ਰੋਜਾਨਾ ਖਬਰ-ਸਾਰ » ਸਿੱਖ ਖਬਰਾਂ

ਖਬਰਸਾਰ: ਪੀ.ਟੀ.ਸੀ. ਮਾਮਲਾ • ਬੁੱਤ ਮਸਲਾ • ਪੰਜਾਬ ਬੰਦ • 1984 ਲਈ ਕੌਮਾਂਤਰੀ ਅਦਾਲਤ ਤੇ ਹੋਰ ਖਬਰਾਂ

January 20, 2020 | By

ਅੱਜ ਦਾ ਖਬਰਸਾਰ (20 ਜਨਵਰੀ 2020  ਦਿਨ ਸੋਮਵਾਰ)

ਖਬਰਾਂ ਸਿੱਖ ਜਗਤ ਦੀਆਂ 

ਪੀ.ਟੀ.ਸੀ. ਮਾਮਲਾ:

ਪੀ.ਟੀ.ਸੀ. ਮਾਮਲੇ ’ਤੇ ਸਿੱਖ ਜਗਤ ਵਿਚ ਰੋਹ ਬਰਕਰਾਰ
ਹੁਣ ਅਮਰੀਕਾ ਦੇ ਸਿਖਾਂ ਨੇ ਨੋਟਿਸ ਲਿਆ
ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਸਿ.ਕੋ.ਕ.ਈ.ਕ.) ਅਤੇ ਅਮਰੀਕੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅ.ਗੁ.ਪ੍ਰ.ਕ.) ਨੇ ਸਾਂਝਾ ਬਿਆਨ ਜਾਰੀ ਕੀਤਾ।
ਕਿਹਾ ਗੁਰਬਾਣੀ ਕੀਰਤਨ ਤੇ ਅਜਾਰੇਦਾਰੀ ਦਰਸਾ ਕੇ ਅਤੇ ਗੁਰਬਾਣੀ ਨੂੰ ਆਪਣੀ ਜਗੀਰ ਦੱਸ ਕੇ ਪੀ.ਟੀ.ਸੀ. ਨੇ ਬੇਅਦਬੀ ਕੀਤੀ

ਗੁ: ਨਾਨਕਿਆਣਾ ਸਾਹਿਬ (ਸੰਗਰੂਰ) ਵਿਖੇ ਐਤਵਾਰ (19 ਜਨਵਰੀ) ਦੀ ਸ਼ਾਮ ਨੂੰ ਹੋਏ ਪ੍ਰਦਰਸ਼ਨ ਦੀ ਤਸਵੀਰ

ਪੀ.ਟੀ.ਸੀ. ਵਲੋਂ ਗੁਰਬਾਣੀ ਨੂੰ ਆਪਣੀ ਬੌਧਿਕ ਜਗੀਰ ਦੱਸ ਕੇ ਬੇਅਦਬੀ ਕਰਨ ਵਿਰੁਧ ਸਿੱਖ ਸੰਗਤਾਂ ਦਾ ਰੋਹ
ਗੁ: ਨਾਨਕਿਆਨਣਾ ਸਾਹਿਬ (ਸੰਗਰੂਰ) ਵਿਖੇ ਐਤਵਾਰ ਸ਼ਾਮ ਨੂੰ ਵਿਖਾਵਾ ਕੀਤਾ
ਕਿਹਾ ਗੁਰਬਾਣੀ ਪ੍ਰਸਾਰਣ ਨੂੰ ਪੀ.ਟੀ.ਸੀ. ਅਜਾਰੇਦਾਰੀ ਤੋਂ ਮੁਕਤ ਕਰਵਾਇਆ ਜਾਵੇ

ਬੁੱਤ ਮਾਮਲਾ:

ਸਿ.ਕੋ.ਕ.ਈ.ਕ. ਅਤੇ ਅ.ਗੁ.ਪ੍ਰ.ਕ. ਦਾ ਬੁੱਤ ਮਾਮਲੇ ਤੇ ਬਿਆਨ।
ਕਿਹਾ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨੇੜੇ ਗਿੱਧੇ ਭੰਗੜੇ ਵਾਲੇ ਬੁੱਤ ਲਾਉਣਾ ਵੱਡੀ ਗਲਤੀ ਸੀ।
ਬੁੱਤਾਂ ਨੂੰ ਢਾਉਣ ਵਾਲੇ ਸਿੱਖ ਨੌਜਵਾਨਾਂ ਦਾ ਪੱਖ ਲਿਆ।
ਗ੍ਰਿਫਤਾਰ ਕੀਤੇ ਨੌਜਵਾਨਾਂ ਨੂੰ ਰਿਹਾਅ ਕਰਨ ਲਈ ਕਿਹਾ

‘ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਸ’ ਆਗੂ ਭਾਈ ਜੋਗਾ ਸਿੰਘ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਕੁਲਦੀਪ ਸਿੰਘ ਚਹੇੜੂ (ਪੁਰਾਣੀ ਤਸਵੀਰ)

‘ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਸ’ (ਫੈ.ਆ.ਸਿ.ਆ) ਯੂ. ਕੇ. ਦਾ ਬਿਆਨ
ਬੁੱਤ ਮਾਮਲੇ ’ਚ ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ ਦੀ ਨਿਖੇਧੀ ਕੀਤੀ।
ਕਿਹਾ ਸਰਕਾਰ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰੇ।
ਫੈ.ਆ.ਸਿ.ਆ ਇੰਗਲੈਂਡ ਦੀਆਂ ਸਿੱਖ ਜਥੇਬੰਦੀਆਂ ਦਾ ਸਾਂਝਾ ਮੰਚ ਹੈ।

ਪੰਜਾਬ ਬੰਦ ਦੀ ਹਿਮਾਇਤ:

ਸਿ.ਕੋ.ਕ.ਈ.ਕ. ਅਤੇ ਅ.ਗੁ.ਪ੍ਰ.ਕ. ਨੇ 25 ਜਨਵਰੀ ਦੇ ਪੰਜਾਬ ਬੰਦ ਦੇ ਸੱਦੇ ਦੀ ਹਿਮਾਿੲਤ ਕੀਤੀ।
ਪੰਜਾਬ ਬੰਦ ਦਾ ਸੱਦਾ ਦਲ ਖਾਲਸਾ ਅਤੇ ਸ਼੍ਰੋ.ਅ.ਦ.ਅ. (ਮਾਨ) ਵੱਲੋਂ ਦਿੱਤਾ ਗਿਆ ਹੈ।

ਅ.ਗੁ.ਪ੍ਰ.ਕ. ਆਗੂ ਡਾ. ਪ੍ਰਿਤਪਾਲ ਸਿੰਘ (ਖੱਬੇ) ਅਤੇ ਸਿ.ਕੋ.ਕ.ਈ.ਕ. ਆਗੂ ਭਾਈ ਹਿੰਮਤ ਸਿੰਘ (ਸੱਜੇ)

ਨਾ.ਸੋ.ਕਾ. ਵਿਰੋਧ:

ਸਿ.ਕੋ.ਕ.ਈ.ਕ. ਅਤੇ ਅ.ਗੁ.ਪ੍ਰ.ਕ. ਨੇ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਦਾ ਵਿਰੋਧ ਕੀਤਾ
ਅਤੇ ਮੋਦੀ ਸਰਕਾਰਦੀ ਨਿਖੇਧੀ ਕੀਤੀ

1984 ਬਾਰੇ ਕੌਮਾਂਤਰੀ ਅਦਾਲਤ ਦੀ ਮੰਗ ਕੀਤੀ ਜਾਵੇਗੀ:

1984 ਦੀ ਸਿੱਖ ਨਸਲਕੁਸ਼ੀ ਦੀ ਦੋਸ਼ੀਆਂ ਤੇ ਮੁਕਦਮੇ ਚਲਾਉਣ ਲਈ ਕੌਮਾਂਤਰੀ ਅਦਾਲਤ ਕਾਇਮ ਹੋਵੇ।
ਸਿੱਖ ਫੈਡੇਰਾਸ਼ਨ ਯੂ. ਕੇ. ਵਲੋਂ ਯੂਨਾਇਟੇਡ ਨੇਸ਼ਨਜ਼ ਦੀ ਸੁਰੱਖਿਆ ਕੌਂਸਲ ਕੋਲ ਪਹੁੰਚ ਕਰਨ ਦਾ ਐਲਾਨ।
ਕਿਹਾ ਵਿਦੇਸ਼ਾਂ ਦੀਆਂ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਨੂੰ ਨਾਲ ਲੈ ਕੇ ਯੂ.ਐੱਨ. ’ਚ ਜਾਵਾਂਗੇ।
ਕਿਹਾ ਕਿ ਜਸਿਟਸ ਢੀਂਗਰਾ ਕਮੇਟੀ ਦੇ ਲੇਖੇ ਨੇ ਸਾਫ ਕੀਤਾ ਕਿ ਭਾਰਤੀ ਤੰਤਰ ’ਚ ਇਨਸਾਫ ਨਾ ਹੋ ਸਕਦਾ ਸੀ ਅਤੇ ਨਾ ਹੀ ਹੋਵੇਗਾ।

ਪ੍ਰਤੀਕਾਤਮਿਕ ਤਸਵੀਰ


ਖਬਰਾਂ ਦੇਸ ਪੰਜਾਬ ਦੀਆਂ:

ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਕੋਲ ਪੁੱਜਾ ਕੈਪਟਨ-ਬਾਜਵਾ ਸ਼ਬਦੀ ਜੰਗ ਦਾ ਮੁੱਦਾ।
ਸੋਮਵਾਰ ਦਿੱਲੀ ਵਿਖੇ ਹੋਵੇਗੀ ਅਮਰਿੰਦਰ ਸਿੰਘ ਦੀ ਸੋਨੀਆ ਨਾਲ ਮੀਟਿੰਗ।
ਮੀਟਿੰਗ ਦੌਰਾਨ ਸੂਬਾ ਇੰਚਾਰਜ ਆਸ਼ਾ ਕੁਮਾਰੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਹੋਣਗੇ ਨਾਲ।
ਇਹ ਵੇਖਣਯੋਗ ਹੈ ਕਿ ਕੀ ਕੈਪਟਨ ਬਾਜਵਾ ਉੱਪਰ ਕੋਈ ਅਨੁਸ਼ਾਸਨੀ ਕਾਰਵਾਈ ਕਰਵਾ ਸਕੇਗਾ ਕਿ ਨਹੀਂ?

ਅਮਰਿੰਦਰ ਸਿੰਘ (ਖੱਬੇ) ਪ੍ਰਤਾਪ ਸਿੰਘ ਬਾਜਵਾ (ਸੱਜੇ) (ਪੁਰਾਣੀਆਂ ਤਸਵੀਰਾਂ)

ਮਾਮਲਾ ਸ਼੍ਰੋ.ਅ.ਦ. (ਬਾਦਲ) ਤੇ ਦਿੱਲੀ ਵਿਧਾਨ ਸਭਾ ਚੋਣਾਂ ਦਾ।
ਸੁਖਬੀਰ ਸਿੰਘ ਬਾਦਲ ਤੱਕੜੀ ਚੋਣ ਨਿਸ਼ਾਨ ‘ਤੇ ਅੜਿਆ।
ਪਰ ਉਮੀਦਵਾਰ ਕਮਲ ਦਾ ਫੁੱਲ ਲੈਣ ਲਈ ਕਾਹਲੇ।
ਹਿੱਸੇ ਆਉਂਦੀਆਂ 4 ਵਿਧਾਨ ਸਭਾ ਸੀਟਾਂ ਤੋਂ ਸ਼੍ਰੋ.ਅ.ਦ. (ਬਾਦਲ) ਉਮੀਦਵਾਰ ਤੱਕੜੀ ਦੇ ਨਿਸ਼ਾਨ ‘ਤੇ ਚੋਣ ਨਹੀਂ ਲੜਨਾ ਚਾਹੁੰਦੇ।
ਪਰ ਸੁਖਬੀਰ ਸਿੰਘ ਬਾਦਲ ਆਪਣੇ ਉਮੀਦਵਾਰਾਂ ਨੂੰ ਭਾਜਪਾ ਦੇ ਨਿਸ਼ਾਨ ‘ਤੇ ਚੋਣ ਨਹੀਂ ਲੜਵਾਉਣਾ ਚਾਹੁੰਦਾ।
ਬੀਤੇ ਸਮੇਂ ਦੌਰਾਨ ਅਕਾਲੀ ਭਾਜਪਾ ਵਿਚ ਆਈ ਖਟਾਸ ਦਾ ਵੀ ਦਿਖ ਰਿਹਾ ਹੈ ਅਸਰ।
ਦਿੱਲੀ ਚੋਣਾਂ ਦੌਰਾਨ ਕਰੋ ਜਾਂ ਮਰੋ ਦੀ ਸਥਿਤੀ ਵਿੱਚ ਪੁੱਜੀ ਭਾਜਪਾ ਵੀ ਸੋਚ ਸਮਝ ਕੇ ਪੁੱਟ ਰਹੀ ਹੈ ਕਦਮ।

ਪਰਮਿੰਦਰ ਸਿੰਘ ਢੀਂਡਸਾ (ਪੁਰਾਣੀ ਤਸਵੀਰ)

ਪਰਮਿੰਦਰ ਸਿੰਘ ਢੀਂਡਸਾ ਦਾ ਦਾਅਵਾ
ਕਿਹਾ ਪੰਜਾਬ ਦੀ ਸਿਆਸਤ ਵਿੱਚ ਆਉਣ ਵਾਲੇ ਸਮੇਂ ਹੋਣਗੇ ਵੱਡੇ ਧਮਾਕੇ
ਕਿਹਾ ਪੰਜਾਬ ਦੇ ਕਈ ਸਾਬਕਾ ਮੰਤਰੀ ਅਤੇ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ
ਕਿਹਾ ਆਉਣ ਵਾਲੇ ਸਮੇਂ ਵਿੱਚ ਇਹ ਸਭ ਆਗੂ ਸਾਡੇ ਨਾਲ ਇੱਕ ਮੰਚ ਉੱਪਰ ਖੜ੍ਹੇ ਦਿਖਾਈ ਦੇਣਗੇ
ਕਿਹਾ ਇਹ ਸਭ ਸਾਡੇ ਵੱਲੋਂ ਵਿੱਢੇ ਗਏ ਮਿਸ਼ਨ ਸਿਧਾਂਤ ਨਾਲ ਭਰ ਰਹੇ ਹਨ ਹਿੱਕ ਠੋਕਵੀਂ ਹਾਮੀ

ਨਾ.ਸੋ.ਕਾ. ਮਾਮਲਾ:

  • ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਲੁਧਿਆਣਾ ਵਿਖੇ ਰੋਹ ਵਿਖਾਵਾ ਹੋਇਆ।
  • ਮੁਸਲਿਮ ਬੀਬੀਆਂ ਸਮੇਤ ਕਈ ਹੋਰ ਧਰਮਾਂ ਦੀਆਂ ਬੀਬੀਆਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
  • ਬੀਬੀਆਂ ਨੇ ਦਿੱਲੀ ਦੇ ਸ਼ਾਹੀਨ ਬਾਗ ਵਿਖੇ ਹੋ ਰਹੇ ਵਿਖਾਵੇ ਦੀ ਕੀਤੀ ਹਮਾਇਤ।
  • ਬਾਦਲ ਨਾਲੋਂ ਅੱਡ ਹੋਏ ਧੜੇ ਵੱਲੋਂ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਦੇ ਖਿਲਾਫ ਸੰਘਰਸ਼ ਨੂੰ ਹਮਾਇਤ।
  • ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਆਗੂ ਜੇ.ਐਨ.ਯੂ. ਅਤੇ ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀਆਂ ਨੂੰ ਮਿਲੇ।
  • ਵਿਦਿਆਰਥੀਆਂ ਵੱਲੋਂ ਚਲਾਏ ਜਾ ਰਹੇ ਸੰਘਰਸ਼ ਦੀ ਹਮਾਇਤ ਕੀਤੀ।
  • ਕਿਹਾ ਕਿ ਜੇ.ਐਨ.ਯੂ. ਦੇ ਵੀ.ਸੀ. ਨੂੰ ਬਦਲਣ ਤੋਂ ਬਿਨਾਂ ਯੂਨੀਵਰਸਿਟੀ ਦੇ ਹਾਲਾਤ ਸੁਖਾਵੇਂ ਨਹੀਂ ਹੋ ਸਕਦੇ।
  • ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਸੰਵਿਧਾਨ ਦੀਆਂ ਬਾਰੇ ਖਦਸ਼ੇ ਅੱਜ ਸਹੀ ਸਾਬਤ ਹੋ ਰਹੇ ਹਨ।
  • ਇਹ ਆਗੂ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਰੋਹ ਵਿਖਾਵੇ ਵਿੱਚ ਵੀ ਪਹੁੰਚੇ।

ਹੋਰ ਖਬਰਾਂ:

  • ਸਾਹਿਤਕਾਰ ਡਾ. ਦਲੀਪ ਕੌਰ ਟਿਵਾਣਾ ਠੰਡ ਲੱਗਣ ਕਰਕੇ ਬਿਮਾਰ
  • ਪੰਜਾਬ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਕੜਾਕੇ ਦੀ ਠੰਡ ਪੈ ਰਹੀ ਹੈ।
  • ਉਹ ਮੁਹਾਲੀ ਦੇ ਮੈਕਸ ਹਸਪਤਾਲ ਵਿੱਚ ਦਾਖਲ ਹਨ।

ਹਸਪਤਾਲ ਵਿਚ ਜ਼ੇਰੇ-ਇਲਾਜ ਡਾ. ਦਿਲੀਪ ਕੌਰ ਟਿਵਾਣਾ ਦੀ ਇਕ ਤਸਵੀਰ

  • ਡਾਕਟਰਾਂ ਅਨੁਸਾਰ ਉਨ੍ਹਾਂ ਦੇ ਫੇਫੜਿਆਂ ’ਚ ਦਿੱਕਤ ਕਰਕੇ ਸਾਹ ਲੈਣ ਵਿੱਚ ਤਕਲੀਫ ਹੈ।
  • ਹੁਣ ਸਿਹਤ ਵਿਚ ਹਲਕਾ ਸੁਧਾਰ ਆਇਆ ਹੈ।
  • ਬੀਤੇ ਦਿਨੀ ਪੰਜਾਬ ਸਰਕਾਰ ਦੇ ਵਜੀਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਡਾ. ਟਿਵਾਣਾ ਦੀ ਖਬਰ ਲਈ
  • ਕਿਹਾ ਕਿ ਡਾ. ਟਿਵਾਣਾ ਦੇ ਇਲਾਜ ਦਾ ਖਰਚਾ ਪੰਜਾਬ ਸਰਕਾਰ ਕਰੇਗੀ।

ਬਰਾਂ ਭਾਰਤੀ ਉਪਮਹਾਂਦੀਪ ਦੀਆਂ:

ਨਾ.ਸੋ.ਕਾ. ਦਾ ਵਿਰੋਧ ਜਾਰੀ:

  • ਦਿੱਲੀ ਦੇ ਸ਼ਾਹੀਨ ਬਾਗ ਦੀ ਤਰਜ਼ ਤੇ ਲਖਨਊ ਦੇ ਘੰਟਾ ਘਰ ਉਪਰ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਦੇ ਵਿਰੁੱਧ ਵੱਡੀ ਸੰਖਿਆ ਵਿੱਚ ਬੀਬੀਆਂ ਵੱਲੋਂ ਰੋਹ ਵਿਖਾਵਾ ਜਾਰੀ।
  • ਸ਼ੁੱਕਰਵਾਰ (17 ਜਨਵਰੀ) ਰਾਤ ਨੂੰ ਸ਼ੁਰੂ ਹੋਇਆ ਇਹ ਰੋਸ ਵਿਖਾਵਾ ਹਾਲੇ ਤੱਕ ਜਾਰੀ।
  • ਬੀਬੀਆਂ ਨੇ ਪੁਲਿਸ ਉੱਪਰ ਵੱਖ ਵੱਖ ਤਰੀਕੇ ਨਾਲ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ।
  • ਬੀਬੀਆਂ ਨੇ ਕਿਹਾ ਕਿ ਪੁਲਿਸ ਨੇ ਖ਼ੁਰਿਆਂ ਨੂੰ ਤਾਲੇ ਲਾ ਦਿੱਤੇ ਹਨ।
  • ਕਿਹਾ ਕਿ ਪੁਲਿਸ ਨੇ ਉਨ੍ਹਾਂ ਕੋਲੋਂ ਕੰਬਲ ਤੱਕ ਖੋਹੇ। 
  • ਕਿਹਾ ਕਿ ਸੇਕਣ ਲਈ ਬਾਲੀ ਅੱਗ ਨੂੰ ਪੁਲਿਸ ਪਾਣੀ ਪਾ ਕੇ ਵਾਰ-ਵਾਰ ਬੁਝਾ ਦਿੰਦੀ ਹੈ।
  • ਇਨ੍ਹਾਂ ਵਿਖਾਵਾਕਾਰੀ ਬੀਬੀਆਂ ਦੇ ਨਾਲ ਇਨ੍ਹਾਂ ਦੇ ਬੱਚੇ ਵੀ ਉੱਥੇ ਮੌਜੂਦ ਹਨ।
  • ਇਨ੍ਹਾਂ ਬੀਬੀਆਂ ਲਈ ਟੈਂਟ ਦਾ ਪ੍ਰਬੰਧ ਕਰ ਰਹੇ ਕੁਝ ਬੰਦਿਆਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
  • ਪੁਲਿਸ ਨੇ ਲਖਨਊ ਘੰਟਾਘਰ ਇਲਾਕੇ ਵਿੱਚ ਧਾਰਾ 144 ਲਗਾ ਦਿੱਤੀ ਹੈ।

ਕਸ਼ਮੀਰ ਬਾਰੇ ਵਿਵਾਦਤ ਬਿਆਨ:

  • ਨੀਤੀ ਆਯੋਗ ਦੇ ਮੈਂਬਰ ਵੀ.ਕੇ. ਸਾਰਸਤਵ ਨੇ ਕਸ਼ਮੀਰ ਬਿਜਾਲ (ਇੰਟਰਨੈੱਟ) ਪਾਬੰਦੀ ਤੇ ਵਿਵਾਦਿਤ ਬਿਆਨ ਦਿੱਤਾ।
  • ਕਿਹਾ ਕਿ ਜੇ ਕਸ਼ਮੀਰ ਵਿੱਚ ਬਿਜਾਲ (ਇੰਟਰਨੈੱਟ) ਨਾ ਵੀ ਹੋਵੇ ਤਾਂ ਕੀ ਫਰਕ ਪੈਂਦਾ ਹੈ?
  • ਕਿਉਂਕਿ ਉੱਥੇ ਦੇ ਲੋਕਾਂ ਨੇ ਬਿਜਾਲ (ਇੰਟਰਨੈੱਟ) ਰਾਹੀਂ ਗੰਦੀਆਂ ਫਿਲਮਾਂ ਹੀ ਤਾਂ ਦੇਖਣੀਆਂ ਹਨ ਹੋਰ ਕੁਝ ਨਹੀਂ ਕਰਨਾ।
  • ਕਿਹਾ ਕਿ ਜੋ ਨੇਤਾ ਦਿੱਲੀ ਦੀ ਤਰ੍ਹਾਂ ਕਸ਼ਮੀਰ ਵਿੱਚ ਵੀ ਅੰਦੋਲਨ ਕਰਨਾ ਚਾਹੁੰਦੇ ਹਨ ਉਹ ਬਿਜਾਲ (ਇੰਟਰਨੈੱਟ) ਨੂੰ ਗਲਤ ਤਰੀਕੇ ਨਾਲ ਵਰਤਣਗੇ।
  • ਕਿਹਾ ਕਿ ਇਸ ਲਈ ਕਸ਼ਮੀਰ ਵਿਚ ਬਿਜਾਲ (ਇੰਟਰਨੈੱਟ) ਬੰਦ ਹੀ ਠੀਕ ਹੈ।

ਇਸ਼ਰਤ ਜਹਾਂ ਫਰਜ਼ੀ ਪੁਲਿਸ ਮੁਕਾਬਲੇ ਦਾ ਮਸਲਾ:

  • ਸੁਣਵਾਈ ਕਰ ਰਹੇ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਆਰਕੇ ਚੂਡਾਵਾਲਾ ਦਾ ਤਬਾਦਲਾ।
  • ਇਹ ਤਬਾਦਲਾ ਉਸ ਸਮੇਂ ਹੋਇਆ ਹੈ ਜਦੋਂ ਫਰਜ਼ੀ ਮੁਕਾਬਲੇ ਵਿੱਚ ਬਚੇ ਬਾਕੀ ਮੁਲਾਜ਼ਮਾਂ ਨੂੰ ਬਰੀ ਕਰਨ ਦੀ ਅਰਜ਼ੀ ਦਾਖ਼ਲ ਕੀਤੀ ਗਈ ਹੈ।
  • ਇੰਸਪੈਕਟਰ ਜਨਰਲ ਆਫ ਪੁਲਿਸ ਜੀ ਐਲ ਸਿੰਘਲ, ਸਾਬਕਾ ਡੀਐਸਪੀ ਤਰੁਣ ਬੜੋਟ, ਸਾਬਕਾ ਡਿਪਟੀ ਸੁਪਰਡੈਂਟ ਆਫ ਪੁਲਿਸ ਜੇਜੀ ਪਰਮਾਰ ਅਤੇ ਸਹਾਇਕ ਸਬ ਇੰਸਪੈਕਟਰ ਅੰਜਾਲੂ ਚੌਧਰੀ ਨੇ ਬਰੀ ਕਰਨ ਲਈ ਅਰਜ਼ੀ ਦਾਇਰ ਕੀਤੀ ਹੈ।

ਇਸ਼ਰਤ ਜਹਾਂ ਝੂਠਾ ਪੁਲਿਸ ਮੁਕਾਬਲਾ ਮਾਮਲੇ ਨਾਲ ਸੰਬੰਧਤ ਤਸਵੀਰਾਂ

  • ਇਸ ਅਰਜ਼ੀ ਦੀ ਸੁਣਵਾਈ ਦੌਰਾਨ ਨੂੰ ਵਿਸ਼ੇਸ਼ ਜੱਜ ਚੂਡਾਵਾਲਾ ਨੇ ਅਸੰਤੁਸ਼ਟੀ ਜਾਹਿਰ ਕੀਤੀ ਸੀ।
  • ਇਸ ਤੋਂ ਬਾਅਦ ਤਬਾਦਲੇ ਦਾ ਹੁਕਮ ਆ ਗਿਆ।
  • ਇਸ ਤੋਂ ਪਹਿਲੇ ਜੱਜ ਜੇਕੇ ਪਾਂਡਿਆ ਨੇ ਦੋ ਮੁੱਖ ਦੋਸ਼ੀਆਂ ਡੀ.ਜੀ. ਵਣਜਾਰਾ ਅਤੇ ਐੱਨ.ਕੇ. ਅਮੀਨ ਨੂੰ ਬਰੀ ਕਰ ਦਿੱਤਾ ਸੀ।

ਮੋਦੀ ਸਰਕਾਰ ਦੇ ਰੇਲਵੇ ਮਹਿਕਮੇ ਦਾ ਮੁਸਲਮਾਨਾਂ ਨੂੰ ਇਕ ਹੋਰ ਤੋਹਫਾ

  • ਰੇਲਵੇ ਨੇ ਉੱਤਰਾਖੰਡ ਵਿੱਚ ਆਉਣ ਵਾਲੇ ਸਾਰੇ ਸਟੇਸ਼ਨਾਂ ਦਾ ਨਾਮ ਉਰਦੂ ਦੀ ਜਗ੍ਹਾ ਸੰਸਕ੍ਰਿਤ ਵਿੱਚ ਕਰਨ ਦਾ ਫੈਸਲਾ ਕੀਤਾ
  • ਪਹਿਲਾਂ ਪਲੇਟਫਾਰਮ ਉੱਪਰ ਰੇਲਵੇ ਸਟੇਸ਼ਨ ਦਾ ਨਾਮ ਹਿੰਦੀ ਅੰਗਰੇਜ਼ੀ ਅਤੇ ਉਰਦੂ ਵਿੱਚ ਲਿਖਿਆ ਹੁੰਦਾ ਸੀ
  • ਹੁਣ ਨਵੇਂ ਫੈਸਲੇ ਮੁਤਾਬਕ ਰੇਲਵੇ ਸਟੇਸ਼ਨਾਂ ਦਾ ਨਾਮ ਹਿੰਦੀ ਅੰਗਰੇਜ਼ੀ ਅਤੇ ਸੰਸਕ੍ਰਿਤ ਵਿੱਚ ਲਿਖਿਆ ਜਾਵੇਗਾ
  • ਫਿਲਹਾਲ ਰੇਲਵੇ ਨੇ ਇਹ ਸ਼ੁਰੂਆਤ ਉੱਤਰਾਖੰਡ ਤੋਂ ਸ਼ੁਰੂ ਕੀਤੀ ਹੈ
  • ਜਿਕਰਯੋਗ ਹੈ ਕਿ 2010 ਵਿੱਚ ਉੱਤਰਾਖੰਡ ਨੇ ਸੰਸਕ੍ਰਿਤ ਨੂੰ ਰਾਜ ਦੀ ਦੂਸਰੀ  ਰਾਜ ਭਾਸ਼ਾ ਬਣਾਇਆ ਸੀ
  • ਉੱਤਰਾਖੰਡ ਤੋਂ ਬਾਅਦ 2019 ਵਿੱਚ ਹਿਮਾਚਲ ਸਰਕਾਰ ਨੇ ਵੀ ਸੰਸਕ੍ਰਿਤ ਨੂੰ ਦੂਸਰੀ ਰਾਜ ਭਾਸ਼ਾ ਬਣਾਇਆ

ਹੁਣ ਮੋਦੀ ਨੇ ਮਸਜਿਦ ਵੀ ਆਪਣੇ ਨਾਮ ਉੱਪਰ ਖੁੱਲ੍ਹਵਾਈ?

  • ਬੰਗਲੁਰੂ ਸ਼ਿਵਾਜੀ ਨਗਰ ਵਿੱਚ ਖੋਲ੍ਹੀ ਗਈ ਮੋਦੀ ਮਸਜਿਦ
  • ਹਾਲਾਂਕਿ ਦਾਅਵਾ ਇਹ ਕੀਤਾ ਜਾ ਰਿਹਾ ਹੈ ਕਿ ਮਸਜਿਦ ਦਾ ਨਾਮ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਉਪਰ ਨਹੀਂ ਹੈ
  • ਮਸਜਿਦ ਦਾ ਪੂਰਾ ਨਾਮ ਮੋਦੀ ਅਬਦੁਲ ਗਫੂਰ ਮਸਜਿਦ ਹੈ
  • ਮਸਜਿਦ ਵਿੱਚ ਮੁਸਲਮਾਨਾਂ ਤੋਂ ਇਲਾਵਾ ਗੈਰ ਮੁਸਲਮਾਨ ਵੀ ਜਾਣਗੇ
  • ਮਸਜਿਦ ਦੇ ਅੰਦਰ ਹਿੰਦੂ, ਸਿੱਖ, ਇਸਾਈ, ਧਰਮ ਨਾਲ ਸਬੰਧਤ 400 ਦੇ ਕਰੀਬ ਲੋਕ ਗਏ

ਦਿੱਲੀ ਚੋਣ ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ (ਰਾ.ਜ.ਦ.) ਵਿਚਕਾਰ ਸਮਝੌਤਾ:

  • ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਆਰਜੇਡੀ ਦਰਮਿਆਨ ਹੋਇਆ ਗੱਠਜੋੜ
  • ਕਾਂਗਰਸ ਨੇ ਰਾ.ਜ.ਦ. ਨੂੰ 4 ਵਿਧਾਨ ਸਭਾ ਸੀਟਾਂ ਦਿੱਤੀਆਂ
  • ਖਬਰਾਂ ਦੇ ਅਨੁਸਾਰ ਰਾ.ਜ.ਦ. ਕਰਾਵਲ ਨਗਰ, ਪਾਲਮ ,ਬੁਰਾੜੀ ਅਤੇ ਕਿਰਾੜੀ ਵਿਧਾਨ ਸਭਾ ਸੀਟਾਂ ਉੱਪਰ ਆਪਣੇ ਉਮੀਦਵਾਰ ਉਤਾਰੇਗਾ
  • ਭਾਰਤ ਦੀ ਮੋਦੀ ਸਰਕਾਰ ਦੇ ਕੇਂਦਰੀ ਮੰਤਰੀ ਪ੍ਰਤਾਪ ਚੰਦਰ ਸਾਰੰਗੀ ਦਾ ਬਿਆਨ
  • ਕਿਹਾ ਜਿਨ੍ਹਾਂ ਲੋਕਾਂ ਨੂੰ ਵੰਦੇ ਮਾਤਰਮ ਸਵੀਕਾਰ ਨਹੀਂ ਉਨ੍ਹਾਂ ਨੂੰ ਭਾਰਤ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ

ਕੌਮਾਂਤਰੀ ਖਬਰਾਂ:

ਨਾ.ਸੋ.ਕਾ ਤੇ ਬੰਗਲਾਦੇਸ਼ ਨੇ ਚੁੱਪ ਤੋੜੀ:

  • ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਬਿਆਨ
  • ਨਾ.ਸੋ.ਕਾ. ਅਤੇ ਨਾਗਰਿਕਤਾ ਰਜਿਸਟਰ ਉੱਪਰ ਦਿੱਤਾ ਪਹਿਲੀ ਵਾਰ ਬਿਆਨ
  • ਕਿਹਾ ਨਾਗਰਿਕਤਾ ਸੋਧ ਕਾਨੂੰਨ ਦੀ ਭਾਰਤ ਨੂੰ ਕੋਈ ਜ਼ਰੂਰਤ ਨਹੀਂ ਸੀ
  • ਕਿਹਾ ਹਾਲਾਂਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ
  • ਕਿਹਾ ਕਿ ਸਾਨੂੰ ਸਮਝ ਨਹੀਂ ਆ ਰਹੀ ਕਿ ਭਾਰਤ ਸਰਕਾਰ ਨੇ ਇਸ ਤਰ੍ਹਾਂ ਕਿਉਂ ਕੀਤਾ ਹੈ?
  • ਕਿਹਾ ਕਿ ਭਾਰਤ ਤੋਂ ਪਰਤ ਕੇ ਕੋਈ ਵੀ ਪ੍ਰਵਾਸੀ ਬੰਗਲਾਦੇਸ਼ ਨਹੀਂ ਆ ਰਿਹਾ
  • ਪਰ ਭਾਰਤ ਦੇ ਅੰਦਰ ਲੋਕ ਕਈ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ

ਲਿਬੀਆ ਬਾਰੇ ਆਲਮੀ ਆਗੂ ਇਕੱਠੇ ਹੋਣਗੇ:

  • ਲਿਬੀਆ ਵਿੱਚ ਸਥਿਰਤਾ ਲਿਆਉਣ ਲਈ ਬਰਲਿਨ (ਜਰਮਨ) ਵਿੱਚ ਇਕੱਠੇ ਹੋਣਗੇ ਕਈ ਆਲਮੀ ਆਗੂ
  • ਜਰਮਨ ਚਾਂਸਲਰ ਐਂਜਲਾ ਮਰਕੇਲ ਰੂਸ ਤੁਰਕੀ ਅਤੇ ਫਰਾਂਸ ਦੇ ਰਾਸ਼ਟਰਪਤੀ ਤੋਂ ਇਲਾਵਾ ਵਿਸ਼ਵ ਦੇ ਕਈ ਨੇਤਾ ਹੋਣਗੇ ਇਕੱਠੇ
  • ਸੰਯੁਕਤ ਰਾਸ਼ਟਰ ਦੀ ਸਰਪ੍ਰਸਤੀ ਹੇਠ ਕਰਨਗੇ ਬੈਠਕ

⊕ ਖਾਸ ਮੁਲਾਕਾਤ (ਜਰੂਰ ਸੁਣੋ)

 

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: