ਸਿਆਸੀ ਖਬਰਾਂ

ਆਮ ਆਦਮੀ ਪਾਰਟੀ ਦੇ ਡਾ. ਗਾਂਧੀ ਨੇ ਅਨੁਸ਼ਾਸ਼ਨੀ ਕਮੇਟੀ ਅੱਗੇ ਪੇਸ਼ ਹੋਣ ਤੋਂ ਕੀਤਾ ਇਨਕਾਰ

October 4, 2015 | By

 ਧਰਮਵੀਰ ਗਾਂਧੀ

ਧਰਮਵੀਰ ਗਾਂਧੀ

ਪਟਿਆਲਾ (3 ਅਕਤੂਬਰ, 2015): ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸਿਪ ਨਾਲ ਮਤਭੇਦਾਂ ਕਰਕੇ ਅਨੁਸ਼ਾਸ਼ਨੀ ਕਾਰਵਾਈ ਦਾ ਸਾਹਮਣਾ ਕਰਨ ਵਾਲੇ ਪਟਿਆਲਾ ਤੋਂ ਚੁਣੇ ਗਏ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਆਮ ਆਦਮੀ ਪਾਰਟੀ ਦੀ ਕੇਂਦਰੀ ਅਨੁਸ਼ਾਸਨੀ ਕਮੇਟੀ ਕੋਲ ਪੇਸ਼ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਸ ਨੂੰ ਦਿੱਲੀ ਲੀਡਰਸ਼ਿਪ ’ਤੇ ਵਿਸ਼ਵਾਸ ਨਹੀਂ ਹੈ, ਉਹ ਚਾਹੁੰਦੇ ਹਨ ਜੋ ਪਾਰਟੀ ਦਾ ਅੰਦਰੂਨੀ ਲੋਕਪਾਲ ਹੈ ਉਹ ਉਸ ਦੀ ਸੁਣਵਾਈ ਕਰੇ, ਜਿਸ ਕੋਲ ਉਹ ਕਿਸੇ ਵੇਲੇ ਵੀ ਪੇਸ਼ ਹੋਣ ਲਈ ਤਿਆਰ ਹਨ। ਪਾਰਟੀ ਦਾ ਅੰਦਰੂਨੀ ਲੋਕਪਾਲ ਐਡਮਿਰਲ ਰਾਮ ਦਾਸ ਬਣਾਇਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਡਾ. ਧਰਮਵੀਰ ਗਾਂਧੀ ਕੋਲ ਈ ਮੇਲ ਰਾਹੀਂ ਪਾਰਟੀ ਹਾਈਕਮਾਂਡ ਵੱਲੋਂ ਇਕ ਪੱਤਰ ਭੇਜਿਆ ਸੀ। ਇਸ ਜਵਾਬਤਲਬੀ ਪੱਤਰ ਦਾ ਜਵਾਬ ਵੀ ਡਾ. ਗਾਂਧੀ ਨੇ ਦੇਰ ਰਾਤ ਈ ਮੇਲ ਰਾਹੀਂ ਹੀ ਭੇਜਿਆ ਹੈ।

ੳੁਨ੍ਹਾਂ ਲਿਖ ਕੇ ਭੇਜਿਆ ਹੈ ਕਿ ਜਦੋਂ ਉਸ ਨੂੰ ਮੁਅੱਤਲ ਕਰਨ ਦੀ ਕਾਰਵਾਈ ਕੀਤੀ ਸੀ ਉਸ ਵੇਲੇ ਉਸ ਦੀ ਸੁਣਵਾਈ ਕਰਨ ਤੋਂ ਪਹਿਲਾਂ ਹੀ ਪਾਰਟੀ ਦੇ ਲੀਡਰਾਂ ਦਲੀਪ ਪਾਂਡੇ ਤੇ ਸ੍ਰੀ ਵਾਜਪਾਈ ਨੇ ਮੀਡੀਆ ਅੱਗੇ ਗੰਭੀਰ ਦੋਸ਼ ਲਗਾਏ ਸਨ।

ੳੁਹ ਬਰਦਾਸ਼ਤ ਤੋਂ ਬਾਹਰ ਸਨ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਜੇ ਸਪਸ਼ਟੀਕਰਨ ਲੈਣਾ ਹੀ ਤਾਂ ਉਸ ਲਈ ਅੰਦਰੂਨੀ ਲੋਕਪਾਲ ਦੀ ਡਿਊਟੀ ਲਗਾਈ ਜਾਵੇ ਤਾਂ ਕਿ ੳੁਹ ਅੰਦਰੂਨੀ ਲੋਕਪਾਲ ਕੋਲ ਆਪਣਾ ਪੱਖ ਰੱਖ ਸਕਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,