ਸਿਆਸੀ ਖਬਰਾਂ

ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸਿਖਜ਼ ਫਾਰ ਹਿਊਮਾਨ ਰਾਈਟਜ ਦੀ ਪ੍ਰਧਾਨਗੀ ਪੱਦ ਤੋਂ ਅਸਤੀਫਾ ਦਿਤਾ

May 17, 2016 | By

ਫਤਿਹਗੜ੍ਹ ਸਾਹਿਬ: ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸਿਖਜ਼ ਫਾਰ ਹਿਊਮਾਨ ਰਾਈਟਜ ਦੀ ਪ੍ਰਧਾਨਗੀ ਪੱਦ ਤੋਂ ਅਸਤੀਫਾ ਦੇ ਦਿਤਾ ਹੈ। ਉਹਨਾਂ ਨਾਲ ਹੀ ਐਡਵੋਕੇਟ ਅਮਰ ਸਿੰਘ ਚਾਹਲ ਅਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੂੰ ਇਹ ਅਧਿਕਾਰ ਦਿਤੇ ਹਨ ਕਿ ਉਹ ਮੌਜੁਦਾ ਸਾਥੀਆਂ ਦੀ ਸਲਾਹ ਨਾਲ ਇਸ ਮਨੁੱਖੀ ਅਧਿਕਾਰਾਂ ਦੀ ਸੰਸਥਾ ਦੇ ਜਥੇਬੰਦਕ ਢਾਂਚੇ ਦਾ ਨਵੇ ਸਿਰਿਉਂ ਵਿਸਥਾਰ ਕਰਨ।

ਭਾਈ ਹਰਪਾਲ ਸਿੰਘ ਚੀਮਾ

ਭਾਈ ਹਰਪਾਲ ਸਿੰਘ ਚੀਮਾ

ਮਨੁੱਖੀ ਅਧਿਕਾਰਾਂ ਦੀ ਇਹ ਸੰਸਥਾ ਉਸ ਵੇਲੇ ਸਾਹਮਣੇ ਆਈ ਜਦ ਇਸਨੇ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਮਾਰੇ ਗਏ ਦੋ ਸਿੱਖ ਪ੍ਰਦਰਸ਼ਨਕਾਰੀਆਂ ਦੀ ਮੌਤ ਦੀ ਨਿਰਪੱਖ ਜਾਂਚ ਲਈ ਇੱਕ ਮੈਂਬਰੀ ਪੀਪਲਜ਼ ਕਮਿਸ਼ਨ ਜਸਟਿਸ ਕਾਟਜੂ ਦੀ ਅਗਵਾਈ ਹੇਠ ਗਠਿਤ ਕੀਤਾ ਸੀ। ਕਮਿਸ਼ਨ ਨੇ ਪ੍ਰਦਰਸ਼ਨ ਦੌਰਾਨ ਮੌਜੂਦ ਲੋਕਾਂ, ਜਖਮੀਆਂ ਅਤੇ ਗਵਾਹਾਂ ਦੇ ਬਿਆਨ ਲੈਣ ਤੋਂ ਬਾਅਦ ਆਪਣੀ ਰਿਪੋਰਟ ਜਨਤਕ ਕਰ ਦਿੱਤੀ ਹੈ ਅਤੇ ਉਸ ਵੇਲੇ ਦੇ ਮੋਗਾ ਜਿਲੇ ਦੇ ਪੁਲਿਸ ਮੁੱਖੀ ਸਮੇਤ ਹੋਰਨਾਂ ਅਫਸਰਾਂ ਨੂੰ ਦੋਸ਼ੀ ਠਹਿਰਾਇਆ ਹੈ।

ਇਹ ਸਮਝਿਆ ਜਾ ਰਿਹਾ ਹੈ ਕਿ ਹਰਪਾਲ ਸਿੰਘ ਨੇ ਦਲ ਖਾਲਸਾ ਅਤੇ ਪੰਚ ਪ੍ਰਧਾਨੀ ਵਲੋਂ ੨੦ ਮਈ ਨੂੰ ਚੰਡੀਗੜ ਵਿਖੇ ਇੱਕ ਸਮਾਗਮ ਦੌਰਾਨ ਦੋਨਾਂ ਜਥੇਬੰਦੀਆਂ ਦਾ ਰਲੇਵਾਂ ਕਰਕੇ ਇੱਕ ਜਥੇਬੰਦੀ ਬਨਾਉਣ ਦੇ ਮੱਦੇਨਜ਼ਰ ਇਹ ਕਦਮ ਚੁਕਿਆ ਹੈ ਅਤੇ ਇਹ ਵੀ ਸੰਕੇਤ ਹਨ ਕਿ ਨਵੇਂ ਢਾਂਚੇ ਵਿੱਚ ਭਾਈ ਚੀਮਾ ਨੂੰ ਅਹਿਮ ਥਾਂ ਮਿਲਣ ਦੇ ਆਸਾਰ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,