ਸਿਆਸੀ ਖਬਰਾਂ

ਕੁਲਦੀਪ ਨਈਅਰ ਤੇ ਅਪਰਾਧਕ ਮਾਮਲਾ ਦਰਜ਼ ਕਰਨ ਦੀ ਮੰਗ ਉੱਠੀ

June 30, 2012 | By

ਰੋਜਾਨਾ ਜੱਗ ਬਾਣੀ ਵਿਚ 21 ਮਈ ਨੂੰ ਛਪੇ ਕੁਲਦੀਪ ਨਈਅਰ ਦੇ ਵਿਵਾਦਤ ਲੇਖ ਦੀ ਨਕਲ

ਅੰਗਰੇਜ਼ੀ ਦੇ ਅਖਬਾਰ The Tribune ਵਿਚ 18 ਜੂਨ, 2012 ਨੂੰ ਛਪੇ ਕੁਲਦੀਪ ਨਈਅਰ ਦੇ ਲੇਖ ਦੀ ਨਕਲ

21 ਜੂਨ, 2012 ਨੂੰ ਪੰਜਾਬੀ ਅਖਬਾਰ ਜੱਗਬਾਣੀ ਵਿਚ ਛਪੇ ਕੁਲਦੀਪ ਨਈਅਰ ਦੇ ਲੇਖ ਦੀ ਨਕਲ

ਲੁਧਿਆਣਾ (ਜੂਨ 30, 2012): ਬੀਤੇ ਦਿਨੀਂ ਵੱਖ-ਵੱਖ ਅਖਬਾਰਾਂ ਵਿਚ ਛਪੇ ਕੁਲਦੀਪ ਨਈਅਰ ਲੇਖ ਦਾ ਸਖਤ ਨੋਟਿਸ ਲੈਂਦਿਆਂ ਕੌਮਾਂਤਰੀ ਸਿੱਖ ਜਥੇਬੰਦੀ ਦੇ ਪ੍ਰਧਾਨ ਸੁਖਜਿੰਦਰ ਸਿੰਘ ਜੌੜਾ ਲੁਧਿਆਣਾ ਦੀਆਂ ਉੱਘੀਆਂ ਸਖਸ਼ੀਅਤਾਂ ਨੂੰ ਨਾਲ਼ ਲੈ ਕੇ ਕਮਿਸਨਰ ਲੁਧਿਆਣਾ ਨੂੰ ਮਿਲੇ। ਉਹਨਾਂ ਕੁਲਦੀਪ ਨਈਅਰ ਤੇ ਭਾਰਤੀ ਦੰਡਾਵਲੀ ਦੀ ਧਾਰਾ 153-ਏ, 153-ਬੀ, 120-ਬੀ ਤਹਿਤ ਕੇਸ ਦਰਜ ਕਰਨ ਦੀ ਪੁਲਿਸ ਕਮਿਸ਼ਨਰ ਨੂੰ ਬੇਨਤੀ ਕੀਤੀ ਤਾ ਜੋ ਪੰਜਾਬ ਦੇ ਮਹੌਲ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ। ਸ. ਜੌੜਾ ਨੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਕਿਹਾ ਕਿ ਅਖੌਤੀ ਪੰਜਾਬੀ ਬਣੇ ਕੁਲਦੀਪ ਨਈਅਰ ਵਰਗੇ ਫਿਰਕੂ ਜਹਿਨੀਅਤ ਵਾਲ਼ੇ ਲੋਕਾਂ ਕਰਕੇ ਹੀ ਘੱਟ ਗਿਣਤੀਆਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ। ਇਹਨਾਂ ਦੀ ਫਿਰਕੂ ਲੇਖਣੀ ਕਾਰਨ ਹੀ ਪੰਜਾਬ ਨੇ ਸੰਤਾਪ ਭੋਗਿਆ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਚੈਲਿਜ ਕਰਨ ਵਾਲਾ ਕੁਲਦੀਪ ਨਈਅਰ ਕੌਣ ਹੁੰਦਾ ਹੈ ? ਗੁਰਦਵਾਰਾ ਐਕਟ ਬਣਨ ਤੋਂ ਪਹਿਲਾਂ ਗੁਰਦਵਾਰੇ ਸਹਿਜੇ-ਸਹਿਜੇ ਹਿੰਦੂ ਮੰਦਰਾ ਵਿੱਚ ਬਦਲ ਰਹੇ ਸਨ। ਗੁਰਦਵਾਰਾ ਐਕਟ ਦੇ ਇਤਿਹਾਸ ਬਾਰੇ ਗੱਲ ਕਰਦਿਆਂ ਉਨਾਂ ਕਿਹਾ ਕਿ ਇੱਕ ਸਿਵਲ ਸੇਵਾਵਾ ਤੋਂ ਰਿਟਾਇਡ ਆਫੀਸਰ ਜਦ ਆਪਣੀ 13 ਸਾਲਾਂ ਦੀ ਕੁੜੀ ਨਾਲ਼ ਨਾਨਕਾਣਾ ਸਾਹਿਬ ਦੇ ਦਰਸਨਾਂ ਲਈ ਗਿਆ ਤਾਂ ਗੁਰਦਵਾਰੇ ਦੇ ਮਹੰਤਾਂ ਨੇ ਉਸਦੀ 13 ਸਾਲਾ ਬੇਟੀ ਨਾਲ਼ ਸਮੂਹਿਕ ਬਲਤਕਾਰ ਕੀਤਾ। ਇਸੇ ਦੇ ਰੋਹ ਵਜੋ ਇੱਕ ਵੱਡੀ ਲਹਿਰ ਉੱਠ ਖਲੋਤੀ ਅਤੇ ਉਹਨਾਂ ਨੇ ਗੁਰਵਾਰਿਆਂ ਦਾ ਕਬਜਾ ਮਹੰਤਾਂ ਤੋਂ ਖੋਹ ਕੇ ਗੁਰਦਵਾਰਾ ਐਕਟ ਬਣਾ ਗੁਰਵਾਰਿਆਂ ਦਾ ਪ੍ਰਬੰਧ ਸ਼ੁਰੂ ਕੀਤਾ। ਕੁਲਦੀਪ ਨਈਅਰ ਵਰਗੇ ਅਖੋਤੀ ਪੰਜਾਬੀ ਫਿਰਕੂ ਲੋਕ ਗੁਰਦਵਾਰਾ ਐਕਟ ਨੂੰ ਭੰਗ ਕਰਵਾ ਗੁਰਦਵਾਰਿਆਂ ਨੂੰ ਹੌਲੀ-ਹੌਲੀ ਮੰਦਰਾਂ ਵਿੱਚ ਬਦਲਿਆ ਦੇਖਣਾ ਚਾਹੁੰਦੇ ਹਨ। ਇਹਨਾਂ ਨੂੰ ਸਿੱਖਾਂ ਦੀ ਅੱਡਰੀ ਪਚਾਣ ਤੋਂ ਖਿਝ ਹੈ।

ਸਿੱਖਾਂ ਨੇ ਕਿਹੜਾ ਖਿਤਾਬ ਕਿਸ ਨੂੰ ਦੇਣਾ ਹੈ ਜਾਂ ਕਿਸ ਦੀ ਯਾਦਗਾਰ ਉਸਾਰਨੀ ਹੈ ਜਾਂ ਨਹੀਂ, ਉਸ ਲਈ ਕਿਸੇ ਫਿਰਕਾ ਪ੍ਰਸਤ ਨੂੰ ਪੁੱਛਣ ਦੀ ਕੋਈ ਲੋੜ ਨਹੀਂ। ਇਸ ਦੇ ਫਿਰਕੂ ਆਰਟੀਕਲ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਆਹਤ ਕੀਤਾ ਹੈ ਇਸ ਲਈ ਇਸ ਤੇ ਤੁਰੰਤ ਕਾਰਵਾਈ ਹੋਵੇ। ਉਹਨਾਂ ਨਾਲ਼ ਹੀ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਫਿਰਕੂ ਕੁਲਦੀਪ ਨਈਅਰ ਤੇ ਜਗਾ ਜਗਾ ਐਫ ਆਈ ਆਰ ਦਰਜ ਕਰਵਾਈ ਜਾਵੇ ਤਾਂ ਜੋ ਗੁਰੂ ਸਾਹਿਬਾਂ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਕੋਈ ਲੱਲੀ ਛੱਲੀ ਵੰਗਾਰਨ ਦੀ ਜੁਰਅੱਤ ਨਾਂ ਕਰ ਸਕੇ। ਉਹਨਾਂ ਸਿੱਖ ਸੰਗਠਨਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਕੁਲਦੀਪ ਨਈਅਰ ਵਰਗੇ ਫਿਰਕੂ ਜਹਿਨੀਅਤ ਵਾਲੇ ਲੋਕਾਂ ਨੂੰ ਮੂੰਹ ਨਾਂ ਲਗਾਉਣ। ਇਸ ਸਮੇਂ ਉਹਨਾਂ ਨਾਲ਼ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ, ਸੁਖਵਿੰਦਰ ਸਿੰਘ ਖਾਲਸਾ, ਅਜੀਤ ਸਿੰਘ ਬੱਤਰਾ, ਰਾਮ ਸਿੰਘ, ਹਰਕਰਿਸ਼ਨ ਸਿੰਘ, ਹਰਜਿੰਦਰ ਸਿੰਘ ਕੁਲਵਿੰਦਰ ਸਿੰਘ, ਬਲਜੀਤ ਸਿੰਘ ਕਾਲਾਨੰਗਲ ਆਦਿ ਵਿਸੇਸ ਤੌਰ ਤੇ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,