ਕੌਮਾਂਤਰੀ ਖਬਰਾਂ » ਰੋਜਾਨਾ ਖਬਰ-ਸਾਰ

ਦੁਨੀਆ ’ਚ ਸਨਕੀਪੁਣੇ ਦੀ ਵਾਅ ਵਗ ਰਹੀ ਹੈ; ਸਿਆਹੀ ਸੁੱਕਣ ਤੋਂ ਪਹਿਲਾਂ ਸੁਰੱਖਿਆ ਕੌਸਲ ਦੇ ਮਤਿਆਂ ਦੀਆਂ ਧੱਜੀਆਂ ਉੱਡ ਰਹੀਆਂ ਹਨ: ਯੁ.ਨੇ. ਮੁਖੀ

February 5, 2020 | By

ਅੱਜ ਦੀ ਖਬਰਸਾਰ | 5 ਫਰਵਰੀ 2020  (ਦਿਨ ਬੁੱਧਵਾਰ)
ਕੌਮਾਂਤਰੀ ਖਬਰਾਂ:


ਦੁਨੀਆ ’ਚ ਸਨਕੀਪੁਣੇ ਦੀ ਵਾਅ ਵਗ ਰਹੀ ਹੈ: 

  • ਯੁਨਾਇਟਡ ਨੇਸ਼ਨਜ਼ ਦੇ ਮੁਖੀ (ਸਕੱਤਰ ਜਨਰਲ) ਐਨਟੋਨੀਓ ਗੁਟਰੇਸ ਨੇ ਕਿਹਾ ਹੈ ਕਿ “ਦੁਨੀਆ ਉੱਤੇ ਸਨਕੀਪੁਣੇ” ਦੀ ਵਾਅ ਵਗ ਰਹੀ ਹੈ।
  • ਆਪਣੇ ਪਹਿਲੇ ਬਿਆਨ ਬਾਰੇ ਕਿਹਾ ਕਿ ‘ਪਹਿਲਾਂ ਮੈਂ ਆਸ ਦੇ ਬੁੱਲਿਆਂ ਦੀ ਗੱਲ ਕੀਤੀ ਸੀ ਪਰ ਅੱਜ ਦੀ ਹਾਲਤ ਇਹ ਹੈ ਕਿ ਪੂਰੀ ਧਰਤੀ ਉੱਤੇ ਸਨਕੀਪੁਣੇ ਦੀ ਵਾਅ ਵਗ ਰਹੀ ਹੈ’।
  • ਕਿਹਾ ਕਿ: “ਲਿਬੀਆ ਤੋਂ ਯਮਨ ਤੋਂ ਸੀਰੀਆ ਅਤੇ ਹੋਰ ਪਾਰ – ਮੁੜ ਤਣਾਅ ਵਧ ਰਿਹਾ ਹੈ। ਹਥਿਆਰ ਢੋਏ ਜਾ ਰਹੇ ਹਨ ਅਤੇ ਹਮਲੇ ਵਧ ਰਹੇ ਹਨ”।
  • “ਭਾਵੇਂ ਸਾਰੇ ਹਾਲਾਤ ਵੱਖਰੇ ਹਨ ਪਰ ਅਸਥਿਰਤਾ ਦੀ ਭਾਵਨਾ ਵਧ ਰਹੀ ਹੈ ਅਤੇ ਤਣਾਅ ਲੂੰਈ ਕੰਢੇ ਖੜ੍ਹੇ ਕਰ ਦੇਣ ਵਾਲੇ ਹਨ, ਤੇ ਸਾਰਾ ਕੁਝ ਨਾ-ਕਿਆਸੇ ਜਾਣ ਯੋਗ ਅਤੇ ਕਾਬੂ ਤੋਂ ਬਾਹਰ ਹੋ ਰਿਹਾ ਹੈ, ਜਿਹਦੇ ਨਾਲ ਗਲਤ-ਅੰਦਾਜ਼ੀ (ਮਿਸਕੈਲਕੂਲੇਸ਼ਨ) ਦਾ ਖਦਸ਼ਾ ਅਤੇ ਖਤਰਾ ਵਧਦਾ ਜਾ ਰਿਹਾ ਹੈ“, ਯੁ.ਨੇ. ਮੁਖੀ ਨੇ ਕਿਹਾ।
  • ਯੁ.ਨੇ. ਮੁਖੀ ਨੇ ਅੱਗੇ ਕਿਹਾ ਹੈ ਕਿ “ਇਸ ਦੌਰਾਨ, ਸੁਰੱਖਿਆ ਕੌਂਸਲ ਦੇ ਮਤਿਆਂ ਦੀਆਂ ਸਿਆਹੀ ਸੁੱਕਣ ਤੋਂ ਪਹਿਲਾਂ ਹੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ“।
  • ਐਨਟੋਨੀਓ ਗੁਟਰੇਸ ਨੇ ਕਿਹਾ ਕਿ ਇਹਨਾਂ ਚਣੌਤੀਆਂ ਦਾ ਸਾਹਮਣਾ ਕਰਨ ਲਈ ਯੁ.ਨੇ. ਜਿਹੇ ਅਦਾਰੇ ਨੂੰ ਸਮੇਂ ਅਤੇ ਚੁਣੌਤੀਆਂ ਦੇ ਹਾਣ ਦਾ ਹੋਣਾ ਪਵੇਗਾ।

ਐਨਟੋਨੀਓ ਗੁਟਰੇਸ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,