ਆਮ ਖਬਰਾਂ

ਪੰਜਾਬੀ ਭਾਸ਼ਾ ਵਿਭਾਗ ਨੇ ਪ੍ਰੋ: ਕਿਰਪਾਲ ਸਿੰਘ ਕਸੇਲ, ਅਜਮੇਰ ਔਲਖ ਤੇ ਨਿਰੰਜਨ ਤਸਨੀਮ ਨੂੰ ਦਿੱਤੇ ਸਾਹਿਤ ਰਤਨ ਸਨਮਾਨ

March 13, 2016 | By

ਪਟਿਆਲਾ (12 ਮਾਰਚ, 2016): ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਏ ਗਏ ਸਲਾਨਾ ਸਨਮਾਨ ਸਮਾਗਮ ਮੌਕੇ ਲੇਖਕਾਂ, ਸਾਹਿਤਕਾਰਾਂ, ਕਵੀਆਂ, ਪੱਤਰਕਾਰਾਂ, ਰਾਗੀਆਂ, ਢਾਡੀਆਂ, ਕਵੀਸ਼ਰਾਂ, ਗਾਇਕਾਂ ਅਤੇ ਸੰਗੀਤਕਾਰਾਂ ਨੂੰ ਸ਼ੋ੍ਰਮਣੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ।

ਪੰਜਾਬੀ ਭਾਸ਼ਾ ਵਿਭਾਗ ਨੇ ਪ੍ਰੋ: ਕਿਰਪਾਲ ਸਿੰਘ ਕਸੇਲ, ਅਜਮੇਰ ਔਲਖ ਤੇ ਨਿਰੰਜਨ ਤਸਨੀਮ ਨੂੰ ਦਿੱਤੇ ਸਾਹਿਤ ਰਤਨ ਸਨਮਾਨ

ਪੰਜਾਬੀ ਭਾਸ਼ਾ ਵਿਭਾਗ ਨੇ ਪ੍ਰੋ: ਕਿਰਪਾਲ ਸਿੰਘ ਕਸੇਲ, ਅਜਮੇਰ ਔਲਖ ਤੇ ਨਿਰੰਜਨ ਤਸਨੀਮ ਨੂੰ ਦਿੱਤੇ ਸਾਹਿਤ ਰਤਨ ਸਨਮਾਨ

ਇਸ ਵਿਚ ਕੁੱਲ 60 ਸ਼ਖਸੀਅਤਾਂ ਨੂੰ 2.92 ਕਰੋੜ ਦੀ ਰਾਸ਼ੀ ਵੀ ਪ੍ਰਦਾਨ ਕੀਤੀ ਗਈ । ਇਸ ਮੌਕੇ ਸਭ ਤੋਂ ਪ੍ਰਮੁੱਖ ਪੁਰਸਕਾਰ ਪੰਜਾਬੀ ਸਾਹਿਤ ਰਤਨ ਨਾਲ ਸਾਲ 2012, 13, 14 ਵਾਸਤੇ ਪ੍ਰੋ: ਕਿਰਪਾਲ ਸਿੰਘ ਕਸੇਲ, ਅਜਮੇਰ ਔਲਖ ਤੇ ਨਿਰੰਜਨ ਤਸਨੀਮ ਨੂੰ ਨਿਵਾਜਿਆ ਗਿਆ । ਇਨ੍ਹਾਂ ਸ਼ਖਸੀਅਤਾਂ ਨੂੰ 10-10 ਲੱਖ ਰੁਪਏ ਨਗਦ, ਤਮਗੇ ਤੇ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ ।

ਇਸ ਸਮਾਰੋਹ ਦੌਰਾਨ 18 ਵੰਨਗੀਆਂ ਦੀਆਂ 54 ਸ਼ਖਸ਼ੀਅਤਾਂ ਨੂੰ ਸਾਲ 2012, 2013 ਅਤੇ 2014 ਲਈ ਸ਼ੋ੍ਰਮਣੀ ਪੁਰਸਕਾਰ ਪ੍ਰਦਾਨ ਕੀਤੇ ਗਏ ਇਸ ਤੋਂ ਇਲਾਵਾ 6 ਸ਼ਖਸ਼ੀਅਤਾਂ ਨੂੰ ਵਿਸ਼ੇਸ਼ ਪੁਰਸਕਾਰਾਂ ਨਾਲ ਨਿਵਾਜਿਆ ਗਿਆ ।

ਪੰਜਾਬ ਸਰਕਾਰ ਵੱਲੋਂ ਸਾਲ 2012, 13,14 ਲਈ ਕਰਵਾਏ ਗਏ ਇਸ ਸਨਮਾਨ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸੁਰਜੀਤ ਸਿੰਘ ਰੱਖੜਾ, ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਪੰਜਾਬ ਨੇ ਸੰਬੋਧਨ ਕਰਦਿਆਂ ਆਖਿਆ ਕਿ ”ਜਿਹੜੇ ਦੇਸ਼ ਜਾਂ ਕੌਮਾਂ ਆਪਣੀ ਮਾਂ ਬੋਲੀ, ਸੱਭਿਆਚਾਰ ਅਤੇ ਵਿਰਸੇ ਨੂੰ ਯਾਦ ਰੱਖਦੇ ਹਨ ਉਹ ਹੀ ਤਰੱਕੀ ਕਰ ਸਕਦੇ ਹਨ ।

ਇਨ੍ਹਾਂ ਨੂੰ ਭੁੱਲਣ ਵਾਲਿਆਂ ਦਾ ਭਵਿੱਖ ਹਮੇਸ਼ਾ ਖਤਰੇ ਵਿਚ ਰਿਹਾ ਹੈ । ਸਾਡੀ ਮਾਂ ਬੋਲੀ ਪੰਜਾਬੀ ਹੁਣ ਦੁਨੀਆਂ ਦੀ ਭਾਸ਼ਾ ਬਣ ਚੁੱਕੀ ਹੈ ਇਸ ਨੇ ਵਿਸ਼ਵ ਦੇ ਹਰੇਕ ਕੋਨੇ ਵਿੱਚ ਆਪਣੀ ਧਾਕ ਜਮਾਈ ਹੈ ।

ਸ: ਰੱਖੜਾ ਨੇ ਸਮਾਗਮ ਵਿਚ ਹਾਜ਼ਰ ਲੇਖਕਾਂ, ਸਹਿਤਕਾਰਾਂ ਤੇ ਬੁੱਧੀਜੀਵੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬੀ ਭਾਸ਼ਾ ਨੂੰ ਹੋਰ ਪ੍ਰਫੁਲਤ ਕਰਨ ਲਈ ਭਾਸ਼ਾ ਵਿਭਾਗ ਨੂੰ ਆਪਣੇ ਵੱਡਮੁਲੇ ਸੁਝਾਅ ਭੇਜਣ ਜਿਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਇਨ ਬਿਨ ਲਾਗੂ ਕੀਤਾ ਜਾਵੇਗਾ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,