੈ ਇਸ ਲਈ ਇਸ ਦਾ ਵਿਰੋਧ ਤਾਂ ਕੀਤਾ ਜਾ ਸਕਦਾ ਹੈ ਪਰ ਇਸ ਨੂੰ ਲਾਗੂ ਕਰਨ ਤੋਂ ਮਨਾ ਨਹੀਂ ਕੀਤਾ ਜਾ ਸਕਦਾ।
• ਜ਼ਿਕਰਯੋਗ ਹੈ ਕਿ ਇਹ ਗੱਲ ਕਾਂਗਰਸ ਦੇ ਸੀਨੀਅਰ ਨੇਤਾ ਸਾਬਕਾ ਕਾਨੂੰਨ ਮੰਤਰੀ ਕਪਿਲ ਸਿੱਬਲ ਨੇ ਵੀ ਕਹੀ ਹੈ।
• ਪਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਪੰਜਾਬ ਵਿੱਚ ਇਹ ਕਾਨੂੰਨ ਲਾਗੂ ਨਾ ਕਰਨ ਲਈ ਮਤਾ ਪਾਸ ਕੀਤਾ ਹੈ।

ਨਾ.ਸੋ.ਕਾ. ਬਾਰੇ ਬੋਲੇ ਅਭਿਜੀਤ ਬੈਨਰਜੀ:

• ਨੋਬਲ ਇਨਾਮ ਜੇਤੂ ਅਭਿਜੀਤ ਬੈਨਰਜੀ ਨੇ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਉੱਪਰ ਦਿੱਤਾ ਬਿਆਨ।
• ਕਿਹਾ ਜਦੋਂ ਕਿਸੇ ਵਿਅਕਤੀ ਕੋਲ ਬਹੁਤ ਤਾਕਤ ਆ ਜਾਂਦੀ ਹੈ ਤਾਂ ਉਹ ਤੈਅ ਕਰ ਸਕਦਾ ਹੈ ਕਿ ਤੁਸੀਂ ਇਸ ਸੂਚੀ ਵਿੱਚ ਹੋਵੋਗੇ ਜਾਂ ਉਸ ਸੂਚੀ ਵਿੱਚ।
• ਕਿਹਾ ਕਿ ਉਹ ਵਿਅਕਤੀ ਕਹਿ ਦੇਵੇ ਕਿ ਮੈਨੂੰ ਯਕੀਨ ਨਹੀਂ ਹੈ ਕਿ ਤੁਸੀਂ ਸਹੀ ਨਾਗਰਿਕ ਹੋ ਜਾਂ ਧਰਮ ਦੇ ਬਾਰੇ ਵਿੱਚ ਭੁੱਲ ਜਾਓ ਤਾਂ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰ ਲੋੜ ਹੈ।


ਖ਼ਬਰਾਂ ਆਰਥਿਕ ਜਗਤ ਦੀਆਂ:

ਅਭਿਜੀਤ ਬੈਨਰਜੀ

• ਭਾਰਤ ਦੀ ਵਗੜ ਰਹੇ ਆਰਥਕ ਹਾਲਾਤ ਉੱਪਰ ਨੋਬਲ ਇਨਾਮ ਜੇਤੂ ਅਭਿਜੀਤ ਬੈਨਰਜੀ ਦਾ ਬਿਆਨ
• ਕਿਹਾ ਭਾਰਤ ਦੀ ਅਰਥ ਵਿਵਸਥਾ ਦਾ ਹਾਲ ਬੰਦ ਹੋਈ ਟਾਇਲੇਟ ਵਰਗਾ ਹੈ।
• ਇਸ ਵਿੱਚੋਂ ਬਦਬੂ ਆ ਰਹੀ ਹੈ।
• ਕਿਹਾ ਜਿਵੇਂ ਘਰ ਟਾਇਲਟ ਬੰਦ ਹੋਣ ਤੇ ਪਲੰਬਰ ਨੂੰ ਬੁਲਾਉਣ ਤੋਂ ਪਹਿਲਾਂ ਕੁਝ ਕੰਮ ਖ਼ੁਦ ਕਰਨੇ ਪੈਂਦੇ ਹਨ ਇਵੇਂ ਹੀ ਇੱਥੇ ਕਰਨਾ ਪਵੇਗਾ।
• ਕਿਹਾ ਕੇਵਲ ਦਾਰਸ਼ਨਿਕ ਨਜ਼ਰੀਏ ਦੇ ਨਾਲ ਸੋਚਣਾ ਨਹੀਂ ਹੈ ਕਰਮਬਦ ਤਰੀਕੇ ਨਾਲ ਕੰਮ ਕਰਨੇ ਹਨ।
• ਅਭਿਜੀਤ ਬੈਨਰਜੀ ਨੇ ਸਰਕਾਰੀ ਬੈਂਕਾਂ ਵਿੱਚ ਹਿੱਸੇਦਾਰੀ ਘਟਾ ਕੇ 50 ਫ਼ੀਸਦੀ ਤੋਂ ਘੱਟ ਕਰਨ ਦੀ ਵਕਾਲਤ ਕੀਤੀ।


ਕੌਮਾਂਤਰੀ ਖਬਰਾਂ:

ਇਰਾਕ ਵਿਚ ਵਿਖਾਵੇ ਮੁੜ ਸ਼ੁਰੂ ਹੋਏ:

• ਇਰਾਕ ਦੀ ਰਾਜਧਾਨੀ ਬਗ਼ਦਾਦ ਵਿੱਚ ਸਰਕਾਰ ਵਿਰੁੱਧ ਫਿਰ ਸ਼ੁਰੂ ਹੋਏ ਰੋਹ ਵਿਖਾਵੇ।
• ਪੁਲੀਸ ਅਤੇ ਵਿਖਾਵਾਕਾਰੀਆਂ ਵਿਚ ਹੋਈ ਝੜਪ ਦੌਰਾਨ ਦੋ ਜਣਿਆਂ ਦੀ ਮੌਤ।
• ਈਰਾਨੀ ਫੌਜ ਦੇ ਕਮਾਂਡਰ ਜਨਰਲ ਕਾਸਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਇਹ ਰੋਹ ਵਿਖਾਵੇ ਬੰਦ ਹੋ ਗਏ ਸਨ।

ਭਾਰਤ-ਪਾਕਿਸਤਾਨ:

• ਪਾਕਿਸਤਾਨ ਨੇ ਭਾਰਤ ਨੂੰ ਕਿਹਾ ਸਾਡੇ ਉੱਪਰ ਦੋਸ਼ ਲਾਉਣ ਤੋਂ ਪਹਿਲਾਂ ਆਪਣਾ ਘਰ ਸੰਭਾਲੋ।
• ਕਿਹਾ ਜਿਵੇਂ ਭਾਰਤ ਵਿੱਚ ਘੱਟ ਗਿਣਤੀਆਂ ਦਾ ਸ਼ੋਸ਼ਣ ਅਤੇ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਇਵੇਂ ਪਾਕਿਸਤਾਨ ਵਿੱਚ ਨਹੀਂ ਹੈ।
• ਕਿਹਾ ਇੱਕ ਦੋ ਘਟਨਾਵਾਂ ਨੂੰ ਲੈ ਕੇ ਭਾਰਤ ਪਾਕਿਸਤਾਨ ਉੱਪਰ ਇਹ ਦੋਸ਼ ਨਾ ਲਾਵੇ।
• ਕਿਹਾ ਸਾਡੇ ਦੇਸ਼ ਵਿਚਲੀਆਂ ਘੱਟ ਗਿਣਤੀਆਂ ਦੀ ਚਿੰਤਾ ਕਰਨ ਤੋਂ ਪਹਿਲਾਂ ਭਾਰਤ ਆਪਣੇ ਹਾਲਾਤ ਠੀਕ ਕਰੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: