ਸਿਆਸੀ ਖਬਰਾਂ

ਕੇਜਰੀਵਾਲ, ਆਸ਼ੀਸ਼ ਖੇਤਾਨ ਨੇ ਦਰਬਾਰ ਸਾਹਿਬ ਵਿਖੇ ਸੇਵਾ ਕੀਤੀ; ਮੈਨੀਫੈਸਟੋ ‘ਚ ਹੋਈ ਗੱਲਤੀ ਨੂੰ ਮੰਨਿਆ

July 18, 2016 | By

ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਅੱਜ ਸਵੇਰੇ ਸੇਵਾ ਕਰਨ ਲਈ ਖਬਰ ਮਿਲੀ ਹੈ। ‘ਆਪ’ ਵਲੋਂ ਹਾਲ ਹੀ ਵਿਚ ਜਾਰੀ ਯੂਥ ਮੈਨੀਫੈਸਟੋ ਵਿਚ ਹੋਈ ਹੋਈ ਗਲਤੀ ਤੋਂ ਬਾਅਦ ਉਠੇ ਵਿਵਾਦ ਕਰਕੇ ਸੇਵਾ ਕਰਨ ਦਾ ਇਹ ਫੈਸਲਾ ਲਿਆ ਗਿਆ।

ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਸੇਵਾ ਕਰਦੇ ਅਰਵਿੰਦ ਕੇਜਰੀਵਾਲ, ਸੁੱਚਾ ਸਿੰਘ ਛੋਟੇਪੁਰ, ਆਸ਼ੀਸ਼ ਖੇਤਾਨ ਅਤੇ ਜਨਰੈਲ ਸਿੰਘ

ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਸੇਵਾ ਕਰਦੇ ਅਰਵਿੰਦ ਕੇਜਰੀਵਾਲ, ਸੁੱਚਾ ਸਿੰਘ ਛੋਟੇਪੁਰ, ਆਸ਼ੀਸ਼ ਖੇਤਾਨ ਅਤੇ ਜਨਰੈਲ ਸਿੰਘ

ਇਸ ਮੌਕੇ ਕੇਜਰੀਵਾਲ ਦੇ ਨਾਲ ਪਾਰਟੀ ਦੇ ਬੁਲਾਰੇ ਆਸ਼ੀਸ਼ ਖੇਤਾਨ, ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ, ਔਰਤਾਂ ਦੇ ਵਿੰਗ ਦੀ ਇੰਚਾਰਜ ਬੀਬੀ ਬਲਜਿੰਦਰ ਕੌਰ ਦੀ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਕਰਨੈਲ ਸਿੰਘ ਪੀਰਮੁਹੰਮਦ ਦੀ ਸ਼ਿਕਾਇਤ ‘ਤੇ ‘ਆਪ’ ਆਗੂ ਆਸ਼ੀਸ਼ ਖੇਤਾਨ ‘ਤੇ 295-ਏ ਦੇ ਤਹਿਤ ਮੁਕੱਦਮਾ ਵੀ ਦਰਜ ਕੀਤਾ ਹੋਇਆ ਹੈ। ਪੀਰਮੁਹੰਮਦ ਨੇ ਕਿਹਾ ਸੀ ਕਿ ਆਸ਼ੀਸ਼ ਖੇਤਾਨ ਵਲੋਂ ਚੋਣ ਮੈਨੀਫੈਸਟੋ ਦੇ ਤੁਲਨਾ ਗੁਰੂ ਗ੍ਰੰਥ ਸਾਹਿਬ ਨਾਲ ਕਰਨ ਕਰਕੇ ਉਹਨਾਂ ਨੇ ਇਹ ਸ਼ਿਕਾਇਤ ਦਰਜ ਕਰਵਾਈ ਸੀ।

ਕੇਜਰੀਵਾਲ ਨੇ ਕਿਹਾ ਕਿ ‘ਆਪ’ ਵਰਕਰ ਇਥੇ ਅਣਜਾਣੇ ਵਿਚ ਹੋਈ ਗਲਤੀ ਦੀ ਮਾਫੀ ਲਈ ਆਏ ਹਨ।

ਦਾ ਟ੍ਰਿਬਿਊਨ ਮੁਤਾਬਕ, ਅਰਵਿੰਦ ਕੇਜਰੀਵਾਲ ਸਵੇਰੇ 3:40 ‘ਤੇ ਆਪਣੇ ਪਾਰਟੀ ਵਰਕਰਾਂ ਨਾਲ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਪਹੁੰਚੇ ਅਤੇ ਆਮ ਸੰਗਤਾਂ ਵਾਂਗ ਸੇਵਾ ਕੀਤੀ। ਸੇਵਾ ਉਪਰੰਤ ਉਨ੍ਹਾਂ ਨੇ ਕੁਝ ਸਮਾਂ ਕੀਰਤਨ ਸੁਣਿਆ ਅਤੇ 5:30 ਵਜੇ ਉਥੋਂ ਵਾਪਸ ਪਰਤੇ।

ਦਾ ਟ੍ਰਿਬਿਊਨ ਮੁਤਾਬਕ, “ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੈ ਸਿੰਘ, ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਸੁਪਰੀਮ ਕੋਰਟ ਦੇ ਵਕੀਲ ਐਚ.ਐਸ. ਫੂਲਕਾ (ਜਿਨ੍ਹਾਂ ਨੇ ਪਿਛਲੇ ਹਫਤੇ ਵੀ ਸੇਵਾ ਕੀਤੀ ਸੀ) ਅਤੇ ਬੋਲਦਾ ਪੰਜਾਬ ਕਮੇਟੀ ਦੇ ਚੇਅਰਮੈਨ ਕੰਵਰ ਸੰਧੂ ਵੀ ਸ਼ਾਮਲ ਸਨ, ਕੰਵਰ ਸੰਧੂ ਮੈਨੀਫੈਸਟੋ ਬਣਾਉਣ ਵਾਲੀ ਕਮੇਟੀ ਦੇ ਵੀ ਮੁਖੀ ਹਨ।”

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,