ਆਮ ਖਬਰਾਂ

ਕਸ਼ਮੀਰ, ਆਸਾਮ, ਮੇਘਾਲਿਆ ਨੂੰ ਛੱਡ ਕੇ ਸਾਰਿਆਂ ਲਈ ਮੌਤ ਦੀ ਰਜਿਸਟਰੇਸ਼ਨ ਲਈ ਆਧਾਰ ਨੰਬਰ ਜ਼ਰੂਰੀ ਹੋਵੇਗਾ

August 5, 2017 | By

ਨਵੀਂ ਦਿੱਲੀ: ਭਾਰਤ ਸਰਕਾਰ ਨੇ ਪਹਿਲੀ ਅਕਤੂਬਰ ਤੋਂ ਮੌਤ ਦੀ ਰਜਿਸਟਰੇਸ਼ਨ ਲਈ ਆਧਾਰ ਨੰਬਰ ਦੇਣਾ ਜ਼ਰੂਰੀ ਕਰ ਦਿੱਤਾ ਹੈ। ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ (3 ਅਗਸਤ) ਨੂੰ ਦੱਸਿਆ ਕਿ ਇਹ ਹੁਕਮ ਜੰਮੂ ਕਸ਼ਮੀਰ, ਅਸਾਮ ਤੇ ਮੇਘਾਲਿਆ ਨੂੰ ਛੱਡ ਕੇ ਬਾਕੀ ਸਾਰੇ ਰਾਜਾਂ ਦੇ ਵਸਨੀਕਾਂ ਉਤੇ ਲਾਗੂ ਹੋਵੇਗਾ। ਇਨ੍ਹਾਂ ਤਿੰਨ ਸੂਬਿਆਂ ਬਾਰੇ ਫੈਸਲਾ ਆਉਂਦੇ ਸਮੇਂ ਵਿਚ ਲਿਆ ਜਾਵੇਗਾ।

ਪ੍ਰਤੀਕਾਤਮਕ ਤਸਵੀਰ

ਪ੍ਰਤੀਕਾਤਮਕ ਤਸਵੀਰ

ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਬੈਂਕ ਖਾਤਿਆਂ, ਗੈਸ ਸੈਲੰਡਰਾਂ, ਆਮਦਨ ਕਰ, ਸਕੂਲਾਂ, ਨਵੇਂ ਫੋਨ ਨੰਬਰ ਲੈਣ, ਆਦਿ ਹਰ ਥਾਂ ‘ਤੇ ਆਧਾਰ ਨੰਬਰ ਲਾਜ਼ਮੀ ਕਰ ਦਿੱਤਾ ਹੈ ਤਾਂ ਜੋ ਸਿਰਫ ਆਧਾਰ ਨੰਬਰ ਤੋਂ ਹੀ ਬੰਦੇ ਬਾਰੇ ਹਰ ਜਾਣਕਾਰੀ ਮਿਲ ਸਕੇ। ਕੁਝ ਸਮਾਂ ਪਹਿਲਾਂ ਆਧਾਰ ਨੰਬਰਾਂ ਤੋਂ ਨਿੱਜੀ ਜਾਣਕਾਰੀ ਦੇ ਜਨਤਕ ਹੋਣ ਦੀਆਂ ਖ਼ਬਰਾਂ ਵੀ ਆਈਆਂ ਸਨ।

ਸਬੰਧਤ ਖ਼ਬਰ:

ਝਾਰਖੰਡ ਆਧਾਰ ਡਾਟਾ ਜਨਤਕ ਹੋਣ ਤੋਂ ਬਾਅਦ ਹੁਣ ਪੰਜਾਬ ਭਲਾਈ ਮਹਿਕਮੇ ਦੀ ਵੈਬਸਾਈਟ ਤੋਂ ਆਧਾਰ ਡਾਟਾ ਲੀਕ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,